settings icon
share icon
ਪ੍ਰਸ਼ਨ

ਬਾਈਬਲ ਤਲਾਕ ਦੁਬਾਰਾ ਦੇ ਬਾਰੇ ਵਿੱਚ ਕੀ ਕਹਿੰਦੀ ਹੈ?

ਉੱਤਰ


ਸਭ ਤੋਂ ਪਹਿਲਾਂ ਭਾਵੇਂ ਕੋਈ ਵਿਅਕਤੀ ਤਲਾਕ ਦੇ ਵਿਸ਼ੇ ਵਿੱਚ ਕੋਈ ਵੀ ਨਜ਼ਰੀਆ ਕਿਉਂ ਨਾ ਰੱਖਦਾ ਹੋਵੇ, ਇਹ ਜ਼ਰੂਰੀ ਹੈ ਕਿ ਮਲਾਕੀ 2:16 ਨੂੰ ਯਾਦ ਰੱਖੀਏ: “ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਨੂੰ ਤਿਆਗ ਪ੍ਰੱਤ ਤੋਂ ਘਿਣ ਆਉਂਦੀ ਹੈ। ਬਾਈਬਲ ਦੇ ਮੁਤਾਬਿਕ, ਵਿਆਹ ਇੱਕ ਜੀਵਨ ਭਰ ਦੀ ਸਪੁਰਦਗੀ ਹੈ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ” (ਮੱਤੀ 19:6)। ਹਾਲਾਂਕਿ, ਪਰਮੇਸ਼ੁਰ ਇਹ ਸਮਝਦਾ ਹੈ ਕਿ ਜਦੋਂ ਦੋ ਪਾਪੀ ਮਨੁੱਖਾਂ ਦਾ ਵਿਆਹ ਹੁੰਦਾ ਹੈ, ਤਾਂ ਹਾਲਾਂਕਿ ਹੋ ਸਕਦਾ ਹੈ ਕਿ ਪੁਰਾਣੇ ਨੇਮ ਵਿੱਚ, ਖ਼ਾਸ ਕਰਕੇ ਤਲਾਕਸ਼ੁਦਾ ਔਰਤਾਂ ਦੇ ਹੱਕ ਨੂੰ ਬਚਾਉਣ ਦੇ ਲਈ ਉਸ ਨੇ ਕੁਝ ਨਿਯਮ ਦਿੱਤੇ ਸੀ (ਬਿਵਸਥਾਸਾਰ 24:1-4)। ਯਿਸੂ ਨੇ ਇਨ੍ਹਾਂ ਨਿਯਮਾਂ ਵੱਲ ਇਸ਼ਾਰਾ ਦਿੱਤਾ ਕਿ ਇਹ ਨਿਯਮ ਲੋਕਾਂ ਦੇ ਦਿਲਾਂ ਦੀ ਕਠੋਰਤਾ ਦੇ ਕਾਰਨ ਦਿੱਤਾ ਸੀ ਨਾ ਕਿ ਇਹ ਪਰਮੇਸ਼ੁਰ ਦੀ ਮ਼ਰਜੀ ਸੀ (ਮੱਤੀ 19:18)।

