settings icon
share icon
ਪ੍ਰਸ਼ਨ

ਮੈਂ ਕਿਵੇਂ ਪਵਿੱਤਰ ਆਤਮਾ ਨਾਲ ਸੰਪੂਰਨ ਹੋ ਸੱਕਦਾ ਹਾਂ?

ਉੱਤਰ


ਪਵਿੱਤਰ ਆਤਮਾ ਨਾਲ ਸੰਪੂਰਨ ਹੋਣ ਜਾਂ ਕਰਨ ਨੂੰ ਸਮਝਣ ਲਈ ਇੱਕ ਜ਼ਰੂਰੀ ਆਇਤ ਯੂਹੰਨਾ 14:16, ਜਿੱਥੇ ਯਿਸੂ ਨੇ ਵਾਅਦਾ ਕੀਤਾ ਆਤਮਾ ਵਿਸ਼ਵਾਸੀਆਂ ਵਿੱਚ ਵਾਸ ਕਰੇਗਾ ਅਤੇ ਜਿਹੜਾ ਵਾਸ ਹਮੇਸ਼ਾਂ ਲਈ ਬਣਿਆ ਰਹੇਗਾ। ਪਵਿੱਤਰ ਆਤਮਾ ਦੇ ਵਾਸ ਕਰਨ ਤੋਂ ਅਤੇ ਸੰਪੂਰਨ ਹੋਣ ਵਿੱਚ ਜੋ ਫਰਕ ਹੈ ਉਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਪਵਿੱਤਰ ਆਤਮਾ ਦਾ ਸਥਾਈ ਰੂਪ ਵਿੱਚ ਵਾਸ ਕਰਨ ਤੋਂ ਅਤੇ ਕੁਝ ਚੁਣੇ ਹੋਏ ਵਿਸ਼ਵਾਸੀਆਂ ਲਈ ਹੀ ਨਹੀਂ ਹੈ, ਬਲਕਿ ਸਭ ਵਿਸ਼ਵਾਸੀਆਂ ਦੇ ਲਈ ਹੈ। ਇੱਥੇ ਵਚਨ ਵਿੱਚ ਅਨੇਕਾਂ ਹਵਾਲੇ ਦਿੱਤੇ ਹਨ ਜੋ ਇਸ ਦੇ ਨਿਚੋੜ ਜਾਂ ਸਾਰ ਦੀ ਮਦਦ ਕਰਦੇ ਹਨ। ਪਹਿਲਾਂ ਪਵਿੱਤਰ ਆਤਮਾ ਇੱਕ ਅਜਿਹਾ ਵਰਦਾਨ ਹੈ ਜੋ ਮਸੀਹ ਵਿੱਚ ਸਾਰੇ ਵਿਸ਼ਵਾਸੀਆਂ ਨੂੰ ਬਿਨ੍ਹਾਂ ਇਤਜ਼ਾਰ ਦੇ ਦਿੱਤਾ ਗਿਆ ਹੈ, ਅਤੇ ਮਸੀਹ ਦੇ ਉੱਤੇ ਵਿਸ਼ਵਾਸ ਨੂੰ ਰੱਖਣਾ ਇਸ ਨੂੰ ਛੱਡ ਕੇ ਇਸ ਵਰਦਾਨ ਲਈ ਕੋਈ ਹੋਰ ਸ਼ਰਤ ਨਹੀਂ ਰੱਖੀ ਗਈ (ਯੂਹੰਨਾ 7:37-39)। ਦੂਸਰਾ, ਪਵਿੱਤਰ ਆਤਮਾ ਮੁਕਤੀ ਪ੍ਰਾਪਤ ਕਰਨ ਵੇਲੇ ਦਿੱਤਾ ਜਾਂਦਾ ਹੈ (ਅਫ਼ਸੀਆਂ 1:13)। ਗਲਾਤੀਆਂ 3:2 ਇਸ ਸੱਚਿਆਈ ਉੱਤੇ ਜ਼ੋਰ ਦਿੰਦੀ ਹੈ ਕਿ ਆਤਮਾ ਦੀ ਮੋਹਰ ਅਤੇ ਉਸ ਦੇ ਵਾਸ ਦਾ ਹੋਣਾ ਵਿਸ਼ਵਾਸ ਕਰਨ ਦੇ ਵੇਲੇ ਹੋਇਆ ਸੀ। ਤੀਸਰਾ, ਪਵਿੱਤਰ ਆਤਮਾ ਵਿਸ਼ਵਾਸੀ ਦੇ ਜੀਵਨ ਵਿੱਚ ਭਾਵ ਲਗਾਤਾਰ ਕੰਮ ਕਰਦਾ ਹੈ। ਪਵਿੱਤਰ ਆਤਮਾ ਵਿਸ਼ਵਾਸੀਆਂ ਨੂੰ ਮੁੱਲ ਦੇ ਬਿਆਨ ਵਜੋਂ ਦਿੱਤਾ ਗਿਆ ਹੈ। ਜਾਂ ਮਸੀਹ ਵਿੱਚ ਉਨ੍ਹਾਂ ਦੇ ਭਵਿੱਖ ਨੂੰ ਤਸਦੀਕ ਕਰਨ ਲਈ ਦਿੱਤਾ ਗਿਆ ਹੈ (2 ਕੁਰਿੰਥੀਆਂ 1:22; ਅਫ਼ਸੀਆਂ 4:30)।

