ਪ੍ਰਸ਼ਨ
ਦੁਸ਼ਟ ਆਤਮਾ ਨਾਲ ਜਕੜ੍ਹੇ ਹੋਣ ਦੇ/ਸ਼ੈਤਾਨ ਨਾਲ ਜਕੜ੍ਹੇ ਹੋਣ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ?
ਉੱਤਰ
ਬਾਈਬਲ ਦੁਸ਼ਟ ਆਤਮਾਵਾਂ ਨਾਲ ਜਕੜ੍ਹੇ ਜਾਂ ਦੁਸ਼ਟ ਆਤਮਾਵਾਂ ਨਾਲ ਪ੍ਰਭਾਵਿਤ ਲੋਕਾਂ ਦੀਆਂ ਕੁਝ ਉਦਾਹਰਣਾਂ ਦਿੰਦੀ ਹੈ। ਇਨ੍ਹਾਂ ਉਦਾਹਰਨਾਂ ਤੋਂ ਦੁਸ਼ਟ ਆਤਮਾਵਾਂ ਦੇ ਪ੍ਰਭਾਵਿਤ ਹੋਣ ਦੇ ਕੁਝ ਚਿੰਨ੍ਹ ਮਿਲ ਸੱਕਦੇ ਹਨ ਅਤੇ ਅੰਤਰ ਸੂਝ ਰਾਹੀਂ ਹਾਸਲ ਕਰ ਸੱਕਦੇ ਹਾਂ ਕਿ ਕਿਵੇਂ ਦੁਸ਼ਟ ਆਤਮਾ ਕਿਸੇ ਨੂੰ ਜਕੜ੍ਹਦਾ ਹੈ। ਇੱਥੇ ਬਾਈਬਲ ਵਿੱਚੋਂ ਕੁਝ ਵਚਨ ਦਿੱਤੇ ਗਏ ਹਨ: ਮੱਤੀ 9:32-33; 12:22; 17:18; ਮਰਕੁਸ 5:1-20; 7:26-30; ਲੂਕਾ 4:33-36; ਲੂਕਾ 22:3; ਰਸੂਲਾਂ ਦੇ ਕਰਤੱਬ 16:16-18। ਇਨ੍ਹਾਂ ਵਿੱਚੋਂ ਕੁਝ ਵਚਨਾਂ ਵਿੱਚ, ਦੁਸ਼ਟ ਆਤਮਾ ਨਾਲ ਜਕੜ੍ਹੇ ਹੋਇਆਂ ਦਾ ਬੋਲਣ ਵਿੱਚ ਅਯੋਗ, ਮਿਰਗੀ ਦੇ ਲੱਛਣ, ਅੰਨਾਪਣ, ਆਦਿ ਦਾ ਹੋਣਾ ਹੈ। ਹੋਰ ਘਟਨਾਵਾਂ ਵਿੱਚ, ਇਹ ਕਿਸੇ ਵਿਅਕਤੀ ਨੂੰ ਬੁਰਾ ਕਰਨ ਦੇ ਲਈ ਪ੍ਰਭਾਵਿਤ ਕਰਦੀਆਂ ਹਨ, ਯਹੂਦਾ ਇਸ ਦਾ ਮੁੱਖ ਉਦਾਹਰਣ ਹੈ। ਰਸੂਲਾਂ ਦੇ ਕਰਤੱਬ 16:16-18 ਇਸ ਤਰ੍ਹਾਂ ਲੱਗਦਾ ਹੈ, ਕਿ ਆਤਮਾ ਨੇ ਇੱਕ ਗੁਲਾਮ ਲੜਕੀ ਨੂੰ ਆਪਣੇ ਸਿੱਖੇ ਹੋਏ ਗਿਆਨ ਤੋਂ ਵੱਧ ਯੋਗਤਾ ਦਿੰਦੀ ਹੈ। ਗਿਰਸੇਨੀਆ ਦਾ ਦੁਸ਼ਟ ਆਤਮਾ ਤੋਂ ਜਕੜ੍ਹਿਆ ਮਨੁੱਖ, ਜਿਸ ਨੂੰ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ (ਸੈਨਾ) ਨੇ ਜਕੜ੍ਹਿਆਂ ਹੋਇਆ ਸੀ, ਦੇ ਕੋਲ ਅਸਧਾਰਨ ਸ਼ਕਤੀ ਸੀ ਅਤੇ ਉਹ ਕਬਰਾਂ ਵਿੱਚ ਨੰਗਾ ਰਹਿੰਦਾ ਸੀ। ਰਾਜਾ ਸ਼ਾਊਲ, ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਨ ਤੋਂ ਬਾਅਦ, ਦੁਸ਼ਟ ਆਤਮਾ ਦੇ ਰਾਹੀਂ ਤੰਗ ਕੀਤਾ ਗਿਆ (1 ਸਮੂਏਲ 16:14-15; 18:10-11; 19:9-10)। ਪ੍ਰਭਾਵ ਰੂਪ ਤੋਂ ਉਹ ਤਣਾਅ ਵਿੱਚ ਰਹਿਣ ਲੱਗਾ ਅਤੇ ਦਾਊਦ ਨੂੰ ਮਾਰਨ ਦੀ ਉਸ ਦੀ ਇੱਛਾ ਵੱਧਦੀ ਚਲੀ ਗਈ।
ਇਸ ਤਰ੍ਹਾਂ, ਦੁਸ਼ਟ ਆਤਮਾ ਤੋਂ ਜਕੜ੍ਹੇ ਹੋਣ ਦੇ ਕਈ ਤਰ੍ਹਾਂ ਦੇ ਮੁਮਕਿਨ ਲੱਛਣ ਹਨ ਜਿਵੇਂ ਕਿ ਸਰੀਰਕ ਨੁਕਸਾਨ ਜਿਸ ਨੂੰ ਕਿਸੇ ਅਸਲ ਵਿੱਚ ਮਨੋ ਵਿਗਿਆਨੀ ਸਮੱਸਿਆ ਦੇ ਨਾਲ ਨਹੀਂ ਜੋੜਿਆ ਜਾ ਸੱਕਦਾ ਹੈ, ਸ਼ਖਸੀਅਤ ਵਿੱਚ ਤਬਦੀਲੀ ਜਿਵੇਂ ਉਦਾਸੀ ਜਾ ਵਿਰੋਧਤਾ, ਅਸਧਾਰਨ ਸ਼ਕਤੀ, ਬੇਸ਼ਰਮੀ, ਗੈਰ ਸਮਾਜਿਕ ਵਤੀਰਾ ਅਤੇ ਸੰਭਾਵੀ ਇਸ ਤਰ੍ਹਾਂ ਦੀ ਜਾਣਕਾਰੀ ਦੀ ਹੋਣ ਦੀ ਯੋਗਤਾ ਹੋਣਾ, ਜਿਸ ਨੂੰ ਕੋਈ ਸੁਭਾਵਿਕ ਤਰੀਕੇ ਨਾਲ ਨਹੀਂ ਜਾਣ ਸੱਕਦਾ ਹੈ। ਇਨ੍ਹਾਂ ਉੱਤੇ ਧਿਆਨ ਦੇਣਾ ਜ਼ਰੂਰੀ ਹੈ ਕਿ ਲੱਗ ਭੱਗ ਇਨ੍ਹਾਂ ਸਾਰੇ ਲੱਛਣਾਂ ਦੇ, ਜੇ ਸਾਰੇ ਦੇ ਸਾਰੇ ਨਹੀਂ, ਤਾਂ ਵੀ ਇਨ੍ਹਾਂ ਗੁਣਾਂ ਦੇ ਹੋਰ ਕਾਰਨ ਵੀ ਹੋ ਸੱਕਦੇ ਹਨ, ਜਿਸ ਲਈ ਇਹ ਜ਼ਰੂਰੀ ਹੈ ਕਿ ਹਰ ਇੱਕ ਉਦਾਸ ਵਿਅਕਤੀ ਜਾਂ ਮਿਰਗੀ ਨਾਲ ਜਕੜ੍ਹੇ ਹੋਏ ਵਿਅਕਤੀ ਨੂੰ ਦੁਸ਼ਟ ਆਤਮਾ ਨਾਲ ਜਕੜ੍ਹੇ ਹੋਏ ਹੋਣ ਨਾਲ ਨਹੀਂ ਜੋੜਨਾ ਚਾਹੀਦਾ। ਦੂਜੇ ਪਾਸੇ, ਪੱਛਮੀ ਸੱਭਿਅਤਾ ਵਿੱਚ ਲੋਕਾਂ ਦੁਆਰਾ ਆਪਣੇ ਜੀਵਨ ਵਿੱਚ ਸ਼ੈਤਾਨ ਦੇ ਦਾਖਲੇ ਨੂੰ ਕਾਫੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਹੈ।
ਇਨ੍ਹਾਂ ਸਰੀਰਕ ਅਤੇ ਭਾਵਨਾਤਮਕ ਭਿੰਨਤਾਵਾਂ ਤੋਂ ਇਲਾਵਾ ਕੋਈ ਦੁਸ਼ਟ ਆਤਮਾ ਤੋਂ ਪ੍ਰਭਾਵਿਤ ਹੋਣ ਦੇ ਆਤਮਿਕ ਗੁਣਾਂ ਨੂੰ ਵੇਖ ਸੱਕਦਾ ਹੈ ਜਿਹੜੇ ਸ਼ੈਤਾਨ ਦੇ ਪ੍ਰਭਾਵ ਨੂੰ ਵਿਖਾਉਂਦੇ ਹਨ। ਇਨ੍ਹਾਂ ਵਿੱਚੋਂ ਮਾਫ਼ ਕਰਨ ਤੋਂ ਇਨਕਾਰ ਕਰਨਾ ਵੀ ਹੋ ਸੱਕਦੈ ਹੈ। (2 ਕੁਰਿੰਥੀਆਂ 2:10-11) ਅਤੇ ਝੂਠੀ ਸਿੱਖਿਆ ਵਿੱਚ ਵਿਸ਼ਵਾਸ ਅਤੇ ਇਨ੍ਹਾਂ ਨੂੰ ਹੱਲਾ ਸ਼ੇਰੀ ਦੇਣਾ, ਖਾਸ ਕਰਕੇ ਯਿਸੂ ਮਸੀਹ ਅਤੇ ਉਸ ਦੇ ਪ੍ਰਸ਼ਚਾਤਾਪ ਦੇ ਕੰਮ ਦੇ ਵਿਖੇ (2 ਕੁਰਿੰਥੀਆਂ 11:3-4; 13:15; 1 ਤਿਮੋਥੀਉਸ 4:1-5; 1 ਯੂਹੰਨਾ 4:1-3)।
ਮਸੀਹੀਆਂ ਦੇ ਜੀਵਨਾਂ ਵਿੱਚ ਦੁਸ਼ਟ ਆਤਮਾ ਦੇ ਦਾਖਲ ਹੋਣ ਦੇ ਵਿਸ਼ੇ ਵਿੱਚ ਰਸੂਲ ਪਤਰਸ ਇਸ ਸੱਚਾਈ ਦਾ ਇੱਕ ਉਦਾਹਰਣ ਹੈ ਕਿ ਇੱਕ ਵਿਸ਼ਵਾਸੀ ਦੁਸ਼ਟ ਆਤਮਾ ਨਾਲ ਪ੍ਰਭਾਵਿਤ ਹੋ ਸੱਕਦਾ ਹੈ (ਮੱਤੀ 16:23)। ਕੁਝ ਲੋਕ ਇਹੋ ਜਿਹੇ ਮਸੀਹੀਆਂ ਨੂੰ ਜੋ ਬਹੁਤ ਜ਼ਿਆਦਾ ਦੁਸ਼ਟ ਆਤਮਾ ਦੇ ਪ੍ਰਭਾਵ ਵਿੱਚ ਹੁੰਦੇ ਹਨ “ਦੁਸ਼ਟ ਆਤਮਾ ਨਾਲ ਜਕੜ੍ਹੇ” ਹੋਏ ਹੋਣ ਦਾ ਇਸ਼ਾਰਾ ਦਿੰਦੇ ਹਨ। ਪਰ ਪਵਿੱਤਰ ਵਚਨ ਵਿੱਚ ਕਿਤੇ ਵੀ ਇਹੋ ਜਿਹੀ ਉਦਾਹਰਣ ਨਹੀਂ ਮਿਲਦੀ ਹੈ ਕਿ ਮਸੀਹ ਵਿੱਚ ਵਿਸ਼ਵਾਸੀ ਦੁਸ਼ਟ ਆਤਮਾ ਨਾਲ ਜਕੜ੍ਹੇ ਹੋਣ। ਜ਼ਿਆਦਾਤਰ ਧਰਮ ਵਿਦਵਾਨ ਇਹ ਵਿਸ਼ਵਾਸ ਕਰਦੇ ਹਨ ਕਿ ਇੱਕ ਮਸੀਹੀ ਦੁਸ਼ਟ ਆਤਮਾ ਨਾਲ ਜਕੜ੍ਹਿਆ ਨਹੀਂ ਹੋ ਸੱਕਦਾ ਕਿਉਂਕਿ ਉਸ ਦੇ ਅੰਦਰ ਪਵਿੱਤਰ ਆਤਮਾ ਵਾਸ ਕਰਦਾ ਹੈ (2 ਕੁਰਿੰਥੀਆਂ 1:22; 1 ਕੁਰਿੰਥੀਆਂ 6:19), ਅਤੇ ਪਰਮੇਸ਼ੁਰ ਦਾ ਆਤਮਾ ਕਿਸੇ ਦੁਸ਼ਟ ਆਤਮਾ ਦੇ ਨਾਲ ਆਪਣੇ ਨਿਵਾਸ ਨੂੰ ਸਾਂਝਾ ਨਹੀਂ ਕਰੇਗਾ।
ਸਾਨੂੰ ਸਾਫ਼ ਤਰੀਕੇ ਨਾਲ ਨਹੀਂ ਦੱਸਿਆ ਗਿਆ ਕਿ ਕੋਈ ਕਿਸ ਤਰ੍ਹਾਂ ਦੁਸ਼ਟ ਆਤਮਾ ਨਾਲ ਜਕੜ੍ਹੇ ਜਾਣ ਦੇ ਲਈ ਖੁਦ ਨੂੰ ਦੇ ਦਿੰਦਾ ਹੈ। ਜੇ ਯਹੂਦਾ ਦੀ ਘਟਨਾ ਇਸ ਨੂੰ ਪ੍ਰਗਟ ਕਰਦੀ ਹੈ, ਤਾਂ ਉਸ ਨੇ ਆਪਣਾ ਦਿਲ ਬੁਰਿਆਈ ਦੇ ਲਈ ਖੋਲ੍ਹਿਆ ਸੀ- ਉਸ ਦੀ ਘਟਨਾ ਵਿੱਚ ਲਾਲਚ ਦੇ ਕਾਰਨ (ਯੂਹੰਨਾ 12:6)। ਇਹ ਸੰਭਵ ਹੋ ਸੱਕਦਾ ਹੈ ਕਿ ਜੇ ਕੋਈ ਆਪਣੇ ਦਿਲ ਨੂੰ ਕਿਸੇ ਆਦਤ ਦੇ ਪਾਪ ਵਿੱਚ ਕਾਬੂ ਹੋਣ ਦੇ ਲਈ ਦੇ ਦਿੰਦਾ ਹੈ ਤਾਂ ਉਹ ਦੁਸ਼ਟ ਆਤਮਾ ਨੂੰ ਆਉਣ ਦੇ ਲਈ ਉਸ ਦੇ ਵੱਸ ਵਿੱਚ ਹੋ ਜਾਂਦਾ ਹੈ। ਪ੍ਰਚਾਰਕਾਂ ਦੇ ਤਜਰਬੇ ਤੋਂ, ਦੁਸ਼ਟ ਆਤਮਾ ਦੀ ਅਧੀਨਤਾ ਵਿੱਚ ਆਉਣਾ ਮੂਰਤੀ ਪੂਜਾ ਤੋਂ ਅਤੇ ਕੋਈ ਤਾਂਤ੍ਰਿਕ ਵਿੱਦਿਆ ਸਮੱਗਰੀ ਨੂੰ ਰੱਖਣ ਤੋਂ ਵੀ ਸੰਬੰਧਿਤ ਹੋਣਾ ਲੱਗਦਾ ਹੈ। ਪਵਿੱਤ੍ਰ ਵਚਨ ਬਾਰ ਬਾਰ ਮੂਰਤੀ ਪੂਜਾ ਨੂੰ ਦੁਸ਼ਟ ਆਤਮਾ ਦੀ ਭਗਤੀ ਨਾਲ ਸੰਬੰਧਤ ਦੱਸਦਾ ਹੈ (ਲੇਵੀਆਂ 17:7; ਬਿਵਸਥਾਸਾਰ 32:7, ਜ਼ਬੂਰਾਂ ਦੀ ਪੋਥੀ 106:37; 1 ਕੁਰਿੰਥੀਆਂ 10:20), ਇਸ ਲਈ ਇਹ ਅਜੀਬ ਦੀ ਗੱਲ੍ਹ ਨਹੀਂ ਹੈ ਕਿ ਮੂਰਤੀ ਪੂਜਾ ਦੁਸ਼ਟ ਆਤਮਾ ਦੇ ਜਕੜ੍ਹਣ ਵੱਲ ਲੈ ਜਾ ਸੱਕਦੀ ਹੈ।।
ਉੱਪਰ ਲਿਖੇ ਪਵਿੱਤਰ ਵਚਨਾਂ ਦੇ ਅਧਾਰ ’ਤੇ ਅਤੇ ਪ੍ਰਚਾਰਕਾਂ ਦੇ ਕੁਝ ਤਜੁਰਬੇ ਦੇ ਅਧਾਰ ’ਤੇ, ਅਸੀਂ ਇਹ ਨਤੀਜਾ ਕੱਢ ਸੱਕਦੇ ਹਾਂ ਕਿ ਬਹੁਤ ਸਾਰੇ ਲੋਕ ਪਾਪ ਵਿੱਚ ਸ਼ਾਮਿਲ ਹੋ ਕੇ ਜਾਂ ਤਾਂਤ੍ਰਿਕ ਗੱਲ਼੍ਹਾਂ ਵਿੱਚ ਧਿਆਨ ਲਾ ਕੇ (ਜਾਣੇ ਜਾਂ ਅਣਜਾਣੇ ਵਿੱਚ) ਆਪਣੇ ਜੀਵਨਾਂ ਨੂੰ ਦੁਸ਼ਟ ਆਤਮਾ ਦੇ ਦਾਖਲੇ ਲਈ ਖੋਲ੍ਹ ਦਿੰਦੇ ਹਨ। ਇਨ੍ਹਾਂ ਉਦਾਹਰਣਾਂ ਵਿੱਚ ਅਨੈਤਿਕਤਾ, ਨਸ਼ਾਖੋਰੀ/ ਸ਼ਰਾਬ ਦੇ ਪੀਣ ਤੋਂ ਮਾੜਾ ਵਤੀਰਾ ਜਿਹੜਾ ਕਿ ਕਿਸੇ ਦੀ ਚੇਤਨਾ ਵਿੱਚ ਤਬਦੀਲੀ ਲੈ ਆਉਂਦਾ ਹੈ, ਬਗਾਵਤ, ਕੌੜ੍ਹਾਪਣ, ਭਾਵਹੀਣ ਚਿੰਤਾ ਸ਼ਾਮਿਲ ਹੋ ਸੱਕਦੇ ਹਨ।