ਤਲਾਕ ਅਤੇ ਦੁਬਾਰਾ ਵਿਆਹ ਤੇ ਵਿਵਾਦ ਕਿ ਬਾਈਬਲ ਦੇ ਮੁਤਾਬਿਕ ਇਸ ਦੀ ਆਗਿਆ ਹੈ ਜਾਂ ਨਹੀਂ, ਮੁੱਖ ਰੂਪ ਵਿੱਚ ਮੱਤੀ 5:32 ਅਤੇ 19:9 ਵਿੱਚ ਯਿਸੂ ਦੇ ਸ਼ਬਦਾਂ ਵਿੱਚ ਬਾਰ ਬਾਰ ਇਹ ਆਉਂਦਾ ਹੈ। ਇਹ ਵਾਕ, “ਹਰਾਮਕਾਰੀ ਨੂੰ ਛੱਡ ਕੇ,” ਪਵਿੱਤ੍ਰ ਵਚਨ ਵਿੱਚ ਸਿਰਫ਼ ਇੱਕ ਹੀ ਕਾਰਨ ਹੈ ਜਿਹੜ੍ਹਾ ਤਲਾਕ ਅਤੇ ਦੁਬਾਰਾ ਵਿਆਹ ਕਰਨ ਦੇ ਲਈ ਪਰਮੇਸ਼ੁਰ ਦੀ ਵੱਲੋਂ ਆਗਿਆ ਦਿੰਦਾ ਹੈ। ਕਈ ਅਨੁਵਾਦ ਇਸ ਨੂੰ ਅਸਹਿਮਤੀ ਵਾਕ ਸਮਝਦੇ ਹਨ। ਜਿਹੜਾ ਕਿ ਕੁੜਮਾਈ ਦੇ ਦੌਰਾਨ ਦੇ ਵਿੱਚ ਦੇ ਸਮੇਂ, ਸ਼ਾਦੀ ਸ਼ੁਦਾ ਬੇਵ਼ਫਾਈ ਮਤਲਬ ਹਰਾਮਕਾਰੀ ਦੀ ਵੱਲ ਇਸ਼ਾਰਾ ਕਰ ਰਿਹਾ ਹੈ ਯਹੂਦੀਆਂ ਦੇ ਰੀਤੀ ਰਿਵਾਜ਼ ਦੇ ਮੁਤਾਬਿਕ, ਇਕ ਵਿਅਕਤੀ ਅਤੇ ਔਰਤ ਨੂੰ ਉਦੋਂ ਵੀ ਸ਼ਾਦੀਸ਼ੁਦਾ ਸਮਝਿਆ ਜਾਂਦਾ ਸੀ ਜਦੋਂ ਉਨ੍ਹਾਂ ਦੀ “ਕੁੜਮਾਈ” ਹੋ ਜਾਂਦੀ ਸੀ ਜਾਂ ਫਿਰ ਹੋਣ ਵਾਲੀ ਹੁੰਦੀ ਸੀ। ਇਸ ਨਜ਼ਰੀਏ ਦੇ ਮੁਤਾਬਿਕ “ਕੁੜਮਾਈ” ਦੇ ਇਸ ਸਮੇਂ ਦੇ ਦੌਰਾਨ ਬਦਚਲਨੀ ਉਸ ਵੇਲੇ ਤਲਾਕ ਦਾ ਇੱਕ ਮਾਤਰ ਸਿਰਫ਼ ਸਹੀ ਕਾਰਨ ਹੋ ਸਕਦਾ ਹੈ।

ਫਿਰ ਵੀ ਯੂਨਾਨੀ ਭਾਸ਼ਾ ਦਾ ਅਨੁਵਾਦ ਕੀਤਾ ਹੋਇਆ ਸ਼ਬਦ “ਸ਼ਾਦੀਸ਼ੁਦਾ ਜੀਵਨ ਵਿੱਚ ਬੇਵਫ਼ਾਈ” ਮਤਲਬ ਹਰਾਮਕਾਰੀ ਇੱਕ ਇਹੋ ਜਿਹਾ ਸ਼ਬਦ ਹੈ ਜਿਸ ਦਾ ਕਿਸੇ ਵੀ ਤਰ੍ਹਾਂ ਦੀ ਕਾਮਵਾਸਨਾ-ਬਦਚਲਨੀ ਤੋਂ ਹੈ। ਉਸ ਦਾ ਮਤਲਬ ਸਵੈ ਇੱਛਾ ਨਾਲ ਹਮਬਿਸਤਰੀ, ਵੇਸਵਾ ਦਾ ਕੰਮ, ਹਰਾਮਕਾਰੀ ਆਦਿ ਹੋ ਸੱਕਦਾ ਹੈ। ਯਿਸੂ ਸ਼ਾਇਦ ਇਹ ਕਹਿ ਰਿਹਾ ਕਿ ਤਲਾਕ ਦੀ ਆਗਿਆ ਉਦੋਂ ਹੀ ਸੰਭਵ ਹੈ ਜਦੋਂ ਇਸ ਵਿੱਚ ਕਾਮਵਾਸਨਾ ਅਰਥਾਤ ਹਰਾਮਕਾਰੀ ਦੀ ਬਦਚਲਨੀ ਪਾਈ ਜਾਂਦੀ ਹੈ। ਇਸਤਰੀ-ਪੁਰਸ਼ ਸੰਬੰਧੀ ਰਿਸ਼ਤਾ, ਵਿਆਹ ਦੇ ਬੰਧਨ ਦਾ ਸਮੁੱਚਾ ਅੰਗ ਹੈ: “ਉਹ ਇੱਕ ਸਰੀਰ ਹੋਣਗੇ” (ਉਤਪਤ 2:24; ਮੱਤੀ 19:5; ਅਫ਼ਸੀਆਂ 5:31)। ਇਸ ਲਈ ਵਿਆਹ ਤੋਂ ਬਾਅਦ ਕਾਮ-ਵਾਸਨਾ ਦੇ ਨਾਲ ਇਸ ਬੰਧਨ ਨੂੰ ਤੋੜ੍ਹਨਾ ਤਲਾਕ ਦੇ ਲਈ ਆਗਿਆ ਦੇਣ ਦਾ ਕਾਰਨ ਹੋ ਸੱਕਦਾ ਹੈ। ਜੇ ਇਸ ਤਰ੍ਹਾਂ ਹੈ, ਤਾਂ ਇਸ ਪੈਰ੍ਹੇ ਵਿੱਚ ਯਿਸੂ ਦੇ ਮਨ ਵਿੱਚ ਦੁਬਾਰਾ ਵਿਆਹ ਹੈ। ਇਹ ਵਾਕ, “ਅਤੇ ਜਿਹੜੇ ਦੂਈ ਨਾਲ ਵਿਆਹ ਕਰੇ” (ਮੱਤੀ19:9) ਪੇਸ਼ ਕਰਦਾ ਹੈ ਕਿ ਤਲਾਕ ਅਤੇ ਦੁਬਾਰਾ ਵਿਆਹ ਦੀ ਆਗਿਆ ਦਾ ਦਿੱਤਾ ਜਾਣਾ ਅਪਵਾਦ ਵਾਕ ਦਾ ਇੱਕ ਉਦਾਹਰਣ ਹੈ, ਤਾਂ ਹੀ ਕੁਝ ਵੀ ਕਿਉਂ ਵੀ ਨਾ ਹੋਵੇ ਇਸ ਦੀ ਵਿਆਖਿਆ ਇਸ ਤਰ੍ਹਾਂ ਹੀ ਕੀਤੀ ਗਈ ਹੈ ਪਰ ਇਹ ਜਾਨਣਾ ਬਹੁਤ ਜ਼ਰੂਰੀ ਗੱਲ ਹੈ ਕਿ ਸਿਰਫ਼ ਨਿਰਦੋਸ਼ ਧਿਰ ਨੂੰ ਹੀ ਕਿਹਾ ਗਿਆ ਹੈ, ਤਲਾਕ ਤੋਂ ਬਾਅਦ ਦੁਬਾਰਾ ਵਿਆਹ ਕਰਨ ਦੀ ਆਗਿਆ, ਉਸ ਵਿਅਕਤੀ ਦੇ ਵਾਸਤੇ ਪਰਮੇਸ਼ੁਰ ਦੀ ਕਿਰਪਾ ਹੈ ਜਿਸਦੇ ਖਿਲਾਫ਼ ਪਾਪ ਕੀਤਾ ਗਿਆ, ਉਸ ਦੇ ਲਈ ਨਹੀਂ ਜਿਸ ਨੇ ਕਾਮਵਾਸਨਾ ਅਰਥਾਤ ਹਰਾਮਕਾਰੀ ਦੀ ਬਦਚਲਨੀ ਕੀਤੀ ਹੈ। ਕੁਝ ਇਹੋ ਜਿਹੀ ਉਦਾਹਰਣ ਹੋ ਸਕਦੀ ਹੈ ਜਿੱਥੇ “ਦੋਸ਼ੀ ਧਿਰ” ਨੂੰ ਦੁਬਾਰਾ ਵਿਆਹ ਦੀ ਆਗਿਆ ਹੋਵੇ, ਪਰ ਇਸ ਤਰ੍ਹਾਂ ਪਵਿੱਤ੍ਰ ਵਚਨ ਵਿੱਚ ਨਹੀਂ ਸਿਖਾਇਆ ਗਿਆ ਹੈ।

ਕੁਝ ਲੋਕ 1ਕੁਰਿੰਥੀਆ 7:15 ਨੂੰ ਇੱਕ ਹੋਰ “ਅਪਵਾਦ ਗੱਲ” ਸਮਝਦੇ ਹਨ, ਜਿਹੜ੍ਹਾ ਕਿ ਦੁਬਾਰਾ ਵਿਆਹ ਦੀ ਆਗਿਆ ਦਿੰਦਾ ਹੈ, ਜੇ ਕੋਈ ਗੈਰ ਮਸੀਹੀ ਜੀਵਨ ਸਾਥੀ ਇੱਕ ਮਸੀਹੀ ਨੂੰ ਤਲਾਕ ਦਿੰਦਾ ਹੈ। ਭਾਵੇਂ, ਇਹ ਪ੍ਰਸੰਗ ਦੁਬਾਰਾ ਵਿਆਹ ਕਰਨ ਨੂੰ ਨਹੀਂ ਦੱਸਦਾ ਹੈ, ਪਰ ਸਿਰਫ਼ ਇਹ ਦੱਸਦਾ ਹੈ ਜੇ ਕੋਈ ਗੈਰ ਮਸੀਹੀ ਵੱਖ ਹੋਣਾ ਚਾਹੁੰਦਾ ਹੈ ਤਾਂ ਮਸੀਹੀ ਵਿਆਹ ਰੱਖਣ ਲਈ ਮਜ਼ਬੂਰ ਨਹੀਂ ਹੈ। ਕਈ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ (ਵਿਆਹ ਜਾਂ ਬੱਚਿਆਂ) ਦੇ ਖਿਲਾਫ਼ ਬੁਰਾ ਸਲੂਕ ਭਾਵੇਂ ਬਾਈਬਲ ਵਿੱਚ ਇਸ ਤਰ੍ਹਾਂ ਲਿਖਿਆ ਨਹੀਂ ਹੈ ਫਿਰ ਵੀ ਇਹ ਤਲਾਕ ਦੇ ਲਈ ਸਹੀ ਕਾਰਨ ਹੈ। ਜਦੋਂ ਕਿ ਇਹ ਸਹੀ ਕਾਰਨ ਦੇ ਰੂਪ ਵਿੱਚ ਵੇਖਿਆ ਜਾ ਸੱਕਦਾ ਹੈ, ਪਰ ਪਰਮੇਸ਼ੁਰ ਦਾ ਵਚਨ ਖੁਲ੍ਹੇ ਆਮ ਵਿੱਚ ਲੈਣਾ ਅਕਲਮੰਦੀ ਨਹੀਂ ਹੈ।

ਕਦੀ ਕਦੀ ਅਪਵਾਦ ਸ਼ਬਦਾਂ ਦੀ ਚਰਚਾ ਤੇ ਹਾਰ ਦੇ ਜਾਣ ਦੇ ਪਿੱਛੋਂ ਸੱਚਾਈ ਤਾਂ ਇਹ ਹੁੰਦੀ ਹੈ ਕਿ “ਸ਼ਾਦੀਸ਼ੁਦਾ” ਅਰਥਾਤ ਹਰਾਮਕਾਰੀ ਤੋਂ ਭਾਵ ਜੋ ਵੀ ਹੋਵੇ, ਉਹ ਤਲਾਕ ਦੀ ਆਗਿਆ ਹੈ, ਇਸ ਦੀ ਜ਼ਰੂਰਤ ਨਹੀਂ ਹੈ। ਇਥੋਂ ਤਕ ਜੇ ਹਰਾਮਕਾਰੀ ਹੋ ਵੀ ਜਾਂਦੀ ਹੈ, ਤਾਂ ਇੱਕ ਦਮਪਤੀ, ਪਰਮੇਸ਼ੁਰ ਦੀ ਕਿਰਪਾ ਵਿੱਚ ਮਾਫ਼ ਕਰਨਾ ਸਿੱਖ ਸੱਕਦੇ ਅਤੇ ਆਪਣੇ ਵਿਆਹ ਨੂੰ ਦੁਬਾਰਾ ਉਸਾਰ ਸੱਕਦੇ ਹਨ। ਪਰਮੇਸ਼ੁਰ ਨੇ ਤਾਂ ਸਾਨੂੰ ਬਹੁਤ ਜ਼ਿਆਦਾ ਮਾਫ਼ ਕੀਤਾ ਹੈ। ਨਿਸ਼ਚਿਤ ਤੌਰ ਤੇ ਅਸੀਂ ਉਸ ਦੇ ਨਮੂਨੇ ਦੀ ਪਾਲਣਾ ਕਰ ਸੱਕਦੇ ਹਾਂ ਅਤੇ ਇੱਥੋਂ ਤਕ ਕਿ ਹਰਾਮਕਾਰੀ ਦੇ ਪਾਪ ਨੂੰ ਵੀ ਮਾਫ਼ ਕਰ ਸੱਕਦੇ ਹਾਂ (ਅਫ਼ਸੀਆਂ 4:32)। ਫਿਰ ਵੀ, ਕਈ ਉਦਾਹਰਣਾਂ ਵਿੱਚ, ਇੱਕ ਜੀਵਨ ਸਾਥੀ ਮਨ ਨਹੀਂ ਫਿਰਾਉਂਦਾ ਅਤੇ ਕਾਮ-ਵਾਸਨਾ ਅਰਥਾਤ ਹਰਾਮਕਾਰੀ ਦੀ ਬਦਚਲਨੀ ਵਿੱਚ ਲਗਾਤਾਰ ਬਣਿਆ ਰਹਿੰਦਾ ਹੈ। ਮੁਮਕਿਨ ਹੈ ਇੱਥੇ ਇਸ ਨੂੰ ਮੱਤੀ 19:9 ਵਿੱਚ ਕੀਤਾ ਜਾ ਸੱਕਦਾ ਹੈ। ਕੁਝ ਲੋਕ ਵਿਆਹ ਤੋਂ ਬਾਅਦ ਛੇਤੀ ਹੀ ਦੁਬਾਰਾ ਵਿਆਹ ਦੀ ਵੱਲ੍ਹ ਦੇਖਦੇ ਹਨ ਸ਼ਾਇਦ ਪਰਮੇਸ਼ੁਰ ਉਨ੍ਹਾਂ ਨੂੰ ਇਕੱਲੇ ਰਹਿਣ ਦੀ ਮਰਜ਼ੀ ਰੱਖਦਾ ਹੋਵੇ। ਪਰਮੇਸ਼ੁਰ ਕਦੀ ਕਦੀ ਇੱਕ ਵਿਅਕਤੀ ਨੂੰ ਇਕੱਲੇ ਰਹਿਣ ਦੀ ਬੁਲਾਹਟ ਦਿੰਦਾ ਹੈ ਤਾਂ ਕਿ ਉਸ ਦਾ ਧਿਆਨ ਨਾ ਭਟਕੇ (1ਕੁਰਿੰਥੀਆਂ 7:32-35)। ਕੁਝ ਹਲਾਤਾਂ ਵਿੱਚ ਤਲਾਕ ਤੋਂ ਬਾਅਦ ਦੁਬਾਰਾ ਵਿਆਹ ਇੱਕ ਚੋਣ ਹੋ ਸੱਕਦੀ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਹੋ ਇੱਕ ਸਿਰਫ਼ ਚੋਣ ਹੈ।

