ਪ੍ਰਸ਼ਨ
ਚੰਗੇ ਮਾਤਾ ਪਿਤਾ ਹੋਣ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ?
ਉੱਤਰ
ਮਾਤਾ ਪਿਤਾ ਨੂੰ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਔਖਾ ਅਤੇ ਚਿਨੌਤੀ ਭਰਿਆ ਹੋਇਆ ਕੰਮ ਹੋ ਸੱਕਦਾ ਹੈ, ਪਰ ਠੀਕ ਉਸੇ ਸਮੇਂ ਇਹ ਸਭ ਤੋਂ ਜ਼ਿਆਦਾ ਇਨਾਮ ਦੇਣ ਵਾਲਾ ਅਤੇ ਕੀਤੇ ਜਾਣ ਵਾਲੇ ਕਿਸੇ ਵੀ ਕੰਮ ਤੋਂ ਜ਼ਿਆਦਾ ਭਰਪੂਰੀ ਨੂੰ ਦੇਣ ਵਾਲਾ ਹੋ ਸੱਕਦਾ ਹੈ। ਬਾਈਬਲ ਵਿੱਚ ਇਸ ਵਿਸ਼ੇ ਉੱਤੇ ਕਹਿਣ ਲਈ ਬਹੁਤ ਕੁਝ ਹੈ ਕਿ ਕਿਹੜੇ ਤਰੀਕੇ ਨੂੰ ਦੇਣ ਵਾਲਾ ਹੋ ਸੱਕਦਾ ਹੈ। ਬਾਈਬਲ ਵਿੱਚ ਇਸ ਵਿਸ਼ੇ ਉੱਤੇ ਕਹਿਣ ਲਈ ਬਹੁਤ ਕੁਝ ਹੈ ਕਿ ਕਿਹੜੇ ਤਰੀਕੇ ਨਾਲ ਅਸੀਂ ਕਾਮਯਾਬ ਤਰੀਕੇ ਨਾਲ ਬੱਚਿਆਂ ਨੂੰ ਪਰਮੇਸ਼ੁਰ ਦੇ ਮਨੁੱਖ ਅਤੇ ਔਰਤਾਂ ਹੋਣ ਦੇ ਰੂਪ ਵਿੱਚ ਪਾਲਣ ਪੋਸ਼ਣ ਕਰ ਸੱਕਦੇ ਹਾਂ।
ਪਿਆਰ ਨਾਲ ਭਰੇ ਹੋਏ ਪਰਮੇਸ਼ੁਰ ਦੇ ਨਾਲ ਅਤੇ ਉਸ ਨਾਲ ਧਰਮੀ ਜੀਵਨ ਬਤੀਤ ਕਰਨ ਦੇ ਦੁਆਰਾ ਖੁਦ ਨੂੰ ਉਸ ਦੇ ਹੁਕਮਾਂ ਦੇ ਲਈ ਸਮਰਪਣ ਕਰਦੇ ਹੋਏ, ਸਾਨੂੰ ਸਾਡੇ ਬੱਚਿਆਂ ਦੇ ਸੰਬੰਧ ਵਿੱਚ ਠੀਕ ਉਸ ਤਰ੍ਹਾਂ ਕਰਨ ਲਈ ਬਿਵਸਥਾਸਾਰ 6:6-7 ਦੇ ਹੁਕਮ ਦੇ ਵੱਲ ਧਿਆਨ ਦੇਣ ਦੀ ਲੋੜ੍ਹ ਹੈ। ਇਹ ਪ੍ਰਸੰਗ ਇਸ ਤਰ੍ਹਾਂ ਦੀ ਸਿੱਖਿਆ ਦੇ ਚਲਦੇ ਰਹਿਣ ਵਾਲੇ ਸੁਭਾਅ ਦੇ ਉੱਤੇ ਜ਼ੋਰ ਦਿੰਦਾ ਹੈ। ਇਸ ਨੂੰ ਹਰ ਸਮੇਂ-ਘਰ ਵਿੱਚ, ਸੜਕ ਉੱਤੇ, ਰਾਤ ਵੇਲੇ ਅਤੇ ਸਵੇਰ ਦੇ ਸਮੇਂ ਕੀਤਾ ਜਾਣਾ ਚਾਹੀਦਾ ਹੈ। ਬਾਈਬਲ ਦੀ ਸੱਚਿਆਈ ਸਾਡੇ ਘਰਾਂ ਦੀ ਨੀਂਹ ਹੋਣੀ ਚਾਹੀਦੀ ਹੈ। ਇਨ੍ਹਾਂ ਸਿੱਖਿਆਵਾਂ ਦੇ ਸਿੱਧਾਂਤਾ ਨੂੰ ਮੰਨਦੇ ਹੋਏ, ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਪਰਮੇਸ਼ੁਰ ਦੀ ਅਰਾਧਨਾ ਲਗਾਤਾਰ ਹੋਣੀ ਚਾਹੀਦੀ ਹੈ, ਸਿਰਫ਼ ਐਤਵਾਰ ਦੀ ਸਵਰੇ ਜਾਂ ਰਾਤ ਤੱਕ ਹੀ ਸੀਮਿਤ ਨਹੀਂ ਹੋਣੀ ਚਾਹੀਦੀ ਹੈ।