ਇਸ ਤੋਂ ਇਲਾਵਾ ਇੱਕ ਗੱਲ੍ਹ ਹੋਰ ਧਿਆਨ ਵਿੱਚ ਰੱਖਣਯੋਗ ਹੈ ਕਿ ਸ਼ੈਤਾਨ ਅਤੇ ਉਸ ਦੀ ਦੁਸ਼ਟ ਸੈਨਾ ਉਦੋਂ ਤੱਕ ਕੁਝ ਨਹੀਂ ਕਰ ਸੱਕਦੀ ਜਦੋਂ ਤੱਕ ਪਰਮੇਸ਼ੁਰ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦਾ ਅਧਿਕਾਰ ਨਾ ਦੇਵੇ (ਅੱਯੂਬ 1-2)। ਜਦੋਂ ਕਿ ਇਹ ਗੱਲ ਹੈ ਕਿ ਸ਼ੈਤਾਨ ਸੋਚਦਾ ਹੈ ਕਿ ਉਹ ਆਪਣੇ ਉਦੇਸ਼ ਨੂੰ ਪੂਰਾ ਕਰ ਰਿਹਾ ਹੈ, ਪਰ ਉਹ ਅਸਲ ਵਿੱਚ ਪਰਮੇਸ਼ੁਰ ਦੇ ਉਦੇਸ਼ਾਂ ਨੂੰ ਪੂਰਾ ਕਰ ਰਿਹਾ ਹੁੰਦਾ ਹੈ, ਜਿਵੇਂ ਕਿ ਯਹੂਦਾ ਦੇ ਵਿਸ਼ਵਾਸਘਾਤ ਦੀ ਘਟਨਾ ਵਿੱਚ ਹੋਇਆ। ਕੁਝ ਲੋਕ ਜਾਦੂ ਵਿੱਦਿਆ ਅਤੇ ਸ਼ੈਤਾਨ ਦੇ ਕੰਮਾਂ ਪ੍ਰਤੀ ਇੱਕ ਨੁਕਸਾਨ ਦੇਣ ਵਾਲੀ ਖਿੱਚ ਪੈਦਾ ਕਰ ਲੈਂਦੇ ਹਨ। ਇਹ ਸਮਝਦਾਰੀ ਬਾਈਬਲ ਮੁਤਾਬਿਕ ਨਹੀਂ ਹੈ। ਜੇ ਅਸੀਂ ਪਰਮੇਸ਼ੁਰ ਦੇ ਪਿੱਛੇ ਚੱਲਦੇ ਹਾਂ, ਅਤੇ ਆਪਣੇ ਆਪ ਨੂੰ ਉਸ ਦੀ ਤਾਕਤ ਉੱਤੇ ਨਿਰਭਰ ਕਰਦੇ ਹੋਏ ਉਸ ਦੇ ਹਥਿਆਰਾਂ ਅਤੇ ਬਸਤ੍ਰਾਂ ਨੂੰ ਧਾਰਨ ਕਰਦੇ ਹਾਂ (ਅਫ਼ਸੀਆਂ 6:10-18)। ਤਾਂ ਸਾਨੂੰ ਉਸ ਦੁਸ਼ਟ ਤੋਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਕਿਉਂਕਿ ਪਰਮੇਸ਼ੁਰ ਹਰ ਇੱਕ ਚੀਜ਼ ਉੱਤੇ ਰਾਜ ਕਰਦਾ ਹੈ।
English
ਦੁਸ਼ਟ ਆਤਮਾ ਨਾਲ ਜਕੜ੍ਹੇ ਹੋਣ ਦੇ/ਸ਼ੈਤਾਨ ਨਾਲ ਜਕੜ੍ਹੇ ਹੋਣ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ? ਕੀ ਇਹ ਅੱਜ ਵੀ ਮੁਮਕਿਨ ਹੈ? ਜੇਕਰ ਹੈ, ਤਾਂ ਇਸ ਦੇ ਚਿੰਨ ਕਿਹੜੇ ਹਨ?