settings icon
share icon
ਪ੍ਰਸ਼ਨ

ਕੀ ਪਰਮੇਸ਼ੁਰ ਦੀ ਹੋਂਦ ਹੈ? ਕੀ ਪਰਮੇਸ਼ੁਰ ਦੀ ਹੋਂਦ ਦਾ ਕੋਈ ਸਬੂਤ ਹੈ?

ਉੱਤਰ


ਪਰਮੇਸ਼ੁਰ ਦੀ ਹੋਂਦ ਨੂੰ ਸਾਬਤ ਕੀਤਾ ਜਾਂ ਇਨਕਾਰ ਕੀਤਾ ਨਹੀਂ ਜਾ ਸੱਕਦਾ ਹੈ। ਬਾਈਬਲ ਕਹਿੰਦੀ ਹੈ ਕਿ ਸਾਨੂੰ ਇਸ ਸੱਚਾਈ ਨੂੰ ਕਿ ਪਰਮੇਸ਼ੁਰ ਹੋਂਦ ਵਿੱਚ ਹੈ ਨੂੰ ਵਿਸ਼ਵਾਸ ਦੇ ਨਾਲ ਸਵੀਕਾਰ ਕਰ ਲੈਣਾ ਚਾਹੀਦਾ ਹੈ। “ਅਤੇ ਨਿਹਚਾ ਬਾਝੋਂ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ" (ਇਬਰਾਨੀਆਂ 11:6)। ਜੇਕਰ ਪਰਮੇਸ਼ੁਰ ਨੇ ਅਜਿਹੀ ਇੱਛਾ ਕੀਤੀ ਹੁੰਦੀ, ਤਾਂ ਉਹ ਇੰਝ ਹੀ ਪ੍ਰਗਟ ਹੋ ਜਾਂਦਾ ਅਤੇ ਸਾਰੇ ਸੰਸਾਰ ਅੱਗੇ ਸਾਬਤ ਕਰ ਦਿੰਦਾ ਕਿ ਉਸਦੀ ਹੋਂਦ ਹੈ। ਪਰ ਜੇਕਰ ਉਹ ਅਜਿਹਾ ਕਰਦਾ, ਤਾਂ ਫਿਰ ਵਿਸ਼ਵਾਸ ਕਰਨ ਦੀ ਲੋੜ ਹੀ ਨਾ ਰਹਿੰਦੀ। “ਫਿਰ ਯਿਸੂ ਨੇ ਉਸ ਨੂੰ ਆਖਿਆ, 'ਤੈਂ ਜੋ ਮੈਨੂੰ ਵੇਖਿਆ ਇਸੇ ਕਰਕੇ ਪਰਤੀਤ ਕੀਤੀ ਹੈॽ ਧੰਨ ਉਹ ਜਿੰਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ'" (ਯੂਹੰਨਾ 20:29)।

ਪ੍ਰੰਤੂ ਫਿਰ ਵੀ, ਇਸਦਾ ਮਤਲਬ ਇਹ ਨਹੀਂ ਹੈ, ਕਿ ਪਰਮੇਸ਼ੁਰ ਦੀ ਹੋਂਦ ਦਾ ਕੋਈ ਸਬੂਤ ਹੀ ਨਹੀਂ ਹੈ। ਬਾਈਬਲ ਇੰਝ ਕਹਿੰਦੀ ਹੈ ਕਿ, “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ। ਦਿਨ ਦਿਨ ਨਾਲ ਬੋਲੀ ਬੋਲਦਾ ਹੈ, ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ। ਉਨ੍ਹਾਂ ਦੀ ਨਾ ਕੋਈ ਬੋਲੀ ਹੈ ਨਾ ਸ਼ਬਦ ਹਨ, ਨਾ ਉਨ੍ਹਾਂ ਦੀ ਅਵਾਜ਼ ਸੁਣੀਦੀ ਹੈ। ਸਾਰੀ ਧਰਤੀ ਵਿੱਚ ਉਨ੍ਹਾਂ ਦੀ ਤਾਰ ਪਹੁੰਚਦੀ ਹੈ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਉਨ੍ਹਾਂ ਦੇ ਬੋਲ" (ਜ਼ਬੂਰ 19:1-4)। ਤਾਰਿਆਂ ਵੱਲ ਤੱਕਣਾ, ਬ੍ਰਹਿਮੰਡ ਦੇ ਵਿਸ਼ਾਲ ਪਾਸਾਰੇ ਨੂੰ ਸਮਝਣਾ, ਕੁਦਰਤ ਦੇ ਅਜ਼ੂਬਿਆਂ ਨੂੰ ਰੀਝ ਨਾਲ ਸਮਝਣਾ, ਉੱਤਰਦੇ ਵੇਲੇ ਦੇ ਸੂਰਜ ਦੀ ਸੁੰਦਰਤਾ ਨੂੰ ਦੇਖਣਾ – ਇਹ ਸਾਰੀਆਂ ਚੀਜ਼ਾਂ ਇੱਕ ਸਿਰਜਣਹਾਰ ਪਰਮੇਸ਼ੁਰ ਵੱਲ ਇਸ਼ਾਰਾ ਕਰ ਰਹੀਆਂ ਹਨ। ਜੇ ਇਹ ਚੀਜ਼ਾਂ ਕਾਫੀ ਨਹੀਂ ਹਨ, ਤਾਂ ਸਾਡੇ ਆਪਣੇ ਦਿਲਾਂ ਵਿੱਚ ਵੀ ਪਰਮੇਸ਼ੁਰ ਦਾ ਸਬੂਤ ਪਾਇਆ ਜਾਂਦਾ ਹੈ। ਉਪਦੇਸ਼ਕ 3:11 ਸਾਨੂੰ ਦੱਸਦਾ ਹੈ ਕਿ, “...ਉਸ ਨੇ ਸਦੀਪਕਾਲ ਨੂੰ ਵੀ ਉਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ।" ਸਾਡੇ ਮਨ ਦੀ ਗਹਿਰਾਈ ਦੇ ਵਿੱਚ ਇਹ ਸਿਆਣ ਹੈ ਕਿ ਇਸ ਜੀਵਨ ਤੋਂ ਪਰੇ ਵੀ ਕੁੱਝ ਹੈ ਅਤੇ ਇਸ ਸੰਸਾਰ ਤੋਂ ਪਰੇ ਵੀ ਕੋਈ ਹੈ। ਅਸੀਂ ਇਸ ਗਿਆਨ ਨੂੰ ਬੜੀ ਅਕਲ ਦੇ ਨਾਲ ਇਨਕਾਰ ਕਰ ਸੱਕਦੇ ਹਾਂ, ਪ੍ਰੰਤੂ ਸਾਡੇ ਵਿੱਚ ਅਤੇ ਸਾਡੇ ਚਾਰ-ਚੁਫ਼ਰੇ ਪਰਮੇਸ਼ੁਰ ਦੀ ਮੌਜੂਦਗੀ ਫਿਰ ਵੀ ਸਾਫ ਦਿਖਾਈ ਦਿੰਦੀ ਹੈ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਪ੍ਰੰਤੂ ਫਿਰ ਵੀ ਕੁੱਝ ਲੋਕ ਪਰਮੇਸ਼ੁਰ ਦੀ ਹੋਂਦ ਦਾ ਇਨਕਾਰ ਕਰ ਦੇਣਗੇ: "ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ, 'ਭਈ ਪਰਮੇਸ਼ੁਰ ਹੈ ਹੀ ਨਹੀਂ'" (ਜ਼ਬੂਰ 14:1)। ਕਿਉਂਕਿ ਹੁਣ ਤੀਕ ਦੇ ਸਾਰੇ ਇਤਿਹਾਸ ਵਿੱਚ, ਸਾਰੇ ਸੱਭਿਆਚਾਰਾਂ ਵਿੱਚ, ਸਾਰੀਆਂ ਸੱਭਿਅਤਾਵਾਂ ਵਿੱਚ ਅਤੇ ਸਾਰੇ ਹੀ ਮਹਾਂਦੀਪਾਂ ਉੱਤੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੇ ਪਰਮੇਸ਼ੁਰ ਦੀ ਹੋਂਦ ਦੇ ਵਿੱਚ ਵਿਸ਼ਵਾਸ ਕਰਦੇ ਹਨ, ਸਿੱਟੇ ਵੱਜੋਂ ਕੋਈ ਨਾ ਕੋਈ ਚੀਜ਼ (ਜਾਂ ਕੋਈ ਵਿਅਕਤੀ) ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਇਸ ਵਿਸ਼ਵਾਸ ਦਾ ਕਾਰਨ ਬਣਦਾ ਹੋਵੇ।

ਪਰਮੇਸ਼ੁਰ ਦੀ ਹੋਂਦ ਦੇ ਪੱਖ ਵਿੱਚ ਬਾਈਬਲ ਦੀਆਂ ਦਲੀਲਾਂ ਤੋਂ ਇਲਾਵਾ, ਕੁੱਝ ਤਰਕਪੂਰਨ ਦਲੀਲਾਂ ਵੀ ਹਨ। ਪਹਿਲੀ ਦਲੀਲ, ਤੱਤ-ਵਿਗਿਆਨ ਦੀ ਦਲੀਲ ਹੈ। ਪਰਮੇਸ਼ੁਰ ਦੀ ਹੋਂਦ ਨੂੰ ਸਾਬਤ ਕਰਨ ਦੇ ਲਈ ਤੱਤ-ਵਿਗਿਆਨ ਦੀ ਦਲੀਲ ਦੀ ਸਭ ਤੋਂ ਪ੍ਰਚਲਤ ਕਿਸਮ ਪਰਮੇਸ਼ੁਰ ਦੀ ਧਾਰਨਾ ਦੀ ਵਰਤੋਂ ਕਰਦੀ ਹੈ। ਇਹ ਪਰਮੇਸ਼ੁਰ ਦੀ ਇਸ ਪਰਿਭਾਸ਼ਾ ਦੇ ਨਾਲ ਅੰਰਭ ਹੁੰਦੀ ਹੈ ਕਿ, "ਪਰਮੇਸ਼ੁਰ ਉਹ ਹੈ ਜਿਸ ਤੋਂ ਵਧੇਰੇ ਮਹਾਨ ਕਿਸੇ ਵੀ ਚੀਜ਼ ਦੀ ਕਲਪਨਾ ਨਹੀਂ ਕੀਤੀ ਜਾ ਸੱਕਦੀ ਹੈ।" ਫਿਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਹੋਂਦ ਨਾ ਰੱਖਣ ਨਾਲੋਂ ਹੋਂਦ ਰੱਖਣਾ ਵਧੇਰੇ ਵੱਡੀ ਗੱਲ ਹੈ, ਇਸ ਕਰਕੇ ਸਭ ਤੋਂ ਵੱਧ ਮਹਾਨ ਕਲਪਿਤ ਹਸਤੀ ਨੂੰ ਹੋਂਦ ਵਿੱਚ ਹੋਣਾ ਹੀ ਚਾਹੀਦੀ ਹੈ। ਜੇ ਪਰਮੇਸ਼ੁਰ ਹੋਂਦ ਵਿੱਚ ਨਹੀਂ ਹੈ, ਤਾਂ ਪਰਮੇਸ਼ੁਰ ਕਲਪਨਾ ਕੀਤੇ ਜਾ ਸਕਣ ਵਾਲੀ ਸਭ ਤੋਂ ਮਹਾਨ ਹਸਤੀ ਨਹੀਂ ਹੋ ਸੱਕਦਾ ਅਤੇ ਇਹ ਪਰਮੇਸ਼ੁਰ ਦੀ ਪਰਿਭਾਸ਼ਾ ਨੂੰ ਹੀ ਰੱਦ ਕਰ ਦੇਵੇਗਾ।

ਦੁੱਜੀ ਦਲੀਲ ਮਕਸਦ ਵਿਗਿਆਨ ਦੀ ਦਲੀਲ ਹੈ। ਮਕਸਦ ਵਿਗਿਆਨ ਦੀ ਦਲੀਲ ਇਹ ਕਹਿੰਦੀ ਹੈ ਕਿ ਕਿਉਂਕਿ ਬ੍ਰਹਿਮੰਡ ਬਹੁਤ ਹੀ ਅੱਚਰਜ ਭਰੀ ਹੋਈ ਇੱਕ ਰੂਪਰੇਖਾ ਦਾ ਪ੍ਰਦਰਸ਼ਨ ਕਰਦਾ ਹੈ, ਇਸ ਲਈ ਜਰੂਰ ਹੀ ਇਸਦਾ ਕੋਈ ਕੋਈ ਨਾ ਕੋਈ ਰੱਬੀ ਰੂਪਰੇਖਾਕਾਰ ਹੋਣਾ ਚਾਹੀਦਾ ਹੈ। ਉਦਾਹਰਨ ਲਈ, ਜੇਕਰ ਧਰਤੀ ਸੂਰਜ ਤੋਂ ਕੇਵਲ ਕੁੱਝ ਕੁ ਸੌ ਮੀਲ ਵੀ ਦੂਰ ਜਾਂ ਨੇੜੇ ਹੁੰਦੀ ਤਾਂ ਉਸ ਵਿੱਚ ਜੀਵਨ ਦੇ ਬਹੁਤੇ ਸਾਰੇ ਹਿੱਸਿਆਂ ਨੂੰ ਆਸਰਾ ਦੇਣ ਦੀ ਸਮਰੱਥਾ ਨਹੀਂ ਹੁੰਦੀ ਜਿਸ ਤਰ੍ਹਾਂ ਇਹ ਹੁਣ ਆਸਰਾ ਦੇ ਰਹੀ ਹੈ। ਜੇਕਰ ਸਾਡੇ ਵਾਤਾਵਰਨ ਵਿਚਲੇ ਤੱਤ ਕੇਵਲ ਕੁੱਝ ਕੁ ਪ੍ਰਤੀਸ਼ਤ ਹੀ ਭਿੰਨ ਹੁੰਦੇ ਤਾਂ ਧਰਤੀ ਉੱਤੇ ਹਰ ਜਿਉਂਦਾ ਪ੍ਰਾਣੀ ਮਰ ਗਿਆ ਹੁੰਦਾ। ਕਿਸੇ ਇੱਕ ਪ੍ਰੋਟੀਨ ਅਣੂ ਦੇ ਸਬੱਬ ਨਾਲ ਬਣਨ ਦੀ ਸੰਭਾਵਨਾ 10243 ਵਿੱਚ 1 ਹੁੰਦੀ ਹੈ (ਜੋ ਕਿ 10 ਦੇ ਬਾਅਦ 243 ਸਿਫਰਾਂ ਨਾਲ ਬਣਨ ਵਾਲੀ ਸੰਖਿਆ ਹੈ)। ਇੱਕੋ ਇੱਕ ਤੰਤੂ ਲੱਖਾਂ ਹੀ ਪ੍ਰੋਟੀਨ ਅਣੂਆਂ ਤੋਂ ਮਿਲ ਕੇ ਬਣਿਆ ਹੁੰਦਾ ਹੈ।

ਪਰਮੇਸ਼ੁਰ ਦੀ ਹੋਂਦ ਦੇ ਪੱਖ ਵਿੱਚ ਇੱਕ ਤੀਜੀ ਤਰਕਪੂਰਨ ਦਲੀਲ ਨੂੰ ਬ੍ਰਹਿਮੰਡੀ ਦਲੀਲ ਕਿਹਾ ਜਾਂਦਾ ਹੈ। ਹਰ ਇੱਕ ਪ੍ਰਭਾਵ ਦਾ ਕੋਈ ਕਾਰਨ ਹੋਣਾ ਚਾਹੀਦਾ ਹੈ। ਇਹ ਬ੍ਰਹਿਮੰਡ ਅਤੇ ਇਸ ਵਿਚਲੀ ਹਰੇਕ ਚੀਜ਼ ਇੱਕ ਪ੍ਰਭਾਵ ਹੈ। ਕੁੱਝ ਨਾ ਕੁੱਝ ਅਜਿਹਾ ਹੋਣਾ ਜਰੂਰੀ ਹੈ ਜਿਹੜਾ ਹਰੇਕ ਚੀਜ਼ ਦੇ ਹੋਂਦ ਵਿੱਚ ਆਉਣ ਦਾ ਕਾਰਨ ਬਣਿਆ। ਆਖਿਰਕਾਰ, ਕੁੱਝ ਨਾ ਕੁੱਝ ਤਾਂ "ਬਿਨਾਂ-ਕਾਰਨ" ਵਾਪਰਿਆ ਹੋਣਾ ਜਰੂਰੀ ਚਾਹੀਦਾ ਹੈ ਤਾਂ ਜੋ ਬਾਕੀ ਸਭ ਚੀਜਾਂ ਦੇ ਹੋਂਦ ਵਿੱਚ ਆਉਣ ਦਾ ਕਾਰਨ ਬਣ ਸਕੇ। ਇਹ "ਬਿਨਾਂ-ਕਾਰਨ" ਕਾਰਕ ਹੀ ਪਰਮੇਸ਼ੁਰ ਹੈ।

ਚੌਥੀ ਦਲੀਲ ਨੂੰ ਨੈਤਿਕ ਦਲੀਲ ਤੋਂ ਜਾਣਿਆਂ ਜਾਂਦਾ ਹੈ। ਸਾਰੇ ਇਤਿਹਾਸ ਵਿੱਚ ਹਰੇਕ ਸੱਭਿਆਚਾਰ ਵਿੱਚ ਹੁਣ ਤੀਕ ਕਿਸੇ ਨਾ ਕਿਸੇ ਰੂਪ ਵਿੱਚ ਕਾਨੂੰਨ ਰਿਹਾ ਹੈ। ਹਰ ਕਿਸੇ ਨੂੰ ਸਹੀ ਅਤੇ ਗਲਤ ਦੀ ਸਮਝ ਰਹੀ ਹੈ। ਕਤਲ, ਝੂਠ ਬੋਲਣਾ, ਚੋਰੀ ਕਰਨਾ ਅਤੇ ਅਨੈਤਿਕਤਾ ਅਰਥਾਤ ਗੰਦ-ਮੰਦ ਲੱਗਭਗ ਸਭ ਪਾਸੇ ਇਨਕਾਰ ਕੀਤੇ ਜਾਂਦੇ ਹਨ। ਗਲਤ ਜਾਂ ਸਹੀ ਦਾ ਇਹ ਗਿਆਨ ਜੇਕਰ ਕਿਸੇ ਪਵਿੱਤਰ ਪਰਮੇਸ਼ੁਰ ਤੋਂ ਨਹੀਂ ਤਾਂ ਫਿਰ ਕਿੱਥੋਂ ਆਇਆ?

