settings icon
share icon
ਪ੍ਰਸ਼ਨ

ਨਿਆਓਂ ਦਾ ਵੱਡਾ ਚਿੱਟਾ ਸਿਘਾੰਸਣ ਕੀ ਹੈ?

ਉੱਤਰ


ਨਿਆਓਂ ਦੇ ਵੱਡੇ ਚਿੱਟੇ ਸਿੰਘਾਸਣ ਦਾ ਵਰਣਨ ਪ੍ਰਕਾਸ਼ ਦੀ ਪੋਥੀ 20:11-15 ਵਿੱਚ ਕੀਤਾ ਗਿਆ ਹੈ ਅਤੇ ਇਹ ਅੱਗ ਦੀ ਝੀਲ ਵਿੱਚ ਮੁਕਤੀ ਨਾ ਪਾਏ ਹੋਏ ਲੋਕਾਂ ਨੂੰ ਸੁੱਟੇ ਜਾਣ ਤੋਂ ਪਹਿਲਾਂ ਦਾ ਨਿਆਓਂ ਹੈ। ਅਸੀਂ ਪ੍ਰਕਾਸ਼ ਦੀ ਪੋਥੀ 20:7-15 ਤੋਂ ਜਾਣਦੇ ਹਾਂ ਕਿ ਇਹ ਨਿਆਓਂ ਹਜ਼ਾਰ ਸਾਲ ਦੇ ਰਾਜ ਅਤੇ ਸ਼ੈਤਾਨ, ਪਸ਼ੂ ਅਤੇ ਝੂਠੇ ਨਬੀ ਨੂੰ ਅੱਗ ਦੀ ਝੀਲ ਵਿੱਚ ਸੁੱਟੇ ਜਾਣ ਦੇ ਮਗਰੋਂ ਹੋਵੇਗਾ (ਪ੍ਰਕਾਸ਼ ਦੀ ਪੋਥੀ 20:7-10)। ਜੋ ਪੋਥੀਆਂ ਖੋਲੀਆਂ ਗਈਆਂ (ਪ੍ਰਕਾਸ਼ ਦੀ ਪੋਥੀ 20:12) ਉਸ ਦੇ ਵਿੱਚ ਹਰੇਕ ਦੇ ਕੰਮ ਦਰਜ ਹਨ, ਭਾਵੇਂ ਉਹ ਭਲੇ ਜਾਂ ਬੁਰੇ ਲੋਕ ਕਿਉਂ ਨਾ ਹੋਣ, ਕਿਉਂਕਿ ਜੋ ਕੁਝ ਕਿਹਾ ਗਿਆ ਹੈ, ਕੀਤਾ ਗਿਆ, ਜਾਂ ਇੱਥੋਂ ਤੱਕ ਕਿ ਸੋਚਿਆ ਗਿਆ ਪਰਮੇਸ਼ੁਰ ਉਸ ਸਭ ਨੂੰ ਜਾਣਦਾ ਹੈ, ਅਤੇ ਉਹ ਉਸੇ ਦੇ ਮੁਤਾਬਿਕ ਹਰ ਇੱਕ ਨੂੰ ਇਨਾਮ ਜਾਂ ਸਜ਼ਾ ਦੇਵੇਗਾ (ਜ਼ਬੂਰਾਂ ਦੀ ਪੋਥੀ 28:4; 62:12; ਰੋਮੀਆਂ 2:6; ਪ੍ਰਕਾਸ਼ ਦੀ ਪੋਥੀ 2:23; 18:6; 22:12)।

ਠੀਕ ਉਸੇ ਵੇਲੇ, ਇੱਕ ਹੋਰ ਪੋਥੀ “ਜੀਉਂਣ ਦੀ ਪੋਥੀ” ਖੋਲੀ ਜਾਵੇਗੀ (ਪ੍ਰਕਾਸ਼ ਦੀ ਪੋਥੀ 20:12)। ਇਹ ਉਹ ਪੋਥੀ ਹੈ ਜਿਹੜੀ ਇਹ ਫੈਂਸਲਾ ਕਰੇਗੀ ਕਿ ਕਿਹੜਾ ਮਨੁੱਖ ਪਰਮੇਸ਼ੁਰ ਦੇ ਨਾਲ ਸਦੀਪਕ ਕਾਲ ਦੇ ਜੀਉਂਣ ਨੂੰ ਪਾਵੇਗਾ ਜਾਂ ਕਿਹੜਾ ਸਦੀਪਕ ਕਾਲ ਦੇ ਲਈ ਅੱਗ ਦੀ ਝੀਲ ਵਿੱਚ ਸੁੱਟਿਆ ਜਾਵੇਗਾ, ਭਾਵੇਂ, ਮਸੀਹੀ ਵਿਸ਼ਵਾਸੀਆਂ ਨੂੰ ਉਨ੍ਹਾਂ ਦੇ ਕੰਮਾਂ ਲਈ ਜਿੰਮੇਵਾਰ ਠਹਿਰਾਇਆ ਜਾਵੇਗਾ, ਉਨ੍ਹਾਂ ਨੂੰ ਮਸੀਹ ਵਿੱਚ ਮਾਫ਼ ਕੀਤਾ ਜਾਵੇਗਾ ਅਤੇ “ਉਨ੍ਹਾਂ ਦਾ ਨਾਮ ਜਗਤ ਦੇ ਮੁੱਢੋਂ ਜੀਉਂਣ ਦੀ ਪੋਥੀ ਵਿੱਚ ਲਿਖਿਆ ਹੈ” (ਪ੍ਰਕਾਸ਼ ਦੀ ਪੋਥੀ 17:8)। ਸਾਨੂੰ ਪਵਿੱਤਰ ਵਚਨ ਤੋਂ ਪਤਾ ਚੱਲਦਾ ਹੈ ਕਿ ਇਸ ਨਿਆਓਂ ਦੇ ਵੇਲੇ “ਜਦੋਂ ਮੁਰਦਿਆਂ ਦਾ ਜੋ ਕੁਝ ਉਨ੍ਹਾਂ ਕੀਤਾ ਉਸ ਦੇ ਅਨੁਸਾਰ ਉਨ੍ਹਾਂ ਦਾ ਨਿਆਓਂ ਕੀਤਾ ਜਾਵੇਗਾ” (ਪ੍ਰਕਾਸ਼ ਦੀ ਪੋਥੀ 20:12) ਅਤੇ “ਹਰ ਇੱਕ” ਜਿਸ ਦਾ ਨਾਮ “ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ” ਨਹੀਂ ਮਿਲਿਆ ਉਨ੍ਹਾਂ ਨੂੰ “ਅੱਗ ਦੀ ਝੀਲ ਵਿੱਚਟ ਸੁੱਟ ਦਿੱਤਾ ਜਾਵੇਗਾ” (ਪ੍ਰਕਾਸ਼ ਦੀ ਪੋਥੀ 20:15)।

ਸੱਚਾਈ ਇਹ ਹੈ ਕਿ ਸਭਨਾਂ ਦਾ ਆਖਰੀ ਨਿਆਓਂ ਹੋਵੇਗਾ, ਦੋਵੇਂ ਭਾਵ ਵਿਸ਼ਵਾਸੀਆਂ ਅਤੇ ਅਵਿਸ਼ਵਾਸੀਆਂ ਦਾ, ਪਵਿੱਤਰ ਵਚਨ ਦੇ ਕਈ ਪ੍ਰਸੰਗਾਂ ਵਿੱਚ ਸਾਫ਼ ਤਸਦੀਕ ਕੀਤਾ ਗਿਆ ਹੈ। ਹਰ ਇੱਕ ਮਨੁੱਖ ਇੱਕ ਦਿਨ ਮਸੀਹ ਦੇ ਸਾਹਮਣੇ ਖੜਾ ਹੋਵੇਗਾ ਅਤੇ ਉਸ ਦੇ ਹਰੇਕ ਕੰਮਾਂ ਦਾ ਨਿਆਓਂ ਕੀਤਾ ਜਾਵੇਗਾ। ਜਦੋਂ ਕਿ ਇਹ ਸਾਫ਼ ਹੈ ਕਿ ਵੱਡੇ ਚਿੱਟਾ ਸਿੰਘਾਸਣ ਦਾ ਨਿਆਓਂ ਹੀ ਆਖਰੀ ਨਿਆਓਂ ਹੈ, ਮਸੀਹੀ ਵਿਸ਼ਵਾਸੀ ਇਸ ਗੱਲ ਦੇ ਉੱਤੇ ਰਾਜ਼ੀ ਨਹੀਂ ਹੁੰਦੇ ਹਨ ਕਿ ਇਹ ਕਿਵੇਂ ਹੋਰਨਾਂ ਉਨ੍ਹਾਂ ਨਿਆਵਾਂ ਨਾਲ ਸੰਬੰਧ ਰੱਖਦਾ ਹੈ। ਜਿਨ੍ਹਾਂ ਦਾ ਬਾਈਬਲ ਵਿੱਚ ਜ਼ਿਕਰ ਕੀਤਾ ਗਿਆ ਹੈ, ਖਾਸ ਕਰਕੇ, ਉਹ ਕੌਣ ਹਨ ਜਿਨ੍ਹਾਂ ਦਾ ਵੱਡੇ ਚਿੱਟੇ ਸਿੰਘਾਸਣ ਦੇ ਸਾਹਮਣੇ ਨਿਆਓਂ ਦੇ ਵੇਲੇ ਨਿਆਓਂ ਕੀਤਾ ਜਾਵੇਗਾ।

