settings icon
share icon
ਪ੍ਰਸ਼ਨ

ਬਾਈਬਲ ਡਾਈਨੋਸਾੱਰ ਦੇ ਬਾਰੇ ਕੀ ਕਹਿੰਦੀ ਹੈ? ਕੀ ਬਾਈਬਲ ਵਿੱਚ ਡਾਈਨੋਸਾੱਰ ਹਨ?

ਉੱਤਰ


ਮਸੀਹੀ ਜਾਤੀ ਵਿੱਚ ਬਾਈਬਲ ਡਾਈਨੋਸਾੱਰ ਦਾ ਵਿਸ਼ਾ ਇੱਕ ਲੰਮੇ ਸਮੇਂ ਤੋਂ ਚਲਦੀ ਆ ਰਹੀ ਬਹਿਸ ਦਾ ਹਿੱਸਾ ਹੈ ਜੋ ਇਸ ਧਰਤੀ ਉੱਤੇ ਸਦੀਆਂ ਤੋਂ ਚੱਲਦਾ ਆ ਰਿਹਾ ਹੈ, ਉਤਪਤ ਦੀ ਸਹੀ ਵਿਆਖਿਆ, ਅਤੇ ਕਿਸ ਤਰ੍ਹਾਂ ਜੋ ਸਾਡੇ ਆਲੇ ਦੁਆਲੇ ਪਾਏ ਜਾਣ ਵਾਲੇ ਕੁਦਰਤੀ ਸਬੂਤਾਂ ਦੀ ਵਿਆਖਿਆ ਕਰਦਾ ਹੈ। ਜਿਹੜੇ ਧਰਤੀ ਨੂੰ ਬਹੁਤ ਪੁਰਾਣੀ ਹੋਣ ਤੇ ਵਿਸ਼ਵਾਸ ਕਰਦੇ ਹਨ ਉਹ ਇਸ ਗੱਲ ਉੱਤੇ ਰਜ਼ਾਮੰਦ ਹੋਣ ਦੀ ਦਿਲ ਚਸਪੀ ਰੱਖਦੇ ਹਨ ਕਿ ਬਾਈਬਲ ਡਾਈਨੋਸਾੱਰ ਦਾ ਜ਼ਿਕਰ ਨਹੀਂ ਕਰਦੀ ਹੈ, ਉਨ੍ਹਾਂ ਦੀ ਉਦਾਹਰਣ ਦੇ ਮੁਤਾਬਿਕ, ਡਾਈਨੋਸਾੱਰ ਉਸ ਤੋਂ ਵੀ ਲੱਖਾਂ ਸਾਲ ਪਹਿਲਾਂ ਮਰ ਗਏ ਜਦੋਂ ਪਹਿਲੇ ਆਦਮੀ ਨੇ ਧਰਤੀ ਉੱਤੇ ਕਦਮ ਰੱਖਿਆ। ਉਹ ਮਨੁੱਖ ਜਿਨ੍ਹਾਂ ਨੇ ਬਾਈਬਲ ਨੂੰ ਲਿਖਿਆ ਉਨ੍ਹਾਂ ਨੇ ਵੀ ਜੀਉਂਦੇ ਡਾਈਨੋਸਾੱਰ ਨੂੰ ਨਹੀਂ ਦੇਖਿਆ ਹੋਣਾ ਸੀ।

ਜਿਹੜੇ ਧਰਤੀ ਨੂੰ ਜ਼ਿਆਦਾ ਪੁਰਾਣਾ ਨਹੀਂ ਮੰਨਦੇ ਹਨ, ਉਹ ਇਸ ਗੱਲ ਉੱਤੇ ਰਜ਼ਾਮੰਦ ਹੋਣ ਦੀ ਦਿਲਚਸਪੀ ਰੱਖਦੇ ਹਨ ਕਿ ਬਾਈਬਲ ਡਾਈਨੋਸਾੱਰ ਦੇ ਬਾਰੇ ਦੱਸਦੀ ਹੈ। ਭਾਵੇਂ ਇਹ ਅਸਲ ਵਿੱਚ “ਡਾਈਨੋਸਾੱਰ” ਸ਼ਬਦ ਦਾ ਇਸਤੇਮਾਲ ਨਹੀਂ ਕਰਦੀ ਹੈ। ਇਸ ਦੀ ਜਗ੍ਹਾ ਇਹ ਇਬਰਾਨੀ ਬੋਲੀ ਤਾਨੀਐਨ ਸ਼ਬਦ ਦਾ ਇਸਤੇਮਾਲ ਕਰਦੀ ਹੈ। ਜਿਸ ਨੂੰ ਸਾਡੀ ਅੰਗਰੇਜ਼ੀ ਦੀ ਬੋਲੀ ਵਿੱਚ ਕਈ ਵੱਖ ਵੱਖ ਤਰਜੁਮੇ ਵਿੱਚ ਕੀਤਾ ਗਿਆ ਹੈ। ਕਦੀ ਇਹ “ਸਮੁੰਦਰੀ ਦੈਂਤ” ਦੇ ਰੂਪ ਵਿੱਚ ਤੇ ਕਦੀ ਇਹ “ਅਜਗਰ” ਦੇ ਰੂਪ ਵਿੱਚ ਦੱਸਦੀ ਹੈ। ਜ਼ਿਆਦਾਤਰ ਇਸ ਦਾ “ਡ੍ਰੈਗਨ” ਦੇ ਰੂਪ ਵਿੱਚ ਤਰਜਮਾ ਕੀਤਾ ਗਿਆ ਹੈ। ਇੰਝ ਲੱਗਦਾ ਹੈ ਕਿ “ਤਾਨੀਐਨ” ਇੱਕ ਵੱਡੇ ਘਿਸਰਣ ਵਾਲੇ ਜੰਤੂ ਵਾਂਙੂ ਹੀ ਰਿਹਾ ਹੋਵੇਗਾ। ਪੁਰਾਣੇ ਨੇਮ ਵਿੱਚ ਇਸ ਤਰੀਕੇ ਦੇ ਜੰਤੂਆਂ ਦਾ ਵਰਣਨ ਲੱਗਭੱਗ ਤੀਹ ਵਾਰ ਕੀਤਾ ਗਿਆ ਹੈ ਅਤੇ ਇਹ ਧਰਤੀ ਅਤੇ ਪਾਣੀ ਦੋਹਾਂ ਵਿੱਚ ਹੁੰਦੇ ਸੀ।

ਇਨ੍ਹਾਂ ਵੱਡੇ ਘਿਸਰਣ ਵਾਲੇ ਜੀਵਾਂ ਦੇ ਬਿਆਨ ਦੇ ਨਾਲ ਨਾਲ ਬਾਈਬਲ ਕੁਝ ਹੋਰ ਜੀਵਾਂ ਦਾ ਵੀ ਵਰਣਨ ਇਸ ਤਰ੍ਹਾਂ ਕਰਦੀ ਹੈ ਕਿ ਕੁਝ ਵਿਦਵਾਨ ਇਹ ਮੰਨਦੇ ਹਨ ਕਿ ਉਸਦੇ ਲੇਖਕ ਡਾਈਨੋਸਾੱਰ ਦਾ ਹੀ ਵਰਣਨ ਕਰ ਰਹੇ ਹੋਣਗੇ। ਦਰਿਆਈ ਘੋੜੇ ਦੇ ਬਾਰੇ ਵਿੱਚ ਆਖਿਆ ਜਾਂਦਾ ਹੈ ਕਿ ਉਹ ਪਰਮੇਸ਼ੁਰ ਦੇ ਬਣਾਏ ਹੋਏ ਸਾਰੇ ਜੀਵ ਜੰਤੂਆਂ ਵਿੱਚੋ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ, ਇੱਕ ਦੈਂਤ ਜੰਤੂ ਜਿਸਦੀ ਪੂਛ ਦਿਉਦਾਰ ਦੇ ਰੁੱਖ ਵਰਗੀ ਸੀ (ਅੱਯੂਬ 40:15)। ਕੁਝ ਵਿਦਵਾਨਾਂ ਨੇ ਦਰਿਆਈ ਘੋੜੇ ਨੂੰ ਜਾਂ ਤਾਂ ਹਾਥੀਆਂ ਜਾਂ ਅਫ਼ਰੀਕਨ ਦਰਿਆਈ ਜਾਨਵਰ ਦੇ ਰੂਪ ਵਿੱਚ ਪਹਿਚਾਣਨ ਦੀ ਕੋਸ਼ਿਸ਼ ਕੀਤੀ ਹੈ। ਕਈ ਲੋਕਾਂ ਨੇਇਸ ਗੱਲ ਦੀ ਵੱਲ ਇਸ਼ਾਰਾ ਕੀਤਾ ਹੈ ਕਿ ਹਾਥੀਆਂ ਅਤੇ ਦਰਿਆਈ ਘੋੜਿਆਂ ਦੀ ਪਤਲੀ ਪੂਛ ਹੁੰਦੀ ਹੈ, ਜਿਨ੍ਹਾਂ ਦੀ ਤੁਲਨਾ ਕਿਸੇ ਵੀ ਰੂਪ ਵਿੱਚ ਦਿਉਦਾਰ ਦੇ ਰੁੱਖ ਨਾਲ ਨਹੀਂ ਕੀਤੀ ਜਾ ਸੱਕਦੀ। ਦੂਜੇ ਪਾਸੇ, ਡਾਈਨੋਸਾੱਰ ਦੀਆਂ ਜਾਤੀਆਂ ਜਿਵੇਂ ਬ੍ਰਾਸ਼ੀਓਸੋਰਸ ਅਤੇ ਡਿਪਲੋਡੌਕਸ ਦੀਆਂ ਵੱਡੀਆਂ ਪੂਛਾਂ ਸੀ ਜਿਨ੍ਹਾਂ ਦੀ ਤੁਲਨਾ ਦਿਉਦਾਰ ਦੇ ਰੁੱਖ ਨਾਲ ਅਸਾਨੀ ਨਾਲ ਕੀਤੀ ਜਾ ਸੱਕਦੀ ਸੀ।

ਲੱਗਭੱਗ ਸਾਰੀ ਪੁਰਾਣੀ ਸੱਭਿਅਤਾ ਕਿਸੇ ਨਾ ਕਿਸੇ ਵਿਸ਼ਾਲ ਘਿਸਰਣ ਵਾਲੇ ਜੰਤੂਆਂ ਦੀ ਕਲ੍ਹਾ ਨੂੰ ਦਰਸਾਉਂਦੀ ਹੁੰਦੀ ਸੀ। ਚੱਟਾਨਾਂ ਵਿੱਚ ਉੱਕਰੀਆਂ ਹੋਈਆਂ, ਮਨੁੱਖੀ ਤੱਥ ਇੱਥੋ ਤਕ ਕਿ ਛੋਟੀਆਂ ਛੋਟੀਆਂ ਮਿੱਟੀਆਂ ਦੀਆਂ ਕਲਾਕ੍ਰਿਤੀਆਂ ਜਿਹੜੀਆਂ ਉੱਤਰੀ ਅਮਰੀਕਾ ਵਿੱਚ ਪਾਈਆਂ ਜਾਂਦੀਆਂ ਹਨ। ਉਹ ਡਾਈਨੋਸਾੱਰ ਦੇ ਆਧੁਨਿਕ ਰੂਪ ਨਾਲ ਮੇਲ ਖਾਂਦੀਆਂ ਹਨ। ਦੱਖਣੀ ਅਮਰੀਕਾ ਵਿੱਚ ਚੱਟਾਨਾਂ ਦੀ ਤਰਾਸ਼ੀ ਮਨੁੱਖਾਂ ਦੀ ਡਿਪਲੋਡੌਕਸ-ਜਿਵੇਂ ਜੰਤੂਆਂ ਅਚਰਜ ਤਰੀਕੇ ਨਾਲ, ਟ੍ਰਾਈਸੇਰਾਟਾੱਪਸ-ਜਿਵੇਂ ਪਟ੍ਰੋਰੋਡੇਕਲਟ-ਜਿਵੇਂ ਅਤੇ ਟਾਈਰਾਨੋਸੌਰਸ ਰੇਕਸ-ਵਰਗੇ ਜੰਤੂਆਂ ਦੀ ਸਵਾਰੀ ਦੀ ਤਸਵੀਰ ਬਿਆਨ ਕਰਦੀਆਂ ਹਨ। ਰੋਮੀ ਮੂਸਾ ਦੀਆਂ, ਮਿਆਨ ਦੇ ਮਿੱਟੀ ਦੇ ਬਰਤਨ ਅਤੇ ਬਾਬੁਲ ਸ਼ਹਿਰ ਦੀਆਂ ਕੰਧਾਂ ਅਤੇ ਸਭ ਦੇ ਸਭ ਮਨੁੱਖ ਦੀ ਸੰਸਕ੍ਰਿਤੀ ਤੋਂ ਅਲੱਗ, ਭੂਗੋਲ ਤੋਂ ਅਲੱਗ ਇਨ੍ਹਾਂ ਜੰਤੂਆਂ ਵਾਸਤੇ ਖਿੱਚ ਦਾ ਸਬੂਤ ਦਿੰਦੀਆਂ ਹਨ। ਮਾਰਕੋਪੋਲੋ ਦੇ ਸਹੀ ਦਾ ਗਿਆਰ੍ਹਾਂ ਮਿਲੀਅਨ ਦਾ ਵਰਣਨ, ਧਨ ਜਮ੍ਹਾਂ ਕਰਨ ਵਾਲੇ ਪਸ਼ੂਆਂ ਦੀਆਂ ਖਿੱਚਵੀਆਂ ਕਹਾਣੀਆਂ ਦੇ ਨਾਲ ਘੁੱਲ ਮਿੱਲ ਜਾਂਦੇ ਹਨ। ਡਾਈਨੋਸਾੱਰ ਅਤੇ ਮਨੁੱਖ ਦੇ ਨਾਲ ਨਾਲ-ਹੋਂਦ ਦੇ ਲਈ ਕਾਫੀ ਮਾਤਰਾ ਵਿੱਚ ਮਨੁੱਖ-ਸੰਬੰਧੀ ਅਤੇ ਇਤਿਹਾਸਿਕ ਸਬੂਤਾਂ ਦੇ ਨਾਲ ਨਾਲ, ਹੋਰ ਦੁਨਿਆਵੀ ਸਬੂਤ ਵੀ ਹਨ, ਜਿਵੇਂ ਕਿ ਮਨੁੱਖ ਅਤੇ ਡਾਈਨੋਸਾੱਰ ਦੇ ਪੁਰਾਣੇ ਪਏ ਹੋਏ ਪਿੰਜਰਾਂ ਦੇ ਨਿਸ਼ਾਨ ਉੱਤਰੀ ਅਮਰੀਕਾ ਅਤੇ ਪੱਛਮੀ ਮੱਧ-ਏਸ਼ੀਆ ਵਿੱਚ ਇਕੱਠੇ ਪਾਏ ਗਏ ਹਨ।