ਅਫ਼ਸੀਆਂ 5:18 ਵਿੱਚ ਬਿਆਨ ਕੀਤੀ ਗਈ ਪਵਿੱਤਰ ਆਤਮਾ ਦੇ ਭਰਨ ਤੋਂ ਇਹ ਵੱਖਰਾ ਹੈ। ਸਾਨੂੰ ਪਵਿੱਤਰ ਆਤਮਾ ਦੇ ਵਾਸਤੇ ਪੂਰੀ ਤਰ੍ਹਾਂ ਸਮਰਪਣ ਹੋਣਾ ਹੈ ਤਾਂ ਕਿ ਉਹ ਸਾਡੇ ਵਿੱਚ ਪੂਰੀ ਤਰ੍ਹਾਂ ਵਾਸ ਕਰ ਸਕੇ, ਇਸ ਭਾਵ ਤੋਂ, ਸਾਨੂੰ ਸੰਪੂਰਨ ਬਣਾਵੇ ਜਾਂ ਭਰ ਦੇਵੇ। ਰੋਮੀਆਂ 8:9 ਅਤੇ ਅਫਸੀਆਂ 1:13-14 ਇਹ ਬਿਆਨ ਕਰਦਾ ਹੈ ਕਿ ਉਹ ਹਰ ਇੱਕ ਵਿਸ਼ਵਾਸੀ ਅੰਦਰ ਵਾਸ ਕਰਦਾ ਹੈ, ਪਰ ਉਸ ਨੂੰ ਦੁੱਖੀ ਵੀ ਕੀਤਾ ਜਾ ਸੱਕਦਾ (ਅਫਸੀਆਂ 4:30), ਅਤੇ ਸਾਡੇ ਅੰਦਰ ਉਸਦੇ ਹੁੰਦੇ ਕੰਮ ਨੂੰ ਬੁਝਾਇਆ ਜਾ ਸੱਕਦਾ ਹੈ (1 ਥੱਸਲੁਨੀਕੀਆਂ 5:19)। ਜਦ ਅਸੀਂ ਇਸ ਨੂੰ ਹੋਣ ਲਈ ਹੁਕਮ ਦਿੰਦੇ ਹਾਂ ਤਦ ਅਸੀਂ ਆਪਣੇ ਵਿੱਚੋਂ ਅਤੇ ਸਾਡੇ ਵਲੋਂ ਆਤਮਾ ਦੇ ਕੰਮਾਂ ਦੀ ਭਰਪੂਰਤਾ ਦਾ ਤਜੁਰਬਾ ਨਹੀਂ ਕਰਦੇ ਹਾਂ। ਪਵਿੱਤਰ ਆਤਮਾ ਦੇ ਭਰਨ ਤੋਂ ਅਰਥ ਇਹ ਹੈ ਕਿ ਇਹ ਸਾਡੇ ਜੀਵਨ ਦੇ ਹਰ ਹਿੱਸੇ ਉੱਤੇ ਕਬਜ਼ਾ ਕਰਨ, ਅਗੁਵਾਈ ਕਰਨ, ਅਤੇ ਨਿਯਮ ਵਿੱਚ ਰੱਖਣ ਦੀ ਪੂਰੀ ਅਜ਼ਾਦੀ ਦਿੰਦਾ ਹੈ। ਜਦ ਉਸਦਾ ਆਤਮਾ ਸਾਡੇ ਦੁਆਰਾ ਕੰਮ ਕਰੇਗਾ ਸੋ ਜੋ ਕੁਝ ਵੀ ਅਸੀਂ ਪਰਮੇਸ਼ੁਰ ਦੇ ਲਈ ਕਰੀਏ ਉਹ ਫ਼ਲਦਾਰ ਹੋਵੇ। ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋਣਾ ਸਿਰਫ ਬਾਹਰੀ ਕੰਮਾਂ ਨੂੰ ਲਈ ਲਾਗੂ ਨਹੀਂ ਹੁੰਦਾ; ਇਹ ਅੰਦਰੂਨੀ ਤੌਰ ’ਤੇ ਸਾਡੇ ਕੰਮਾਂ ਖਿਆਲਾਂ ਅਤੇ ਮਕਸਦਾਂ ਲਈ ਵੀ ਲਾਗੂ ਹੁੰਦਾ ਹੈ। ਜ਼ਬੂਰਾਂ ਦੀ ਪੋਥੀ 19:14 ਵਿੱਚ ਇਸ ਤਰ੍ਹਾਂ ਆਖਦਾ ਹੈ, “ਹੋ ਯੋਹਵਾਹ, ਮੇਰੀ ਚੱਟਾਨ ਅਰ ਮੇਰੇ ਛਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ”।

