ਪ੍ਰਸ਼ਨ
ਬਾਈਬਲ ਮੌਤ ਦੀ ਸਜ਼ਾ/ਮੌਤ ਦੰਡ ਦੇ ਬਾਰੇ ਵਿੱਚ ਕੀ ਕਹਿੰਦੀ ਹੈ?
ਉੱਤਰ
ਪੁਰਾਣੇ ਨੇਮ ਦੀ ਬਿਵਸਥਾ ਅਲੱਗ ਕੰਮਾਂ: ਜਿਵੇਂ ਖੂਨ ਕਰਨਾ (ਕੂਚ 21:12), ਅਗਵਾ ਕਰਨਾ (ਕੂਚ 21:16), ਪਸ਼ੂਵਹਿਸ਼ੀ (ਕੂਚ 22:19), ਵਿਭਚਾਰ (ਲੇਵੀਆਂ 20:10), ਸਮਲਿੰਗੀ (ਲੇਵੀਆਂ 20:13), ਇੱਕ ਝੂਠੇ ਨਬੀ ਦਾ ਕੰਮ ਕਰਨਾ (ਬਿਵਸਥਾਸਾਰ 13:5), ਵੇਸ਼ਵਾ ਦਾ ਕੰਮ ਅਤੇ ਬਲਾਤਕਾਰ (ਬਿਵਸਥਾਸਾਰ 22:4), ਅਤੇ ਕਈ ਹੋਰ ਅਪਰਾਧਾਂ ਲਈ ਮੌਤ ਦੰਡ ਦਿੱਤੇ ਜਾਣ ਦੇ ਹੁੰਕਮ ਦਿੰਦੀ ਹੈ। ਪਰ ਫਿਰ ਵੀ, ਪਰਮੇਸ਼ੁਰ ਅਕਸਰ ਦਇਆ ਨੂੰ ਜਦੋਂ ਮੌਤ ਦੰਡ ਦੇਣਾ ਹੁੰਦਾ ਹੈ ਤਾਂ ਵਿਖਾਉਂਦਾ ਹੈ। ਦਾਊਦ ਨੇ ਵਿਭਚਾਰ ਅਤੇ ਖੂਨ ਕਰਨ ਦਾ ਪਾਪ ਕੀਤਾ, ਫਿਰ ਵੀ ਪਰਮੇਸ਼ੁਰ ਨੇ ਉਸ ਦੇ ਜੀਵਨ ਨੂੰ ਉਸ ਤੋਂ ਨਹੀਂ ਲਿਆ (2 ਸਮੂਏਲ 11:1-5, 14-17; 2 ਸਮੂਏਲ 12:13)। ਬਦਕਿਸਮਤੀ ਨਾਲ, ਹਰੇਕ ਪਾਪ ਜਿਹੜੇ ਅਸੀਂ ਕਰਦੇ ਹਾਂ ਉਹ ਮੌਤ ਦੰਡ ਨੂੰ ਦਿੱਤੇ ਜਾਣ ਦਾ ਨਤੀਜਾ ਬਣਦੇ ਹਨ, ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ (ਰੋਮੀਆਂ 6:23)। ਧੰਨਵਾਦ ਨਾਲ, ਪਰਮੇਸ਼ੁਰ ਸਾਡੇ ਉੱਤੇ ਆਪਣੇ ਪਿਆਰ ਨੂੰ ਸਾਨੂੰ ਦੋਸ਼ੀ ਠਹਿਰਾਉਣ ਦੇ ਲਈ ਪ੍ਰਗਟ ਨਹੀਂ ਕਰਦਾ ਹੈ (ਰੋਮੀਆਂ 5:8)।
ਜਦੋਂ ਫ਼ਰੀਸੀ ਇੱਕ ਔਰਤ ਨੂੰ ਯਿਸੂ ਦੇ ਕੋਲ ਲੈ ਕੇ ਆਏ ਜਿਸ ਨੂੰ ਉਨ੍ਹਾਂ ਨੇ ਵਿਭਚਾਰ ਦੇ ਕੰਮ ਵਿੱਚ ਫੜ੍ਹਿਆ ਸੀ ਅਤੇ ਉਸ ਤੋਂ ਪੁੱਛਿਆ ਕਿ ਕੀ ਉਸ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ, ਤਾਂ ਯਿਸੂ ਨੇ ਉੱਤਰ ਦਿੱਤਾ, “ਜਿਹੜਾ ਤੁਹਾਡੇ ਵਿੱਚੋਂ ਨਿਰਦੋਸ਼ ਹੋਵੇ ਉਹ ਪਹਿਲਾਂ ਉਸ ਨੂੰ ਪੱਥਰ ਮਾਰੇ” (ਯੂਹੰਨਾ 8:7)। ਇਸ ਦਾ ਇਸਤੇਮਾਲ ਇਸ ਇਸ਼ਾਰੇ ਲਈ ਨਹੀਂ ਕਰਨਾ ਚਾਹੀਦਾ ਕਿ ਯਿਸੂ ਨੇ ਸਾਰੀਆਂ ਉਦਾਹਰਣਾਂ ਵਿੱਚ ਮੌਤ ਦੰਡ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਯਿਸੂ ਤਾਂ ਸਿਰਫ਼ ਸਧਾਰਣ ਤਰੀਕੇ ਨਾਲ ਫ਼ਰੀਸੀਆਂ ਦੇ ਪਖੰਡ ਨੂੰ ਖੋਲ੍ਹ ਕੇ ਦੱਸ ਰਿਹਾ ਸੀ। ਫ਼ਰੀਸੀ ਯਿਸੂ ਨੂੰ ਪੁਰਾਣੇ ਨੇਮ ਦੀ ਬਿਵਸਥਾ ਨੂੰ ਤੋੜ੍ਹਨ ਦੇ ਲਈ ਫਸਾਉਣਾ ਚਾਹੁੰਦੇ ਸਨ: ਅਸਲ ਵਿੱਚ ਉਨ੍ਹਾਂ ਨੂੰ ਉਸ ਔਰਤ ਨੂੰ ਪੱਥਰ ਮਾਰਨ ਦੀ ਕੋਈ ਪਰਵਾਹ ਨਹੀਂ ਸੀ, (ਉਹ ਮਨੁੱਖ ਕਿੱਥੇ ਸੀ ਜਿਸ ਨੂੰ ਵਿਭਚਾਰ ਵਿੱਚ ਫੜਿਆ ਗਿਆ ਸੀ?) ਸਿਰਫ਼ ਪਰਮੇਸ਼ੁਰ ਹੀ ਉਹ ਹੈ ਜਿਸ ਨੇ ਮੌਤ ਦੰਡ ਨੂੰ ਨਿਯੁਕਤ ਕੀਤਾ ਹੈ: “ਜੋ ਆਦਮੀ ਦਾ ਲਹੂ ਵਹਾਵੇਗਾ, ਉਸ ਦਾ ਲਹੂ ਆਦਮੀ ਤੋਂ ਵਹਾਇਆ ਜਾਵੇਗਾ, ਕਿਉਂਕਿ ਪਰਮੇਸ਼ੁਰ ਦੇ ਸਰੂਪ ਉੱਤੇ ਉਸ ਨੇ ਆਦਮੀ ਨੂੰ ਬਣਾਇਆ ਸੀ” (ਉਤਪਤ 9:6)। ਯਿਸੂ ਕੁਝ ਹੀ ਉਦਾਹਰਣਾ ਵਿੱਚ ਮੌਤ ਦੰਡ ਨੂੰ ਦਿੱਤੇ ਜਾਣ ਦਾ ਸਮਰਥਨ ਕਰਦਾ ਹੈ। ਯਿਸੂ ਨੇ ਕਿਰਪਾ ਨੂੰ ਵੀ ਪਰਗਟ ਕੀਤਾ ਜਦੋਂ ਮੌਤ ਦੰਡ ਨੂੰ ਦਿੱਤਾ ਜਾਣਾ ਸੀ (ਯੂਹੰਨਾ 8:1-11)। ਪੌਲੁਸ ਰਸੂਲ ਨੇ ਨਿਸ਼ਚਿਤ ਹੀ ਸਰਕਾਰ ਦੀ ਸ਼ਕਤੀ ਸਹੀ ਨੂੰ ਜਗ੍ਹਾ ’ਤੇ ਮੌਤ ਦੰਡ ਨੂੰ ਦਿੱਤੇ ਜਾਣ ਦੇ ਲਈ ਇਸਤੇਮਾਲ ਕਰਨਾ ਕਬੂਲ ਕੀਤਾ ਹੈ (ਰੋਮੀਆਂ 13:1-7)।
