settings icon
share icon
ਪ੍ਰਸ਼ਨ

ਚਾਰ ਆਤਮਿਕ ਨਿਯਮ ਕੀ ਹਨ?

ਉੱਤਰ


ਚਾਰ ਆਤਮਿਕ ਨਿਯਮ ਮੁਕਤੀ ਦੇ ਸ਼ੁੱਭ ਸੰਦੇਸ਼ ਨੂੰ ਜੋ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਮੌਜੂਦ ਹਨ, ਨੂੰ ਸੁਣਾਉਣ ਦਾ ਇੱਕ ਅਸਾਨ ਤਰੀਕਾ ਹੈ। ਇਸ ਉਪਦੇਸ਼ ਵਿੱਚ ਜ਼ਰੂਰੀ ਜਾਣਕਾਰੀਆਂ ਨੂੰ ਚਾਰ ਭਾਗਾਂ ਵਿੱਚ ਵੰਡਿਆਂ ਗਿਆ ਹੈ।

ਚਾਰ ਆਤਮਿਕ ਨਿਯਮਾਂ ਦੇ ਵਿੱਚੋਂ ਪਹਿਲਾ, "ਪਰਮੇਸ਼ੁਰ ਤੁਹਾਡੇ ਨਾਲ ਪਿਆਰ ਕਰਦਾ ਹੈ ਅਤੇ ਉਸ ਦੇ ਕੋਲ ਤੁਹਾਡੇ ਜੀਵਨ ਲਈ ਇੱਕ ਅਦਭੁੱਦ ਯੋਜਨਾ ਹੈ।" ਯੂਹੰਨਾ3:16 ਸਾਨੂੰ ਦੱਸਦੀ ਹੈ, "ਕਿਉਂਕਿ ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇੱਕਲੌਤਾ ਪੁੱਤ੍ਰ ਦੇ ਦਿੱਤਾ, ਤਾਂਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ, ਪ੍ਰੰਤੂ ਅਨੰਤ ਜੀਉਣ ਪਾਵੇ।" ਯੂਹੰਨਾ10:10 ਸਾਨੂੰ ਯਿਸੂ ਦੇ ਆਉਣ ਦੇ ਕਾਰਨ ਨੂੰ ਦੱਸਦੀ ਹੈ, "ਮੈਂ ਇਸ ਲਈ ਆਇਆ ਕਿ ਉਹ ਜੀਉਣ ਪਾਉਣ ਅਤੇ ਚੋਖਾ ਪਾਉਣ। "ਸਾਨੂੰ ਕਿਹੜੀ ਗੱਲ ਪਰਮੇਸ਼ੁਰ ਦੇ ਪਿਆਰ ਤੋਂ ਰੋਕਦੀ ਹੈ? ਕਿਹੜੀ ਚੀਜ਼ ਸਾਨੂੰ ਪਰਮੇਸ਼ੁਰ ਦੇ ਬਹੁਲਤਾ ਵਾਲੇ ਜੀਉਣ ਨੂੰ ਦੂਰ ਕਰ ਰਹੀ ਹੈ?

