ਪ੍ਰਸ਼ਨ
ਮਸੀਹੀ ਵਿਸ਼ਵਾਸੀ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਕਰਨ?
ਉੱਤਰ
ਬੱਚਿਆਂ ਨੂੰ ਅਨੁਸ਼ਾਸਨ ਵਿੱਚ ਕਰਨ ਦਾ ਸਭ ਤੋਂ ਉੱਤਮ ਤਰੀਕਾ ਸਿੱਖਣਾ ਇੱਕ ਔਖਾ ਕੰਮ ਹੋ ਸੱਕਦਾ ਹੈ, ਪਰ ਇਹ ਬਹੁਤ ਹੀ ਜ਼ਰੂਰੀ ਹੈ। ਕੁਝ ਲੋਕ ਦਾਅਵਾ ਕਰਦੇ ਹਨ ਕਿ ਭੌਤਿਕ ਅਨੁਸ਼ਾਸਨ (ਸਰੀਰਕ ਸਜ਼ਾ) ਜਿਵੇਂ ਸੋਟੀ ਨਾਲ ਮਾਰਨਾ ਹੀ ਸਿਰਫ਼ ਇੱਕ ਤਰੀਕਾ ਹੈ ਜਿਸ ਦਾ ਸਮਰਥਨ ਬਾਈਬਲ ਕਰਦੀ ਹੈ। ਹੋਰ ਲੋਕ ਜ਼ੋਰ ਦਿੰਦੇ ਹਨ ਕਿ “ਕੁਝ-ਦੇਰ ਖੜ੍ਹੇ ਰੱਖਣਾ” ਜਾਂ ਹੋਰ ਤਰ੍ਹਾਂ ਦੀਆਂ ਸਜ਼ਾਵਾਂ ਜਿਸ ਵਿੱਚ ਸਰੀਰਕ ਅਨੁਸ਼ਾਸਨ ਸ਼ਾਮਲ ਨਹੀਂ ਹੈ ਜ਼ਿਆਦਾ ਅਸਰਦਾਰ ਹੈ। ਬਾਈਬਲ ਕੀ ਕਹਿੰਦੀ ਹੈ? ਬਾਈਬਲ ਸਿੱਖਿਆ ਦਿੰਦੀ ਹੈ ਕਿ ਸਰੀਰਕ ਅਨੁਸ਼ਾਸਨ ਯੋਗ, ਲਾਭਵੰਤ ਅਤੇ ਫਾਇਦੇਮੰਦ ਹੈ।
ਇਸ ਨੂੰ ਗਲ਼ਤ ਨਾ ਸਮਝੋ-ਅਸੀਂ ਕਿਸੇ ਵੀ ਤਰੀਕੇ ਨਾਲ ਬੱਚੇ ਨੂੰ ਗਾਲ੍ਹ ਕੱਢਣ ਦੀ ਵਕਾਲਤ ਨਹੀਂ ਕਰ ਰਹੇ ਹਾਂ। ਇੱਕ ਬੱਚੇ ਨੂੰ ਕਦੀ ਵੀ ਸਰੀਰਕ ਤੌਰ ’ਤੇ ਉਸ ਹੱਦ ਤੱਕ ਅਨੁਸ਼ਾਸਨ ਵਿੱਚ ਨਹੀਂ ਕਰਨਾ ਚਾਹੀਦਾ ਹੈ ਕਿ ਅਸਲ ਵਿੱਚ ਇਹ ਕਿਤੇ ਉਸ ਦੇ ਸਰੀਰ ਦੇ ਨੁਕਸਾਨ ਦਾ ਕਾਰਨ ਨਾ ਬਣ ਜਾਵੇ। ਬਾਈਬਲ ਦੇ ਮੁਤਾਬਿਕ, ਹਾਲਾਂਕਿ, ਬੱਚਿਆਂ ਨੂੰ ਯੋਗ ਅਤੇ ਸੰਜਮ ਅਨੁਸ਼ਾਸਨ ਇੱਕ ਚੰਗੀ ਗੱਲ ਹੈ ਅਤੇ ਇਹ ਬੱਚਿਆਂ ਦੀ ਭਲਿਆਈ ਅਤੇ ਸਹੀ ਰੂਪ ਨਾਲ ਪਾਲਣ ਪੋਸ਼ਣ ਕਰਨ ਵਿੱਚ ਮਦਦ ਕਰਦਾ ਹੈ।
ਪਵਿੱਤਰ ਵਚਨ ਬਹੁਤ ਸਾਰੇ ਪ੍ਰਸੰਗ ਅਸਲ ਵਿੱਚ ਸਰੀਰਕ ਅਨੁਸ਼ਾਸਨ ਅੱਗੇ ਵਧਾਉਂਦੇ ਹਨ। “ਬਾਲਕ ਦੇ ਤਾੜਨ ਤੋਂ ਨਾ ਰੁਕ ਭਾਵੇਂ ਤੂੰ ਛਿਟੀ ਨਾਲ ਉਹ ਨੂੰ ਮਾਰੇਂ ਤਾਂ ਉਹ ਨਾ ਮਰੇਗਾ। ਤੂੰ ਛਿਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਪਤਾਲੋਂ ਬਚਾ ਲੈ” (ਕਹਾਉਤਾਂ 23:13-14; ਇਨ੍ਹਾਂ ਨੂੰ ਵੀ ਵੇਖੋ 13:24; 22:15; 20:30)। ਬਾਈਬਲ ਬਹੁਤ ਹੀ ਦ੍ਰਿੜਤਾ ਦੇ ਨਾਲ ਅਨੁਸ਼ਾਸਨ ਦੀ ਮਹੱਤਵਪੂਰਣਾ ਦੇ ਉੱਤੇ ਜ਼ੋਰ ਦਿੰਦੀ ਹੈ; ਇਹ ਇੱਕ ਅਜਿਹੀ ਗੱਲ ਜਿਹੜੀ ਸਾਡੇ ਸਾਰਿਆਂ ਦੇ ਕੋਲ ਹੋਣੀ ਚਾਹੀਦੀ ਹੈ ਤਾਂ ਕਿ ਫਲਦਾਰ ਲੋਕਾਂ ਨੂੰ ਪੈਦਾ ਕੀਤਾ ਜਾ ਸਕੇ, ਅਤੇ ਇਸ ਨੂੰ ਬੜੀ ਅਸਾਨੀ ਦੇ ਨਾਲ ਤਦ ਹੀ ਸਿੱਖਿਆ ਜਾ ਸੱਕਦਾ ਹੈ ਜਦੋਂ ਅਸੀਂ ਜਵਾਨ ਹਾਂ। ਜਿਨ੍ਹਾਂ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਨਹੀਂ ਕੀਤਾ ਜਾਂਦਾ ਉਹ ਅਕਸਰ ਬਾਗੀ ਹੋ ਜਾਂਦੇ ਹਨ, ਉਹ ਆਪਣੇ ਉੱਤੇ ਕਿਸੇ ਦੇ ਅਧਿਕਾਰ ਦਾ ਸਾਹਮਣਾ ਨਹੀਂ ਕਰ ਸੱਕਦੇ, ਅਤੇ ਇਸ ਦੇ ਨਤੀਜੇ ਵਜੋਂ ਸਵੈ-ਇੱਛਾ ਨਾਲ ਪਰਮੇਸ਼ੁਰ ਖੁਦ ਸਾਨੂੰ ਅਨੁਸ਼ਾਸਨ ਵਿੱਚ ਕਰਦਾ ਹੈ ਅਤੇ ਸਹੀ ਰਸਤੇ ਦੀ ਵੱਲ ਅਗੁਵਾਈ ਕਰਦਾ ਹੈ ਅਤੇ ਸਾਡੇ ਗਲ਼ਤ ਕੰਮਾਂ ਨੂੰ ਪਸ਼ਚਾਤਾਪ ਦੇ ਲਈ ਉਤੇਜਿਤ ਕਰਦਾ ਹੈ (ਜ਼ਬੂਰਾਂ ਦੀ ਪੋਥੀ 94:12; ਕਹਾਉਤਾਂ 1:7; 6:23; 12:1; 13:1; 15:5; ਯਸਾਯਾਹ 38:16; ਇਬਰਾਨੀਆਂ 12:9)।
