ਪ੍ਰਸ਼ਨ
ਮੈਂ ਕਿਸ ਤਰ੍ਹਾਂ ਆਪਣੇ ਪਰਿਵਾਰਾਂ ਦੋਸਤਾਂ ਨੂੰ ਬਿਨ੍ਹਾਂ ਦੁੱਖ ਦਿਤੇ ਸੁਸਮਾਚਾਰ ਸੁਣਾਵਾ ਜਾਂ ਉਨ੍ਹਾਂ ਨੂੰ ਅਣਗੌਲਿਆਂ ਕਰਾਂ?
ਉੱਤਰ
ਕਿਸੇ ਵੇਲੇ, ਹਰ ਇੱਕ ਮਸੀਹੀ ਵਿਸ਼ਵਾਸ਼ੀ ਦੇ ਪਰਿਵਾਰ ਦੇ ਅਜਿਹੇ ਮੈਂਬਰ, ਦੋਸਤ, ਸਹਿਕਰਮੀ ਜਾਂ ਜਾਣ ਪਛਾਣ ਵਾਲੇ ਹੁੰਦੇ ਹਨ ਜੋ ਕਿ ਮਸੀਹੀ ਵਿਸ਼ਵਾਸੀ ਨਹੀਂ ਹਨ। ਦੂਜਿਆਂ ਨੂੰ ਸੁਸਮਾਚਾਰ ਸੁਣਾਉਣਾ ਔਖਾ ਹੋ ਸੱਕਦਾ ਹੈ, ਅਤੇ ਇਹ ਹੋਰ ਵੀ ਔਖਾ ਹੋ ਸੱਕਦਾ ਹੈ ਜਦੋਂ ਇਹ ਅਜਿਹੇ ਮਨੁੱਖ ਨੂੰ ਸ਼ਾਮਿਲ ਕਰਦਾ ਹੈ ਜਿਸ ਦੇ ਨਾਲ ਸਾਡੇ ਡੂੰਘੇ ਭਾਵਨਾ ਵਾਲੇ ਸੰਬੰਧ ਹੁੰਦੇ ਹਨ। ਬਾਈਬਲ ਸਾਨੂੰ ਦੱਸਦੀ ਹੈ ਕਿ ਕੁਝ ਲੋਕ ਸੁਸਮਾਚਾਰ (ਲੂਕਾ 12:51-53) ਸੁਣਨ ਨਾਲ ਨਾਰਾਜ਼ ਹੋ ਜਾਣਗੇ। ਜਦੋਂ ਕਿ, ਸਾਨੂੰ ਸੁਸਮਾਚਾਰ ਨੂੰ ਸੁਣਾਉਣ ਦਾ ਹੁਕਮ ਦਿੱਤਾ ਗਿਆ ਹੈ, ਇਸ ਤਰ੍ਹਾਂ ਕਰਨ ਦਾ ਕੋਈ ਬਹਾਨਾ ਨਹੀਂ ਹੈ ( ਮੱਤੀ 28:19-20; ਰਸੂਲਾਂ ਦੇ ਕਰਤੱਬ 1:8; 1 ਪਤਰਸ 3:15)।
ਇਸ ਵਾਸਤੇ, ਅਸੀਂ ਕਿਸ ਤਰ੍ਹਾਂ ਆਪਣੇ ਪਰਿਵਾਰ ਦੇ ਮੈਂਬਰਾਂ, ਦੋਸਤਾਂ, ਸਹਿ ਕਰਮੀਆਂ ਨੂੰ ਅਤੇ ਜਾਣ ਪਛਾਣ ਵਾਲਿਆਂ ਨੂੰ ਸੁਸਮਾਚਾਰ ਸੁਣਾ ਸੱਕਦੇ ਹਾਂ? ਸਭ ਤੋਂ ਜ਼ਰੂਰੀ ਕੰਮ ਜਿਹੜਾ ਅਸੀਂ ਕਰ ਸੱਕਦੇ ਹਾਂ ਉਹ ਇਹ ਹੈ ਕਿ ਅਸੀਂ ਉਨ੍ਹਾਂ ਦੇ ਲਈ ਪ੍ਰਰਥਨਾ ਕਰੀਏ। ਪ੍ਰਾਰਥਨਾ ਉਨ੍ਹਾਂ ਦੇ ਦਿਲਾਂ ਨੂੰ ਬਦਲ ਦਿੰਦੀ ਹੈ ਸੁਸਮਾਚਾਰ ਦੇ ਲਈ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦਿੰਦੀ ਹੈ (2 ਕਰਿੰਥੀਆਂ 4:4)। ਪ੍ਰਾਰਥਨਾ ਦੇ ਰਾਹੀਂ ਪਰਮੇਸ਼ੁਰ ਉਨ੍ਹਾਂ ਨੂੰ ਆਪਣੇ ਪਿਆਰ ਲਈ ਅਤੇ ਯਿਸੂ ਮਸੀਹ ਦੇ ਰਾਹੀਂ ਮੁਕਤੀ ਦੀ ਉਨ੍ਹਾਂ ਦੀ ਲੋੜ੍ਹ ਨੂੰ ਕਾਇਲ ਕਰ ਸੱਕਦੇ ਹੈ (ਯੂਹੰਨਾ 3:16)। ਬੁੱਧ ਦੇ ਲਈ ਪ੍ਰਰਥਨਾ ਕਰਨੀ ਹੈ ਤਾਂ ਕਿ ਤੁਸੀਂ ਕਿਵੇਂ ਉਨ੍ਹਾਂ ਨੂੰ ਸੁਸਮਚਾਰ ਸੁਣਾ ਸਕੋ ( ਯਾਕੂਬ 1:5)।