ਚਾਰ ਆਤਮਿਕ ਨਿਯਮਾਂ ਦੇ ਵਿੱਚੋਂ ਦੂਸਰਾ, "ਮਨੁੱਖ ਪਾਪ ਦੇ ਕਾਰਨ ਦੋਸ਼ੀ ਹੈ ਇਸ ਲਈ ਪਰਮੇਸ਼ੁਰ ਤੋਂ ਅਲੱਗ ਹੈ। ਨਤੀਜੇ ਵਜੋਂ, ਅਸੀਂ ਆਪਣੇ ਜੀਵਨ ਦੇ ਲਈ ਪਰਮੇਸ਼ੁਰ ਦੀ ਅਦਭੁੱਤ ਯੋਜਨਾ ਨੂੰ ਸਮਝ ਸੱਕਦੇ ਹਾਂ, "ਰੋਮੀਆਂ 3:23 ਉਸ ਜਾਣਕਾਰੀ ਦੀ ਪੁਸ਼ਟੀ ਕਰਦਾ ਹੈ,"ਪਾਪ ਦੀ ਮਜਦੂਰੀ ਤਾਂ ਮੌਤ ਹੈ।" ਪਰਮੇਸ਼ੁਰ ਨੇ ਸਾਡੀ ਸਿਰਜਣਾ ਉਸ ਦੇ ਨਾਲ ਸੰਗਤੀ ਰੱਖਣ ਦੇ ਲਈ ਕੀਤੀ ਹੈ। ਭਾਵੇਂ, ਮਨੁੱਖ ਇਸ ਸੰਸਾਰ ਵਿੱਚ ਪਾਪ ਨੂੰ ਲੈ ਆਇਆ, ਅਤੇ ਇਸ ਲਈ ਉਹ ਪਰਮੇਸ਼ੁਰ ਤੋਂ ਅਲੱਗ ਹੈ। ਅਸੀਂ ਉਸਦੇ ਨਾਲ ਉਸ ਸਬੰਧ ਨੂੰ ਵਿਗਾਡ਼ ਲਿਆ ਜਿਸ ਦੀ ਪਰਮੇਸ਼ੁਰ ਨੇ ਰੱਖਣ ਦੀ ਇੱਛਾ ਕੀਤੀ ਸੀ। ਇਸ ਦਾ ਸਮਾਧਾਨ ਕੀ ਹੈ?

ਚਾਰ ਆਤਮਿਕ ਨਿਯਮਾਂ ਵਿੱਚੋਂ ਤੀਸਰਾ, "ਯਿਸੂ ਮਸੀਹ ਹੀ ਸਾਡੇ ਪਾਪਾਂ ਲਈ ਪਰਮੇਸ਼ੁਰ ਦਾ ਇੱਕ ਮੁਹੱਈਆ ਹੈ। ਯਿਸੂ ਮਸੀਹ ਦੇ ਦੁਆਰਾ, ਸਾਨੂੰ ਸਾਡੇ ਪਾਪਾਂ ਦੀ ਮਾਫੀ ਮਿਲ ਸਕਦੀ ਹੈ ਅਤੇ ਪਰਮੇਸ਼ੁਰ ਦੇ ਨਾਲ ਸਹੀ ਰਿਸ਼ਤਾ ਮੁੜ ਕਾਇਮ ਕਰ ਸਕਦੇ ਹਾਂ।"( ਰੋਮੀਆਂ 5:8) ਸਾਨੂੰ ਦੱਸਦੀ ਹੈ ਕਿ, "ਪਰੰਤੂ ਪਰਮੇਸ਼ੁਰ ਆਪਣੇ ਪਿਆਰ ਦੀ ਭਲਿਆਈ ਇਸ ਰੀਤੀ ਨਾਲ ਪ੍ਰਗਟ ਕਰਦਾ ਹੈ ਕਿ ਜਦੋਂ ਅਸੀਂ ਪਾਪੀਂ ਹੀ ਸੀ ਤਾਂ ਮਸੀਹ ਸਾਡੇ ਲਈ ਮੋਇਆ। "(1ਕੁਰਿੰਥੀਆਂ 15:3-4) ਸਾਨੂੰ ਬਚਾਏ ਜਾਣ ਦੇ ਲਈ ਕੀ ਜਾਨਣ ਅਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਨੂੰ ਸੂਚਿਤ ਕਰਦਾ ਹੈ,"...ਕਿ ਪਵਿੱਤ੍ਰ ਵਚਨ ਦੇ ਅਨੁਸਾਰ ਯਿਸੂ ਮਸੀਹ ਸਾਡੇ ਪਾਪਾਂ ਦੇ ਲਈ ਮਰ ਗਿਆ, ਅਤੇ ਗੱਡਿਆ ਗਿਆ ਅਤੇ ਪਵਿੱਤ੍ਰ ਵਚਨ ਦੇ ਅਨੁਸਾਰ ਤੀਸਰੇ ਦਿਨ ਜੀ ਵੀ ਉੱਠਿਆ..." ਯਿਸੂ ਖੁਦ ਇਹ ਐਲਾਨ ਕਰਦਾ ਹੈ ਕਿ ਉਹ ਹੀ ਮੁਕਤੀ ਦੇ ਲਈ ਯੂਹੰਨਾ 14:6 ਵਿੱਚ ਕੇਵਲ ਇੱਕੋ ਰਾਹ ਹੈ," ਰਾਹ ਅਤੇ ਸਤ ਅਤੇ ਜੀਉਣ ਮੈਂ ਹੀ ਹਾਂ ਬਿਨ੍ਹਾਂ ਮੇਰੇ ਦੁਆਰਾ ਪਿਤਾ ਦੇ ਕੋਲ ਕੋਈ ਪਹੁੰਚ ਨਹੀਂ ਸਕਦਾ।" ਮੈਂ ਕਿਸ ਤਰਾਂ ਇਸ ਮੁਕਤੀ ਦੇ ਇਸ ਅਦਭੁੱਤ ਦਾਨ ਨੂੰ ਪਾ ਸਕਦਾ ਹਾਂ?