ਪਾਪ ਉਹ ਹੈਜੋ ਸਾਨੂੰ ਪਵਿੱਤਰ ਆਤਮਾ ਵਿੱਚ ਭਰਨ ਤੋਂ ਰੁਕਾਵਟ ਪਾਉਂਦਾ ਹੈ, ਪਰ ਪਰਮੇਸ਼ੁਰ ਦੇ ਅੱਗੇ ਆਗਿਆਕਾਰੀ ਬਣੇ ਰਹਿਣ ਦੇ ਨਾਲ ਆਤਮਾ ਦੀ ਭਰਪੂਰਤਾ ਬਣੀ ਰਹਿੰਦੀ ਹੈ। ਅਫਸੀਆਂ 5:18 ਹੁਕਮ ਦਿੰਦਾ ਹੈ ਕਿ ਸਾਨੂੰ ਆਤਮਾ ਦੇ ਨਾਲ ਭਰਪੂਰ ਰਹਿਣਾ ਹੈ ; ਭਾਵੇਂ ਇਹ ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋਣ ਦੇ ਲਈ ਪ੍ਰਾਰਥਨਾ ਕਰਨਾ ਨਹੀਂ ਜੋਂ ਭਰਪੂਰੀ ਦੇ ਕੰਮਾ ਨੂੰ ਸਿੱਧ ਕਰਦਾ ਹੈ। ਸਿਰਫ਼ ਪਰਮੇਸ਼ੁਰ ਦੇ ਅੱਗੇ ਸਾਡੀ ਆਗਿਆਕਾਰੀ ਹੀ ਆਤਮਾ ਨੂੰ ਸਾਡੇ ਅੰਦਰ ਆਜ਼ਾਦੀ ਨਾਲ ਕੰਮ ਕਰਨ ਦੀ ਆਗਿਆ ਦਿੰਦੀ ਹੈ। ਕਿਂਉਕਿ ਅਸੀਂ ਹੁਣ ਤੱਕ ਪਾਪ ਦੁਆਰਾ ਪ੍ਰਭਾਵਿਤ ਹਾਂ, ਇਸ ਲਈ ਇਹ ਮੁਸ਼ਕਿਲ ਕਿ ਅਸੀਂ ਹਰ ਵੇਲੇ ਆਤਮਾ ਵਿੱਚ ਭਰਪੂਰ ਰਹੀਏ। ਜਦੋਂ ਅਸੀਂ ਪਾਪ ਕਰਦੇ ਹਾਂ, ਸਾਨੂੰ ਉਸੇ ਵੇਲੇ ਪਰਮੇਸ਼ੁਰ ਦੇ ਸਾਹਮਣੇ ਕਬੂਲ ਕਰ ਲੈਣਾ ਚਾਹੀਦਾ ਹੈ ਅਤੇ ਆਪਣੇ ਸਮਰਪਣ ਨੂੰ ਨਵਾਂ ਕਰਦੇ ਹੋਏ ਆਤਮਾ ਨਾਲ ਚੱਲਣ ਵਾਲੇ, ਅਤੇ ਆਤਮਾ ਨਾਲ ਭਰੇ ਹੋਣ ਵਾਲੇ ਹੋ ਬਣੇ ਰਹਿਣਾ ਚਾਹੀਦਾ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਕਿਵੇਂ ਪਵਿੱਤਰ ਆਤਮਾ ਨਾਲ ਸੰਪੂਰਨ ਹੋ ਸੱਕਦਾ ਹਾਂ?
© Copyright Got Questions Ministries