settings icon
share icon
ਪ੍ਰਸ਼ਨ

ਕੀ ਮੁਕਤੀ ਕੱਲੇ ਵਿਸ਼ਵਾਸ ਦੁਆਰਾ, ਜਾਂ ਵਿਸ਼ਵਾਸ ਅਤੇ ਕੰਮਾਂ ਨੂੰ ਮਿਲਾ ਕੇ ਹੈ?

ਉੱਤਰ


ਸ਼ਾਇਦ ਇਹ ਪ੍ਰਸ਼ਨ ਸਾਰੇ ਮਸੀਹੀ ਧਰਮ ਗ੍ਰੰਥ ਵਿੱਚ ਬਹੁਤ ਜ਼ਰੂਰੀ ਹੈ। ਇਹ ਪ੍ਰੋਟੈਸਟੈਂਟ ਕਲੀਸੀਆਵਾਂ ਅਤੇ ਕੈਥੋਲਿਕ ਕਲੀਸਿਯਾ ਦੇ ਵਿਚਕਾਰ ਬਟਵਾਰੇ ਦੀ ਕ੍ਰਾਂਤੀਕਾਰੀ ਪਰਿਵਰਤਨ ਦਾ ਕਾਰਨ ਹੈ। ਇਹ ਪ੍ਰਸ਼ਨ ਬਾਈਬਲ ਸੰਬੰਧੀ ਮਸੀਹੀਅਤ ਅਤੇ ਬਹੁਤ ਜਿਆਦਾ “ਮਸੀਹੀ” ਗਲਤ ਸਿਖਿਆਵਾਂ ਦੇ ਵਿਚਕਾਰ ਮੁੱਖ ਫ਼ਰਕ ਹੈ। ਕੀ ਮੁਕਤੀ ਇਕੱਲੇ ਵਿਸ਼ਵਾਸ ਦੁਆਰਾ, ਜਾਂ ਵਿਸ਼ਵਾਸ ਦੁਆਰਾ ਕੰਮਾਂ ਨੂੰ ਮਿਲ ਕੇ ਹੈ? ਕੀ ਮੈਂ ਕੇਵਲ ਯਿਸੂ ਉੱਤੇ ਵਿਸ਼ਵਾਸ ਕਰਨ ਦੁਆਰਾ ਬਚਾਇਆ ਗਿਆ ਹਾਂ, ਜਾਂ ਕੀ ਮੈਨੂੰ ਯਿਸੂ ਉੱਤੇ ਵਿਸ਼ਵਾਸ ਕਰਨਾ ਅਤੇ ਕੁਝ ਹੋਰ ਖਾਸ ਕੰਮਾਂ ਨੂੰ ਕਰਨਾ ਹੈ?

ਕੱਲਾ ਵਿਸ਼ਵਾਸ ਜਾਂ ਵਿਸ਼ਵਾਸ ਅਤੇ ਕੰਮਾਂ ਨੂੰ ਮਿਲਾ ਕੇ ਬਣਿਆਂ ਇਹ ਪ੍ਰਸ਼ਨ ਬਾਈਬਲ ਦੇ ਕੁਝ ਹਿੱਸਿਆਂ ਨੂੰ ਮਿਲਾਉਣ ਲਈ ਮੁਸ਼ਕਿਲ ਬਣਿਆ ਹੋਇਆ ਹੈ। ਰੋਮਿਆ 3:28, 5:1 ਅਤੇ ਗਲਾਤੀਆਂ 3:24 ਦੀ ਤੁਲਨਾ ਯਾਕੂਬ 2:24 ਦੇ ਨਾਲ ਕਰੋ। ਕੁਝ ਪੌਲੁਸ (ਮੁਕਤੀ ਇਕੱਲੇ ਵਿਸ਼ਵਾਸ ਦੁਆਰਾ) ਅਤੇ ਯਾਕੂਬ (ਮੁਕਤੀ ਵਿਸ਼ਵਾਸ ਅਤੇ ਕੰਮਾਂ ਨੂੰ ਮਿਲਾ ਕੇ) ਦੇ ਵਿਚਕਾਰ ਇਸ ਫ਼ਰਕ ਨੂੰ ਦੇਖਦੇ ਹਾਂ। ਪੌਲੁਸ ਪ੍ਰਮਾਣਿਤ ਤਰੀਕੇ ਨਾਲ ਕਹਿੰਦਾ ਹੈ ਕਿ ਦੋਸ਼ ਤੋਂ ਮੁਕਤੀ ਸਿਰਫ਼ ਵਿਸ਼ਵਾਸ ਦੁਆਰਾ ਹੈ (ਅਫ਼ਸੀਆਂ 2:8-9), ਜਦ ਕਿ ਯਾਕੂਬ ਇਹ ਕਹਿੰਦਾ ਹੋਇਆ ਸਾਫ਼ ਕਰਦਾ ਹੈ ਕਿ ਦੋਸ਼ ਤੋਂ ਮੁਕਤੀ ਵਿਸ਼ਵਾਸ ਅਤੇ ਕੰਮਾਂ ਨੂੰ ਮਿਲ ਕੇ ਇਸ ਦੁਆਰਾ ਹੈ। ਇਸ ਪ੍ਰਤੱਖ ਸਮੱਸਿਆ ਦਾ ਉੱਤਰ ਜਾਂਚ ਪੜ੍ਹਤਾਲ ਕਰਨ ਦੁਆਰਾ ਜਿਸ ਬਾਰੇ ਸਹੀ ਵਿੱਚ ਯਾਕੂਬ ਕਹਿ ਰਿਹਾ ਹੈ ਦਿੱਤਾ ਗਿਆ ਹੈ। ਯਾਕੂਬ ਉਸ ਧਰਮ ਨੂੰ ਗਲ਼ਤ ਸਿੱਧ ਕਰ ਰਿਹਾ ਹੈ ਜਿਸ ਵਿੱਚ ਵਿਅਕਤੀ ਚੰਗੇ ਕੰਮਾਂ ਨੂੰ ਕਰਨ ਤੋਂ ਬਿਨ੍ਹਾਂ ਹੀ ਵਿਸ਼ਵਾਸ ਕਰ ਸੱਕਦਾ ਹੈ (ਯਾਕੂਬ 2:17-18)। ਯਾਕੂਬ ਉਸ ਗੱਲ੍ਹ ਉੱਤੇ ਜ਼ੋਰ ਦੇ ਰਿਹਾ ਹੈ ਕਿ ਮਸੀਹ ਵਿੱਚ ਅਸਲ ਵਿਸ਼ਵਾਸ ਹੀ ਇੱਕ ਬਦਲਿਆ ਹੋਇਆ ਜੀਵਨ ਅਤੇ ਚੰਗੇ ਕੰਮਾਂ ਨੂੰ ਉਤਪੰਨ ਕਰੇਗਾ (ਯਾਕੂਬ 2:20-26)। ਯਾਕੂਬ ਇਹ ਨਹੀਂ ਕਹਿ ਰਿਹਾ ਕਿ ਦੋਸ਼ ਤੋਂ ਮੁਕਤੀ ਵਿਸ਼ਵਾਸ ਅਤੇ ਕੰਮਾਂ ਦੁਆਰਾ ਪਰ ਇਸ ਤੋਂ ਵਧੀਕ ਜੋ ਵਿਅਕਤੀ ਸੱਚ ਮੁੱਚ ਵਿਸ਼ਵਾਸ ਦੇ ਦੁਆਰਾ ਨਿਰਦੋਸ਼ ਠਹਿਰਾਇਆ ਗਿਆ ਹੈ ਉਸ ਦੀ ਜਿੰਦਗੀ ਵਿੱਚ ਚੰਗੇ ਕੰਮ ਹੋਣਗੇ। ਜੇਕਰ ਇੱਕ ਵਿਅਕਤੀ ਵਿਸ਼ਵਾਸੀ ਹੋਣ ਦਾ ਦਾਅਵਾ ਕਰਦਾ ਹੈ, ਪਰ ਉਸ ਦੀ ਜਿੰਦਗੀ ਵਿੱਚ ਚੰਗੇ ਕੰਮ ਨਹੀਂ ਹਨ, ਤਾਂ ਸੰਭਵ ਹੈ ਉਸ ਦੇ ਕੋਲ ਮਸੀਹ ਦਾ ਅਸਲ ਵਿਸ਼ਵਾਸ ਨਹੀਂ ਹੈ (ਯਾਕੂਬ 2:14,17,20,26)।

ਪੌਲੁਸ ਇਸੇ ਗੱਲ ਨੂੰ ਉਹ ਆਪਣੀਆਂ ਲਿਖਤਾਂ ਵਿੱਚ ਕਹਿੰਦਾ ਹੈ। ਚੰਗਾ ਫ਼ਲ ਪਾਏ ਹੋਏ ਵਿਸ਼ਵਾਸੀਆਂ ਦੀ ਜਿੰਦਗੀ ਜੋ ਗਲਾਤੀਆਂ 5:22-23 ਵਿੱਚ ਦਰਜ ਹੈ ਉਹ ਹੋਣਾ ਚਾਹੀਦਾ ਹੈ। ਸਾਨੂੰ ਛੇਤੀ ਹੀ ਕਹਿਣ ਤੋਂ ਬਾਅਦ ਕਿ ਅਸੀਂ ਵਿਸ਼ਵਾਸ ਦੁਆਰਾ ਬਚਾਏ ਗਏ ਹਾਂ, ਨਾ ਕਿ ਕੰਮਾਂ ਤੋਂ (ਅਫ਼ਸੀਆਂ 2:8-9), ਪੋਲੁਸ ਸਾਨੂੰ ਜਾਣਕਾਰੀ ਦਿੰਦਾ ਹੈ ਕਿ ਚੰਗੇ ਕੰਮ ਕਰਨ ਲਈ ਅਸੀਂ ਸਿਰਜੇ ਗਏ ਹਾਂ (ਅਫ਼ਸੀਆਂ 2:10)। ਪੋਲੁਸ ਉਸ ਤਰ੍ਹਾਂ ਦੇ ਬਦਲੇ ਹੋਏ ਜੀਵਨ ਦੀ ਆਸ ਕਰਦਾ ਹੈ ਜਿਸ ਤਰ੍ਹਾਂ ਯਾਕੂਬ ਕਰਦਾ ਹੈ: “ਇਸ ਲਈ, ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਓਹ ਨਵੀਆਂ ਹੋ ਗਈਆਂ ਹਨ” (2 ਕੁਰਿੰਥੀਆਂ 5:17)। ਯਾਕੂਬ ਅਤੇ ਪੌਲੁਸ ਮੁਕਤੀ ਦੇ ਸੰਬੰਧ ਵਿੱਚ ਉਹ ਆਪਣੀ ਸਿੱਖਿਆ ਉੱਤੇ ਅਸਹਿਮਤ ਨਹੀਂ ਹੁੰਦੇ ਹਨ। ਉਹ ਅਲੱਗ ਅਲੱਗ ਨਜ਼ਰੀਏ ਤੋਂ ਇੱਕੋ ਹੀ ਵਿਸ਼ੇ ਤੇ ਗੱਲ੍ਹ ਕਰਦੇ ਹਨ। ਪੌਲੁਸ ਨੇ ਬੜ੍ਹੇ ਸਰਲ ਤਰੀਕੇ ਨਾਲ ਜ਼ੋਰ ਦਿੱਤਾ ਕਿ ਦੋਸ਼ ਤੋਂ ਮੁਕਤੀ ਇਕੱਲੇ ਵਿਸ਼ਵਾਸ ਦੁਆਰਾ ਜਦ ਕਿ ਯਾਕੂਬ ਇਸ ਸੱਚਾਈ ਉੱਤੇ ਜ਼ੋਰ ਦਿੰਦਾ ਹੈ ਕਿ ਮਸੀਹ ਵਿੱਚ ਅਸਲ ਵਿਸ਼ਵਾਸ ਹੀ ਚੰਗੇ ਕੰਮਾਂ ਨੂੰ ਪੈਦਾ ਕਰਦਾ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਮੁਕਤੀ ਕੱਲੇ ਵਿਸ਼ਵਾਸ ਦੁਆਰਾ, ਜਾਂ ਵਿਸ਼ਵਾਸ ਅਤੇ ਕੰਮਾਂ ਨੂੰ ਮਿਲਾ ਕੇ ਹੈ?
© Copyright Got Questions Ministries