ਅਨੁਸ਼ਾਸਨ ਨੂੰ ਸਹੀ ਤੌਰ ’ਤੇ ਅਤੇ ਬਾਈਬਲ ਸੰਬੰਧੀ ਨਿਯਮਾਂ ਦੇ ਮੁਤਾਬਿਕ ਲਾਗੂ ਕਰਨ ਦੇ ਲਈ, ਮਾਤਾ ਪਿਤਾ ਨੂੰ ਅਨੁਸ਼ਾਸਨ ਦੇ ਪ੍ਰਤੀ ਪਵਿੱਤਰ ਵਚਨ ਦੇ ਸਲਾਹਾਂ ਦੇ ਸੰਬੰਧ ਵਿੱਚ ਪਹਿਚਾਣ ਹੋਣੀ ਚਾਹੀਦੀ ਹੈ। ਕਹਾਉਤਾਂ ਦੀ ਕਿਤਾਬ ਵਿੱਚ ਬਹੁਲਤਾ ਦੇ ਨਾਲ ਬੱਚਿਆਂ ਦੇ ਪਾਲਣ-ਪੋਸ਼ਣ ਦੇ ਸੰਬੰਧ ਵਿੱਚ ਬੁੱਧ ਦੀਆਂ ਗੱਲਾਂ ਦਿੱਤੀਆਂ ਗਈਆਂ ਹਨ ਜਿਵੇਂ ਕਿ, “ਤਾੜ ਅਤੇ ਛਿਟੀ ਬੁੱਧ ਦਿੰਦੀਆਂ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆਂ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ” (ਕਹਾਉਤਾਂ 29:15)। ਇਹ ਵਚਨ ਇੱਕ ਬੱਚੇ ਨੂੰ ਅਨੁਸ਼ਾਸਨ ਵਿੱਚ ਨਾ ਆਉਣ ਦੇ ਨਤੀਜਿਆਂ ਦੀ ਗੱਲ ਨੂੰ ਪ੍ਰਗਟ ਕਰਦਾ ਹੈ- ਮਾਤਾ ਪਿਤਾ ਦੇ ਲਈ ਇਹ ਸ਼ਰਮ ਦਾ ਕਾਰਨ ਬਣਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ, ਅਨੁਸ਼ਾਸਨ ਦਾ ਆਪਣਾ ਮਕਸਦ ਬੱਚੇ ਦੀ ਭਲਿਆਈ ਦੇ ਲਈ ਕਰਨਾ ਚੰਗਾ ਹੁੰਦਾ ਹੈ ਅਤੇ ਬੱਚਿਆਂ ਦੇ ਨਾਲ ਗਲ਼ਤ ਵਰਤਾਓ ਅਤੇ ਬੁਰਾ ਬੋਲਣ ਨੂੰ ਠੀਕ ਠਹਿਰਾਉਣ ਦੇ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਹੈ। ਅਤੇ ਨਾ ਹੀ ਇਸ ਨੂੰ ਆਪਣੇ ਗੁੱਸੇ ਨੂੰ ਜਾਂ ਨਿਰਾਸ਼ਾ ਨੂੰ ਕੱਢਣ ਲਈ ਇਸਤੇਮਾਲ ਕਰਨਾ ਚਾਹੀਦਾ ਹੈ।