ਇਹ ਬੜ੍ਹੇ ਦੁੱਖ ਦੀ ਗੱਲ ਹੈ ਕਿ ਤਲਾਕ ਦੀ ਦਰ ਮਸੀਹੀਆਂ ਵਿੱਚ ਉਨ੍ਹੀਂ ਹੀ ਹੈ ਜਿੰਨ੍ਹੀਂ ਕਿ ਗੈਰ ਮਸੀਹੀਆਂ ਦੇ ਸੰਸਾਰ ਵਿੱਚ ਹੈ ਬਾਈਬਲ ਇਸ ਗੱਲ ਨੂੰ ਬੜ੍ਹੇ ਸਾਫ਼ ਤਰੀਕੇ ਨਾਲ ਬਿਆਨ ਕਰਦੀ ਹੈ ਕਿ ਪਰਮੇਸ਼ੁਰ ਤਲਾਕ ਤੋਂ ਨਫ਼ਰਤ ਕਰਦਾ ਹੈ (ਮਲਾਕੀ 2:16) ਅਤੇ ਮੇਲ ਮਿਲਾਪ ਅਤੇ ਮਾਫ਼ੀ ਇੱਕ ਮਸੀਹੀ ਦੇ ਜੀਵਨ ਦੇ ਚਿੰਨ੍ਹ ਹੋਣੇ ਚਾਹੀਦੇ ਹਨ (ਲੂਕਾ 11:4; ਅਫ਼ਸੀਆਂ 4:32)। ਫਿਰ ਵੀ, ਪਰਮੇਸ਼ੁਰ ਇਹ ਜਾਣਦਾ ਹੈ ਕਿ ਤਲਾਕ ਹੋਣਗੇ, ਇੱਥੋਂ ਤੱਕ ਕਿ ਉਨ੍ਹਾਂ ਦੀ ਆਪਣੀ ਸੰਤਾਨ ਵਿੱਚ ਵੀ। ਇੱਕ ਤਲਾਕ ਸ਼ੁਦਾ ਅਤੇ/ਜਾਂ ਦੁਬਾਰਾ ਵਿਆਹ ਕੀਤੇ ਹੋਏ ਮਸੀਹੀ ਨੂੰ ਆਪਣੇ ਨਾਲ ਪਰਮੇਸ਼ੁਰ ਦੇ ਪਿਆਰ ਨੂੰ ਘੱਟ ਨਹੀਂ ਸਮਝਣਾ ਚਾਹੀਦਾ, ਇੱਥੋਂ ਤੱਕ ਕਿ ਉਸਦਾ ਤਲਾਕ ਅਤੇ ਦੁਬਾਰਾ ਵਿਆਹ ਮੱਤੀ 19:9 ਦੇ ਅਪਵਾਦ ਵਾਕ ਦੇ ਹੇਠਾਂ ਵੀ ਨਾ ਆਏ। ਪਰਮੇਸ਼ੁਰ ਅਕਸਰ ਮਸੀਹੀਆਂ ਦੇ ਪਾਪ ਭਰੇ ਜੀਵਨ ਦੀ ਅਣਆਗਿਆਕਾਰੀ ਨੂੰ ਵੀ ਵੱਡੀ ਭਲਿਆਈ ਨੂੰ ਪੂਰਾ ਕਰ ਲਈ ਇਸਤੇਮਾਲ ਕਰਦਾ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਬਾਈਬਲ ਤਲਾਕ ਦੁਬਾਰਾ ਦੇ ਬਾਰੇ ਵਿੱਚ ਕੀ ਕਹਿੰਦੀ ਹੈ?
© Copyright Got Questions Ministries