settings icon
share icon
ਪ੍ਰਸ਼ਨ

ਕਲੀਸਿਯਾ ਹਾਜ਼ਰੀ ਕਿਉਂ ਜ਼ਰੂਰੀ ਹੈ?

ਉੱਤਰ


ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਕਲੀਸਿਯਾ ਭਾਵ ਚਰਚ ਵਿੱਚ ਇਸ ਲਈ ਹਾਜ਼ਰ ਹੋਣ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਦੂਸਰੇ ਵਿਸ਼ਵਾਸੀਆਂ ਦੇ ਨਾਲ ਮਿਲ ਕੇ ਪਰਮੇਸ਼ੁਰ ਦੀ ਅਰਾਧਨਾ ਕਰ ਸਕੀਏ ਅਤੇ ਆਪਣੀ ਆਤਮਿਕ ਤਰੱਕੀ ਦੇ ਲਈ ਪਰਮੇਸ਼ੁਰ ਦੇ ਵਚਨ ਦੇ ਦੁਆਰਾ ਸਿਖਾਏ ਜਾਈਏ। ਸ਼ੁਰੂ ਦੀ ਕਲੀਸਿਯਾ ਨੇ ਖੁਦ ਨੂੰ “ਰਸੂਲਾਂ ਕੋਲੋਂ ਸਿੱਖਿਆ ਲੈਣ ਅਤੇ ਸੰਗਤੀ ਕਰਨ, ਰੋਟੀ ਤੋੜਨ ਅਤੇ ਦੁਆ ਕਰਨ ਵਿੱਚ ਆਪਣੇ ਆਪ ਨੂੰ ਉਨ੍ਹਾਂ ਦੇ ਸਮਰਪਣ ਕੀਤਾ ਸੀ” (ਰਸੂਲਾਂ ਦੇ ਕਰਤੱਬ 2:42)। ਸਾਨੂੰ ਵੀ ਭਗਤੀ ਦੀ ਉਸੇ ਉਧਾਰਣ ਨੂੰ ਮੰਨਣਾ ਚਾਹੀਦਾ ਹੈ ਅਤੇ ਉਨ੍ਹਾਂ ਸਾਰੀਆਂ ਗੱਲਾਂ ਵਿੱਚ ਵੀ। ਉਨ੍ਹਾਂ ਦੇ ਕੋਲ ਉਸ ਸਮੇਂ ਚਰਚ ਇਮਾਰਤ ਨਹੀਂ ਸੀ ਪਰ “ਉਨ੍ਹਾਂ ਨੇ ਹਰ ਰੋਜ਼ ਮੰਦਿਰ ਦੇ ਠਹਿਰਾਏ ਹੋਏ ਵੇਹੜੇ ਵਿੱਚ ਇਕੱਠੇ ਮਿਲਣ ਨੂੰ ਜਾਰੀ ਰੱਖਿਆ। ਉਹ ਆਪਣੇ ਘਰਾਂ ਵਿੱਚ ਰੋਟੀ ਤੋੜਦੇ, ਇਮਾਨਦਾਰੀ ਵਾਲੇ ਦਿਲਾਂ ਅਤੇ ਖੁਸ਼ੀ ਨਾਲ ਇਕੱਠੇ ਖਾਂਦੇ ਸਨ” (ਰਸੂਲਾਂ ਦੇ ਕਰਤੱਬ 2:46)। ਜਦੋਂ ਕਿਤੇ ਵੀ ਬੰਦਗੀ ਹੁੰਦੀ, ਵਿਸ਼ਵਾਸੀ ਲੋਕ ਦੂਸਰੇ ਵਿਸ਼ਵਾਸੀਆਂ ਦੇ ਨਾਲ ਸੰਗਤੀ ਕਰਨ ਅਤੇ ਪਰਮੇਸ਼ੁਰ ਦੇ ਵਚਨ ਦੀ ਸਿੱਖਿਆ ਲੈਣ ਵਿੱਚ ਤਰੱਕੀ ਕਰਦੇ ਸਨ।