ਇਸ ਲਈ, ਕੀ ਬਾਈਬਲ ਵਿੱਚ ਡਾਈਨੋਸਾੱਰ ਦਾ ਬਿਆਨ ਹੈ? ਇਸ ਵਿਸ਼ੇ ਦਾ ਹੱਲ ਹੋਣਾ ਪਹੁੰਚ ਤੋਂ ਬਹੁਤ ਦੂਰ ਹੈ। ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਪਾਏ ਸਬੂਤਾਂ ਦਾ ਤੁਸੀਂ ਕਿਸ ਤਰ੍ਹਾਂ ਮਤਲਬ ਕੱਢਦੇ ਹੋ ਅਤੇ ਤੁਸੀਂ ਆਪਣੇ ਆਲੇ-ਦੁਆਲੇ ਦੇ ਸੰਸਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ। ਜੇ ਬਾਈਬਲ ਦੀ ਸ਼ਬਦਾਰਥ ਅਨੁਸਾਰ ਵਿਆਖਿਆ ਕੀਤੀ ਜਾਵੇ, ਤਾਂ ਧਰਤੀ ਬਹੁਤ ਪੁਰਾਣੀ ਨਹੀਂ ਹੈ, ਦਾ ਵਰਣਨ ਨਿੱਕਲ ਕੇ ਆਵੇਗਾ, ਅਤੇ ਇਹ ਵਿਚਾਰ ਕਿ ਡਾਈਨੋਸਾੱਰ ਅਤੇ ਮਨੁੱਖਾਂ ਦੀ ਨਾਲ ਨਾਲ ਹੋਂਦ ਮੰਨੀ ਜਾ ਸੱਕਦੀ ਹੈ। ਜੇਕਰ ਡਾਈਨੋਸਾੱਰ ਅਤੇ ਮਨੁੱਖਾਂ ਦੀ ਨਾਲ ਨਾਲ ਹੋਂਦ ਸੀ, ਤਾਂ ਫਿਰ ਡਾਈਨੋਸਾੱਰ ਦੇ ਨਾਲ ਕੀ ਹੋਇਆ? ਭਾਵੇਂ ਬਾਈਬਲ ਇਸ ਵਿਸ਼ੇ ਦੇ ਉੱਤੇ ਚਰਚਾ ਨਹੀਂ ਕਰਦੀ ਹੈ, ਡਾਈਨੋਸਾੱਰ ਨਾਟਕੀ ਮਹੌਲ ਤਬਦੀਲੀ ਦੇ ਮਿਸ਼ਰਣ ਕਾਰਨ ਅਤੇ ਹੜ੍ਹ ਦੇ ਕਾਰਨ ਕੁਝ ਸਮੇਂ ਬਾਅਦ ਮਰ ਗਏ, ਅਤੇ ਸੱਚਾਈ ਇਹ ਹੈ ਕਿ ਉਹ ਮਨੁੱਖ ਦੇ ਬੇਰਹਿਮ ਸ਼ਿਕਾਰ ਦੇ ਕਾਰਨ ਹੌਲੀ ਹੌਲੀ ਖ਼ਤਮ ਹੋਣ ਦੀ ਹੱਦ ਤੇ ਆ ਗਏ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਡਾਈਨੋਸਾੱਰ ਦੇ ਬਾਰੇ ਕੀ ਕਹਿੰਦੀ ਹੈ? ਕੀ ਬਾਈਬਲ ਵਿੱਚ ਡਾਈਨੋਸਾੱਰ ਹਨ?
© Copyright Got Questions Ministries