ਪ੍ਰਸ਼ਨ
ਕੀ ਅਸਲ ਵਿੱਚ ਨਰਕ ਹੈ? ਕੀ ਨਰਕ ਅਨਾਦਿ ਕਾਲ ਤੱਕ ਹੈ?
ਉੱਤਰ
ਇਹ ਬੜੀ ਹੀ ਦਿਲਚਸਪ ਗੱਲ ਹੈ ਕਿ ਲੋਕਾਂ ਦਾ ਇੱਕ ਬਹੁਤ ਉੱਚਾ ਪ੍ਰਤੀਸ਼ਤ ਸਵਰਗ ਦੀ ਅਸਲੀਅਤ ਵਿੱਚ ਨਰਕ ਦੀ ਅਸਲੀਅਤ ਦੀ ਤੁਲਨਾ ਨਾਲੋਂ ਜਿਆਦਾ ਵਿਸ਼ਵਾਸ ਕਰਦੇ ਹੈ। ਭਾਵੇਂ, ਬਾਈਬਲ ਦੇ ਮੁਤਾਬਕ, ਨਰਕ ਉਨ੍ਹਾਂ ਹੀ ਅਸਲ ਹੈ ਜਿੰਨਾ ਕਿ ਸਵਰਗ। ਬਾਈਬਲ ਸਪੱਸ਼ਟ ਸ਼ਬਦਾਂ ਵਿੱਚ ਸਿੱਖਿਆ ਦਿੰਦੀ ਹੈ ਕਿ ਨਰਕ ਇੱਕ ਅਜਿਹਾ ਅਸਲੀ ਸਥਾਨ ਹੈ ਜਿੱਥੇ ਮੌਤ ਤੋਂ ਬਾਅਦ ਦੁਸ਼ਟ/ਅਧਰਮੀਆਂ ਨੂੰ ਘੱਲਿਆ ਜਾਂਦਾ ਹੈ। ਅਸਾਂ ਸਭਨਾਂ ਨੇ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਹੈ (ਰੋਮੀਆਂ 3:23)। ਪਾਪ ਨਾਲ ਭਰੀ ਹੋਈ ਨਿਆਂ ਦੀ ਸਜ਼ਾ ਮੌਤ ਹੈ (ਰੋਮੀਆਂ 6:23)। ਕਿਉਂਕਿ ਆਖਿਰਕਾਰ ਸਾਡੇ ਪਾਪ ਪਰਮੇਸ਼ੁਰ ਦੇ ਵਿਰੁੱਧ ਹਨ, ਕਿਉਂਕਿ ਪਰਮੇਸ਼ੁਰ ਅਸੀਮਿਤ ਅਤੇ ਅਨਾਦਿ ਕਾਲ ਪ੍ਰਾਣੀ ਹੈ, ਇਸ ਲਈ ਪਾਪ ਦੀ ਸਜ਼ਾ, ਮੌਤ ਨੂੰ ਵੀ ਅਸੀਮਤ ਅਤੇ ਅਨਾਦਿ ਕਾਲ ਦੀ ਹੋਣੀ ਚਾਹੀਦਾ ਹੈ। ਨਰਕ ਅਸੀਮਿਤ ਅਤੇ ਅਨਾਦਿ ਕਾਲ ਦੀ ਮੌਤ ਹੈ ਜਿਸ ਨੂੰ ਅਸੀਂ ਆਪਣੇ ਪਾਪ ਦੇ ਕਰਕੇ ਕਮਾਇਆ ਹੈ।
ਪਾਪੀ ਦੇ ਲਈ ਸਜ਼ਾ ਨਰਕ ਦੀ ਮੌਤ ਹੈ ਜਿਸ ਨੂੰ ਪਵਿੱਤਰ ਵਚਨ ਵਿੱਚ “ਅਨੰਤਕਾਲ ਦਾ ਯੁੱਗ” (ਮੱਤੀ 25:41), “ਨਾ ਬੁੱਝਣ ਵਾਲੀ ਅੱਗ” (ਮੱਤੀ 3:12), “ਸ਼ਰਮਿੰਦਗੀ ਅਤੇ ਸਦਾ ਤੱਕ ਬਹੁਤ ਘਿਣਾਉਣੇ ਠਹਿਰਨ ਲਈ” (ਦਾਨੀਏਲ 12:2), ਇੱਕ ਅਜਿਹੀ ਜਗ੍ਹਾ “ਜਿੱਥੇ ਅੱਗ ਕਦੇ ਬੁੱਝਦੀ ਹੀ ਨਹੀਂ” (ਮਰਕੁਸ 9:44-49), ਇੱਕ “ਵਿਰਲਾਪ” ਅਤੇ “ਅੱਗ” ਦੀ ਜਗ੍ਹਾ (ਲੂਕਾ 