ਕਲੀਸਿਯਾ ਦੀ ਹਾਜ਼ਰੀ ਸਿਰਫ਼ ਇੱਕ “ਚੰਗਾ ਸੁਝਾਵ” ਨਹੀਂ ਹੈ; ਪਰ ਇਹ ਵਿਸ਼ਵਾਸੀਆਂ ਦੇ ਲਈ ਪਰਮੇਸ਼ੁਰ ਦੀ ਮਰਜ਼ੀ ਹੈ। ਇਬਰਾਨੀਆਂ 10:25 ਆਖਦਾ ਹੈ, “ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੰਨਾ ਹੀ ਵਧੀਕ ਹੋਵੇ ਜਿਨ੍ਹਾਂ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ”। ਇੱਥੋਂ ਤਕ ਸ਼ੁਰੂ ਦੀ ਕਲੀਸਿਯਾ ਵਿੱਚ ਕੁਝ ਲੋਕ ਦੂਜਿਆਂ ਵਿਸ਼ਵਾਸੀਆਂ ਨਾਲ ਨਾ ਮਿਲਣ ਦੀ ਬੁਰੀ ਆਦਤ ਵਿੱਚ ਪਏ ਹੋਏ ਸਨ। ਇਬਰਾਨੀਆਂ ਦਾ ਲਿਖਾਰੀ ਕਹਿੰਦਾ ਹੈ ਕਿ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਾਨੂੰ ਉਸ ਉਤੇਜਨਾ ਦੀ ਜ਼ਰੂਰਤ ਹੈ ਜੋ ਕਲੀਸਿਯਾ ਦੀ ਹਾਜ਼ਰੀ ਦਿੰਦੀ ਹੈ ਅਤੇ ਜਦੋਂ ਅੰਤ ਦਾ ਸਮਾਂ ਨੇੜੇ ਹੈ ਤਾਂ ਸਾਨੂੰ ਸਮਰਪਣ ਹੋਣਾ ਚਾਹੀਦਾ ਹੈ।

ਕਲੀਸਿਯਾ ਉਹ ਜਗ੍ਹਾ ਹੈ ਜਿੱਥੇ ਵਿਸ਼ਵਾਸੀ ਇੱਕ ਦੂਜੇ ਨਾਲ ਪਿਆਰ ਕਰ ਸੱਕਦੇ ਹਨ (1 ਯੂਹੰਨਾ 4:12), ਇੱਕ ਦੂਜੇ ਨੂੰ ਦਲੇਰ ਕਰੋ (ਇਬਰਾਨੀਆਂ 3:13), ਇੱਕ ਦੂਜੇ ਨੂੰ ਪਿਆਰ ਕਰਨ ਅਤੇ ਚੰਗੇ ਕੰਮ ਕਰਨ ਲਈ “ਜੋਸ਼” ਦੇਣਾ (ਇਬਰਾਨੀਆਂ 10:24), ਇੱਕ ਦੂਜੇ ਦੀ ਸੇਵਾ ਕਰਨੀ (ਗਲਾਤੀਆਂ 5:13), ਇੱਕ ਦੂਜੇ ਨੂੰ ਸਿੱਖਿਆ ਦੇਣੀ (ਰੋਮੀਆਂ 15:14), ਇੱਕ ਦੂਜੇ ਦਾ ਆਦਰ ਕਰਨਾ (ਰੋਮੀਆਂ12:10), ਅਤੇ ਦਿਆਲੂ ਹੋਣਾ ਅਤੇ ਹਮਦਰਦ ਬਣਨਾ (ਅਫ਼ਸੀਆਂ 4:32)।

ਜਦੋਂ ਇੱਕ ਵਿਅਕਤੀ ਮੁਕਤੀ ਲਈ ਯਿਸੂ ਮਸੀਹ ਉੱਤੇ ਭਰੋਸਾ ਕਰਦਾ ਹੈ, ਉਹ ਮਸੀਹ ਦੀ ਦੇਹ ਦਾ ਹਿੱਸਾ ਬਣ ਜਾਂਦਾ ਹੈ (1 ਕੁਰਿੰਥੀਆਂ 12:27)। ਕਲੀਸਿਯਾ ਦੀ ਦੇਹ ਨੂੰ ਜੋ ਸਹੀ ਢੰਗ ਨਾਲ ਕੰਮ ਕਰਨਾ ਹੈ, ਤਾਂ ਇਸ ਦੀ “ਦੇਹ ਦੇ ਸਾਰੇ ਅੰਗ” ਨੂੰ ਕੰਮ ਕਰਨ ਲਈ ਜ਼ਰੂਰੀ ਮੌਜੂਦ ਹੋਣਾ ਹੈ (1 ਕੁਰਿੰਥੀਆਂ 12:14-20)। ਕਲੀਸਿਯਾ ਵਿੱਚ ਸਿਰਫ਼ ਸ਼ਾਮਿਲ ਹੋਣਾ ਹੀ ਕਾਫੀ ਨਹੀਂ ਹੈ; ਸਾਨੂੰ ਦੂਜਿਆਂ ਨਾਲ ਕਲੀਸਿਆ ਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਸੇਵਾ ਵਿੱਚ ਪਰਮੇਸ਼ੁਰ ਦੁਆਰਾ ਦਿੱਤੇ ਹੋਏ ਆਤਮਿਕ ਵਰਦਾਨਾਂ ਨੂੰ ਇਸਤੇਮਾਲ ਕਰਦੇ ਹੋਏ ਸ਼ਾਮਿਲ ਹੋਣਾ ਹੈ (ਅਫ਼ਸੀਆਂ 4:1-13)। ਇੱਕ ਵਿਸ਼ਵਾਸੀ ਕਦੀ ਵੀ ਉਸ ਸਮੇਂ ਤਕ ਪੂਰੀ ਤੌਰ ’ਤੇ ਆਤਮਿਕ ਸਿਆਣਪ ਤੱਕ ਨਹੀਂ ਪਹੁੰਚੇਗਾ ਜਦੋਂ ਤੱਕ ਉਹ ਆਪਣੇ ਵਰਦਾਨਾਂ ਦਾ ਇਸਤੇਮਾਲ ਨਹੀਂ ਕਰਦਾ ਹੈ, ਅਤੇ ਸਾਨੂੰ ਸਾਰਿਆਂ ਨੂੰ ਦੂਜੇ ਵਿਸ਼ਵਾਸੀਆਂ ਦੀ ਸਹਾਇਤਾ ਅਤੇ ਦਲੇਰੀ ਦੀ ਜ਼ਰੂਰਤ ਹੈ (1 ਕੁਰਿੰਥੀਆਂ 12:21-26)।

