ਪ੍ਰਸ਼ਨ
ਕੀ ਅਸੀਂ ਸਵਰਗ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਵੇਖਣ ਅਤੇ ਜਾਣਨ ਦੇ ਯੋਗ ਹੋਵਾਂਗੇ? ਕੀ ਅਸੀਂ ਸਵਰਗ ਵਿੱਚ ਇੱਕ ਦੂਜੇ ਨੂੰ ਪਹਿਚਾਣਾਗੇ?
ਉੱਤਰ
ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪਹਿਲੀ ਜਿਹੜੀ ਗੱਲ ਅਸੀਂ ਸਵਰਗ ਜਾ ਕੇ ਕਰਨਾ ਚਾਹੁੰਦੇ ਹਾਂ ਉਹ ਹੈ ਆਪਣੇ ਦੋਸਤਾਂ ਅਤੇ ਮਿੱਤਰਾਂ ਨੂੰ ਵੇਖਣਾ ਜਿਹੜੇ ਉਨ੍ਹਾਂ ਤੋਂ ਪਹਿਲਾਂ ਮਰ ਗਏ ਸੀ। ਅਨਾਦਿ ਕਾਲ ਵਿੱਚ, ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਵੇਖਣ, ਜਾਣਨ, ਅਤੇ ਸਮਾਂ ਬਤੀਤ ਕਰਨ ਦੇ ਲਈ ਬਹੁਤ ਸਮਾਂ ਹੋਵੇਗਾ। ਫਿਰ ਵੀ, ਇਹ ਸਵਰਗ ਵਿੱਚ ਸਾਡਾ ਮੁੱਖ ਧਿਆਨ ਕੇਂਦਰ ਨਹੀਂ ਹੋਵੇਗਾ। ਅਸੀਂ ਪਰਮੇਸ਼ੁਰ ਦੀ ਅਰਾਧਨਾ ਕਰਨ ਅਤੇ ਸਵਰਗ ਦੇ ਅਚੰਭੇ ਦਾ ਅਨੰਦ ਲੈਣ ਲਈ ਵਿੱਚ ਹੀ ਬਹੁਤ ਰੁੱਝੇ ਹੋਵਾਂਗੇ। ਸਾਡੇ ਪਿਆਰਿਆਂ ਦੇ ਨਾਲ ਸਾਡੀ ਮੁਲਾਕਾਤ ਸਾਡੇ ਜੀਵਨਾਂ ਵਿੱਚ ਪਰਮੇਸ਼ੁਰ ਦੀ ਮਹਿਮਾ ਅਤੇ ਕਿਰਪਾ, ਉਸ ਦਾ ਅਚੰਭਾ ਪਿਆਰ, ਅਤੇ ਉਸ ਦੇ ਸਮਰੱਥ ਦੇ ਕੰਮਾਂ ਨੂੰ ਦੁਬਾਰਾ ਯਾਦ ਵਿੱਚ ਭਰਿਆ ਹੋਇਆ ਹੋਵੇਗਾ। ਅਸੀਂ ਬਹੁਤ ਹੀ ਜ਼ਿਆਦਾ ਖੁਸ਼ੀ ਕਰਾਂਗੇ ਕਿਉਂਕਿ ਅਸੀਂ ਪ੍ਰਭੁ ਦੀ ਮਹਿਮਾ ਅਤੇ ਆਰਾਧਨਾ ਗੈਰ ਵਿਸ਼ਵਾਸੀਆਂ ਦੀ ਸੰਗਤੀ ਵਿੱਚ ਹੋ ਕੇ ਕਰਾਂਗੇ, ਖਾਸ ਕਰਕੇ ਉਨ੍ਹਾਂ ਦੇ ਨਾਲ ਜਿਨ੍ਹਾਂ ਨੂੰ ਅਸੀਂ ਇਸ ਧਰਤੀ ਉੱਤੇ ਪਿਆਰ ਕਰਦੇ ਸੀ।