ਕੁਝ ਮਸੀਹੀ ਇਹ ਵਿਸ਼ਵਾਸ ਕਰਦੇ ਹਨ ਕਿ ਇਹ ਤਿੰਨੇ ਨਿਆਓਂ ਇੱਕੋ ਹੀ ਆਖਰੀ ਨਿਆਓਂ ਦੇ ਬਾਰੇ ਗੱਲ ਕਰਦੇ ਹਨ, ਨਾਂ ਕਿ ਤਿੰਨ ਵੱਖ ਵੱਖ ਨਿਆਵਾਂ ਦੇ ਬਾਰੇ। ਦੂਜੇ ਸ਼ਬਦਾਂ ਵਿੱਚ, ਪ੍ਰਕਾਸ਼ ਦੀ ਪੋਥੀ 20:11-15 ਵਿੱਚ ਨਿਆਓਂ ਦੇ ਵੱਡੇ ਚਿੱਟੇ ਸਿੰਘਾਸਣ ਦਾ ਉਹ ਸਮਾਂ ਹੋਵੇਗਾ ਜਦੋਂ ਵਿਸ਼ਵਾਸੀ ਅਤੇ ਅਵਿਸ਼ਵਾਸੀ ਲੋਕਾਂ ਦਾ ਇੱਕੋ ਸਮੇਂ ਨਿਆਓਂ ਕੀਤਾ ਜਾਵੇਗਾ। ਉਹ ਜਿਨ੍ਹਾਂ ਦਾ ਨਾਮ ਜੀਉਂਣ ਦੀ ਪੋਥੀ ਵਿੱਚੋਂ ਮਿਲ ਜਾਂਦਾ ਹੈ, ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਉਨ੍ਹਾਂ ਦਾ ਨਿਆਓਂ ਕੀਤਾ ਜਾਵੇਗਾ, ਇਸ ਗੱਲ ਨੂੰ ਨਿਸ਼ਚਿਤ ਕਰਨ ਲਈ ਕਿ ਉਹ ਇਨਾਮ ਨੂੰ ਹਾਸਿਲ ਕਰਨਗੇ ਜਾਂ ਖੋਹਣਗੇ। ਉਹ ਜਿਨ੍ਹਾਂ ਦਾ ਨਾਮ ਜੀਉਂਣ ਦੀ ਪੋਥੀ ਵਿੱਚ ਲਿਖਿਆ ਨਹੀਂ ਮਿਲਦਾ, ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਨਿਆਓਂ ਸਜ਼ਾ ਦੇ ਦਰਜੇ ਨੂੰ ਪੱਕਾ ਕਰਨ ਦੇ ਲਈ ਜੋ ਉਹ ਅੱਗ ਦੀ ਝੀਲ ਵਿੱਚ ਹਾਸਿਲ ਕਰਨਗੇ। ਜਿਹੜੇ ਇਸ ਵਿਚਾਰ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਮੱਤੀ 25:31-46 ਵਿੱਚ ਇੱਕ ਹੋਰ ਵੱਡੇ ਚਿੱਟੇ ਸਿੰਘਾਸਣ ਦੇ ਨਿਆਓਂ ਦਾ ਵਰਣਨ ਕੀਤਾ ਗਿਆ ਹੈ। ਉਹ ਇਸ ਸੱਚਿਆਈ ਵੱਲ ਇਸ਼ਾਰਾ ਕਰਦੇ ਹਨ ਕਿ ਇਸ ਨਿਆਓਂ ਦਾ ਨਤੀਜਾ ਵੀ ਉਸੇ ਹੀ ਤਰ੍ਹਾਂ ਦਾ ਹੈ ਜਿਹੜਾ ਪ੍ਰਕਾਸ਼ ਦੀ ਪੋਥੀ 20:11-15 ਵੱਡੇ ਚਿੱਟੇ ਸਿੰਘਾਸਣ ਦੇ ਨਿਆਓਂ ਬਾਰੇ ਵੇਖਿਆ ਗਿਆ ਹੈ। ਭੇਡਾਂ (ਜੋ ਵਿਸ਼ਵਾਸੀ ਹਨ) ਉਨ੍ਹਾਂ ਨੂੰ ਸਦੀਪਕ ਜੀਉਂਣ ਵਿੱਚ ਸ਼ਾਮਿਲ ਹੋਣ ਲਈ, ਜਦੋਂ ਕਿ ਬੱਕਰੀਆਂ (ਅਵਿਸ਼ਵਾਸੀਆਂ ਨੂੰ) “ਸਦੀਪਕ ਕਾਲ ਦੀ ਸਜ਼ਾ” ਵਿੱਚ ਸੁੱਟਿਆ ਜਾਵੇਗਾ (ਮੱਤੀ 25:46)।

ਕੁਝ ਵਿਸ਼ਾਵਾਸੀ ਇਹ ਵਿਸ਼ਵਾਸ ਕਰਦੇ ਹਨ ਕਿ ਪਵਿੱਤਰ ਵਚਨ ਆਉਣ ਵਾਲੇ ਤਿੰਨ ਤਰ੍ਹਾਂ ਦੇ ਅਲੱਗ ਨਿਆਵਾਂ ਨੂੰ ਪ੍ਰਗਟ ਕਰਦਾ ਹੈ। ਪਹਿਲਾਂ ਭੇਡਾਂ ਅਤੇ ਬੱਕਰੀਆਂ ਜਾਂ ਕੌਮਾਂ ਦਾ ਨਿਆਓਂ ਹੋਵੇਗਾ (ਮੱਤੀ 25:31-36)। ਇਹ ਕਲੇਸ਼ ਦੇ ਮਗਰੋਂ ਪਰ ਹਜ਼ਾਰ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਪਰੇਗਾ; ਇਸ ਦਾ ਮਕਸਦ ਇਹ ਫੈਂਸਲਾ ਕਰਨਾ ਹੈ ਕਿ ਕੌਣ ਹਜ਼ਾਰ ਸਾਲ ਦੇ ਰਾਜ ਵਿੱਚ ਸ਼ਾਮਲ ਹੋਵੇਗਾ। ਦੂਜਾ ਨਿਆਓਂ ਵਿਸ਼ਵਾਸੀਆਂ ਦੇ ਕੰਮਾਂ ਦਾ ਨਿਆਓਂ ਹੈ, ਅਕਸਰ ਇਸ ਨੂੰ “ਮਸੀਹ ਦੇ ਨਿਆਓਂ ਦਾ ਸਿੰਘਾਸਣ [ਬੀਮਾ]” ਕਹਿ ਕੇ ਬੁਲਾਇਆ ਜਾਂਦਾ ਹੈ ( ਕੁਰਿੰਥੀਆਂ 5:10)। ਨਿਆਓਂ ਦੇ ਇਸ ਸਮੇਂ, ਮਸੀਹੀ ਵਿਸ਼ਵਾਸੀ ਆਪਣੇ ਕੰਮਾਂ ਜਾਂ ਉਨ੍ਹਾਂ ਰਾਹੀਂ ਪਰਮੇਸ਼ੁਰ ਦੇ ਲਈ ਕੀਤੀ ਗਈ ਸੇਵਾਕਾਈ ਦੇ ਲਈ ਅਲੱਗ ਤਰ੍ਹਾਂ ਦੇ ਇਨਾਮਾਂ ਨੂੰ ਹਾਂਸਲ ਕਰਨਗੇ। ਤੀਸਰਾ ਵੱਡਾ ਚਿੱਟਾ ਨਿਆਓਂ ਦਾ ਸਿੰਘਾਸਣ ਜਿਹੜਾ ਕਿ ਹਜ਼ਾਰ ਸਾਲ ਦੇ ਅਖੀਰ ਵਿੱਚ ਹੈ (ਪ੍ਰਕਾਸ਼ ਦੀ ਪੋਥੀ 20:11-15)। ਇਹ ਅਵਿਸ਼ਵਾਸੀਆਂ ਦਾ ਨਿਆਓਂ ਹੈ ਜਿਸ ਦੇ ਵਿੱਚ ਉਨ੍ਹਾਂ ਦੇ ਕੰਮਾਂ ਦੇ ਮੁਤਾਬਿਕ ਨਿਆਓਂ ਕੀਤਾ ਜਾਵੇਗਾ ਅਤੇ ਅੱਗ ਦੀ ਝੀਲ ਵਿੱਚ ਸੁੱਟੇ ਜਾਣ ਦੇ ਲਈ ਸਦੀਪਕ ਕਾਲ ਦੇ ਲਈ ਦੋਸ਼ੀ ਠਹਿਰਾਇਆ ਜਾਵੇਗਾ।

