ਪ੍ਰਸ਼ਨ
ਮੈਂ ਤਲਾਕਸ਼ੁਦਾ ਹਾਂ। ਕੀ ਮੈਂ ਬਾਈਬਲ ਮੁਤਾਬਿਕ ਦੁਬਾਰਾ ਵਿਆਹ ਕਰ ਸੱਕਦਾ ਹਾਂ?
ਉੱਤਰ
ਸਾਨੂੰ ਅਕਸਰ ਇਸ ਤਰ੍ਹਾਂ ਦੇ ਪ੍ਰਸ਼ਨ ਮਿਲਦੇ ਹਨ “ਮੇਰਾ ਇਸ ਕਰਕੇ ਅਤੇ ਇਸ ਕਾਰਨ ਤਲਾਕ ਹੋਇਆ ਹੈ। ਕੀ ਮੈਂ ਫਿਰ ਦੁਬਾਰਾ ਵਿਆਹ ਕਰ ਸੱਕਦਾ ਹਾਂ?” “ਮੇਰਾ ਦੋ ਵਾਰੀ ਤਲਾਕ ਹੋ ਚੁੱਕਾ ਹੈ- ਪਹਿਲੀ ਵਾਰੀ ਮੇਰੇ ਜੀਵਨ ਸਾਥੀ ਦੇ ਜ਼ਨਾਹਕਾਰੀ ਕਰਨ ਕਰਕੇ, ਦੂਜੀ ਵਾਰ ਆਪਸੀ ਅਸਮਾਨਤਾ ਕਾਰਨ। ਮੈਂ ਇੱਕ ਮਨੁੱਖ ਨਾਲ ਰਿਸ਼ਤਾ ਬਣਾਉਣ ਲਈ ਮੁਲਾਕਾਤ ਕਰ ਰਹੀ ਹਾਂ ਜਿਸ ਦਾ ਤਿੰਨ ਵਾਰੀ ਤਲਾਕ ਹੋ ਚੁੱਕਾ ਹੈ,- ਪਹਿਲੀ ਵਾਰ ਅਸਮਾਨਤਾ ਦੇ ਕਾਰਨ, ਦੂਜੀ ਵਾਰੀ ਉਸ ਦੇ ਪਾਸਿਓਂ ਜ਼ਨਾਹਕਾਰੀ ਹੋ ਗਈ ਸੀ ਤੀਜੀ ਵਾਰ ਉਸ ਦੀ ਪਤਨੀ ਕੋਲੋਂ ਜ਼ਨਾਹਕਾਰੀ ਹੋ ਗਈ। ਕੀ ਅਸੀਂ ਇੱਕ ਦੂਜੇ ਨਾਲ ਵਿਆਹ ਕਰ ਸੱਕਦੇ ਹਾਂ?” ਅਜਿਹੇ ਪ੍ਰਸ਼ਨਾਂ ਦਾ ਉੱਤਰ ਦੇਣਾ ਕਈ ਵਾਰੀ ਬਹੁਤ ਔਖਾ ਹੁੰਦਾ ਹੈ ਕਿਉਂਕਿ ਬਾਈਬਲ ਇੰਨੇ ਜ਼ਿਆਦਾ ਡੂੰਘੇ ਤਲਾਕ ਤੋਂ ਬਾਅਦ ਵਿਆਹ ਦੇ ਲਈ ਵੱਖ ਘਟਨਾਵਾਂ ਦੇ ਵੇਰਵੇ ਦਾ ਵਰਣਨ ਨਹੀਂ ਕਰਦੀ ਹੈ।
ਜਿਸ ਗੱਲ ਨੂੰ ਅਸੀਂ ਖਾਸ ਤੌਰ ’ਤੇ ਜਾਣ ਸੱਕਦੇ ਹਾਂ, ਉਹ ਇਹ ਹੈ ਕਿ ਇਹ ਇੱਕ ਵਿਆਹੁਤਾ ਜੋੜੇ ਦੇ ਲਈ ਪਰਮੇਸ਼ੁਰ ਦੀ ਯੋਜਨਾ ਹੈ ਕਿ ਉਹ ਜਦੋਂ ਤੱਕ ਦੋਵੇਂ ਜੀਵਨ ਸਾਥੀ ਜੀਉਂਦੇ ਹਨ ਤਦ ਤੱਕ ਸਥਾਈ ਵਿਆਹੁਤਾ ਰਿਸ਼ਤੇ ਵਿੱਚ ਬਣੇ ਰਹਿਣ (ਉਤਪਤ 2:24; ਮੱਤੀ 19:6)। ਤਲਾਕ ਦੇ ਬਾਅਦ ਦੁਬਾਰਾ ਵਿਆਹ ਦੇ ਲਈ ਦਿੱਤੀ ਗਈ ਸਿਰਫ਼ ਇੱਕੋ ਹੀ ਖਾਸ ਛੋਟਾ ਜ਼ਨਾਹਕਾਰੀ ਦਾ ਕਾਰਨ ਦਿੱਤਾ ਹੈ (ਮੱਤੀ 19:9), ਅਤੇ ਇੱਥੋਂ ਤੱਕ ਇਸ ਦੇ ਉੱਤੇ ਵਿਸ਼ਵਾਸੀਆਂ ਵਿੱਚ ਬਹਿਸ ਹੋ ਰਹੀ ਹੈ। ਤਲਾਕ ਦਿੱਤੇ ਜਾਣ ਦੀ ਇੱਕ ਹੋਰ ਸੰਭਾਵਨਾ ਹੈ-ਜਦੋਂ ਇੱਕ ਅਵਿਸ਼ਵਾਸੀ ਜੀਵਨ ਸਾਥੀ ਇੱਕ ਵਿਸ਼ਵਾਸੀ ਜੀਵਨ ਸਾਥੀ ਨੂੰ ਛੱਡ ਦਿੰਦਾ ਹੈ (1 ਕੁਰਿੰਥੀਆਂ 7:12-15)। ਭਾਵੇਂ, ਹੀ ਇਹ ਪ੍ਰਸੰਗ ਖਾਸ ਤੌਰ ’ਤੇ ਦੁਬਾਰਾ ਵਿਆਹ ਬਾਰੇ ਬਿਆਨ ਨਹੀਂ ਦਿੰਦਾ ਹੈ, ਸਿਰਫ਼ ਵਿਆਹ ਦੇ ਬੰਧਨ ਵਿੱਚ ਬਣੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਵੀ ਲੱਗਦਾ ਹੈ ਕਿ ਸਰੀਰਕ, ਕਾਮਵਾਸਨਾ, ਜਾਂ ਜ਼ਿਆਦਾ ਭਾਵਨਾਤਮਕ ਦੁਰਵਿਵਹਾਰ ਅਲੱਗ ਹੋਣ ਦਾ ਕਾਰਨ ਬਣਦਾ ਹੈ, ਪਰ ਬਾਈਬਲ ਤਲਾਕ ਜਾਂ ਦੁਬਾਰਾ ਵਿਆਹ ਵਰਗੇ ਇਨ੍ਹਾਂ ਪਾਪਾਂ ਦੇ ਪ੍ਰਸੰਗ ਵਿੱਚ ਨਹੀਂ ਬੋਲਦੀ ਹੈ।
ਅਸੀਂ ਦੋ ਗੱਲਾਂ ਖਾਸ ਕਰਕੇ ਜਾਣਦੇ ਹਾਂ। ਪਰਮੇਸ਼ੁਰ ਤਲਾਕ ਤੋਂ ਨਫ਼ਰਤ ਕਰਦਾ ਹੈ (ਮਲਾਕੀ 2:16), ਅਤੇ ਪਰਮੇਸ਼ੁਰ ਦਿਆਲੂ ਅਤੇ ਮਾਫ਼ ਕਰਨ ਵਾਲਾ ਹੈ। ਹਰੇਕ ਤਲਾਕ ਪਾਪ ਦਾ ਸਿੱਟਾ ਹੈ, ਭਾਵੇਂ ਉਹ ਇੱਕ ਜੀਵਨ ਸਾਥੀ ਦੀ ਵੱਲੋਂ ਜਾਂ ਦੂਸਰੇ ਦੀ ਵੱਲੋਂ ਹੀ ਕਿਉਂ ਨਾ ਲਿਆ ਗਿਆ ਹੋਵੇ। ਕੀ ਪਰਮੇਸ਼ੁਰ ਤਲਾਕ ਨੂੰ ਮਾਫ਼ ਕਰਦਾ ਹੈ? ਜੀ ਹਾਂ, ਬਿਲਕੁਲ ਕਰਦਾ ਹੈ! ਤਲਾਕ ਕਿਸੇ ਹੋਰ ਪਾਪ ਨੂੰ ਮਾਫ ਕੀਤੇ ਜਾਣ ਤੋਂ ਘੱਟ ਨਹੀਂ ਹੈ। ਸਾਰੇ ਪਾਪਾਂ ਦੀ ਮਾਫੀ ਯਿਸੂ ਮਸੀਹ ਵਿੱਚ ਵਿਸ਼ਵਾਸ ਦੇ ਦੁਆਰਾ ਮੌਜੂਦ ਹੈ(ਮੱਤੀ 26:28; ਅਫ਼ਸੀਆਂ 1:7)। ਜੇ ਪਰਮੇਸ਼ੁਰ ਤਲਾਕ ਦੇ ਪਾਪ ਨੂੰ ਮਾਫ਼ ਕਰਦਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੁਬਾਰਾ ਵਿਆਹ ਕਰਨ ਦੇ ਲਈ ਅਜ਼ਾਦ ਹੋ? ਅਜਿਹਾ ਕਰਨਾ ਜ਼ਰੂਰੀ ਨਹੀਂ ਹੈ। ਕਈ ਵਾਰ ਪਰਮੇਸ਼ੁਰ ਆਪਣੇ ਲੋਕਾਂ ਨੂੰ ਇਕੱਲਾ ਰਹਿਣ ਦੇ ਲਈ ਬੁਲਾਉਂਦਾ ਹੈ (1 ਕੁਰਿੰਥੀਆਂ 7:7-8)। ਇਕੱਲਾ ਰਹਿਣ ਨੂੰ ਇੱਕ ਸਰਾਪ ਜਾਂ ਸਜ਼ਾ ਦੇ ਤੌਰ ’ਤੇ ਵੇਖਣਾ ਨਹੀਂ ਚਾਹੀਦਾ ਹੈ, ਬਲਕਿ, ਇਸ ਨੂੰ ਪੂਰੇ ਦਿਲ ਤੋਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਇੱਕ ਮੌਕੇ ਵਜੋਂ ਵੇਖਣਾ ਚਾਹੀਦਾ ਹੈ (1 ਕੁਰਿੰਥੀਆਂ 7:32-36)। ਭਾਵੇਂ, ਪਰਮੇਸ਼ੁਰ ਦਾ ਵਚਨ ਸਾਨੂੰ ਦੱਸਦਾ ਹੈ ਕਿ, ਜਲ ਸਤਣ ਨਾਲੋਂ ਵਿਆਹ ਕਰ ਲੈਣਾ ਚੰਗਾ ਹੈ (1 ਕੁਰਿੰਥੀਆਂ 7:9)। ਸ਼ਾਇਦ ਕਈ ਵਾਰੀ ਤਲਾਕ ਤੋਂ ਬਾਅਦ ਇਹ ਦੁਬਾਰਾ ਵਿਆਹ ਉੱਪਰ ਲਾਗੂ ਹੁੰਦਾ ਹੈ।
ਇਸ ਲਈ, ਕੀ ਤੁਹਾਨੂੰ ਦੁਬਾਰਾ ਵਿਆਹ ਕਰਨਾ ਚਾਹੀਦਾ ਹੈ ਜਾਂ ਅਸੀਂ ਕਰ ਸੱਕਦੇ ਹਾਂ? ਅਸੀਂ ਇਸ ਪ੍ਰਸ਼ਨ ਦਾ ਉੱਤਰ ਨਹੀਂ ਦੇ ਸੱਕਦੇ ਹਾਂ। ਆਖਿਰਕਾਰ, ਇਹ ਤੁਹਾਡੇ, ਅਤੇ ਤੁਹਾਡੇ ਸੰਭਾਵੀ ਜੀਵਨ ਸਾਥੀ, ਅਤੇ ਸਭ ਤੋਂ ਜ਼ਿਆਦਾ ਜ਼ਰੂਰੀ ਪਰਮੇਸ਼ੁਰ ਦੇ ਵਿਚਾਲੇ ਦੀ ਗੱਲ ਹੈ। ਅਸੀਂ ਸਿਰਫ਼ ਇੱਕੋ ਹੀ ਸੁਝਾਅ ਤੁਹਾਨੂੰ ਦਿੰਦੇ ਹਾਂ ਕਿ ਤੁਸੀਂ ਇਸ ਕੰਮ ਵਿੱਚ ਪਰਮੇਸ਼ੁਰ ਵੱਲੋਂ ਬੁੱਧ ਮੰਗੋ ਕਿ ਉਹ ਤੁਹਾਡੇ ਕੋਲੋਂ ਕੀ ਚਾਹੁੰਦਾ ਹੈ (ਯਾਕੂਬ 1:5)। ਖੁੱਲ੍ਹੇ ਦਿਲ ਨਾਲ ਪ੍ਰਾਰਥਨਾ ਕਰੋ ਅਤੇ ਇਮਾਨਦਾਰੀ ਨਾਲ ਪ੍ਰਭੁ ਦੇ ਕੋਲੋਂ ਮੰਗੋ ਕਿ ਉਹ ਆਪਣੀ ਇੱਛਾ ਨੂੰ ਤੁਹਾਡੇ ਦਿਲ ਵਿੱਚ ਲਿਆਵੇ (ਜ਼ਬੂਰਾਂ ਦੀ ਪੋਥੀ 37:4)। ਪ੍ਰਭੁ ਦੀ ਇੱਛਾ ਲੱਭੋ (ਕਹਾਉਤਾਂ 3:5-6) ਅਤੇ ਉਸ ਦੀ ਅਗੁਵਾਈ ਅਨੁਸਾਰ ਚੱਲੋ।
English
ਮੈਂ ਤਲਾਕਸ਼ੁਦਾ ਹਾਂ। ਕੀ ਮੈਂ ਬਾਈਬਲ ਮੁਤਾਬਿਕ ਦੁਬਾਰਾ ਵਿਆਹ ਕਰ ਸੱਕਦਾ ਹਾਂ?