ਪ੍ਰਸ਼ਨ
ਕੀ ਯਿਸੂ ਆਪਣੀ ਮੌਤ ਅਤੇ ਜੀ ਉੱਠਣ ਦੇ ਵਿਚਕਾਰ ਨਰਕ ਗਿਆ ਸੀ?
ਉੱਤਰ
ਇਸ ਪ੍ਰਸ਼ਨ ਦੇ ਸੰਬੰਧ ਵਿੱਚ ਬਹੁਤ ਵੱਡੀ ਉਲਝਨ ਹੈ। ਇਹ ਵਿਚਾਰ ਯਿਸੂ ਸਲੀਬੀ ਮੌਤ ਤੋਂ ਬਾਅਦ ਨਰਕ ਵਿੱਚ ਗਿਆ ਸੀ ਮੁੱਖ ਤੌਰ ਤੇ ਪਹਿਲਾਂ ਚੇਲਿਆਂ ਦੇ ਸਿਧਾਂਤ ਤੋਂ ਆਉਂਦਾ ਹੈ, ਜਿਹੜਾ ਇਹ ਬਿਆਨ ਕਰਦਾ ਹੈ ਕਿ, “ਉਹ ਥੱਲੇ ਨਰਕ ਵਿੱਚ ਉੱਤਰਿਆ।” ਇੱਥੇ ਕੁਝ ਵਚਨ ਵੀ ਹਨ ਜਿਹੜੇ ਇਸ ਗੱਲ ਉੱਤੇ ਨਿਰਭਰ ਕਰਦੇ ਹਨ ਕਿ ਉਨ੍ਹਾਂ ਦਾ ਅਨੁਵਾਦ ਕਿਸ ਤਰ੍ਹਾਂ ਹੋਇਆ , ਯਿਸੂ ਦੇ “ਨਰਕ” ਜਾਣ ਦਾ ਵਰਣਨ ਕਰਦੇ ਹਨ। ਇਸ ਵਿਸ਼ੇ ਤੇ ਅਧਿਐਨ ਕਰਨ, ਇਹ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਇਹ ਸਮਝਣਾ ਕਿ ਬਾਈਬਲ ਮੁਰਦਿਆਂ ਦੇ ਸਥਾਨ ਬਾਰੇ ਕੀ ਸਿਖਾਉਂਦੀ ਹੈ।
ਇਬਰਾਨੀ ਦੇ ਵਚਨਾਂ ਵਿੱਚ, ਜਿਹੜੇ ਸ਼ਬਦ ਮਰੇ ਹੋਏ ਲੋਕਾਂ ਦੇ ਸਥਾਨ ਲਈ ਵਰਣਨ ਕਰਦਾ ਹੈ ਉਹ ਸ਼ਿਓਲ ਹੈ। ਸਧਾਰਨ ਤਰੀਕੇ ਨਾਲ ਇਸਦਾ ਮਤਲਬ “ਮਰੇ ਹੋਇਆਂ ਦਾ ਸਥਾਨ” ਜਾਂ “ਪ੍ਰੇਤ ਆਤਮਾਵਾਂ/ਪ੍ਰਾਣਾਂ ਦਾ ਸਥਾਨ”। ਨਵੇਂ ਨੇਮ ਵਿੱਚ ਸ਼ਿਓਲ ਸ਼ਬਦ ਦੇ ਵਰਗਾ ਯੂਨਾਨੀ ਸ਼ਬਦ ਹੇਡਸ ਹੈ ਭਾਵ ਦੁੱਖ ਦਾ ਸਥਾਨ, ਜਿਹੜਾ ਨਾਲ ਇਹ ਵੀ ਸੰਬੋਧਨ ਕਰਦਾ ਹੈ “ਮੁਰਦਿਆਂ ਦਾ ਸਥਾਨ”। ਨਵੇਂ ਨੇਮ ਵਿੱਚ ਹੋਰ ਵਚਨ ਇਹ ਵੀ ਈਸ਼ਾਰਾ ਕਰਦੇ ਹਨ ਕਿ ਸ਼ਿਓਲ/ਹੇਡਸ ਇੱਕ ਅਸਥਾਈ ਸਥਾਨ ਹੈ, ਜਿੱਥੇ ਆਤਮਾਵਾਂ ਨੂੰ ਆਖਰੀ ਜੀ ਉੱਠਣ ਅਤੇ ਨਿਆਂ ਦੀ ਉਡੀਕ ਕਰਨ ਲਈ ਰੱਖਿਆ ਗਿਆ ਹੈ। ਪ੍ਰਕਾਸ਼ ਦੀ ਪੋਥੀ 20:11-15 ਹੇਡਸ ਅਤੇ ਅੱਗ ਦੀ ਝੀਲ ਦੇ ਵਿਚਕਾਰ ਸਾਫ਼ ਫ਼ਰਕ ਨੂੰ ਦੱਸਦਾ ਹੈ। ਅੱਗ ਦੀ ਝੀਲ ਇੱਕ ਸਦਾ ਦੀ ਅਤੇ ਖੋਏ ਹੋਇਆਂ ਦੇ ਨਿਆਂ ਦਾ ਆਖਰੀ ਸਥਾਨ ਹੈ। ਹੇਡਸ, ਜਦੋਂ ਕਿ, ਇੱਕ ਅਸਥਾਈ ਸਥਾਨ ਹੈ। ਬਹੁਤ ਸਾਰੇ ਲੋਕ ਦੋਵੇਂ ਹੇਡਸ ਅਤੇ ਅੱਗ ਦੀ ਝੀਲ ਨੂੰ “ਨਰਕ” ਦੇ ਤੌਰ ਤੇ ਮੰਨਦੇ ਹਨ, ਅਤੇ ਇਹੋ ਉਲਝਨ ਦਾ ਕਾਰਨ ਬਣਦਾ ਹੈ। ਯਿਸੂ ਮੌਤ ਤੋਂ ਬਾਅਦ ਦੁੱਖ ਵਾਲੀ ਜਗ੍ਹਾ ਤੇਨਹੀਂ ਗਿਆ, ਪਰ ਉਹ ਹੇਡਸ ਭਾਵ ਪਾਤਾਲ ਵਿੱਚ ਗਿਆ ਸੀ।
ਸ਼ਿਓਲ/ਹੇਡਸ ਭਾਵ ਸਵਰਗ ਲੋਕ ਦੀ ਜਗ੍ਹਾ ਦੋ ਹਿੱਸਿਆ ਦੇ ਭਾਗ ਹਨ- ਇੱਕ ਬਰਕਤ ਦਾ ਸਥਾਨ ਅਤੇ ਇੱਕ ਨਿਆਂ ਦਾ (ਮੱਤੀ 11:23, 16:18; ਲੂਕਾ 10:15, 16:23; ਰਸੂਲਾਂ ਦੇ ਕਰਤਬ 2:27-31)। ਬਾਈਬਲ ਵਿੱਚ ਮੁਕਤੀ ਪਾਏ ਹੋਏ ਅਤੇ ਗੁਆਚੇ ਹੋਏ ਦੋਵਾਂ ਲਈ ਆਮ ਤੌਰ ਤੇ “ਹੇਡਸ” ਭਾਵ ਸਵਰਗ ਲੋਕ ਨੂੰ ਕਿਹਾ ਗਿਆ ਹੈ। ਲੂਕਾ 16:26 ਵਿੱਚ ਮੁਕਤੀ ਪਾਏ ਹੋਇਆਂ ਦੇ ਸਥਾਨ ਨੂੰ “ਅਬਰਾਹਾਮ ਦੀ ਗੋਦ” ਜਾਂ “ਅਬਰਾਹਾਮ ਵਾਲਾ ਪਾਸਾ” ਲੂਕਾ 16:22 ਵਿੱਚ ਅਤੇ “ਸਵਰਗ ਲੋਕ” ਲੂਕਾ 23:43 ਵਿੱਚ ਵਿੱਚ ਹੈ। ਮੁਕਤੀ ਨਾ ਪਾਇਆ ਹੋਇਆਂ ਲਈ ਲੂਕਾ 16:23 ਵਿੱਚ “ਨਰਕ” ਜਾਂ “ਅੱਗਦੀ ਝੀਲ” ਕਹਿ ਕੇ ਬੁਲਾਇਆ ਗਿਆ ਹੈ। ਮੁਕਤੀ ਪਾਏ ਹੋਏ ਅਤੇ ਨਾ ਪਾਇਆ ਹੋਇਆਂ ਅਤੇ ਗੁਆਚਿਆਂ ਹੋਇਆਂ ਨੂੰ “ਡੂੰਘੀ ਖੱਡ” ਦੇਦੁਆਰਾ ਵੱਖਰਾ ਕੀਤਾ ਹੋਇਆ (ਲੂਕਾ 16:26)। ਜਦੋਂ ਯਿਸੂ ਮਰਿਆ, ਤਾਂ ਉਹ ਸ਼ਿਓਲ ਦੇ ਬਰਕਤ ਵਾਲੇ ਹਿੱਸੇ ਨੂੰ ਗਿਆ ਅਤੇ ਫਿਰ ਉੱਥੋਂ ਵਿਸ਼ਵਾਸੀਆਂ ਨੂੰ ਆਪਣੇ ਨਾਲ ਲੈ ਕੇ ਸਵਰਗ ਨੂੰ ਗਿਆ ( ਅਫ਼ਜਸੀਆਂ 4:8-10)। ਨਿਆਂ ਦਾ ਹਿੱਸਾ ਸ਼ਿਓਲ/ਹੇਡਸ ਬਿਨ੍ਹਾਂ ਤਬਦੀਲੀ ਦੇ ਰਹੇ ਹਨ। ਸਾਰੇ ਮਰੇ ਹੋਏ ਅਧਰਮੀ ਉੱਥੇ ਜਾਂਦੇ ਅਤੇ ਆਪਣੇ ਭਵਿੱਖ ਦੇ ਆਖਰੀ ਨਿਆਂ ਦੀ ਉਡੀਕ ਕਰ ਰਹੇ ਹਨ। ਕੀ ਯਿਸੂ ਸ਼ਿਓਲ/ਹੇਡਸ ਵਿੱਚ ਗਿਆ, ਅਫਸੀਆਂ 4:8-10 ਅਤੇ ਪਹਿਲਾ ਪਤਰਸ 3:18-20 ਦੇ ਮੁਤਾਬਿਕ ਉੱਤਰ ਹਾਂ ਹੀ ਹੈ ।
ਕੁਝ ਉਲਝਨਾਂ ਜਡਬੂਰਾਂ ਦੀ ਪੋਥੀ 16:10-11 ਵਰਗੇ ਹਿੱਸਿਆਂ ਤੋਂ ਵੀ ਪੈਦਾ ਹੋਈਆਂ ਹਨ ਜਿਸ ਤਰਾਂ ਉਨ੍ਹਾਂ ਦਾ ਤਰਜੁਮਾ ਪੰਜਾਬੀ ਵਿੱਚ ਕੀਤਾ ਗਿਆ ਹੈ: “ਕਿਉਂ ਜੋ ਤੂੰ ਮੇਰੀ ਜਾਨ ਨੂੰ ਪਾਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤਰ ਪੁਰਖ ਨੂੰ ਗੌਰ ਵੇਖਣ ਦੇਵੇਂਗਾ... ਤੂੰ ਮੈਨੂੰ ਜਿਊਣ ਦਾ ਮਾਰਗ ਵਿਖਾਂਵੇਗਾ...” ¬¬¬¬“¬ਨਰਕ” ਇਸ ਆਇਤ ਦੇ ਤਰਜੁਮੇ ਵਿੱਚ ਸਹੀ ਨਹੀਂ ਹੈ। ਇਸ ਨੂੰ ਇੱਕ ਸਹੀ ਪੜਨਾ “ਕਬਰ” ਜਾਂ “ਸ਼ਿਓਲ” ਹੋਵੇਗਾ। ਯਿਸੂ ਨੇ ਆਪਣੇ ਨਾਲ ਦੇ ਅਪਰਾਧੀ ਨੂੰ ਕਿਹਾ, “ਤੂੰ ਅੱਜ ਮੇਰੇ ਨਾਲ ਸਵਰਗ ਲੋਕ ਵਿੱਚ ਹੋਵੇਂਗਾ।” (ਲੂਕਾ 23:43); ਉਸ ਨੇ ਇਸ ਤਰ੍ਹਾਂ ਨਹੀਂ ਕਿਹਾ, “ਕਿ ਮੈਨੂੰ ਤੈਨੂੰ ਨਰਕ ਵਿੱਚ ਦੇਖਾਂਗਾ।” ਯਿਸੂ ਦਾ ਮੁਰਦਾ ਸਰੀਰ ਕਬਰ ਵਿੱਚ ਸੀ; ਉਸ ਦੀ ਆਤਮਾ/ਪ੍ਰਾਣ ਬਰਕਤ ਦਾ ਸਬੱਬ ਹੋਣ ਲਈ ਸ਼ਿਓਲ/ਹੇਡਸ ਭਾਵ ਪਾਤਾਲ ਵਿੱਚ ਗਈ ਸੀ। ਬਦਕਿਸਮਤੀ ਨਾਲ, ਬਾਈਬਲ ਦੇ ਬਹੁਤੇ ਤਰਜੁਮਿਆਂ ਵਿੱਚੋਂ ਤਰਜੁਮਾਂਕਾਰਾਂ ਨੇ ਕਿਸ ਤਰ੍ਹਾਂ ਉਨ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦਾ “ਸ਼ਿਓਲ”, “ਹੇਡਸ” ਅਤੇ “ਨਰਕ” ਦਾ ਤਰਜੁਮਾ ਕੀਤਾ ਇੱਕਸਾਰ ਜਾਂ ਸਹੀ ਨਹੀਂ ਹੈ।
ਕੁਝ ਲੋਕਾਂ ਦਾ ਇਹ ਨਜ਼ਰੀਆ ਹੈ ਕਿ ਯਿਸੂ ਨਰਕ ਵਿੱਚ ਗਿਆ ਜਾਂ ਸ਼ਿਓਲ/ਪਾਤਾਲ ਦਾ ਦੁੱਖ ਸਹਿਣ ਵਾਲੇ ਪੱਖ ਦੀ ਵੱਲ ਤਾਂ ਕਿ ਉਹ ਸਾਡੇ ਪਾਪਾਂ ਦੇ ਲਈ ਹੋਰ ਦੁੱਖ ਝੱਲੇ। ਇਹ ਧਾਰਨਾ ਪੂਰੀ ਤਰਾਂ ਬਾਈਬਲ ਮੁਤਾਬਿਕ ਨਹੀਂ ਹੈ। ਇਹ ਯਿਸੂ ਦੀ ਸਲੀਬ ਉੱਤੇ ਹੋਈ ਮੌਤ ਜਿਸ ਨੇ ਪੂਰੀ ਤਰਾਂ ਸਾਡੇ ਛੁਟਕਾਰੇ ਲਈ ਮੁਹੱਈਆ ਕਰਾਇਆ ਸੀ। ਇਹ ਉਸਦਾ ਬਹਾਇਆ ਹੋਇਆ ਲਹੂ ਸੀ ਜਿਸ ਕਰਕੇ ਸਾਡੇ ਆਪਣੇ ਖੁੱਦ ਦੇ ਪਾਪ ਸਾਫ ਹੋ ਗਏ (1 ਯਹੂੰਨਾ 1:7-9)। ਜਦੋਂ ਉਹ ਉੱਥੇ ਸਲੀਬ ਉੱਤੇ ਲਟਕਿਆ ਸੀ, ਉਸ ਨੇ ਸਾਰੀ ਮਨੁੱਖ ਜਾਤੀ ਦੇ ਪਾਪ ਦਾ ਭਾਰ ਆਪਣੇ ਉੱਤੇ ਲੈ ਲਿਆ। ਉਹ ਸਾਡੇ ਲਈ ਪਾਪ ਬਣ ਗਿਆ: “ਉਹ ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਰਮ ਬਣੀਏ” (2 ਕੁਰਿੰਥੀਆਂ 5:21)। ਪਾਪ ਦੀ ਤੋਹਮਤ ਨੂੰ ਉਸ ਉੱਤੇ ਥੋਪਿਆ ਜਾਣਾ ਮਸੀਹ ਦੇ ਦੁਆਰਾ ਪਾਪ ਦੇ ਪਿਆਲੇ ਨੂੰ ਮਸੀਹ ਦੇ ਸੰਘਰਸ਼ ਨੂੰ ਗਤਸਮਨੀ ਬਾਗ ਦੇ ਵਿੱਚ ਸਾਡੀ ਮਦਦ ਕਰਦਾ ਹੈ ਜੋ ਸਲੀਬ ਤੇ ਉਸ ਉੱਪਰ ਡੋਲਿਆ ਗਿਆ।
ਜਦੋਂ ਯਿਸੂ ਮੌਤ ਦੇ ਬਿਲਕੁਲ ਨੇੜੇ ਪੁੱਜਾ, ਤਾਂ ਉਸ ਨੇ ਕਿਹਾ,“ਪੂਰਾ ਹੋਇਆ” (ਯਹੂੰਨਾ 19:30)। ਉਸ ਦਾ ਸਾਡੇ ਸਥਾਨ ਉੱਤੇ ਦੁੱਖ ਝੱਲਣਾ ਪੂਰਾ ਹੋ ਗਿਆ ਸੀ। ਸ ਦਾ ਤਮਾ/ਪ੍ਰਾਣ ਪਾਤਾਲ (ਮੁਰਦਿਆਂ ਦਾ ਸਥਾਨ) ਹੇਡਸ ਨੂੰ ਚੱਲਿਆ ਗਿਆ। ਯਿਸੂ “ਨਰਕ” ਵਿੱਚ ਨਹੀਂ ਗਿਆ ਜਾਂ ਪਾਤਾਲ ਦੇ ਦੁੱਖ ਵਾਲੇ ਪਾਸੇ ਹੇਡਸ ਵੱਲ; ਹ “ਅਬਰਾਹਾਮ ਦੇ ਪਾਸੇ ਵਾਲੇ ਹਿੱਸੇ” ਜਾਂ ਪਾਤਾਲ ਦੇ ਹੇਡਸ ਬਰਕਤ ਵਾਲੇ ਹਿੱਸੇ ਵੱਲ ਗਿਆ। ਯਿਸੂ ਦਾ ਦੁੱਖ ਉਸ ਵੇਲੇ ਖਤਮ ਹੋਗਿਆ ਜਿਸ ਘੜੀ ਉਹ ਮਰਿਆ। ਪਾਪ ਦੇ ਹਰਜਾਨੇ ਦੀ ਕੀਮਤ ਅਦਾ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਤਦ ਉਸ ਨੇ ਸਰੀਰਕ ਤੌਰ ਤੇ ਜੀ ਉੱਠਣ ਅਤੇ ਮਹਿਮਾ ਵਿੱਚ ਉਸ ਦੇ ਉੱਪਰ ਉੱਠਣ ਦੀ ਉਸ ਨੇ ਉਡੀਕ ਕੀਤੀ। ਕੀ ਯਿਸੂ ਨਰਕ ਵਿੱਚ ਗਿਆ? ਨਹੀਂ। ਕੀ ਯਿਸੂ ਸ਼ਿਓਲ/ਹੇਡਸ ਭਾਵ ਪਾਤਾਲ ਵਿੱਚ ਗਿਆ ਸੀ? ਹਾਂ।
English
ਕੀ ਯਿਸੂ ਆਪਣੀ ਮੌਤ ਅਤੇ ਜੀ ਉੱਠਣ ਦੇ ਵਿਚਕਾਰ ਨਰਕ ਗਿਆ ਸੀ?