ਪ੍ਰਸ਼ਨ
ਕੀ ਇੱਕ ਮਸੀਹੀ ਵਿਸ਼ਵਾਸੀ ਦੇ ਲਈ ਇੱਕ ਗੈਰ ਮਸੀਹੀ ਦੇ ਨਾਲ ਪਿਆਰ ਸੰਬੰਧ ਬਣਾਉਣ ਲਈ ਮੁਲਾਕਾਤ ਕਰਨਾ ਜਾਂ ਵਿਆਹ ਕਰਨਾ ਸਹੀ ਹੈ?
ਉੱਤਰ
ਇੱਕ ਮਸੀਹੀ ਵਿਸ਼ਵਾਸੀ ਦਾ, ਇੱਕ ਗੈਰ ਮਸੀਹੀ ਦੇ ਨਾਲ ਪਿਆਰ ਸੰਬੰਧ ਬਣਾਉਣ ਦੇ ਲਈ ਮੁਲਾਕਾਤ ਕਰਨਾ ਅਕਲਮੰਦੀ ਨਹੀਂ ਹੈ, ਅਤੇ ਵਿਆਹ ਕਰਨਾ ਇੱਕ ਵਿਕੱਲਪ ਨਹੀਂ ਹੈ। ਦੂਸਰਾ ਕੁਰਿੰਥੀਆਂ 6:14 ਸਾਨੂੰ ਦੱਸਦਾ ਹੈ ਕਿ ਅਵਿਸ਼ਵਾਸੀਆਂ ਨਾਲ “ਅਸਮਾਨ ਜੂਲੇ” ਵਿੱਚ ਨਾ ਜੁੱਤੋ। ਜਿਹੜੀ ਤਸਵੀਰ ਦਿੱਤੀ ਗਈ ਹੈ ਉਹ ਦੋ ਨਾ ਮਿਲਦੇ ਹੋਏ ਬਲਦਾਂ ਦਾ ਇੱਕ ਹੀ ਜੂਲੇ ਵਿੱਚ ਜੁੜਨਾ ਹੈ। ਭਾਰ ਨੂੰ ਇਕੱਠਾ ਖਿੱਚਣ ਦੀ ਬਜਾਏ, ਉਹ ਇੱਕ ਦੂਜੇ ਦੇ ਵਿਰੁੱਧ ਕੰਮ ਕਰਨਗੇ। ਜਦੋਂ ਕਿ ਇਹ ਪ੍ਰਸੰਗ ਖਾਸ ਤੌਰ ’ਤੇ ਇੱਥੇ ਵਿਆਹ ਦਾ ਜ਼ਿਕਰ ਨਹੀਂ ਕਰਦਾ, ਪਰ ਸਪੱਸ਼ਟ ਤੌਰ ’ਤੇ ਇਸ ਦਾ ਇਸਤੇਮਾਲ ਵਿਆਹ ਦੇ ਲਈ ਹੁੰਦਾ ਹੈ। ਪ੍ਰਸੰਗ ਵਿੱਚ ਸਾਨੂੰ ਅੱਗੇ ਮਿਲਦਾ ਹੈ ਕਿ ਮਸੀਹ ਦਾ ਬਲਿਆਲ (ਸ਼ੈਤਾਨ) ਦੇ ਨਾਲ ਕੀ ਮੇਲ ਹੈ। ਇੱਕ ਵਿਸ਼ਵਾਸੀ ਅਤੇ ਅਵਿਸ਼ਵਾਸੀ ਦੇ ਵਿਆਹ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਆਤਮਿਕ ਮਿਲਾਪ ਨਹੀਂ ਹੋ ਸੱਕਦਾ ਹੈ। ਪੌਲੁਸ ਵਿਸ਼ਵਾਸੀਆਂ ਨੂੰ ਯਾਦ ਕਰਾਉਣ ਦੇ ਲਈ ਕਹਿੰਦਾ ਚੱਲਿਆ ਜਾਂਦਾ ਹੈ ਕਿ ਉਹ ਪਵਿੱਤਰ ਆਤਮਾ ਦਾ ਨਿਵਾਸ ਸਥਾਨ ਹਨ, ਜਿਹੜਾ ਉਨ੍ਹਾਂ ਦੇ ਦਿਲਾਂ ਵਿੱਚ ਮੁਕਤੀ ਦੇ ਲਈ ਵਾਸ ਕਰਦਾ ਹੈ (2 ਕੁਰਿੰਥੀਆਂ 6:15-17)। ਇਸੇ ਕਰਕੇ, ਉਨ੍ਹਾਂ ਨੂੰ ਦੁਨਿਆ ਨਾਲੋਂ ਵੱਖ ਹੋਣਾ ਹੈ¬¬¬¬¬¬¬¬¬- ਦੁਨਿਆਂ ਵਿੱਚ ਰਹਿੰਦੇ ਹੋਏ ਵੀ ਉਹ ਦੁਨਿਆ ਦੇ ਨਹੀਂ ਹਨ- ਅਤੇ ਇਸ ਜੀਵਨ ਵਿੱਚ ਕੋਈ ਵੀ ਰਿਸ਼ਤਾ-ਵਿਆਹ ਦੇ ਡੂੰਘੇ ਰਿਸ਼ਤੇ ਨਾਲੋਂ ਜ਼ਿਆਦਾ ਮਹੱਤਵਪੂਰਣ ਨਹੀਂ ਹੈ।