ਮੌਤ ਦੀ ਸਜ਼ਾ ਦੇ ਪ੍ਰਤੀ ਮਸੀਹੀ ਨਜ਼ਰੀਆ ਕੀ ਹੋਣਾ ਚਾਹੀਦਾ ਹੈ? ਪਹਿਲਾਂ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਆਪਣੇ ਵਚਨ ਨਾਲ ਮੌਤ ਦੰਡ ਨੂੰ ਨਿਯੁਕਤ ਕੀਤਾ ਹੈ; ਇਸ ਲਈ, ਸਾਡੇ ਲਈ ਇਹ ਸੋਚਣਾ ਮਾਣ ਦੀ ਗੱਲ ਹੋਵੇਗੀ ਕਿ ਅਸੀਂ ਇੱਕ ਉੱਤਮ ਦਰਜੇ ਨੂੰ ਨਿਯੁਕਤ ਕਰ ਸੱਕਦੇ ਹਾਂ। ਪਰਮੇਸ਼ੁਰ ਦੇ ਕੋਲ ਕਿਸੇ ਵੀ ਪ੍ਰਾਣੀ ਨਾਲੋਂ ਉੱਤਮ ਦਰਜਾ ਹੈ; ਉਹ ਸਿੱਧ ਹੈ ਇਹ ਦਰਜਾ ਨਾ ਸਿਰਫ਼ ਸਾਡੇ ਉੱਤੇ ਲਾਗੂ ਹੁੰਦਾ ਹੈ, ਪਰ ਉਸ ਉੱਤੇ ਵੀ ਲਾਗੂ ਹੁੰਦਾ ਹੈ। ਇਸ ਲਈ, ਉਹ ਅਸੀਮਿਤ ਮਾਤਰਾ ਵਿੱਚ ਪਿਆਰ ਕਰਦਾ ਹੈ ਅਤੇ ਉਸ ਦੇ ਕੋਲ ਅਸੀਮਿਤ ਮਾਤਰਾ ਵਿੱਚ ਦਇਆ ਹੈ। ਅਸੀਂ ਨਾਲ ਹੀ ਇਹ ਵੇਖਦੇ ਹਾਂ ਕਿ ਉਸ ਦੇ ਕੋਲ ਅਸੀਮਿਤ ਮਾਤਰਾ ਵਿੱਚ ਗੁੱਸਾ ਵੀ ਹੈ, ਅਤੇ ਇਹ ਸਾਰਾ ਕੁਝ ਸਹੀ ਸੰਤੁਲਨ ਵਿੱਚ ਬਣਿਆ ਹੋਇਆ ਹੈ।
ਦੂਸਰਾ, ਸਾਨੂੰ ਇਹ ਕਬੂਲ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਇਹ ਫੈਂਸਲਾ ਕਰਨ ਦੇ ਲਈ ਸਰਕਾਰ ਨੂੰ ਅਧਿਕਾਰ ਦਿੱਤਾ ਹੈ ਕਿ ਕਦੋਂ ਮੌਤ ਦੰਡ ਦਿੱਤਾ ਜਾਣਾ ਚਾਹੀਦਾ ਹੈ (ਉਤਪਤ 9:6; ਰੋਮੀਆਂ 13:1-7)। ਇਹ ਬਾਈਬਲ ਦੇ ਅਧਾਰ ’ਤੇ ਦਾਅਵਾ ਨਹੀਂ ਹੈਂ ਕਿ ਪਰਮੇਸ਼ੁਰ ਸਾਰੀਆਂ ਘਟਨਾਵਾਂ ਵਿੱਚ ਮੌਤ ਦੰਡ ਦਾ ਵਿਰੋਧ ਕਰਦਾ ਹੈ। ਮਸੀਹੀਆਂ ਨੂੰ ਕਦੀ ਵੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਜਦੋਂ ਮੌਤ ਦੰਡ ਦਿੱਤਾ ਜਾਂਦਾ ਹੈ, ਪਰ ਉਸ ਵੇਲੇ, ਮਸੀਹੀਆਂ ਨੂੰ ਬਹੁਤ ਬੁਰੇ ਅਪਰਾਧੀਆਂ ਨੂੰ ਮੌਤ ਦੰਡ ਦਿੱਤੇ ਜਾਣ ਦੇ ਕੰਮ ਦੇ ਲਈ ਸਰਕਾਰ ਦੇ ਇਸ ਅਧਿਕਾਰ ਦੇ ਵਿਰੁੱਧ ਲੜ੍ਹਾਈ ਵੀ ਕਰਨੀ ਚਾਹੀਦੀ ਹੈ।
English
ਬਾਈਬਲ ਮੌਤ ਦੀ ਸਜ਼ਾ/ਮੌਤ ਦੰਡ ਦੇ ਬਾਰੇ ਵਿੱਚ ਕੀ ਕਹਿੰਦੀ ਹੈ?