ਪ੍ਰਸ਼ਨ
ਧਰਮ ਮਤ ਸਿੱਖਿਆ ਦੀ ਵਿਆਖਿਆ ਕੀ ਹੈ?
ਉੱਤਰ
ਜਦੋਂ ਲੋਕ ਧਰਮ ਮਤ ਸ਼ਬਦ ਨੂੰ ਸੁਣਦੇ ਹਨ, ਤਾਂ ਉਹ ਕਈ ਵਾਰ ਅਜਿਹੇ ਸਮੂਹ ਦੇ ਹੋਣ ਦੇ ਬਾਰੇ ਸੋਚਦੇ ਹਨ ਜਿਹੜਾ ਕਿ ਸ਼ੈਤਾਨ ਦੀ ਅਰਾਧਨਾ, ਪਸ਼ੂਆਂ ਦੇ ਬਲੀਦਾਨਾਂ ਨੂੰ ਕਰਦਾ ਹੈ, ਜਾਂ ਬੁਰੇ, ਅਨੋਖੇ ਅਤੇ ਮੂਰਤੀਪੂਜਕ ਦੂਜੇ ਧਰਮਾਂ ਦੇ ਰੀਤੀ ਰੀਵਾਜ਼ਾਂ ਵਿੱਚ ਹਿੱਸਾ ਲੈਂਦਾ ਹੈ। ਪਰ ਫਿਰ ਵੀ, ਅਸਲ ਵਿੱਚ ਇੱਕ ਧਰਮ ਮੱਤ ਦੀ ਸਿੱਖਿਆ ਦੇਣ ਵਾਲਾ ਬਹੁਤ ਘੱਟ ਇਨ੍ਹਾਂ ਕੰਮਾਂ ਵਿੱਚ ਹਿੱਸਾ ਲੈਂਦਾ ਹੈ। ਅਸਲ ਵਿੱਚ, ਖਾਸ ਧਾਰਮਿਕ ਰੀਤੀਆਂ ਅਤੇ ਰੀਵਾਜਾਂ ਦੇ ਨਾਲ ਆਪ ਧਾਰਮਿਕ ਸਿਧਾਂਤ ਵਾਲਾ ਇੱਕ ਸ਼ਬਦ ਹੈ।
ਆਮ ਤੌਰ ’ਤੇ, ਭਾਵੇਂ, ਧਰਮ ਮਤ ਦੀ ਜ਼ਿਆਦਾ ਤੰਗ ਦਿਲੀ ਨਾਲ ਵਿਆਖਿਆ ਕੀਤੀ ਗਈ ਹੈ, ਅਤੇ ਇਹ ਸ਼ਬਦ ਦਾ ਹਵਾਲਾ ਦਿੰਦਾ ਹੈ, ਜਿਸ ਦੇ ਮੈਂਬਰ ਧਰਮ ਦੀਆਂ ਬੁਨਿਆਦੀ ਧਰਮ ਸਿਧਾਤਾਂ ਦੀ ਸਿੱਖਿਆ ਨੂੰ ਤੋੜ੍ਹ ਮਰੋੜ ਦਿੰਦੇ ਹਨ। ਮਸੀਹੀ ਪ੍ਰਸੰਗ ਵਿੱਚ, ਧਰਮ ਮਤ ਦੀ ਵਿਆਖਿਆ, ਖਾਸ ਕਰਕੇ, ਇੱਕ ਅਜਿਹੇ “ਧਾਰਮਿਕ ਇਕੱਠ ਦੀ ਵਿਆਖਿਆ ਹੈ ਜਿਹੜਾ ਬਾਈਬਲ ਦੇ ਅਧਾਰ ’ਤੇ ਸੱਚਿਆਈ ਦਾ ਇੱਕ ਜਾਂ ਦੋ ਦੁਨਿਆ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਹੈ।” ਧਰਮ ਮਤ ਇੱਕ ਅਜਿਹਾ ਸਮੂਹ ਹੁੰਦਾ ਹੈ ਜੋ ਅਜਿਹੇ ਧਰਮ ਸਿਧਾਤਾਂ ਦੀ ਸਿੱਖਿਆ ਦਿੰਦਾ ਹੈ, ਕਿ ਜੇ ਉਨ੍ਹਾਂ ਉੱਤੇ ਵਿਸ਼ਵਾਸ ਕੀਤਾ ਜਾਵੇ, ਤਾਂ ਇਹ ਇੱਕ ਵਿਅਕਤੀ ਦੇ ਲਈ ਹਮੇਸ਼ਾਂ ਵਾਸਤੇ ਮੁਕਤੀ ਰਹਿਤ ਹੋਣ ਦਾ ਕਾਰਨ ਬਣਦਾ ਹੈ। ਇੱਕ ਧਰਮ ਮਤ ਕਿਸੇ ਧਰਮ ਦਾ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ, ਫਿਰ ਵੀ ਇਹ ਉਸ ਧਰਮ ਦੀ ਜ਼ਰੂਰੀ ਸੱਚਿਆਈ (ਆਂ) ਨੂੰ ਕਬੂਲ ਨਹੀਂ ਕਰਦਾ ਹੈ। ਇਸ ਲਈ, ਇੱਕ ਮਸੀਹੀ ਸਿੱਖਿਆ ਉੱਤੇ ਅਧਾਰਿਤ ਧਰਮ ਮਤ ਮਸੀਹੀਅਤ ਹੈ ਜਦੋਂ ਕਿ ਇੱਕ ਜਾਂ ਜ਼ਿਆਦਾ ਬੁਨਿਆਦੀ ਸੱਚਿਆਈਆਂ ਦਾ ਇਨਕਾਰ ਕਰਦਾ ਹੈ ਜਦੋਂ ਕਿ ਉਹ ਫਿਰ ਵੀ ਇੱਕ ਮਸੀਹੀ ਹੋਣ ਦਾ ਦਾਅਵਾ ਕਰਦਾ ਹੈ।
ਮਸੀਹੀ ਸਿੱਖਿਆ ਉੱਤੇ ਅਧਾਰਿਤ ਧਰਮ ਮੱਤਾਂ ਦੀਆਂ ਦੋ ਮੁੱਖ ਆਮ ਸਿੱਖਿਆਵਾਂ ਇਹ ਹਨ ਕਿ ਯਿਸੂ ਪਰਮੇਸ਼ੁਰ ਨਹੀਂ ਸੀ ਅਤੇ ਮੁਕਤੀ ਸਿਰਫ਼ ਵਿਸ਼ਵਾਸ ਕਰਨ ਤੋਂ ਹੀ ਨਹੀਂ ਮਿਲਦੀ। ਮਸੀਹ ਦੇ ਸਵਰਗੀ ਸਵਰੂਪ ਦੇ ਇਨਕਾਰ ਦਾ ਸਿੱਟਾ ਇਹ ਦੱਸਦਾ ਹੈ ਕਿ ਯਿਸੂ ਦੀ ਮੌਤ ਸਾਡੇ ਪਾਪਾਂ ਦੀ ਸਜ਼ਾ ਦੇ ਜੁਰਮਾਨੇ ਨੂੰ ਚੁਕਾਉਣ ਲਈ ਕਾਫੀ ਨਹੀਂ ਸੀ। ਸਿਰਫ਼ ਵਿਸ਼ਵਾਸ ਦੇ ਦੁਆਰਾ ਮੁਕਤੀ ਦੇ ਇਨਕਾਰ ਤੋਂ ਇਹ ਸਿੱਟਾ ਨਿਕਲਦਾ ਹੈ। ਮੁਕਤੀ ਨੂੰ ਸਿਰਫ਼ ਕੰਮਾਂ ਦੇ ਦੁਆਰਾ ਹੀ ਨਹੀਂ ਪ੍ਰਾਪਤ ਕੀਤਾ ਜਾ ਸੱਕਦਾ ਹੈ। ਰਸੂਲਾਂ ਨੇ ਕਲੀਸਿਯਾ ਦੇ ਸ਼ੁਰੂਆਤ ਸਾਲਾਂ ਵਿੱਚ ਧਰਮ ਮੱਤ ਦੀ ਸਿੱਖਿਆ ਦੇਣ ਵਾਲਿਆਂ ਨਾਲ ਮੇਲ-ਜੋਲ ਕੀਤਾ ਸੀ: ਉਦਾਹਰਣ ਵਜੋਂ, ਯੂਹੰਨਾ ਨੇ 1 ਯਹੂੰਨਾ 4:1-3 ਵਿੱਚ ਗਨਾੱਸਟੀਸਿਜ਼ਮ ਭਾਵ ਨਾਸਤਕ ਗਿਆਨਾਵਾਦ ਦੀ ਸਿੱਖਿਆ ਦਾ ਬਿਆਨ ਕੀਤਾ ਹੈ। 1 ਯੂਹੰਨਾ ਦਾ ਪਰਮੇਸ਼ੁਰ ਦੇ ਸਿਧਾਂਤਾ ਪ੍ਰਤੀ ਲਿਟਮਸ ਟੈਸਟ “ਹਰੇਕ ਆਤਮਾ ਜੋ ਮੰਨ ਲੈਂਦਾ ਹੈ ਭਈ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ ਹੈ ਸੋ ਪਰਮੇਸ਼ੁਰ ਤੋਂ ਹੈ” (ਆਇਤ 2)- ਇੱਕ ਨਾਸਤਿਕ ਬੇਧਰਮੀ ਦਾ ਸਿੱਧਾ ਇਕਰਾਰ ਹੈ (2 ਯੂੰਹਨਾ 1:7 ਨਾਲ ਤੁਲਨਾ ਕਰੋ)।