ਬਾਈਬਲ ਇਹ ਵੀ ਕਹਿੰਦੀ ਹੈ, “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ” (1 ਕੁਰਿੰਥੀਆਂ 15:33)। ਅਵਿਸ਼ਵਾਸੀ ਦੇ ਨਾਲ ਕਿਸੇ ਵੀ ਤਰੀਕੇ ਦਾ ਡੂੰਘਾ ਰਿਸ਼ਤਾ ਤੇਜ਼ੀ ਨਾਲ ਕਿਸੇ ਹੋਰ ਗੱਲ ਵਿੱਚ ਬਦਲ ਸੱਕਦਾ ਹੈ ਜਿਹੜਾ ਮਸੀਹ ਦੇ ਨਾਲ ਤੁਹਾਡੇ ਜੀਵਨ ਵਿੱਚ ਰੁਕਾਵਟ ਦਾ ਕਾਰਨ ਬਣ ਸੱਕਦਾ ਹੈ। ਸਾਨੂੰ ਮੁਕਤੀ ਨਾ ਪਾਏ ਹੋਏ ਲੋਕਾਂ ਨੂੰ ਖੁਸ਼ਖਬਰੀ ਸੁਣਾਉਣ ਦੇ ਲਈ ਸੱਦਿਆ ਗਿਆ ਹੈ, ਨਾ ਕਿ ਉਨ੍ਹਾਂ ਨਾਲ ਡੂੰਘਾ ਰਿਸ਼ਤਾ ਬਣਾਉਣ ਦੇ ਲਈ। ਅਵਿਸ਼ਵਾਸੀਆਂ ਦੇ ਨਾਲ ਦੋਸਤੀ ਕਰਨ ਵਿੱਚ ਕੋਈ ਗਲਤੀ ਨਹੀਂ ਹੈ ਪਰ ਇਹ ਉੱਨ੍ਹੀ ਹੀ ਹੋਣੀ ਚਾਹੀਦੀ ਹੈ ਜਿੰਨੀ ਕੁ ਜਾਇਜ਼ ਹੈ। ਅਤੇ ਜੇ ਤੁਸੀਂ ਇੱਕ ਅਵਿਸ਼ਵਾਸੀ ਨਾਲ ਰਿਸ਼ਤਾ ਕਾਇਮ ਕਰਨ ਲਈ ਮੁਲਾਕਾਤਾਂ ਕਰ ਰਹੇ ਹੋ ਤਾਂ, ਫਿਰ ਇਮਾਨਦਾਰੀ ਨਾਲ ਤੁਹਾਡੀ ਪਹਿਲ ਕਦਮੀ ਕੀ ਹੋਵੇਗੀ, ਇਹ ਪਿਆਰ ਦਾ ਇਸ਼ਕ ਜਾਂ ਮਸੀਹ ਦੇ ਲਈ ਆਤਮਾ ਨੂੰ ਜਿੱਤਣਾ ਹੋਵੇਗਾ? ਜੇ ਤੁਸੀ ਕਿਸੇ ਅਵਿਸ਼ਵਾਸੀ ਦੇ ਨਾਲ ਵਿਆਹ ਕੀਤਾ ਹੈ, ਤਾਂ ਫਿਰ ਤੁਸੀਂ ਕਿਵੇਂ ਆਪਣੇ ਵਿਆਹ ਵਿੱਚ ਆਤਮਿਕ ਡੂੰਘੇਪਨ ਨੂੰ ਕੱਟੋਗੇ? ਕਿਵੇਂ ਇੱਕ ਚੰਗੇ ਵਿਆਹ ਨੂੰ ਸਥਾਪਿਤ ਕੀਤਾ ਜਾਂਦਾ ਹੈ ਅਤੇ ਕਿਵੇਂ ਉਸ ਨੂੰ ਨਿਭਾਇਆ ਜਾਂਦਾ ਹੈ ਜੇ ਤੁਸੀਂ ਬ੍ਰਹਿਮੰਡ ਦੇ ਸਭ ਤੋਂ ਜ਼ਰੂਰੀ ਵਿਸ਼ੇ-ਪ੍ਰਭੁ ਯਿਸੂ ਮਸੀਹ ਦੇ ਨਾਲ ਅਸਹਿਮਤ ਹੋ।
English
ਕੀ ਇੱਕ ਮਸੀਹੀ ਵਿਸ਼ਵਾਸੀ ਦੇ ਲਈ ਇੱਕ ਗੈਰ ਮਸੀਹੀ ਦੇ ਨਾਲ ਪਿਆਰ ਸੰਬੰਧ ਬਣਾਉਣ ਲਈ ਮੁਲਾਕਾਤ ਕਰਨਾ ਜਾਂ ਵਿਆਹ ਕਰਨਾ ਸਹੀ ਹੈ?