ਇਹੋ ਜਿਹੇ ਕਾਰਨ ਅਤੇ ਹੋਰ ਵੀ, ਕਲੀਸਿਯਾ ਵਿੱਚ ਹਾਜ਼ਰ ਹੋਣਾ, ਹਿੱਸਾ ਲੈਣਾ, ਅਤੇ ਸੰਗਤੀ ਵਿਸ਼ਵਾਸੀ ਦੇ ਜੀਵਨ ਦਾ ਰੋਜ਼ਾਨਾ ਹਿੱਸਾ ਬਣਨੇ ਚਾਹੀਦੇ ਹਨ। ਕਲੀਸਿਯਾ ਵਿੱਚ ਹਫ਼ਤਾਵਾਰੀ ਹਾਜ਼ਿਰੀ ਕਿਸੇ ਰੂਪ ਵਿੱਚ ਵਿਸ਼ਵਾਸੀ ਦੇ “ਜ਼ਰੂਰੀ” ਵੀ ਨਹੀਂ ਹੈ; ਪਰ ਉਸ ਲਈ ਜੋ ਉਸ ਨਾਲ ਸੰਬੰਧ ਰੱਖਦਾ ਹੈ, ਉਸ ਕੋਲ ਪਰਮੇਸ਼ੁਰ ਦੀ ਭਗਤੀ ਕਰਨ, ਉਸ ਦੇ ਵਚਨ ਨੂੰ ਕਬੂਲ ਕਰਨ ਅਤੇ ਹੋਰ ਵਿਸ਼ਵਾਸੀਆਂ ਨਾਲ ਸੰਗਤੀ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ।

ਯਿਸੂ ਕਲੀਸਿਯਾ ਦੇ ਸਿਰੇ ਦੇ ਕੋਨੇ ਦਾ ਪੱਥਰ ਹੈ (1 ਪਤਰਸ 2:6), “ਤੁਸੀਂ ਆਪ ਵੀ ਜੀਉਂਦੇ ਪੱਥਰਾਂ ਦੀ ਨਿਆਈਂ ਹੋਕੇ ਆਤਮਕ ਘਰ ਉੱਸਰਦੇ ਜਾਓ ਭਈ ਜਾਜਕਾਂ ਦੀ ਪਵਿੱਤਰ ਮੰਡਲੀ ਬਣੋ ਤਾਂ ਜੋ ਤੁਸੀਂ ਓਹ ਆਤਮਕ ਬਲੀਦਾਨ ਚੜਾਓ ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਭਾਉਂਦੇ ਹਨ” (1 ਪਤਰਸ 2:5)। ਪਰਮੇਸ਼ੁਰ ਦਾ “ਆਤਮਿਕ ਘਰ” ਉਸਾਰਨ ਲਈ ਸੁਭਾਵਿਕ ਤੌਰ ’ਤੇ ਸਾਡਾ ਇੱਕ ਦੂਜੇ ਨਾਲ ਸੰਬੰਧ ਹੋਣਾ ਚਾਹੀਦਾ ਹੈ ਅਤੇ ਇਹ ਸੰਬੰਧ ਉਸ ਸਮੇਂ ਦਾ ਸਬੂਤ ਹਣਾ ਚਾਹੀਦਾ ਜਦੋਂ “ਕਲੀਸਿਯਾ ਵਿੱਚ ਭਾਵ ਚਰਚ ਵਿੱਚ ਜਾਂਦੀ ਹੈ।”

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕਲੀਸਿਯਾ ਹਾਜ਼ਰੀ ਕਿਉਂ ਜ਼ਰੂਰੀ ਹੈ?
© Copyright Got Questions Ministries