ਪ੍ਰਸ਼ਨ
ਪ੍ਰਥਾ ਪਾਲਣ ਕਰਨ ਵਾਲਿਆਂ ਨੂੰ ਜਾਂ ਝੂਠੇ ਧਰਮ ਵਿੱਚ ਪਏ ਹੋਏ ਇੱਕ ਮਨੁੱਖ ਨੂੰ ਸੁਸਮਾਚਾਰ ਸੁਣਾਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?
ਉੱਤਰ
ਪ੍ਰਥਾ ਪਾਲਣ ਕਰਨ ਵਾਲਿਆਂ ਜਾਂ ਝੂਠੇ ਧਰਮ ਵਿੱਚ ਸ਼ਾਮਲ ਲੋਕਾਂ ਦੇ ਲਈ ਸਭ ਤੋਂ ਜ਼ਰੂਰੀ ਗੱਲ ਜੋ ਅਸੀਂ ਕਰ ਸੱਕਦੇ ਹਾਂ ਉਹ ਇਹ ਕਿ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨੀ ਹੈ। ਸਾਨੂੰ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨ ਦੀ ਲੋੜ੍ਹ ਹੈ ਕਿ ਪਰਮੇਸ਼ੁਰ ਉਨ੍ਹਾਂ ਦੇ ਦਿਲਾਂ ਨੂੰ ਬਦਲ ਦੇਵੇ ਅਤੇ ਸੱਚਿਆਈ ਦੇ ਲਈ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦੇਵੇ (2 ਕੁਰਿੰਥੀਆਂ 4:4)। ਸਾਨੂੰ ਪ੍ਰਾਰਥਨਾ ਕਰਨ ਦੀ ਲੋੜ੍ਹ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਯਿਸੂ ਮਸੀਹ ਦੇ ਰਾਹੀਂ ਮੁਕਤੀ ਦੀ ਉਨ੍ਹਾਂ ਦੀ ਲੋੜ੍ਹ ਦੇ ਲਈ ਕਾਇਲ ਕਰੇ (ਯੂਹੰਨਾ 3:16)। ਪਰਮੇਸ਼ੁਰ ਦੀ ਸ਼ਕਤੀ ਅਤੇ ਪਵਿੱਤਰ ਆਤਮਾ ਦੀ ਕਾਇਲਤਾ ਦੇ ਬਿਨ੍ਹਾਂ, ਅਸੀਂ ਕਿਸੇ ਨੂੰ ਵੀ ਸੱਚਿਆਈ ਦੇ ਲਈ ਕਾਇਲ ਕਰਨ ਦੇ ਲਈ ਸਫ਼ਲਤਾ ਨੂੰ ਹਾਂਸਲ ਨਹੀਂ ਕਰ ਸੱਕਾਂਗੇ (ਯੂਹੰਨਾ 16:7-11)।
ਇਸ ਦੇ ਨਾਲ ਹੀ ਸਾਨੂੰ ਭਗਤੀ ਵਾਲਾ ਜੀਵਨ ਗੁਜ਼ਾਰਨਾ ਹੈ, ਤਾਂ ਉਹ ਜਿਹੜੇ ਪ੍ਰਥਾ ਦਾ ਪਾਲਣ ਕਰਨ ਵਾਲੇ ਜਾਂ ਝੂਠੇ ਧਰਮਾਂ ਵਿੱਚ ਫਸ ਗਏ ਹਨ ਉਸ ਤਬਦੀਲੀ ਨੂੰ ਵੇਖ ਸੱਕਣ ਜਿਸ ਨੂੰ ਪਰਮੇਸ਼ੁਰ ਸਾਡੇ ਜੀਵਨਾਂ ਵਿੱਚ ਲੈ ਕੇ ਆਇਆ ਹੈ (1 ਪਤਰਸ 3:1-2)। ਸਾਨੂੰ ਉਸ ਬੁੱਧ ਦੇ ਲਈ ਪ੍ਰਾਰਥਨਾ ਕਰਨ ਦੀ ਲੋੜ੍ਹ ਹੈ ਜਿਸ ਨਾਲ ਅਸੀਂ ਉਸ ਦੀ ਸੇਵਾ ਸ਼ਕਤੀਸ਼ਾਲੀ ਤਰੀਕੇ ਨਾਲ ਕਰ ਸੱਕਦੇ ਹਾਂ (ਯਾਕੂਬ 1:5)। ਕੁਲ ਮਿਲਾ ਕੇ ਇਸ ਦੇ ਬਾਅਦ, ਸਾਨੂੰ ਉਨ੍ਹਾਂ ਨੂੰ ਸਹੀ ਰੂਪ ਵਿੱਚ ਸੁਸਮਾਚਾਰ ਸੁਣਾਉਣ ਲਈ ਨਿਡਰ ਹੋਣਾ ਹੈ। ਸਾਨੂੰ ਯਿਸੂ ਮਸੀਹ ਰਾਹੀਂ ਮਿਲਣ ਵਾਲੀ ਮੁਕਤੀ ਦੇ ਪ੍ਰਚਾਰ ਦੀ ਘੋਸ਼ਣਾ ਕਰਨੀ ਹੈ (ਰੋਮੀਆਂ 10:9-10)। ਸਾਨੂੰ ਹਮੇਸ਼ਾਂ ਆਪਣੇ ਆਪ ਦੀ ਰੱਖਿਆ ਕਰਨ ਲਈ ਤਿਆਰ ਰਹਿਣ ਦੀ ਲੋੜ੍ਹ ਹੈ (1 ਪਤਰਸ 3:15), ਪਰ ਇਹ ਸਾਨੂੰ ਹਲੀਮੀ ਅਤੇ ਆਦਰ ਨਾਲ ਕਰਨਾ ਚਾਹੀਦਾ ਹੈ। ਅਸੀਂ ਧਰਮ ਸਿਧਾਂਤ ਦੀ ਸਹੀ ਢੰਗ ਨਾਲ ਘੋਸ਼ਣਾ ਕਰ ਸੱਕਦੇ ਹਾਂ, ਸ਼ਬਦਾਂ ਦੀ ਲੜ੍ਹਾਈ ਜਿੱਤ ਸੱਕਦੇ ਹਾਂ, ਅਤੇ ਫਿਰ ਵੀ ਗੁੱਸੇ ਨਾਲ ਭਰੇ ਹੋਏ ਸ੍ਰੇਸ਼ਠਤਾ ਦੇ ਸਲੂਕ ਰਾਹੀਂ ਠੋਕਰ ਦਾ ਕਾਰਨ ਬਣ ਸੱਕਦੇ ਹਾਂ।
ਅਖੀਰ ਵਿੱਚ ਸਾਨੂੰ, ਮੁਕਤੀ ਦੇ ਲਈ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੱਥ ਛੱਡ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਗਵਾਹੀ ਦਿੰਦੇ ਹਾਂ। ਇਹ ਪਰਮੇਸ਼ੁਰ ਦੀ ਸ਼ਕਤੀ ਅਤੇ ਕਿਰਪਾ ਹੈ ਜਿਹੜੀ ਲੋਕਾਂ ਨੂੰ ਬਚਾਉਂਦੀ ਹੈ, ਨਾ ਕਿ ਸਾਡੇ ਯਤਨ। ਭਾਵੇਂ ਇਹ ਚੰਗਾ ਅਤੇ ਅਕਲਮੰਦੀ ਨਾਲ ਭਰਿਆ ਹੋਇਆ ਹੈ ਕਿ ਇੱਕ ਸ਼ਕਤੀਸ਼ਾਲੀ ਸੁਰੱਖਿਆ ਦੇਣ ਦੇ ਲਈ ਤਿਆਰ ਰਿਹਾ ਜਾਵੇ ਅਤੇ ਝੂਠੇ ਮਤ ਵਿਸ਼ਵਾਸ ਦੇ ਬਾਰੇ ਗਿਆਨ ਲਿਆ ਜਾਣਾ ਚਾਹੀਦਾ ਹੈ। ਪਰ ਇਨ੍ਹਾਂ ਵਿੱਚੋਂ ਕੋਈ ਵੀ ਉਨ੍ਹਾਂ ਲੋਕਾਂ ਦੇ ਦਿਲ ਨੂੰ ਤਬਦੀਲ ਕਰਨ ਦਾ ਸਬੱਬ ਨਹੀਂ ਬਣਦਾ ਹੈ ਜਿਹੜੇ ਪ੍ਰਥਾ ਪਾਲਣ ਕਰਨ ਵਾਲਿਆਂ ਜਾਂ ਝੂਠੇ ਧਰਮਾਂ ਵਿੱਚ ਫਸ ਗਏ ਹਨ। ਸਭ ਤੋਂ ਅਹਿਮ ਕੰਮ ਜਿਹੜਾ ਅਸੀਂ ਕਰ ਸੱਕਦੇ ਹਾਂ ਉਹ ਇਹ ਕਿ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨਾ, ਉਨ੍ਹਾਂ ਨੂੰ ਗਵਾਹੀ ਦੱਸਣਾ, ਅਤੇ ਉਨ੍ਹਾਂ ਸਾਹਮਣੇ ਮਸੀਹੀ ਜੀਵਨ ਗੁਜ਼ਾਰਨਾ, ਇਹ ਇਸ ਯਕੀਨ ਨਾਲ ਕਰਨਾ ਹੈ ਕਿ ਪਵਿੱਤਰ ਆਤਮਾ ਉਨ੍ਹਾਂ ਨੂੰ ਆਪਣੀ ਵੱਲ ਖਿੱਚਣ, ਕਾਇਲ ਕਰਨ ਅਤੇ ਮਨ ਤਬਦੀਲੀ ਦਾ ਕੰਮ ਕਰੇਗਾ।
English
ਪ੍ਰਥਾ ਪਾਲਣ ਕਰਨ ਵਾਲਿਆਂ ਨੂੰ ਜਾਂ ਝੂਠੇ ਧਰਮ ਵਿੱਚ ਪਏ ਹੋਏ ਇੱਕ ਮਨੁੱਖ ਨੂੰ ਸੁਸਮਾਚਾਰ ਸੁਣਾਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?