ਇੰਨ੍ਹਾਂ ਸਭਨਾ ਤੋਂ ਬਾਵਜੂਦ, ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਲੋਕ ਫਿਰ ਵੀ ਪਰਮੇਸ਼ੁਰ ਬਾਰੇ ਸਪੱਸ਼ਟ ਅਤੇ ਇਨਕਾਰ ਨਾ ਕੀਤੇ ਜਾ ਸੱਕਣ ਵਾਲੇ ਗਿਆਨ ਨੂੰ ਰੱਦ ਕਰ ਦੇਣਗੇ ਅਤੇ ਇਸਦੇ ਬਦਲੇ ਵਿੱਚ ਇੱਕ ਝੂਠ ਦੇ ਉੱਤੇ ਵਿਸ਼ਵਾਸ ਕਰਨਗੇ। ਰੋਮੀਆਂ 1:25 ਇੰਝ ਬਿਆਨ ਕਰਦਾ ਹੈ ਕਿ, "ਉਨ੍ਹਾਂ ਨੇ ਪਰਮੇਸ਼ੁਰ ਦੀ ਸਚਿਆਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਕਰਤਾਰ - ਜਿਹੜਾ ਜੁੱਗੋ ਜੁੱਗ ਧੰਨ ਹੈ, ਆਮੀਨ।" ਬਾਈਬਲ ਇਹ ਵੀ ਬਿਆਨ ਕਰਦੀ ਹੈ ਕਿ ਪਰਮੇਸ਼ੁਰ ਵਿੱਚ ਵਿਸ਼ਵਾਸ ਨਾ ਕਰਨ ਵਾਸਤੇ ਲੋਕਾਂ ਕੋਲ ਕੋਈ ਬਹਾਨਾ ਨਹੀਂ ਹੈ: "ਕਿਉਂਕਿ ਜਗਤ ਤੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਓ - ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ - ਉਹ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ। ਇਸ ਕਰਕੇ ਉਨ੍ਹਾਂ ਦੇ ਲਈ ਕੋਈ ਉਜ਼ਰ ਨਹੀਂ" (ਰੋਮੀਆਂ 1:20)।

ਲੋਕ ਪਰਮੇਸ਼ੁਰ ਦੇ ਵਿੱਚ ਵਿਸ਼ਵਾਸ ਨਾ ਕਰਨ ਦਾ ਦਾਅਵਾ ਇਸ ਲਈ ਕਰਦੇ ਹਨ ਕਿਉਂਕਿ ਇਹ "ਵਿਗਿਆਨਕ-ਨਹੀ" ਹੈ ਜਾਂ ਕਿਉਂਕਿ "ਇਸਦੇ ਲਈ ਕੋਈ ਸਬੂਤ ਨਹੀਂ ਹੈ।" ਅਸਲ ਕਾਰਨ ਤਾਂ ਇਹ ਹੈ ਕਿ ਇੱਕ ਵਾਰ ਜੇਕਰ ਲੋਕ ਇਹ ਸਵੀਕਾਰ ਕਰ ਲੈਂਦੇ ਹਨ ਕਿ ਪਰਮੇਸ਼ੁਰ ਹੈ, ਤਾਂ ਉਹਨਾਂ ਨੂੰ ਇਹ ਅਹਿਸਾਸ ਕਰਨਾ ਵੀ ਜਰੂਰੀ ਹੈ ਕਿ ਉਹ ਪਰਮੇਸ਼ੁਰ ਦੇ ਪ੍ਰਤੀ ਜਿੰਮੇਵਾਰ ਹਨ ਅਤੇ ਉਹਨਾਂ ਨੂੰ ਪਰਮੇਸ਼ੁਰ ਤੋਂ ਮੁਆਫੀ ਪ੍ਰਾਪਤ ਕਰਨ ਦੀ ਲੋੜ ਹੈ (ਰੋਮੀਆਂ 3:23; 6:23)। ਜੇ ਪਰਮੇਸ਼ੁਰ ਦੀ ਹੋਂਦ ਵਿੱਚ ਹੈ ਤਾਂ ਅਸੀਂ ਆਪਣੇ ਕਾਰਜਾਂ ਦੇ ਲਈ ਉਸ ਨੂੰ ਜਵਾਬਦੇਹ ਹਾਂ। ਜੇ ਪਰਮੇਸ਼ੁਰ ਹੋਂਦ ਨਹੀਂ ਰੱਖਦਾ, ਤਾਂ ਅਸੀਂ ਇਸ ਗੱਲ ਦੀ ਚਿੰਤਾ ਕੀਤੇ ਬਗੈਰ ਕਿ ਪਰਮੇਸ਼ੁਰ ਸਾਡਾ ਨਿਆਓ ਕਰੇਗਾ ਜੋ ਕੁੱਝ ਚਾਹੁੰਦੇ ਹਾਂ ਕਰ ਸੱਕਦੇ ਹਾਂ। ਇਸੇ ਕਰਕੇ ਬਥੇਰੇ ਲੋਕ ਜਿਹੜੇ ਪਰਮੇਸ਼ੁਰ ਦੀ ਹੋਂਦ ਦਾ ਇਨਕਾਰ ਕਰਦੇ ਹਨ ਬੜੀ ਤਕੜਾਈ ਦੇ ਨਾਲ ਕੁਦਰਤੀ ਜੀਵ ਵਿਕਾਸ ਦੇ ਫਲਸਫੇ ਨਾਲ ਚਿੰਬੜੇ ਹੋਏ ਹਨ – ਕਿਉਂਕਿ ਇਹ ਲੋਕਾਂ ਨੂੰ ਇੱਕ ਸਿਰਜਣਹਾਰ ਪਰਮੇਸ਼ੁਰ ਦੇ ਵਿੱਚ ਵਿਸ਼ਵਾਸ ਕਰਨ ਦੀ ਥਾਂ 'ਤੇ ਇੱਕ ਹੋਰ ਹੀ ਵਿਕਲਪ ਦਿੰਦਾ ਹੈ। ਪਰਮੇਸ਼ੁਰ ਹੋਂਦ ਵਿੱਚ ਹੈ ਅਤੇ ਆਖੀਰ ਵਿੱਚ ਹਰ ਕੋਈ ਜਾਣਦਾ ਹੈ ਕਿ ਉਹ ਹੋਂਦ ਵਿੱਚ ਹੈ। ਇਹ ਸਚਿਆਈ ਕਿ ਕੁੱਝ ਲੋਕ ਬੜ੍ਹੀ ਕਠੋਰਤਾ ਦੇ ਨਾਲ ਉਸਦੀ ਹੋਂਦ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹ ਅਸਲ ਵਿੱਚ ਉਸਦੀ ਹੋਂਦ ਵਾਸਤੇ ਹੀ ਇੱਕ ਦਲੀਲ ਹੈ।

ਅਸੀ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਦੀ ਹੋਂਦ ਵਿੱਚ ਹੈ? ਇੱਕ ਮਸੀਹੀ ਵਿਸ਼ਵਾਸੀ ਹੋਣ ਤੇ ਨਾਤੇ, ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਹੋਂਦ ਦੇ ਵਿੱਚ ਕਿਉਂਕਿ ਅਸੀਂ ਉਸਦੇ ਨਾਲ ਰੋਜਾਨਾ ਬੋਲਦੇ ਹਾਂ। ਅਸੀਂ ਉਸਨੂੰ ਸਾਡੇ ਨਾਲ ਬੋਲਦਾ ਹੋਇਆ ਉੱਚੀ ਅਵਾਜ ਵਿੱਚ ਨਹੀਂ ਸੁਣਦੇ ਹਾਂ, ਪ੍ਰੰਤੂ ਅਸੀਂ ਉਸਦੀ ਮੌਜੂਦਗੀ ਦਾ ਅਹਿਸਾਸ ਕਰਦੇ ਹਾਂ, ਅਸੀਂ ਉਸਦੀ ਅਗੁਵਾਈ ਨੂੰ ਮਹਿਸੂਸ ਕਰਦੇ ਹਾਂ, ਅਸੀਂ ਉਸਦੇ ਪ੍ਰੇਮ ਨੂੰ ਜਾਣਦੇ ਹਾਂ, ਅਸੀਂ ਉਸਦੀ ਕਿਰਪਾ ਦੀ ਇੱਛਾ ਕਰਦੇ ਹਾਂ। ਸਾਡੇ ਜੀਵਨ ਵਿੱਚ ਅਜਿਹੀਆਂ ਚੀਜ਼ਾਂ ਵਾਪਰੀਆਂ ਹਨ ਜਿੰਨ੍ਹਾਂ ਵਾਸਤੇ ਪਰਮੇਸ਼ੁਰ ਤੋਂ ਬਿਨਾਂ ਕੋਈ ਹੋਰ ਵਿਆਖਿਆ ਨਹੀਂ ਕਰ ਸੱਕਦਾ ਹੈ। ਪਰਮੇਸ਼ੁਰ ਨੇ ਸਾਨੂੰ ਅਚਰਜ ਭਰੇ ਤਰੀਕੇ ਦੇ ਨਾਲ ਬਚਾਇਆ ਹੈ ਅਤੇ ਸਾਡੇ ਜੀਵਨਾਂ ਨੂੰ ਬਦਲ ਦਿੱਤਾ ਹੈ, ਸਿੱਟੇ ਵੱਜੋਂ ਸਾਡੇ ਕੋਲ ਉਸਦੀ ਹੋਂਦ ਨੂੰ ਸਵੀਕਾਰ ਕਰਨ ਅਤੇ ਉਸਦੀ ਉਸਤਤ ਕਰਨ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਹੈ। ਇਹਨਾਂ ਵਿੱਚੋਂ ਕੋਈ ਵੀ ਦਲੀਲ ਕਿਸੇ ਇੱਕ ਵਿਅਕਤੀ ਨੂੰ ਪਰਮੇਸ਼ੁਰ ਦੀ ਹੋਂਦ ਨੂੰ ਸਵੀਕਾਰ ਕਰਨ ਦੇ ਲਈ ਮਨਾਂ ਨਹੀਂ ਕਰਦੀ ਜਿਹੜਾ ਫਿਰ ਵੀ ਉਸਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ ਜਿਹੜਾ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਗਿਆ ਹੈ। ਅੰਤ ਵਿੱਚ, ਪਰਮੇਸ਼ੁਰ ਦੀ ਹੋਂਦ ਨੂੰ ਵਿਸ਼ਵਾਸ ਦੇ ਦੁਆਰਾ ਸਵੀਕਾਰ ਕੀਤੀ ਜਾਣਾ ਚਾਹੀਦਾ ਹੈ (ਇਬਰਾਨੀਆਂ 11:6)। ਪਰਮੇਸ਼ੁਰ ਵਿੱਚ ਵਿਸ਼ਵਾਸ਼ ਕਰਨਾ ਹਨੇਰੇ ਵਿੱਚ ਮਾਰੀ ਹੋਈ ਉਡਾਰੀ ਨਹੀਂ ਹੈ; ਇਹ ਇੱਕ ਚੰਗੀ ਤਰਾਂ ਰੋਸ਼ਨ ਕਮਰੇ ਵਿੱਚ ਰੱਖਿਆ ਹੋਇਆ ਸੁਰੱਖਿਅਤ ਕਦਮ ਹੈ ਜਿੱਥੇ ਗਿਣਤੀ ਵਿੱਚ ਬਥੇਰੇ ਲੋਕ ਪਹਿਲਾਂ ਹੀ ਖੜ੍ਹੇ ਹੋਏ ਹਨ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਪਰਮੇਸ਼ੁਰ ਦੀ ਹੋਂਦ ਹੈ? ਕੀ ਪਰਮੇਸ਼ੁਰ ਦੀ ਹੋਂਦ ਦਾ ਕੋਈ ਸਬੂਤ ਹੈ?
© Copyright Got Questions Ministries