ਭਾਵੇਂ ਸਾਡੇ ਬੱਚੇ ਸਿੱਧੀ ਸਿੱਖਿਆ ਰਾਹੀਂ ਬਹੁਤ ਕੁਝ ਸਿਖੱਦੇ ਹਨ, ਉਹ ਸਾਨੂੰ ਵੇਖਣ ਦੇ ਰਾਹੀਂ ਵੀ ਬਹੁਤ ਕੁਝ ਸਿੱਖਦੇ ਹਨ। ਇਸ ਲਈ ਸਾਨੂੰ ਹਰ ਇੱਕ ਕੰਮ ਨੂੰ ਕਰਨ ਲੱਗਿਆ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ। ਸਾਨੂੰ ਸਭ ਤੋਂ ਪਹਿਲਾਂ ਪਰਮੇਸ਼ੁਰ ਦੁਆਰਾ ਦਿੱਤੀ ਗਈ ਭੂਮਿਕਾ ਦੇ ਬਾਰੇ ਵਿੱਚ ਜਾਣਕਾਰੀ ਹੋਣੀ ਚਾਹੀਦੀ ਹੈ। ਪਤੀ ਅਤੇ ਪਤੀਆਂ ਵਿੱਚ ਬਰਾਬਰ ਆਦਰ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇੱਕ ਦੂਜੇ ਦੇ ਅਧੀਨ ਹੋਣਾ ਚਾਹੀਦਾ ਹੈ (ਅਫ਼ਸੀਆਂ 5:21)। ਠੀਕ ਉਸੇ ਵੇਲੇ, ਪਰਮੇਸ਼ੁਰ ਦੇ ਹੁਕਮ ਦੀ ਲੜੀ ਨੂੰ ਬਣਾਈ ਰੱਖਣ ਲਈ ਅਧਿਕਾਰ ਦੀ ਲੜ੍ਹੀ ਨੂੰ ਸਥਾਪਿਤ ਕੀਤਾ ਗਿਆ ਹੈ। “ਤੁਸੀਂ ਆਪੋ ਨਿਆਉਂ ਨਾ ਕਰੋ, ਭਲਾ, ਇਹ ਫਬਦਾ ਹੈ ਜੋ ਇਸਤ੍ਰੀ ਨੰਗੇ ਸਿਰ ਪਮਰੇਸ਼ੁਰ ਦੇ ਅੱਗੇ ਪ੍ਰਾਰਥਨਾ ਕਰੇ?” (1 ਕੁਰਿੰਥੀਆਂ 11:3)। ਅਸੀਂ ਜਾਣਦੇ ਹਾਂ ਕਿ ਮਸੀਹ ਪਰਮੇਸ਼ੁਰ ਤੋਂ ਘੱਟ ਨਹੀਂ ਹੈ, ਠੀਕ ਉਸੇ ਤਰ੍ਹਾਂ ਹੀ ਪਤਨੀ ਪਤੀ ਤੋਂ ਘੱਟ ਨਹੀਂ ਹੈ। ਪਰਮੇਸ਼ੁਰ ਇਸ ਨੂੰ ਕਬੂਲ ਕਰਦਾ ਹੈ, ਪਰ ਫਿਰ ਵੀ, ਅਧਿਕਾਰ ਦੇ ਪ੍ਰਤੀ ਅਧੀਨਗੀ ਦੇ ਬਿਨ੍ਹਾਂ, ਇੱਥੇ ਕਿਸੇ ਵੀ ਤਰ੍ਹਾਂ ਦਾ ਹੁਕਮ ਭਾਵ ਕੋਈ ਲੜ੍ਹੀ ਨਹੀਂ ਹੋਵੇਗੀ। ਪਤੀ ਦੀ ਜਿੰਮੇਵਾਰੀ ਘਰਾਣੇ ਦਾ ਸਿਰ ਹੋਣ ਦੇ ਨਾਤੇ ਆਪਣੀ ਪਤਨੀ ਨੂੰ ਪਿਆਰ ਕਰਨ ਦੀ ਹੈ ਠੀਕ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਉਹ ਆਪਣੇ ਸਰੀਰ ਨੂੰ ਪਿਆਰ ਕਰਦਾ ਹੈ, ਉਸੇ ਤਰ੍ਹਾਂ ਹੀ ਜਿਵੇਂ ਬਲਿਦਾਨ ਦੇ ਤਰੀਕੇ ਨਾਲ ਮਸੀਹ ਨੇ ਆਪਣੀ ਕਲੀਸਿਯਾ ਨੂੰ ਪਿਆਰ ਕੀਤਾ ਹੈ (ਅਫ਼ਸੀਆਂ 5:25-29)।