ਬਾਈਬਲ ਇਸ ਦੇ ਬਾਰੇ ਵਿੱਚ ਕੀ ਕਹਿੰਦੀ ਹੈ ਕਿ ਕੀ ਅਸੀਂ ਜੀਉਂਣ ਤੋ ਬਾਅਦ ਲੋਕਾਂ ਨੂੰ ਪਹਿਚਾਨਣ ਦੇ ਯੋਗ ਹੋਵਾਂਗੇ ਕਿ ਨਹੀਂ? ਰਾਜਾ ਸ਼ਾਊਲ ਨੇ ਸਮੂਏਲ ਨੂੰ ਪਹਿਚਾਣ ਲਿਆ ਜਦੋਂ ਐਨਦੇਰ ਦੀ ਇੱਕ ਭੂਤ ਸਿਧੀ ਕਰਨ ਵਾਲੀ ਇੱਕ ਔਰਤ ਨੇ ਸਮੂਏਲ ਨੂੰ ਮੁਰਦਿਆਂ ਦੀ ਜਗ੍ਹਾ ਵਿੱਚੋਂ ਸੱਦਿਆ (1 ਸਮੂਏਲ 28:8-17)। ਜਦੋਂ ਦਾਊਦ ਦਾ ਛੋਟਾ ਮੁੰਡਾ ਮਰ ਗਿਆ, ਤਾਂ ਦਾਊਦ ਨੇ ਇਹ ਘੋਸ਼ਣਾ ਕੀਤੀ, “ਮੈਂ ਤਾਂ ਉਹ ਦੇ ਕੋਲ ਜਾਵਾਂਗਾ, ਪਰ ਉਹ ਨੇ ਮੇਰੇ ਕੋਲ ਨਹੀਂ ਮੁੜ ਆਉਣਾ” (2 ਸਮੂਏਲ 12:33)। ਦਾਊਦ ਨੇ ਇਹ ਕਲਪਣਾ ਕੀਤੀ ਕਿ ਉਹ ਉਸ ਦੇ ਬੱਚੇ ਨੂੰ ਸਵਰਗ ਵਿੱਚ ਪਹੁੰਚਾਉਣ ਦੇ ਯੋਗ ਹੋਵੇਗਾ, ਇਸ ਸੱਚਾਈ ਦੇ ਬਾਵਜੂਦ ਵੀ ਕਿ ਉਹ ਇੱਕ ਬੱਚੇ ਦੇ ਰੂਪ ਵਿੱਚ ਮਰਿਆ ਸੀ। ਲੂਕਾ 16:19-31 ਵਿੱਚ, ਅਬਰਾਹਾਮ, ਲਾਜ਼ਰ ਅਤੇ ਧਨੀ ਮਨੁੱਖ ਨੇ ਮੌਤ ਤੋਂ ਬਾਅਦ ਇੱਕ ਦੂਜੇ ਨੂੰ ਪਹਿਚਾਣ ਲਿਆ। ਰੂਪ ਪਰਿਵਰਤਨ ਦੇ ਪਹਾੜ ਉੱਤੇ, ਮੂਸਾ ਅਤੇ ਏਲੀਆ ਨੂੰ ਪਹਿਚਾਣਿਆ ਗਿਆ ਸੀ (ਮੱਤੀ 17:3-4)। ਇਨ੍ਹਾਂ ਉਦਾਹਰਣਾਂ ਵਿੱਚ, ਬਾਈਬਲ ਅਜਿਹਾ ਇਸ਼ਾਰਾ ਦਿੰਦੀ ਹੋਈ ਵਿਖਾਈ ਦਿੰਦੀ ਹੈ ਅਸੀਂ ਮੌਤ ਤੋਂ ਬਾਅਦ ਪਹਿਚਾਣੇ ਜਾ ਸੱਕਾਂਗੇ।
ਬਾਈਬਲ ਇਹ ਘੋਸ਼ਣਾ ਕਰਦੀ ਹੈ ਕਿ ਜਦੋਂ ਅਸੀਂ ਸਵਰਗ ਵਿੱਚ ਪਹੁੰਚਾਂਗੇ, ਤਾਂ ਅਸੀਂ [ਯਿਸੂ]; ਦੇ ਵਾਂਗੁ ਹੋਵਾਂਗੇ; ਕਿਉਂਕਿ ਅਸੀਂ ਉਸ ਨੂੰ ਉਸ ਤਰ੍ਹਾਂ ਦਾ ਹੀ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ (1 ਯੂਹੰਨਾ 3:2)। ਠੀਕ ਉਸੇ ਹੀ ਤਰ੍ਹਾਂ, ਜਿਸ ਤਰ੍ਹਾਂ ਸਾਡੇ ਦੁਨਿਆਵੀ ਸਰੀਰ ਪਹਿਲੇ ਮਨੁੱਖ ਆਦਮ ਤੋਂ ਆਏ ਹਨ, ਸਾਡੇ ਜੀ ਉੱਠੇ ਹੋਏ ਸਰੀਰ ਯਿਸੂ ਦੇ ਵਾਂਗੁ ਹੋਣਗੇ (1 ਕੁਰਿੰਥੀਆਂ 15:47)। “ਅਤੇ ਜਿਸ ਤਰ੍ਹਾਂ ਅਸਾਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਹੈ ਇਸੇ ਤਰ੍ਹਾਂ ਸੁਰਗ ਵਾਲੇ ਦਾ ਵੀ ਸਰੂਪ ਧਾਰਾਂਗੇ। ਕਿਉਂ ਜੋ ਜਰੂਰ ਹੈ ਕਿ ਨਾਸਵਾਨ ਅਵਿਨਾਸ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ” (1 ਕੁਰਿੰਥੀਆਂ 15:49,53)। ਕਈ ਲੋਕਾਂ ਨੇ ਯਿਸੂ ਨੂੰ ਉਸ ਦੇ ਜੀ ਉੱਠਣ ਤੋਂ ਬਾਅਦ ਪਹਿਚਾਣ ਲਿਆ ਸੀ (ਯੂਹੰਨਾ 20:16, 20; 20:12; 1 ਕੁਰਿੰਥੀਆਂ 15:4-7)। ਜੇ ਯਿਸੂ ਆਪਣੇ ਜਲਾਲੀ ਸਰੀਰ ਵਿੱਚ ਪਹਿਚਾਣ ਲਿਆ ਗਿਆ ਤਾਂ ਅਸੀਂ ਵੀ ਆਪਣੇ ਜਲਾਲੀ ਸਰੀਰਾਂ ਵਿੱਚ ਪਹਿਚਾਣ ਲਏ ਜਾਂਵਾਗੇ। ਸਾਡਾ ਪਿਆਰੇ ਲੋਕਾਂ ਨੂੰ ਵੇਖਣ ਦੇ ਯੋਗ ਹੋਣਾ ਸਵਰਗ ਦਾ ਜਲਾਲੀ ਪਹਿਲੂ ਹੈ, ਪਰ ਸਵਰਗ ਵਿੱਚ ਪਰਮੇਸ਼ੁਰ ਦੇ ਬਾਰੇ ਵਿੱਚ ਜ਼ਿਆਦਾ, ਸਾਡੇ ਬਾਰੇ ਵਿੱਚ ਬਹੁਤ ਘੱਟ ਹੈ। ਸਾਡਾ ਆਪਣੇ ਪਿਆਰਿਆਂ ਨਾਲ ਦੁਬਾਰਾ ਮੁਲਾਕਾਤ ਕਰਨਾ ਅਤੇ ਉਨ੍ਹਾਂ ਨਾਲ ਪਰਮੇਸ਼ੁਰ ਦੀ ਅਰਾਧਨਾ ਸਦੀਪਕ ਕਾਲ ਦੇ ਲਈ ਕਰਨਾ ਕਿੰਨ੍ਹਾ ਜ਼ਿਆਦਾ ਅਨੰਦ ਦਾ ਵਿਸ਼ਾ ਹੋਵੇਗਾ।
English
ਕੀ ਅਸੀਂ ਸਵਰਗ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਵੇਖਣ ਅਤੇ ਜਾਣਨ ਦੇ ਯੋਗ ਹੋਵਾਂਗੇ? ਕੀ ਅਸੀਂ ਸਵਰਗ ਵਿੱਚ ਇੱਕ ਦੂਜੇ ਨੂੰ ਪਹਿਚਾਣਾਗੇ?