ਅੱਜ ਦੇ ਸਮੇਂ ਵਿੱਚ ਧਰਮ ਮਤਾਂ ਦੀਆਂ ਜ਼ਿਆਦਾ ਜਾਣੀਆਂ-ਪਛਾਣੀਆਂ ਦੋ ਉਦਾਹਰਣਾਂ ਯਹੋਵਾਹ ਵਿਟਨੇਸਸ ਅਤੇ ਮਾੱਰਮਾੱਨਸ ਦੇ ਸਮੂਹ ਹਨ। ਦੋਵੇਂ ਸਮੂਹ ਮਸੀਹੀ ਹੋਣ ਦਾਅਵਾ ਕਰਦੇ ਹਨ, ਪਰ ਫਿਰ ਵੀ ਦੋਵੇਂ ਮਸੀਹ ਦੇ ਸਵਰਗੀ ਰੂਪ ਅਤੇ ਸਿਰਫ਼ ਵਿਸ਼ਵਾਸ ਦੁਆਰਾ ਮੁਕਤੀ ਨੂੰ ਪਾਉਣ ਦਾ ਇਨਕਾਰ ਕਰਦੇ ਹਨ। ਯਹੋਵਾਹ ਵਿਟਨੇਸ ਅਤੇ ਮਾੱਰਮਾੱਨਸ ਬਹੁਤ ਸਾਰੀਆਂ ਗੱਲਾਂ ਵਿੱਚ ਵਿਸ਼ਵਾਸ ਕਰਦੇ ਹਨ ਜਿਨ੍ਹਾਂ ਵਿੱਚੋਂ ਕੁਝ ਦੀ ਜੋ ਬਾਈਬਲ ਸਿੱਖਿਆ ਦਿੰਦੀ ਹੈ, ਦੇ ਨਾਲ ਸਹਿਮਤ ਜਾਂ ਉਸ ਵਾੰਗੂ ਹੈ। ਪਰ ਫਿਰ ਵੀ, ਸੱਚਿਆਈ ਤਾਂ ਇਹ ਹੈ ਕਿ ਉਹ ਮਸੀਹ ਦੇ ਸਵਰਗੀ ਸਵਰੂਪ ਦਾ ਇਨਕਾਰ ਕਰਦੇ ਹਨ ਅਤੇ ਧਰਮ ਵਾੰਗੂ ਕੰਮਾਂ ਦੇ ਦੁਆਰਾ ਮੁਕਤੀ ਨੂੰ ਪਾਉਣ ਦਾ ਪ੍ਰਚਾਰ ਕਰਦੇ ਹਨ। ਕਈ ਯਹੋਵਾਹ ਵਿਟਨੇਸਸ ਅਤੇ ਮਾੱਰਮਾੱਨਸ ਅਤੇ ਬਹੁਤ ਸਾਰੇ ਹੋਰ ਧਰਮ ਮੱਤਾਂ ਦੇ ਮੈਂਬਰ ਅਜਿਹੇ ਨੈਤਿਕ ਲੋਕ ਹਨ ਜਿਹੜੇ ਕਿ ਸੱਚਿਆਈ ਉੱਤੇ ਇਸ ਤਰ੍ਹਾਂ ਵਿਸ਼ਵਾਸ ਕਰਦੇ ਹਨ ਜਿਵੇਂ ਕਿ ਉਨ੍ਹਾਂ ਸੱਚਿਆਈ ਨੂੰ ਆਪਣੀ ਮੁੱਠੀ ਵਿੱਚ ਫੜ੍ਹਿਆ ਹੋਇਆ ਹੈ। ਮਸੀਹੀ ਹੋਣ ਦੇ ਨਾਤੇ, ਸਾਡੀ ਆਸ ਅਤੇ ਪ੍ਰਾਰਥਨਾ ਇਹ ਹੋਣੀ ਚਾਹੀਦੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਧਰਮ ਮੱਤਾਂ ਵਿੱਚ ਸ਼ਾਮਿਲ ਹਨ ਕਿ ਉਹ ਝੂਠ ਨੂੰ ਪਹਿਚਾਣ ਸੱਕਣ ਅਤੇ ਯਿਸੂ ਮਸੀਹ ਵਿੱਚ ਹੀ ਸਿਰਫ਼ ਵਿਸ਼ਵਾਸ ਦੇ ਰਾਹੀਂ ਮੁਕਤੀ ਦੀ ਸੱਚਿਆਈ ਤੱਕ ਪਹੁੰਚ ਸੱਕਣ।
English
ਧਰਮ ਮਤ ਸਿੱਖਿਆ ਦੀ ਵਿਆਖਿਆ ਕੀ ਹੈ?