ਇਸ ਪਿਆਰ ਨਾਲ ਭਰੀ ਹੋਈ ਅਗੁਵਾਈ ਦੇ ਪ੍ਰਤੀ ਪ੍ਰਤੀਕ੍ਰਿਆ ਦੇ ਤੌਰ ’ਤੇ, ਇੱਕ ਪਤਨੀ ਨੂੰ ਆਪਣੇ ਪਤੀ ਦੇ ਅਧਿਕਾਰ ਦੇ ਅਧੀਨ ਹੋਣ ਦੇ ਲਈ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਹੈ (ਅਫ਼ਸੀਆਂ 5:24; ਕੁਲੁੱਸੀਆਂ 3:18)। ਉਸ ਦੀ ਮੁੱਖ ਜਿੰਮੇਵਾਰੀ ਆਪਣੇ ਪਤੀ ਨੂੰ ਪਿਆਰ ਕਰਨਾ ਅਤੇ ਉਸ ਦਾ ਆਦਰ ਕਰਨਾ, ਬੁੱਧੀਮਾਨੀ ਅਤੇ ਪਵਿੱਤਰਤਾ ਵਿੱਚ ਜੀਵਨ ਗੁਜਾਰਦੇ ਹੋਏ, ਆਪਣੇ ਘਰ ਦੀ ਦੇਖ ਭਾਲ ਕਰੇ (ਤੀਤੁਸ 2:4-5)। ਮਰਦਾਂ ਨਾਲੋਂ ਜ਼ਿਆਦਾ ਔਰਤਾਂ ਵਿੱਚ ਘਰ ਦਾ ਪਾਲਣ ਪੋਸ਼ਣ ਕਰਨ ਵਿੱਚ ਜ਼ਿਆਦਾ ਸੁਭਾਵਿਕ ਗੁਣ ਹੁੰਦਾ ਹੈ ਕਿਉਂਕਿ ਉਸ ਨੂੰ ਮੁੱਖ ਰੂਪ ਵਿੱਚ ਆਪਣੇ ਬੱਚਿਆਂ ਦੀ ਦੇਖ ਭਾਲ ਕਰਨ ਲਈ ਸਿਰਜਿਆ ਗਿਆ ਹੈ।
ਅਨੁਸ਼ਾਸਨ ਅਤੇ ਸਿੱਖਿਆ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਕਰਨ ਦੇ ਲਈ ਸਿਰਜਿਆ ਗਿਆ ਹੈ। ਕਹਾਉਤਾਂ 13:24 ਕਹਿੰਦਾ ਹੈ, “ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।” ਉਹ ਬੱਚੇ ਜੋ ਬਿਨ੍ਹਾਂ ਅਨੁਸ਼ਾਸਨ ਵਾਲੇ ਘਰਾਂ ਵਿੱਚ ਵੰਡੇ ਹੁੰਦੇ ਹਨ ਉਹ ਖੁਦ ਨੂੰ ਬੇਕਾਰ ਅਤੇ ਅਯੋਗ ਸਮਝਦੇ ਹਨ। ਉਨ੍ਹਾਂ ਅੰਦਰ ਸਿੱਖਿਆ ਅਤੇ ਅਨੁਸ਼ਾਸਨ ਦੀ ਘਾਟ ਹੁੰਦੀ ਹੈ, ਅਤੇ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਹਨ ਉਹ ਬਾਗੀ ਬਣ ਜਾਂਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਅਧਿਕਾਰ ਪ੍ਰਤੀ ਉਨ੍ਹਾਂ ਵਿੱਚ ਜਾਂ ਤਾਂ ਘੱਟ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਆਦਰ ਨਹੀਂ ਹੁੰਦਾ ਹੈ, ਜਿਸ ਵਿੱਚ ਪਰਮੇਸ਼ੁਰ ਵੀ ਸ਼ਾਮਿਲ ਹੈ। “ਜਦ ਤਾਈਂ ਆਸ ਹੈ ਆਪਣੇ ਪੁੱਤ੍ਰ ਨੂੰ ਤਾੜ, ਪਰ ਉਹ ਦੇ ਨਾਸ ਉੱਤੇ ਆਪਣਾ ਜੀ ਨਾ ਲਾ” (ਕਹਾਉਤਾਂ 19:18)। ਠੀਕ ਉਸੇ ਵੇਲੇ, ਅਨੁਸ਼ਾਸਨ ਦਾ ਪਿਆਰ ਦੇ ਨਾਲ ਸੰਤੁਲਨ ਹੋਣਾ ਚਹੀਦਾ ਹੈ, ਨਹੀਂ ਤਾਂ ਬੱਚੇ ਗੁੱਸਾ ਕਰਦੇ ਹੋਏ ਨਿਰਾਸ਼, ਅਤੇ ਬਾਗੀ ਹੋ ਕੇ ਵੱਡੇ ਹੋਣਗੇ (ਕੁਲੁੱਸੀਆਂ 3:21)। ਪਰਮੇਸ਼ੁਰ ਕਬੂਲ ਕਰਦਾ ਹੈ ਕਿ ਅਨੁਸ਼ਾਸਨ ਦਰਦ ਨਾਲ ਭਰਿਆ ਹੋਇਆ ਹੁੰਦਾ ਹੈ ਜਦੋਂ ਇਸ ਨੂੰ ਕੀਤਾ ਜਾਂਦਾ ਹੈ (ਇਬਰਾਨੀਆਂ 12:11), ਪਰ ਇਸ ਨੂੰ ਪਿਆਰ ਨਾਲ ਭਰੀ ਹੋਈ ਸਿੱਖਿਆ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ, ਇਹ ਵਿਲੱਖਣ ਦੇ ਤੌਰ ’ਤੇ ਬੱਚੇ ਦੇ ਲਈ ਫਾਇਦੇਮੰਦ ਹੁੰਦਾ ਹੈ। “ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ” (ਅਫ਼ਸੀਆਂ 6:4)।
ਬੱਚਿਆਂ ਨੂੰ ਕਲੀਸਿਯਾ ਦੇ ਪਰਿਵਾਰ ਅਤੇ ਸੇਵਾਕਾਈ ਵਿੱਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਉਹ ਜਵਾਨ ਹੋ ਰਹੇ ਹੁੰਦੇ ਹਨ। ਬਾਈਬਲ ਵਿੱਚ ਵਿਸ਼ਵਾਸ ਕਰਨ ਵਾਲੀ ਕਲੀਸਿਯਾ ਦਾ ਲਗਾਤਾਰ ਸ਼ਾਮਲ ਹੋਣਾ ਹੈ (ਇਬਰਾਨੀਆਂ 10:25), ਉਨ੍ਹਾਂ ਨੂੰ ਵੇਖਣ ਦਿਉ ਕਿ ਤੁਸੀਂ ਬਾਈਬਲ ਪੜ੍ਹ ਰਹੇ ਹੋ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਇਸ ਦਾ ਚਿੰਤਨ ਕਰੋ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਚਾਰੇ ਪਾਸੇ ਦੀ ਦੁਨਿਆਂ ਨੂੰ ਜਦੋਂ ਉਹ ਵੇਖਦੇ ਹਨ ਤਾਂ ਉਸ ਦੀ ਚਰਚਾ ਕਰੋ, ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਵਡਿਆਈ ਦੇ ਬਾਰੇ ਵਿੱਚ ਹਰ ਰੋਜ਼ ਦੇ ਜੀਵਨ ਦੇ ਦੁਆਰਾ ਸਿੱਖਿਆ ਦਿਉ। “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ” (ਕਹਾਉਤਾਂ 22:6)। ਇੱਕ ਚੰਗੇ ਮਾਤਾ ਪਿਤਾ ਹੁੰਦਿਆਂ ਹੋਇਆਂ ਬੱਚਿਆਂ ਦਾ ਪਾਲਣ ਪੋਸ਼ਣ ਇਸ਼ ਤਰੀਕੇ ਨਾਲ ਕਰੋ ਕਿ ਤੁਹਾਡੇ ਨਮੂਨੇ ਦਾ ਪਾਲਣ ਪ੍ਰਭੁ ਦੀ ਅਰਾਧਨਾ ਅਤੇ ਆਗਿਆ ਦਾ ਪਾਲਣ ਕਰਦੇ ਹੋਏ ਕਰਨ।
English
ਚੰਗੇ ਮਾਤਾ ਪਿਤਾ ਹੋਣ ਦੇ ਬਾਰੇ ਵਿੱਚ ਬਾਈਬਲ ਕੀ ਕਹਿੰਦੀ ਹੈ?