ਪ੍ਰਸ਼ਨ
ਕੀ ਮਸੀਹ ਦਾ ਈਸ਼ੁਰੀ ਸਰੂਪ ਬਾਈਬਲ ਸੰਬੰਧੀ ਹੈ?
ਉੱਤਰ
ਯਿਸੂ ਆਪਣੇ ਆਪ ਦੇ ਬਾਰੇ ਖਾਸ ਦਾਅਵਿਆਂ ਤੋਂ ਵਧੀਕ, ਉਸ ਦੇ ਚੇਲਿਆਂ ਨੇ ਵੀ ਮਸੀਹ ਦੇ ਈਸ਼ੁਰੀ ਸਰੂਪ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਯਿਸੂ ਕੋਲ ਹੀ ਪਾਪਾਂ ਨੂੰ ਮਾਫ਼ ਕਰਨ ਦਾ ਅਧਿਕਾਰ ਸੀ-ਜੋ ਸਿਰਫ਼ ਪਰਮੇਸ਼ੁਰ ਹੀ ਕਰ ਸੱਕਦਾ ਹੈ - ਕਿਉਂਕਿ ਪਰਮੇਸ਼ੁਰ ਨੂੰ ਪਾਪ ਤੋਂ ਦੁੱਖ ਪਹੁੰਚਦਾ ਹੈ (ਰਸੂਲਾਂ ਦੇ ਕਰਤੱਬ 5:31, ਕੁਲਸੀਆਂ 3:19, ਜਬੂਰਾਂ ਦੀ ਪੋਥੀ 130:4, ਯਿਰਮਯਾਹ 31:34)। ਇਸ ਆਖਰੀ ਦਾਅਵੇ ਦੇ ਨੇੜ੍ਹਲੇ ਸੰਬੰਧ ਵਿੱਚ, ਯਿਸੂ ਦੇ ਲਈ ਉਹੀ ਹੋਣ ਲਈ ਕਿਹਾ ਗਿਆ ਕਿ ਇਹ ਉਹੀ ਹੈ,“ਜਿਹੜਾ ਜਿਉਂਦੀਆਂ ਅਤੇ ਮੋਇਆਂ ਦਾ ਨਿਆਉਂ ਕਰੇਗਾ (2 ਤਿਮੋਥਿਉਸ 4:1)।” ਥੋਮਾ ਨੇ ਯਿਸੂ ਨੂੰ ਉੱਚੀ ਪੁਕਾਰਿਆ, “ਹੇ ਮੇਰੇ ਪ੍ਰਭੁ ਅਤੇ ਮੇਰੇ ਪਰਮੇਸ਼ੁਰ!” (ਯੂਹੰਨਾ 20:28)। ਪੌਲੁਸ ਯਿਸੂ ਨੂੰ “ਮਹਾਨ ਪਰਮੇਸ਼ੁਰ ਅਤੇ ਮੁਕਤੀ ਦਾਤਾ ਕਹਿੰਦਾ ਹੈ” (ਤੀਤੁਸ 2:13) ਅਤੇ ਸੰਕੇਤ ਦਿੰਦਾ ਹੈ ਕਿ ਉਸ ਦੇ ਮਨੁੱਖੀ ਸਰੂਪ ਧਾਰਨ ਕਰਨ ਤੋਂ ਪਹਿਲਾਂ ਯਿਸੂ “ਪਰਮੇਸ਼ੁਰ ਦੇ ਸਰੂਪ” ਦੀ ਹੋਂਦ ਵਿੱਚ ਸੀ (ਫਿਲਪੀਆਂ 2:5-8)। ਪਿਤਾ ਪਰਮੇਸ਼ੁਰ ਯਿਸੂ ਦੇ ਵਿਖੇ ਕਹਿੰਦਾ ਹੈ: ਹੇ ਪਰਮੇਸ਼ੁਰ, “ਤੇਰਾ ਸਿੰਘਾਸਣ, ਜੁੱਗੋ ਜੁੱਗ ਤੱਕ ਹੈ” (ਇਬਰਾਨੀਆਂ 1:8)। ਯੂਹੰਨਾ ਕਹਿੰਦਾ ਹੈ, “ ਆਦ ਵਿੱਚ ਸ਼ਬਦ ਸੀ, ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ, ਅਤੇ ਸ਼ਬਦ (ਯਿਸੂ) ਪਰਮੇਸ਼ੁਰ ਸੀ” (ਯੂਹੰਨਾ 1:1)। ਬਾਈਬਲ ਦੀਆਂ ਬਹੁਤ ਉਦਾਹਰਣਾਂ ਜੋ ਮਸੀਹ ਦੇ ਈਸ਼ੁਰੀ ਸਰੂਪ ਦੇ ਬਾਰੇ ਸਿਖਾਉਂਦੀਆਂ ਹਨ (ਦੇਖੋ ਪ੍ਰਕਾਸ਼ ਦੀ ਪੋਥੀ 1:17, 2:8, 22:13, 1ਕੁਰਿੰਥੀਆਂ 10:4, 1 ਪਤਰਸ 2:6-8, ਜਬੂਰਾਂ ਦੀ ਪੋਥੀ 18:2, 95:1, 1 ਪਤਰਸ 5:4, ਇਬਰਾਨੀਆਂ 13:20), ਪਰ ਇਨ੍ਹਾਂ ਸਾਰਿਆਂ ਵਿੱਚੋਂ ਸਿਰਫ਼ ਇੱਕ ਉਦਾਹਰਣ ਕਾਫ਼ੀ ਹੈ ਕਿ ਮਸੀਹ ਨੂੰ ਉਸ ਦੇ ਮੰਨਣ ਵਾਲਿਆਂ ਦੇ ਦੁਆਰਾ ਇੱਕ ਪਰਮੇਸ਼ੁਰ ਦੇ ਸਰੂਪ ਵਿੱਚ ਦੇਖਿਆ ਗਿਆ ਹੈ।
ਪੁਰਾਣੇ ਨੇਮ ਵਿੱਚ ਯਿਸੂ ਨੂੰ ਵੀ (ਪਰਮੇਸ਼ੁਰ ਲਈ ਸੱਦਿਆ ਜਾਣ ਵਾਲਾ ਨਿਸ਼ਚਿਤ ਨਾਮ) ਉਹੋ ਨਾਮ ਦਿੱਤੇ ਗਏ ਹਨ ਜਿਹੜ੍ਹੇ ਕਿ ਯਹੋਵਾਹ ਅਰਥਾਤ ਪਰਮੇਸ਼ੁਰ ਦੇ ਸੰਬੰਧ ਵਿੱਚ ਅਦੁੱਤੀ ਹਨ। ਪੁਰਾਣੇ ਨੇਮ ਦਾ ਸਿਰਲੇਖ “ਛੁਟਕਾਰਾ ਦੇਣ ਵਾਲਾ” (ਜਬੂਰਾਂ ਦੀ ਪੋਥੀ 130:7, ਹੋਸ਼ੇਆ 13:14) ਨਵੇਂ ਨੇਮ ਵਿੱਚ ਯਿਸੂ ਦੇ ਬਾਰੇ ਵੀ ਇਸਤੇਮਾਲ ਕੀਤਾ ਗਿਆ (ਤੀਤੁਸ 2:13, ਪ੍ਰਕਾਸ਼ ਦੀ ਪੋਥੀ 5:9)। ਯਿਸੂ ਨੂੰ ਇਮਾਨੁਏਲ ਆਖਿਆ ਗਿਆ ਹੈ - “ਪਰਮੇਸ਼ੁਰ ਸਾਡੇ ਨਾਲ”- ਮੱਤੀ 1:23, ਜਕਰਯਾਹ 12:10 ਵਿੱਚ ਕਿ ਯਹੋਵਾਹ ਹੈ ਜੋ ਕਹਿੰਦਾ ਹੈ , “ਅਤੇ ਓਹ ਮੇਰੀ ਵੱਲ ਜਿਸ ਨੂੰ ਓਹਨਾਂ ਨੇ ਵਿੰਨ੍ਹਿਆਂ ਸੀ ਤੱਕਣਗੇ।” ਪਰ ਨਵਾਂ ਨੇਮ ਇਨ੍ਹਾਂ ਨੂੰ ਯਿਸੂ ਦੀ ਸਲੀਬੀ ਮੌਤ ਬਾਰੇ ਦੱਸਦਾ ਹੈ (ਯੂਹੰਨਾ 19:37, ਪ੍ਰਕਾਸ਼ ਦੀ ਪੋਥੀ 1:7)। ਜੇਕਰ ਇਹ ਯਹੋਵਾਹ ਅਰਥਾਤ ਪਰਮੇਸ਼ੁਰ ਹੈ ਜਿਸ ਨੂੰ ਵਿੰਨ੍ਹਿਆਂ ਅਤੇ ਨਫ਼ਰਤ ਨਾਲ ਦੇਖਿਆ ਗਿਆ ਅਤੇ ਯਿਸੂ ਵੀ ਓਹੀ ਹੈ ਜਿਸ ਨੂੰ ਵਿੰਨ੍ਹਿਆਂ ਅਤੇ ਦੁੱਖ ਦਿੱਤਾ ਗਿਆ ਸੀ। ਫਿਰ ਇਸ ਦਾ ਮਤਲਬ ਯਿਸੂ ਹੀ ਯਹੋਵਾਹ ਅਰਥਾਤ ਪਰਮੇਸ਼ੁਰ ਹੈ। ਪੌਲੁਸ ਫਿਲਪੀਆਂ 2:10-11 ਵਿੱਚ ਯਿਸੂ ਦੇ ਲਈ ਅਤੇ ਯਸਾਯਾਹ 45:22-23 ਵਿੱਚੋਂ ਵਿਆਖਿਆ ਕਰਦਾ ਹੈ। ਇਸ ਤੋਂ ਅੱਗੇ ਯਿਸੂ ਦਾ ਨਾਮ ਪ੍ਰਾਰਥਨਾ ਵਿੱਚ ਪਰਮੇਸ਼ੁਰ ਦੇ ਨਾਲ ਨਾਲ ਲਿਆ ਜਾਂਦਾ ਹੈ। “ਤੁਹਾਨੂੰ ਕਿਰਪਾ ਅਤੇ ਸ਼ਾਂਤੀ ਪਿਤਾ ਪਰਮੇਸ਼ੁਰ ਦੀ ਸਾਡੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਮਿਲਦੀ ਰਹੇ” (ਗਲਾਤੀਆਂ 1:3, ਅਫਸੀਆਂ 1:2)। ਇਹ ਪਰਮੇਸ਼ੁਰ ਦੀ ਨਿੰਦਾ ਹੁੰਦੀ ਜੇ ਮਸੀਹ ਈਸ਼ੁਰੀ ਨਾ ਹੁੰਦਾ। ਯਿਸੂ ਦਾ ਨਾਮ ਪਰਮੇਸ਼ੁਰ ਦੇ ਨਾਲ ਯਿਸੂ ਦੇ ਬਪਤਿਸਮਾ ਦੇਣ ਦੀ ਆਗਿਆ ਵਿੱਚ “ਪਿਤਾ ਪੁੱਤ੍ਰ ਅਤੇ ਪਵਿੱਤਰ ਆਤਮਾ ਦੇ ਨਾਮ (ਇੱਕ ਵਚਨ)” ਪਰਗਟ ਹੁੰਦਾ ਹੈ (ਮੱਤੀ 28:19, 2 ਕੁਰਿੰਥਿਆਂ 13:14)।
ਪਰਮੇਸ਼ੁਰ ਦੁਆਰਾ ਪੂਰੇ ਕੀਤੇ ਗਏ ਕੰਮਾਂ ਦਾ ਸਿਹਰਾ ਯਿਸੂ ਨੂੰ ਹੀ ਦਿੱਤਾ ਜਾ ਸੱਕਦਾ ਹੈ। ਯਿਸੂ ਨੇ ਸਿਰਫ਼ ਮੁਰਦਿਆਂ ਨੂੰ ਹੀ ਜੀਉਂਦਾ ਨਹੀਂ ਕੀਤਾ (ਯੂਹੰਨਾ 5:21, 11:38-44) ਅਤੇ ਪਾਪਾਂ ਨੂੰ ਹੀ ਮਾਫ਼ ਨਹੀਂ ਕੀਤਾ (ਰਸੂਲਾਂ ਦੇ ਕਰਤੱਬ 5:31, 13:38) ਸਗੋਂ ਉਸ ਨੇ ਪੂਰੇ ਸੰਸਾਰ ਦੀ ਸਿਰਜਣਾ ਕੀਤੀ ਅਤੇ ਉਸ ਨੂੰ ਕਾਇਮ ਰੱਖਦਾ ਹੈ (ਯੂਹੰਨਾ 1:2, ਕੁਲਸੀਆਂ 1:16-17)। ਇਹ ਹੋਰ ਵੀ ਜਿਆਦਾ ਸਾਫ਼ ਹੁੰਦਾ ਹੈ ਜਦੋਂ ਕੋਈ ਯਹੋਵਾਹ ਅਰਥਾਤ ਪਰਮੇਸ਼ੁਰ ਦੇ ਇਨ੍ਹਾਂ ਵਚਨ੍ਹਾਂ ਨੂੰ ਸਮਝਦਾ ਹੈ ਕਿ ਸ੍ਰਿਸ਼ਟੀ ਦੀ ਸਿਰਜਣਾ ਵੇਲ੍ਹੇ ਉਹ ਇਕੱਲ੍ਹਾ ਸੀ (ਯਸਾਯਾਹ 44:24)। ਮਸੀਹ ਦੇ ਕੁਦਰਤੀ ਗੁਣ ਜਿਹੜ੍ਹੇ ਸਿਰਫ਼ ਈਸ਼ੁਰੀ ਸਰੂਪ ਵਿੱਚ ਹੀ ਹੋ ਸੱਕਦੇ ਹਨ: ਸਦੀਪਕ ਕਾਲ ਤੱਕ, (ਯੂਹੰਨਾ 8:58), ਸਰਬ ਵਿਆਪਕ (ਮੱਤੀ 18:20, 28:20), ਸਰਬ ਗਿਆਨੀ (ਮੱਤੀ 16:21), ਅਤੇ ਸਰਬ ਸ਼ਕਤੀਮਾਨ (ਯੂਹੰਨਾਂ 11:38-44)।
ਹੁਣ ਇੱਕ ਗੱਲ ਤਾਂ ਇਹ ਹੈ ਕਿ ਪਰਮੇਸ਼ੁਰ ਦੇ ਹੋਣ ਦਾ ਦਾਅਵਾ ਕਰਨਾ ਜਾਂ ਕਿਸੇ ਨੂੰ ਮੂਰਖ ਬਣਾਉਣ ਲਈ ਵਿਸ਼ਵਾਸ ਵਿੱਚ ਲਿਆਉਣਾ ਕਿ ਇਹ ਸੱਚ ਹੈ, ਅਤੇ ਕਿਸੇ ਹੋਰ ਗੱਲ੍ਹ ਨੂੰ ਪੂਰੀ ਤਰ੍ਹਾਂ ਉਸੇ ਤਰ੍ਹਾਂ ਸਾਬਿਤ ਕਰਨ ਲਈ ਕਿ ਉਹ ਹੈ। ਮਸੀਹ ਨੇ ਸਬੂਤ ਵਜੋਂ ਆਪਣੇ ਈਸ਼ੁਰੀ ਸਰੂਪ ਨੂੰ ਸਾਬਿਤ ਕਰਨ ਲਈ ਬਹੁਤ ਸਾਰੇ ਅਚਰਜ ਕੰਮ ਕੀਤੇ ਹਨ। ਯਿਸੂ ਦੇ ਕੁਝ ਅਚਰਜ ਕੰਮਾਂ ਵਿੱਚੋਂ ਪਾਣੀ ਨੂੰ ਦਾਖਰਸ ਵਿੱਚ ਬਦਲਣਾ ਸ਼ਾਮਿਲ ਹੈ (ਯੂਹੰਨਾ 2:7), ਪਾਣੀ ਉੱਤੇ ਚੱਲਣਾ (ਮੱਤੀ 14:25), ਭੌਤਿਕ ਚੀਜਾਂ ਨੂੰ ਵਧਾਉਣਾ (ਯੂਹੰਨਾ 6:11), ਅੰਨ੍ਹਿਆ ਨੂੰ ਚੰਗਾ ਕਰਨਾ (ਯੂਹੰਨਾ 9:7), ਲੰਗੜ੍ਹੇ (ਮਰਕੁਸ 2:3), ਅਤੇ ਬਿਮਾਰਾਂ ਨੂੰ ਚੰਗਾ ਕਰਨਾ (ਮੱਤੀ 9:35, ਮਰਕੁਸ 1:40-42), ਇੱਥੋਂ ਤੱਕ ਕਿ ਲੋਕਾਂ ਨੂੰ ਮੁਰਦਿਆਂ ਵਿੱਚੋਂ ਜਿਵਾਲਣਾ (ਯੂਹੰਨਾ 11:43-44, ਲੂਕਾ 7:11-15, ਮਰਕੁਸ 5:35)। ਇਸ ਤੋਂ ਵਧੀਕ, ਮਸੀਹ ਖੁਦ ਮੁਰਦਿਆਂ ਵਿੱਚੋਂ ਜੀ ਉੱਠਿਆ। ਬਹੁਤ ਸਮੇਂ ਤੋਂ ਨਾਸਤਿਕ ਪੌਰਾਣਿਕ ਵਿੱਦਿਆ ਦੇ ਦੇਵਤਿਆਂ ਦੇ ਮਰਨ ਅਤੇ ਜੀ ਉੱਠਣਾ, ਫਿਰ ਜੀ ਉੱਠਣ ਦੇ ਵਾਂਗੂ ਨਹੀਂ ਹੈ, ਜਿਸਦਾ ਦੂਜੇ ਧਰਮਾਂ ਦੇ ਦੁਆਰਾ ਗੰਭੀਰਤਾ ਨਾਲ ਦਾਅਵਾ ਕੀਤਾ ਗਿਆ, ਅਤੇ ਹੋਰ ਕਿਸੇ ਦਾਅਵੇ ਵਿੱਚ ਜ਼ਿਆਦਾ ਧਰਮ ਗ੍ਰੰਥ ਸੰਬੰਧੀ ਪੁਸ਼ਟੀ ਨਹੀਂ ਹੈ।
ਇੱਥੇ ਯਿਸੂ ਦੇ ਬਾਰੇ ਘੱਟ ਤੋਂ ਘੱਟ ਬਾਰ੍ਹਾਂ ਇਤਿਹਾਸਿਕ ਸੱਚਾਈਆਂ ਹਨ ਜਿਨ੍ਹਾਂ ਨੂੰ ਗੈਰ ਮਸੀਹੀ ਅਲੋਚਕ ਵਿਦਵਾਨ ਵੀ ਮੰਨਣਗੇ:
1. ਯਿਸੂ ਸਲੀਬੀ ਮੌਤ ਦੁਆਰਾ ਮਰਿਆ।
2. ਉਸ ਨੂੰ ਦਫ਼ਨਾਇਆ ਗਿਆ।
3. ਉਸ ਦੀ ਮੌਤ ਚੇਲਿਆਂ ਦੇ ਲਈ ਨਿਰਾਸ਼ਾ ਅਤੇ ਆਸ ਛੱਡਣ ਦਾ ਕਾਰਨ ਬਣ ਗਈ।
4. ਥੋੜ੍ਹੇ ਦਿਨ੍ਹਾਂ ਬਾਅਦ ਯਿਸੂ ਦੀ ਕਬਰ ਖਾਲੀ ਪਈ ਹੋਈ ਖੋਜੀ ਗਈ (ਜਾਂ ਖੋਜੀ ਹੋਈ ਘੋਸ਼ਿਤ ਕੀਤੀ ਗਈ)।
5. ਚੇਲਿਆਂ ਨੇ ਫਿਰ ਜੀ ਉੱਠੇ ਯਿਸੂ ਦੇ ਜੀ ਉੱਠੇ ਸਰੂਪ ਨੂੰ ਅਨੁਭਵ ਅਤੇ ਵਿਸ਼ਵਾਸ ਕੀਤਾ।
6. ਇਸ ਤੋਂ ਬਾਅਦ, ਚੇਲੇ ਸ਼ੱਕੀ ਪਨ ਤੋਂ ਹਿੰਮਤ ਰੱਖਣ ਵਾਲ੍ਹੇ ਵਿਸ਼ਵਾਸੀ ਦੇ ਸਰੂਪ ਵਿੱਚ ਬਦਲ ਗਏ।
7. ਇਹ ਸੰਦੇਸ਼ ਦੀ ਪਹਿਲੀ ਕਲੀਸਿਯਾ ਲਈ ਪਰਚਾਰ ਦਾ ਕੇਂਦਰ ਸੀ।
8. ਇਸ ਸੰਦੇਸ਼ ਦਾ ਯਰੂਸ਼ਲਮ ਵਿੱਚ ਪਰਚਾਰ ਕੀਤਾ ਗਿਆ।
9. ਇਸ ਪਰਚਾਰ ਦਾ ਸਿੱਟਾ ਇਹ ਨਿੱਕਲਿਆ, ਕਿ ਕਲੀਸਿਯਾ ਦਾ ਜਨਮ ਹੋਇਆ ਅਤੇ ਇਹ ਵਧੀ।
10. ਸਬਤ ਦੇ ਦਿਨ (ਸ਼ਨੀਵਾਰ) ਦੀ ਜਗ੍ਹਾ ਤੇ, ਜੀ ਉੱਠਣ ਦਾ ਦਿਨ, ਐਤਵਾਰ, ਜੋ ਅਰਾਧਨਾ ਦਾ ਪਹਿਲਾ ਦਿਨ ਬਣ ਗਿਆ।
11. ਯਾਕੂਬ, ਇੱਖ ਸ਼ੱਕ ਕਰਨ ਵਾਲਾ, ਬਦਲ ਗਿਆ ਸੀ ਜਦੋਂ ਉਸ ਨੇ ਵੀ ਇਹ ਵਿਸ਼ਵਾਸ ਕੀਤਾ ਕਿ ਉਸ ਨੇ ਫਿਰ ਜੀ ਉੱਠੇ ਯਿਸੂ ਨੂੰ ਦੇਖਿਆ ਹੈ।
12. ਪੌਲੁਸ, ਇੱਕ ਮਸੀਹੀਅਤ ਦਾ ਦੁਸ਼ਮਣ, ਜੋ ਇੱਕੋ ਹੀ ਅਨੁਭਵ ਨਾਲ ਬਦਲ ਗਿਆ ਸੀ ਜਿਸ ਉਸ ਨੇ ਫਿਰ ਜੀ ਉੱਠੇ ਹੋਏ ਯਿਸੂ ਦਾ ਵਿਸ਼ਵਾਸ ਕੀਤਾ।
ਭਾਵੇਂ ਕੋਈ ਵੀ ਇਸ ਖਾਸ ਸੂਚੀ ਪੱਤ੍ਰ ਉੱਤੇ ਇਤਰਾਜ ਕਰੇ, ਪਰ ਕੇਵਲ ਕੁੱਝ ਹੀ ਗੱਲ ਦੀ ਲੋੜ ਉਸਦੇ ਫਿਰ ਜੀ ਉੱਠਣ ਅਤੇ ਸੁਸਮਾਚਾਰ ਨੂੰ ਸਥਾਪਿਤ ਕਰਨ ਦੇ ਦਾਅਵੇ ਨੂੰ ਸਾਬਿਤ ਕਰਨ ਲਈ ਕਾਫੀ ਹਨ। ਜਦ ਕਿ ਹੋ ਸੱਕਦਾ ਹੈ ਕਿ ਕੁਝ ਸਿਧਾਂਤ ਜੋ ਉਪੱਰ ਦਿੱਤੀਆਂ ਗਈਆਂ ਇੱਕ ਜਾਂ ਦੋ ਸੱਚਾਈਆਂ ਨੂੰ ਵਿਆਖਿਆ ਕਰਨ ਲਈ ਹੋਣ, ਪਰ ਸਿਰਫ਼ ਫਿਰ ਜੀ ਉੱਠਣਾ ਉਨ੍ਹਾਂ ਸਾਰਿਆਂ ਦੀ ਵਿਆਖਿਆ ਕਰਦਾ ਅਤੇ ਹਿਸਾਬ ਰੱਖਦਾ ਹੈ। ਅਲੋਚਕ ਇਹ ਮੰਨਦੇ ਹਨ ਕਿ ਚੇਲ੍ਹਿਆਂ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਜੀ ਉੱਠੇ ਯਿਸੂ ਨੂੰ ਦੇਖਿਆ ਹੈ। ਇੱਥੇ ਨਾ ਤਾਂ ਕੋਈ ਝੂਠ ਤੇ ਨਾਂ ਹੀ ਕੋਈ ਭਰਮ ਭੁਲੇਖਾ ਲੋਕਾਂ ਨੂੰ ਬਦਲ ਸੱਕਦਾ ਹੈ ਜਿਸ ਤਰ੍ਹਾਂ ਫਿਰ ਜੀ ਉੱਠਣਾ ਹੋਇਆ। ਪਹਿਲਾਂ, ਉਨ੍ਹਾਂ ਨੂੰ ਕੀ ਮਿਲਿਆ ਹੋਵੇਗਾ? ਮਸੀਹੀਅਤ ਇੰਨ੍ਹੀਂ ਪ੍ਰਚਲਿਤ ਨਹੀਂ ਸੀ ਅਤੇ ਇਹ ਪੱਕਾ ਹੈ ਕਿ ਉਨ੍ਹਾਂ ਕੋਲ ਇਨ੍ਹਾਂ ਪੈਸੇ ਵਾਲਾ ਨਹੀਂ ਸੀ। ਦੂਸਰਾ, ਝੂਠ ਬੋਲ੍ਹਣ ਵਾਲ੍ਹੇ ਸ਼ਹੀਦ ਨਹੀਂ ਬਣਦੇ। ਚੇਲਿਆਂ ਦੀ ਆਪਣੀ ਇੱਛਾ ਤੇ ਉਨ੍ਹਾਂ ਦਾ ਵਿਸ਼ਵਾਸ ਦੇ ਲਈ ਖ਼ੌਫ਼ਨਾਕ ਮੌਤ ਮਰਨਾ ਫਿਰ ਜੀ ਉੱਠਣ ਤੋਂ ਇਲਾਵਾ ਕੋਈ ਹੋਰ ਵਧੀਕ ਵਿਆਖਿਆ ਨਹੀਂ ਹੈ। ਹਾਂ, ਬਹੁਤ ਸਾਰੇ ਲੋਕ ਝੂਠ ਵਾਸਤੇ ਮਰਦੇ ਹਨ ਤੋ ਉਹ ਸੋਚਦੇ ਹਨ ਕਿ ਇਹ ਸਹੀ ਹੈ, ਪਰ ਲੋਕ ਮਰਦੇ ਨਹੀਂ ਜੋ ਉਹ ਜਾਣਦੇ ਹਨ ਕਿ ਇਹ ਗਲ਼ਤ ਹੈ। ਆਖਿਰ ਵਿੱਚ, ਮਸੀਹ ਨੇ ਮੁਨਾਦੀ ਕੀਤੀ ਕਿ ਉਹ ਯਹੋਵਾਹ ਅਰਥਾਤ ਪਰਮੇਸ਼ੁਰ ਸੀ, ਜੋ ਉਸ ਦਾ ਈਸ਼ੁਰੀ ਸਰੂਪ ਸੀ (ਸਿਰਫ਼ ਇਹ ਨਹੀਂ “ਇੱਕ ਦੇਵਤਾ ਹੀ ਨਹੀਂ” ਪਰ ਇੱਕ ਸੱਚਾ ਪਰਮੇਸ਼ੁਰ); ਉਸ ਦੇ ਪਿੱਛੇ ਚਲੱਣ ਵਾਲੇ (ਯਹੂਦੀ ਜੋ ਮੂਰਤੀ ਪੂਜਾ ਤੋਂ ਡਰਦੇ ਹੁੰਦੇ ਸੀ) ਲੋਕਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ, ਅਤੇ ਸੰਬੋਧਨ ਕੀਤਾ ਕਿ ਓਹ ਹੀ ਪਰਮੇਸ਼ੁਰ ਹੈ। ਮਸੀਹ ਨੇ ਅਚਰਜਕ ਕੰਮਾਂ ਦੇ ਦੁਆਰਾ ਆਪਣੇ ਈਸ਼ੁਰੀ ਸਰੂਪ ਨੂੰ ਸਾਬਿਤ ਕਰਨ ਲਈ ਮੁਨਾਦੀ ਕੀਤੀ, ਜਿਸ ਵਿੱਚ ਫਿਰ ਜੀ ਉੱਠਣਾ ਤੇ ਸੰਸਾਰ ਪਰਿਵਰਤਨ ਸ਼ਾਮਿਲ ਹੈ। ਕੋਈ ਹੋਰ ਅੰਦਾਜ਼ਾ ਇਨ੍ਹਾਂ ਸੱਚਾਈਆਂ ਦੀ ਵਿਆਖਿਆ ਨੂੰ ਨਹੀਂ ਕਰ ਸੱਕਦੀ। ਹਾਂ, ਮਸੀਹ ਦਾ ਈਸ਼ੁਰੀ ਸਰੂਪ ਬਾਈਬਲ ਸੰਬੰਧੀ ਹੈ।
English
ਕੀ ਮਸੀਹ ਦਾ ਈਸ਼ੁਰੀ ਸਰੂਪ ਬਾਈਬਲ ਸੰਬੰਧੀ ਹੈ?