ਚਾਰ ਆਤਮਕ ਨਿਯਮਾਂ ਵਿੱਚੋਂ ਚੌਥਾ,"ਮੁਕਤੀ ਦੇ ਦਾਨ ਨੂੰ ਪਾਉਂਣ ਦੇ ਲਈ ਸਾਨੂੰ ਸਾਡੇ ਵਿਸ਼ਵਾਸ ਨੂੰ ਯਿਸੂ ਮਸੀਹ ਵਿੱਚ ਉਸ ਨੂੰ ਆਪਣਾ ਮੁਕਤੀ ਦਾਤਾ ਮੰਨਦੇ ਹੋਏ ਰੱਖਣਾ ਚਾਹੀਦਾ ਅਤੇ ਆਪਣੇ ਜੀਵਨਾਂ ਦੇ ਲਈ ਪਰਮੇਸ਼ੁਰ ਦੀ ਅਦਭੁੱਤ ਯੋਜਨਾ ਨੂੰ ਜਾਨਣਾ ਚਾਹੀਦਾ ਹੈ। "ਯੂਹੰਨਾ 1:12 ਇਸ ਨੂੰ ਸਾਡੇ ਲਈ ਇਸ ਤਰ੍ਹਾਂ ਬਿਆਨ ਕਰਦੀ ਹੈ," ਪਰੰਤੂ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੰਤਾਨ ਹੋਣ ਦਾ ਅਧੀਕਾਰ ਦਿੱਤਾ।" ਰਸੂਲਾਂ ਦੇ ਕੰਮ 16:31 ਸਾਫ਼ ਰੂਪ ਨਾਲ ਇਹ ਕਹਿੰਦੀ ਹੈ ਕਿ," ਪ੍ਰਭੁ ਯਿਸੂ ਮਸੀਹ ਉੱਤੇ ਵਿਸ਼ਵਾਸ ਕਰ, ਤਾਂ ਤੂੰ ਅਤੇ ਤੇਰਾ ਘਰਾਣਾ ਮੁਕਤੀ ਪਾਵੇਗਾ!" ਅਸੀਂ ਕੇਵਲ ਕਿਰਪਾ ਤੋਂ, ਇੱਕ ਸਿਰਫ਼ ਯਿਸੂ ਮਸੀਹ ਵਿੱਚ ਹੀ, ਵਿਸ਼ਵਾਸ ਕਰਨ ਦੇ ਨਾਲ ਬਚਾਏ ਜਾ ਸਕਦੇ ਹਾਂ (ਅਫ਼ਸੀਆਂ 2:8-9)।