ਸਾਨੂੰ ਸੁਮਾਚਾਰ ਨੂੰ ਅਸਲ ਤੌਰ ਵੰਡਣ ਵਿੱਚ ਇਛੁੱਕ ਅਤੇ ਨਿਡਰ ਹੋਣਾ ਹੈ। ਯਿਸੂ ਮਸੀਹ ਦੇ ਰਾਹੀਂ ਮੁਕਤੀ ਦੇ ਪ੍ਰਚਾਰ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਸੁਣਾਉ ( ਰੋਮੀਆਂ 10:9-10)। ਹਮੇਸ਼ਾਂ ਆਪਣੇ ਵਿਸ਼ਵਾਸ਼ ਨੂੰ ਵੰਡਣ ਲਈ ( 1 ਪਤਰਸ 3:15), ਹਲੀਮੀ ਅਤੇ ਸਨਮਾਨ ਨਾਲ ਤਿਆਰ ਰਹੋ। ਸੁਸਮਾਚਾਰ ਨੂੰ ਵਿਅਕਤੀਗਤ ਤੌਰ ਤੇ ਸੁਣਾਉਣ ਲਈ ਇੱਥੇ ਹੋਰ ਕੋਈ ਦੂਜਾ ਜਗ੍ਹਾ ਨਹੀਂ ਲਵੇਗਾ: “ ਸੋ ਪਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ” (ਰੋਮੀਆਂ 10:17)।
ਪ੍ਰਾਰਥਨਾ ਕਰਨ ਅਤੇ ਆਪਣੇ ਵਿਸ਼ਵਾਸ਼ ਨੂੰ ਵੰਡਣ ਦੇ ਵਾਧੇ ਵਿੱਚ, ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਨਾਲ ਹੀ ਆਪਣੇ ਭਗਤੀ ਵਾਲੇ ਮਸੀਹੀ ਜੀਵਨਾਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਸਾਹਮਣੇ ਜੀਵਨ ਨੂੰ ਬਤੀਤ ਕਰੀਏ ਤਾਂ ਕਿ ਉਹ ਵੀ ਉਸ ਤਬਦੀਲੀ ਨੂੰ ਵੇਖ ਸੱਕਣ ਜੋ ਪਰਮੇਸ਼ੁਰ ਨੇ ਸਾਡੇ ਅੰਦਰ ਦਿੱਤੀ ਹੈ ( 1 ਪਤਰਸ 3:1-2)। ਅਖੀਰ ਵਿੱਚ, ਸਾਨੂੰ ਜ਼ਰੂਰੀ ਹੀ ਪਰਮੇਸ਼ੁਰ ਦੇ ਲਈ ਆਪਣੇ ਪਿਆਰ ਕਰਨ ਵਾਲਿਆਂ ਨੂੰ ਮੁਕਤੀ ਨੂੰ ਵੰਡਣਾ ਹੈ। ਇਹ ਪਰਮੇਸ਼ੁਰ ਦੀ ਸਮਰੱਥ ਅਤੇ ਕਿਰਪਾ ਹੈ ਜਿਹੜੀ ਲੋਕਾਂ ਨੂੰ ਬਚਾਉਂਦੀ ਹੈ, ਨਾ ਕਿ ਸਾਡੀ ਆਪਣੀ ਤਾਕਤ ਤੋਂ। ਸਭ ਤੋਂ ਵਧੀਆ ਕੰਮ ਜੋ ਅਸੀਂ ਕਰ ਸੱਕਦੇ ਹਾਂ, ਉਹ ਹੈ ਉਨ੍ਹਾਂ ਲਈ ਪ੍ਰਾਰਥਨਾ ਕਰਨਾ, ਉਨ੍ਹਾਂ ਨੂੰ ਗਵਾਹੀ ਦੇਣਾ, ਅਤੇ ਉਨ੍ਹਾਂ ਦੇ ਸਾਹਮਣੇ ਚੰਗਾ ਮਸੀਹੀ ਜੀਵਨ ਬਤੀਤ ਕਰਨਾ। ਇਹ ਤਾਂ ਉਹ ਪਰਮੇਸ਼ੁਰ ਹੈ ਜੋ ਵਧਾਉਂਦਾ ਹੈ (1 ਕਪਰਿੰਥੀਆਂ 3:6)।
English
ਮੈਂ ਕਿਸ ਤਰ੍ਹਾਂ ਆਪਣੇ ਪਰਿਵਾਰਾਂ ਦੋਸਤਾਂ ਨੂੰ ਬਿਨ੍ਹਾਂ ਦੁੱਖ ਦਿਤੇ ਸੁਸਮਾਚਾਰ ਸੁਣਾਵਾ ਜਾਂ ਉਨ੍ਹਾਂ ਨੂੰ ਅਣਗੌਲਿਆਂ ਕਰਾਂ?