ਅਨੁਸ਼ਾਸਨ ਦਾ ਇਸਤੇਮਾਲ ਲੋਕਾਂ ਨੂੰ ਸਹੀ ਰਾਹ ਉੱਤੇ ਚੱਲਣ ਦੇ ਲਈ ਅਤੇ ਸੁਧਾਰਨ ਅਤੇ ਸਿੱਖਿਆ ਦੇਣ ਦੇ ਲਈ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। “ਸਾਰੀ ਤਾੜਨਾ ਤਾਂ ਉਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫ਼ਲ ਦਿੰਦੀ ਹੈ” (ਇਬਰਾਨੀਆਂ 12:11)। ਪਰਮੇਸ਼ੁਰ ਦਾ ਅਨੁਸ਼ਾਸਨ ਪਿਆਰ ਨਾਲ ਭਰਿਆ ਹੋਇਆ ਹੈ ਅਤੇ ਇਸੇ ਹੀ ਤਰ੍ਹਾਂ ਇਸ ਨੂੰ ਮਾਤਾ ਪਿਤਾ ਅਤੇ ਬੱਚਿਆਂ ਦੇ ਵਿਚਕਾਰ ਹੋਣਾ ਚਾਹੀਦਾ ਹੈ। ਸਰੀਰਕ ਅਨੁਸ਼ਾਸਨ ਨੂੰ ਕਦੀ ਵੀ ਸਰੀਰਕ ਨੁਕਸਾਨ ਜਾਂ ਦਰਦ ਨੂੰ ਸਦਾ ਦਾ ਕਾਰਨ ਬਣਨ ਦੇ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਸਰੀਰਕ ਸਜ਼ਾ ਤੋਂ ਠੀਕ ਬਾਅਦ ਬੱਚੇ ਨੂੰ ਤਸੱਲੀ ਇਸ ਵਿਸ਼ਵਾਸ ਦੇ ਨਾਲ ਦੇਣੀ ਚਾਹੀਦੀ ਹੈ ਕਿ ਉਸ ਨੂੰ ਪਿਆਰ ਕੀਤਾ ਜਾਂਦਾ ਹੈ ਇਹ ਘੜੀ ਬਿਲਕੁਲ ਠੀਕ ਸਮਾਂ ਹੈ ਜਦੋਂ ਇੱਕ ਬੱਚੇ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਪਰਮੇਸ਼ੁਰ ਸਾਨੂੰ ਵੀ ਅਨੁਸ਼ਾਸਨ ਵਿੱਚ ਕਰਦਾ ਹੈ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਇਹ ਮਾਤਾ-ਪਿਤਾ ਹੋਣ ਦੇ ਨਾਤੇ, ਸਾਨੂੰ ਆਪਣੇ ਬੱਚਿਆਂ ਦੇ ਲਈ ਵੀ ਠੀਕ ਉਵੇਂ ਹੀ ਕਰਨਾ ਚਾਹੀਦਾ ਹੈ।
ਕੀ ਹੋਰ ਤਰ੍ਹਾਂ ਦੇ ਅਨੁਸ਼ਾਸਨ ਜਿਵੇਂ “ਕੁਝ-ਸਮੇਂ ਤੱਕ ਖੜੇ ਰੱਖਣਾ” ਨੂੰ ਸਰੀਰਕ ਅਨੁਸ਼ਾਸਨ ਦੇ ਬਦਲੇ ਵਿੱਚ ਇਸਤੇਮਾਲ ਕੀਤਾ ਜਾ ਸੱਕਦਾ ਹੈ? ਕੁਝ ਮਾਤਾ-ਪਿਤਾ ਨੂੰ ਜਾਪਦਾ ਹੈ ਕਿ ਉਨ੍ਹਾਂ ਦੇ ਬੱਚੇ ਸਰੀਰਕ ਅਨੁਸ਼ਾਸਨ ਦੇ ਪ੍ਰਤੀ ਸਹੀ ਤਰੀਕੇ ਦੇ ਨਾਲ ਪ੍ਰਤੀਕ੍ਰਿਆ ਨਹੀਂ ਦੇ ਰਹੇ ਹਨ। ਕੁਝ ਮਾਤਾ-ਪਿਤਾ ਨੂੰ ਇੰਝ ਜਾਪਦਾ ਹੈ ਕਿ “ਕੁਝ ਸਮੇਂ ਤੱਕ ਖੜੇ ਰੱਖਣਾ”, ਸ਼ੁਰੂਆਤੀ ਸਿੱਖਿਆ, ਅਤੇ/ਜਾਂ ਬੱਚੇ ਨੂੰ ਕਿਸੇ ਚੀਜ਼ ਤੋਂ ਵਾਂਝਿਆ ਕਰ ਦੇਣਾ ਵਰਤਾਓ ਦੀ ਤਬਦੀਲੀ ਨੂੰ ਉਤੇਜਿਤ ਕਰਨ ਲਈ ਜ਼ਿਆਦਾ ਅਸਰਦਾਰ ਹੈ। ਜੇਕਰ, ਅਸਲ ਵਿੱਚ ਇਸ ਤਰ੍ਹਾਂ ਹੀ ਹੁੰਦਾ, ਤਾਂ ਇੱਕ ਮਾਤਾ-ਪਿਤਾ ਨੇ ਇਸ ਤਰ੍ਹਾਂ ਦੇ ਸਾਰੇ ਤਰੀਕਿਆਂ ਦਾ ਇਸਤੇਮਾਲ ਕੀਤਾ ਹੁੰਦਾ ਜਿਹੜਾ ਕਿ ਵਰਤਾਓ ਤਬਦੀਲੀ ਦੇ ਲਈ ਜ਼ਰੂਰੀ ਹੀ ਯੋਗ ਨਤੀਜਿਆਂ ਨੂੰ ਲੈ ਕੇ ਆਉਂਦਾ। ਜਦੋਂ ਕਿ ਬਾਈਬਲ ਬਿਨ੍ਹਾਂ ਇਨਕਾਰ ਕੀਤੇ ਸਰੀਰਕ ਅਨੁਸ਼ਾਸਨ ਦੀ ਗੱਲ ਕਰਦੀ ਹੈ, ਬਾਈਬਲ ਦੀ ਸਭ ਤੋਂ ਵੱਡੀ ਚਿੰਤਾ ਧਰਮੀ ਦੇ ਚਰਿੱਤਰ ਨੂੰ ਅਕਾਰ ਦੇਣ ਦੀ ਪ੍ਰਾਪਤੀ ਦੇ ਮਕਸਦ ਦੀ ਹੈ ਬਜਾਏ ਇਸ ਦੇ ਕਿ ਉਸ ਮਕਸਦ ਨੂੰ ਪੂਰਾ ਕਰਨ ਦਾ ਇਸਤੇਮਾਲ ਕੀਤਾ ਜਾ ਸਕੇ।
ਇਸ ਵਿਸ਼ੇ ਨੂੰ ਹੋਰ ਜ਼ਿਆਦਾ ਔਖਾ ਬਣਾਉਣ ਦੇ ਲਈ ਸੱਚਿਆਈ ਇਹ ਹੈ ਕਿ ਸਰਕਾਰਾਂ ਸਰੀਰਕ ਅਨੁਸ਼ਾਸਨ ਦੇ ਸਾਰੇ ਤਰੀਕਿਆਂ ਨੂੰ ਬੱਚਿਆਂ ਨੂੰ ਬੁਰਾ ਬੋਲਣ ਦੇ ਰੂਪ ਵਿੱਚ ਦਰਜਾਬੰਦੀ ਕਰਦੀ ਜਾ ਰਹੀ ਹੈ। ਬਹੁਤ ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸੋਟੀ ਨਾਲ ਮਾਰਦੇ ਨਹੀਂ ਹਨ ਉਹ ਇਸ ਡਰ ਨਾਲ ਕਰਦੇ ਹਨ ਕਿ ਕਿਤੇ ਇਸ ਦੇ ਬਾਰੇ ਸਰਕਾਰ ਨੂੰ ਪਤਾ ਨਾ ਚੱਲ ਜਾਵੇ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਕੋਲੋਂ ਲੈ ਨਾ ਲਿਆ ਜਾਵੇ। ਉਸ ਸਮੇਂ ਮਾਤਾ-ਪਿਤਾ ਨੂੰ ਕੀ ਕਰਨਾ ਚਾਹੀਦਾ ਹੈ ਜਦ ਇੱਕ ਸਰਕਾਰ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਕਰਨ ਲਈ ਗੈਰ ਕਾਨੂੰਨੀ ਬਣਾ ਦਿੰਦੀ ਹੈ? ਰੋਮੀਆਂ 13:1-7 ਦੇ ਮੁਤਾਬਿਕ, ਮਾਤਾ-ਪਿਤਾ ਨੂੰ ਖੁਦ ਸਰਕਾਰ ਦੇ ਅਧੀਨ ਕਰਨਾ ਚਾਹੀਦਾ ਹੈ। ਇੱਕ ਸਰਕਾਰ ਨੂੰ ਪਰਮੇਸ਼ੁਰ ਦੇ ਵਚਨ ਦੇ ਉਲ਼ਟ ਨਹੀਂ ਚੱਲਣਾ ਚਾਹੀਦਾ ਹੈ, ਅਤੇ ਸਰੀਰਕ ਅਨੁਸ਼ਾਸਨ, ਬਾਈਬਲ ਸੰਬੰਧੀ ਹੋ ਕੇ ਕਰਨਾ, ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਬੜਾ ਹੀ ਉੱਤਮ ਹੈ। ਪਰ ਫਿਰ ਵੀ, ਬੱਚਿਆਂ ਨੂੰ ਅਜਿਹੇ ਪਰਿਵਾਰਾਂ ਵਿੱਚ ਰੱਖਣ ਜਿੱਥੇ ਕੁਝ ਹੱਦ ਤੱਕ ਘੱਟੋ-ਘੱਟ ਕੁਝ ਅਨੁਸ਼ਾਸਨ ਨੂੰ ਹਾਂਸਲ ਕਰਨ ਸਰਕਾਰ ਦੀ “ਦੇਖਭਾਲ” ਵਿੱਚ ਬੱਚਿਆਂ ਨੂੰ ਦਿੱਤੇ ਜਾਣ ਨਾਲੋਂ ਕਿਤੇ ਜ਼ਿਆਦਾ ਬੇਹਤਰ ਹੈ।
ਅਫ਼ਸੀਆਂ 6:4 ਵਿੱਚ ਪਿਤਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁੱਸਾ ਨੂੰ ਨਾ ਦਿਵਾਉਣ। ਬਜਾਏ ਇਸ ਦੇ, ਉਨ੍ਹਾਂ ਦਾ ਪਾਲਣ ਪੋਸ਼ਣ ਪਰਮੇਸ਼ੁਰ ਦੇ ਰਾਹਾਂ ਵਿੱਚ ਕਰਨਾ ਹੈ। “ਪ੍ਰਭੁ ਦੀ ਸਿੱਖਿਆ ਅਤੇ ਚਿਤਾਵਨੀ” ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਿੱਚ ਤਾੜਨਾ, ਸੁਧਾਰਨਾ ਅਤੇ ਹਾਂ, ਪਿਆਰ ਨਾਲ ਭਰਿਆ ਹੋਇਆ ਸਰੀਰਕ ਅਨੁਸ਼ਾਸਨ ਵੀ ਸ਼ਾਮਲ ਹੈ।
English
ਮਸੀਹੀ ਵਿਸ਼ਵਾਸੀ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਵਿੱਚ ਕਰਨ?