ਅਗਰ ਤੁਸੀਂ ਮੁਕਤੀ ਦਾਤਾ ਦੇ ਰੂਪ ਵਿੱਚ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨਾ ਚਾਹੁੰਦੇ ਹੋ, ਤਾਂ ਹੇਠ ਲਿਖਤ ਸ਼ਬਦਾਂ ਨੂੰ ਪਰਮੇਸ਼ੁਰ ਅੱਗੇ ਕਹੋ। ਇਨ੍ਹਾਂ ਸ਼ਬਦਾਂ ਨੂੰ ਕਹਿਣ ਦੇ ਨਾਲ ਤੁਹਾਡਾ ਛੁਟਕਾਰਾ ਨਹੀਂ ਹੋ ਸਕਦਾ ਕੇਵਲ ਯਿਸੂ ਮਸੀਹ ਵਿੱਚ ਵਿਸ਼ਵਾਸ ਹੀ ਹੈ ਜੋ ਤੁਹਾਨੂੰ ਪਾਪਾਂ ਤੋਂ ਬਚਾ ਸਕਦਾ ਹੈ। ਇਹ ਪ੍ਰਾਰਥਨਾ ਉਸ ਵਿੱਚ ਆਪਣੇ ਵਿਸ਼ਵਾਸ ਨੂੰ ਕਰਨਾ ਹੈ ਜੋ ਤੁਹਾਨੂੰ ਪਾਪ ਤੋ ਬਚਾ ਸੱਕਦਾ ਹੈ। ਇਹ ਪ੍ਰਾਥਰਨਾ ਇੱਕ ਸਧਾਰਨ ਰਸਤਾ ਜੋ ਤੁਹਾਡੇ ਵਿਸ਼ਵਾਸ ਨੂੰ ਪਰਮੇਸ਼ੁਰ ਵਿੱਚ ਪ੍ਰਗਟ ਕਰਦਾ ਹੈ ਅਤੇ ਤੁਹਾਡੀ ਮੁਕਤੀ ਨੂੰ ਦੇਣ ਵਾਸਤੇ ਉਸ ਨੂੰ ਧੰਨਵਾਦ ਦਾ ਤਰੀਕਾ ਹੈ, "ਪਰਮੇਸ਼ੁਰ, ਮੈਂ ਜਾਣਦਾ ਹਾਂ ਕਿ ਮੈਂ ਤੁਹਾਡੇ ਖਿਲਾਫ਼ ਪਾਪ ਕੀਤਾ ਅਤੇ ਮੈਂ ਸਜਾ ਦਾ ਹੱਕਦਾਰ ਹਾਂ। ਪਰ ਯਿਸੂ ਮਸੀਹ ਨੇ ਉਹ ਸਜਾ ਜਿਸ ਦਾ ਮੈਂ ਹੱਕਦਾਰ ਸੀ ਉਸ ਨੂੰ ਚੁੱਕ ਲਿਆ ਤਾਂ ਕਿ ਉਸ ਵਿੱਚ ਵਿਸ਼ਵਾਸ ਦੇ ਦੁਆਰਾ ਮੈਂ ਮਾਫ਼ ਕੀਤਾ ਜਾ ਸਕਾਂ। ਮੁਕਤੀ ਦੇ ਲਈ ਮੈਂ ਤੁਹਾਡੇ ਵਿੱਚ ਨਿਹਚਾ ਕਰਦਾ ਹਾਂ। ਧੰਨਵਾਦ ਕਰਦਾ ਹੈਂ ਤੁਹਾਡੀ ਅਦੁੱਤੀ ਕਿਰਪਾ ਅਤੇ ਮਾਫੀ- ਜੋ ਸਦੀਪਕ ਜੀਉਂਣ ਦਾ ਦਾਨ ਹੈ! ਆਮੀਨ!"

ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਚਾਰ ਆਤਮਿਕ ਨਿਯਮ ਕੀ ਹਨ?
© Copyright Got Questions Ministries