ਨਿਆਓਂ ਦੇ ਵੱਡੇ ਚਿੱਟੇ ਸਿੰਘਾਸਣ ਦੇ ਸੰਬੰਧ ਵਿੱਚ ਕਿਸੇ ਵੀ ਨਜ਼ਰੀਏ ਵਿੱਚ ਭਾਵੇਂ ਕੋਈ ਕਿਉਂ ਨਾ ਵਿਸ਼ਵਾਸ ਕਰੇ, ਆਉਣ ਵਾਲੇ ਨਿਆਂ(ਵਾਂ) ਦੇ ਸੰਬੰਧ ਵਿੱਚ ਸੱਚਾਈਆਂ ਤੋਂ ਕਦੇ ਵੀ ਅੱਖਾਂ ਨਹੀਂ ਫੇਰਨੀਆਂ ਬਹੁਤ ਜ਼ਰੂਰੀ ਹੈ। ਪਹਿਲਾਂ, ਯਿਸੂ ਮਸੀਹ ਨਿਆਈਂ ਹੋਵੇਗਾ, ਸਾਰੇ ਵਿਸ਼ਵਾਸੀਆਂ ਦਾ ਯਿਸੂ ਮਸੀਹ ਦੇ ਰਾਹੀਂ ਨਿਆਓਂ ਕੀਤਾ ਜਾਵੇਗਾ, ਅਤੇ ਜੋ ਕੁਝ ਉਨ੍ਹਾਂ ਕੀਤਾ ਉਸੇ ਦੇ ਮੁਤਾਬਿਕ ਉਨ੍ਹਾਂ ਨੂੰ ਸਜ਼ਾ ਮਿਲੇਗੀ। ਬਾਈਬਲ ਵਿੱਚ ਪੂਰੀ ਤਰ੍ਹਾਂ ਸਾਫ਼ ਹੈ ਕਿ ਅਵਿਸ਼ਵਾਸੀ ਆਪਣੇ ਆਪ ਲਈ ਕ੍ਰੋਧ ਨੂੰ ਇਕੱਠਾ ਕਰ ਰਹੇ ਹਨ (ਰੋਮੀਆਂ 2:5) ਅਤੇ ਪਰਮੇਸ਼ੁਰ “ਹਰ ਇੱਕ ਨੂੰ ਉਸ ਦੇ ਕੰਮਾਂ ਦੇ ਮੁਤਾਬਿਕ ਬਦਲਾ ਦੇਵੇਗਾ” (ਰੋਮੀਆਂ 2:6)। ਅਵਿਸ਼ਵਾਸੀਆਂ ਦਾ ਮਸੀਹ ਦੁਆਰਾ ਨਿਆਓਂ ਕੀਤਾ ਜਾਵੇਗਾ, ਪਰ ਕਿਉਂਕਿ ਮਸੀਹ ਦੀ ਧਾਰਮਿਕਤਾ ਸਾਡੇ ਨਾਲ ਜੋੜ ਦਿੱਤੀ ਗਈ ਹੈ ਅਤੇ ਸਾਡੇ ਨਾਮ ਜੀਉਂਣ ਦੀ ਪੋਥੀ ਵਿੱਚ ਲਿਖੇ ਹੋਏ ਹਨ, ਸਾਡੇ ਕੰਮਾਂ ਦੇ ਮੁਤਾਬਿਕ ਸਾਨੂੰ ਇਨਾਮ ਮਿਲੇਗਾ, ਨਾ ਕਿ ਸਜ਼ਾ ਮਿਲੇਗੀ। ਰੋਮੀਆਂ 14:10-12 ਕਹਿੰਦਾ ਹੈ ਕਿ ਅਸੀਂ ਸਭ ਮਸੀਹ ਦੇ ਨਿਆਓਂ ਦੇ ਸਿੰਘਾਸਣ ਦੇ ਸਾਹਮਣੇ ਖੜੇ ਹੋਵਾਂਗੇ ਅਤੇ ਹਰ ਕੋਈ ਆਪਣੇ ਕੰਮਾਂ ਦੇ ਮੁਤਾਬਿਕ ਪਰਮੇਸ਼ੁਰ ਨੂੰ ਲੇਖਾ ਦੇਵੇਗਾ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਨਿਆਓਂ ਦਾ ਵੱਡਾ ਚਿੱਟਾ ਸਿਘਾੰਸਣ ਕੀ ਹੈ?
© Copyright Got Questions Ministries