16:23-24),“ਅਨੰਤ ਨਾਸ਼” (2 ਥੱਸਲੁਨੀਕਿਆਂ 1:9), ਇੱਕ ਅਜਿਹੀ ਪੀੜ ਦੀ ਜਗ੍ਹਾ ਜਿੱਥੇ ਦਾ “ਧੂੰਆਂ ਸਦਾ ਉੱਠਦਾ ਰਹੇਗਾ” (ਪ੍ਰਕਾਸ਼ ਦੀ ਪੋਥੀ 14:10-11), ਅਤੇ “ਗੰਧਕ ਦੀ ਝੀਲ” ਜਿੱਥੇ ਪਾਪੀ “ਰਾਤ ਅਤੇ ਦਿਨ ਸਦਾ ਪੀੜਾਂ ਨਾਲ ਤੜ੍ਹਫਦੇ ਰਹਿਣਗੇ” ਦੇ ਰੂਪ ਵਿੱਚ ਬਿਆਨ ਕੀਤਾ ਗਿਆ ਹੈ (ਪ੍ਰਕਾਸ਼ ਦੀ ਪੋਥੀ 20:10)।
ਕਦੀ ਨਾ ਖਤਮ ਹੋਣ ਵਾਲੀ ਨਰਕ ਦੀ ਇੱਕ ਪਾਪੀ ਨੂੰ ਦਿੱਤੀ ਗਈ ਸਜ਼ਾ ਠੀਕ ਉਸੇ ਤਰ੍ਹਾਂ ਹੀ ਜਿਵੇਂ ਸਵਰਗ ਵਿੱਚ ਧਰਮੀਆਂ ਦੇ ਲਈ ਅਨੰਦ ਹੈ। ਯਿਸੂ ਖੁਦ ਇਸ਼ਾਰਾ ਦਿੰਦਾ ਹੈ ਕਿ ਨਰਕ ਵਿੱਚ ਸਜ਼ਾ ਸਵਰਗ ਦੇ ਸਦਾ ਦੇ ਜੀਉਂਣ ਵਾਂਗੂ ਅਨੰਤਕਾਲ ਲਈ ਹੋਵੇਗੀ (ਮੱਤੀ 25:46)। ਪਾਪੀ ਹਮੇਸ਼ਾ ਦੇ ਲਈ ਪਰਮੇਸ਼ੁਰ ਦੇ ਕ੍ਰੋਧ ਅਤੇ ਗੁੱਸੇ ਦੇ ਹੇਠਾਂ ਹੋਣਗੇ। ਅਤੇ ਉਹ ਜਿਹੜੇ ਨਰਕ ਵਿੱਚ ਹੋਣਗੇ ਪਰਮੇਸ਼ੁਰ ਦੀ ਧਾਰਮਿਕਤਾ ਨਾਲ ਭਰੇ ਹੋਏ ਸੰਪੂਰਣ ਨਿਆਂ ਨੂੰ ਕਬੂਲਣਗੇ (ਜਬੂਰਾਂ ਦੀ ਪੋਥੀ 76:10)। ਅਤੇ ਉਹ ਜਿਹੜੇ ਨਰਕ ਵਿੱਚ ਹੋਣਗੇ ਇਹ ਜਾਣਨਗੇ ਉਨ੍ਹਾਂ ਦੀ ਸਜ਼ਾ ਨਿਆਂਯੋਗ ਹੈ ਅਤੇ ਉਸ ਦੇ ਲਈ ਸਿਰਫ਼ ਉਨ੍ਹਾਂ ਉੱਤੇ ਹੀ ਦੋਸ਼ ਲੱਗਣਾ ਚਾਹੀਦਾ ਹੈ ( ਬਿਵਸਥਾਸਰ 32:3-5)। ਹਾਂ, ਨਰਕ ਵਿਰਲਾਪ ਅਤੇ ਸਜ਼ਾ ਦਾ ਅਜਿਹੀ ਜਗ੍ਹਾ ਹੈ ਜਿਹੜੀ ਕਿ ਹਮੇਸ਼ਾ ਦੇ ਲਈ, ਬਿਨ੍ਹਾਂ ਕਿਸੇ ਹੱਦ ਦੀ ਬਣੀ ਹੋਈ ਹੈ ਜਾਂ ਰਹੇਗੀ। ਪਰਮੇਸ਼ੁਰ ਦੀ ਵਡਿਆਈ ਹੋਵੇ, ਕਿ ਯਿਸੂ ਦੇ ਰਾਹੀਂ, ਅਸੀਂ ਇਸ ਅਨਾਦਿ ਬਦਕਿਸਮਤੀ ਤੋਂ ਬਚ ਸੱਕਦੇ ਹਾਂ। (ਯੂਹੰਨਾ 3:16,18,36)।
English
ਕੀ ਅਸਲ ਵਿੱਚ ਨਰਕ ਹੈ? ਕੀ ਨਰਕ ਅਨਾਦਿ ਕਾਲ ਤੱਕ ਹੈ?