settings icon
share icon
ਪ੍ਰਸ਼ਨ

ਇਸ ਦਾ ਕੀ ਮਤਲਬ ਹੈ ਕਿ ਮਨੁੱਖ ਨੂੰ ਪਰਮੇਸ਼ੁਰ ਦੇ ਸਰੂਪ ਉੱਤੇ ਸਿਰਜਿਆ ਗਿਆ ਹੈ?

ਉੱਤਰ


ਸ੍ਰਿਸ਼ਟੀ ਦੇ ਆਖਰੀ ਦਿਨ, ਪਰਮੇਸ਼ੁਰ ਨੇ ਕਿਹਾ, “ਕਿ ਆਓ ਅਸੀਂ ਮਨੁੱਖ ਨੂੰ ਆਪਣੇ ਸਰੂਪ ਅਤੇ ਆਪਣੇ ਵਰਗਾ, ਬਣਾਈਏ” (ਉਤਪਤ 1:26)। ਇਸ ਲਈ, ਉਸ ਨੇ ਆਪਣੇ ਕੰਮ ਨੂੰ “ਵਿਅਕਤੀਗਤ ਸੱਪਰਸ਼” ਨਾਲ ਖਤਮ ਕੀਤਾ। ਪਰਮੇਸ਼ੁਰ ਨੇ ਮਨੁੱਖ ਨੂੰ ਮਿੱਟੀ ਤੋਂ ਸਿਰਜਿਆ ਅਤੇ ਆਪਣਾ ਸਾਹ ਉਸ ਦੇ ਅੰਦਰ ਪਾਉਣ ਦੁਆਰਾ ਉਸ ਨੂੰ ਜੀਵਨ ਦਿੱਤਾ (ਉਤਪਤ 2:7)। ਇਸ ਕਰਕੇ, ਮਨੁੱਖ ਪਰਮੇਸ਼ੁਰ ਦੀ ਸਾਰੀ ਰਚਨਾ ਵਿੱਚੋਂ, ਦੋਵੇਂ ਭਾਵ ਭੌਤਿਕ ਸਰੀਰ ਅਤੇ ਇੱਕ ਅਭੌਤਿਕ ਪ੍ਰਾਣ/ਆਤਮਾ ਨਾਲੋਂ ਅਨੋਖਾ ਹੈ।

ਪਰਮੇਸ਼ੁਰ ਦਾ “ਸਰੂਪ” ਜਾਂ “ਸਮਾਨਤਾ” ਹੋਣ ਤੋਂ ਮਤਲਬ, ਸਧਾਰਨ ਸ਼ਬਦਾਂ ਵਿੱਚ ਇਹ ਹੈ ਕਿ ਅਸੀਂ ਪਰਮੇਸ਼ੁਰ ਵਰਗੇ ਸਿਰਜੇ ਗਏ ਹਾਂ। ਆਦਮ ਪਰਮੇਸ਼ੁਰ ਨਾਲ ਇਸ ਅਰਥ ਸਮਰੂਪ ਨਹੀਂ ਹੋਇਆ। ਕਿਉਂਕਿ ਉਸ ਕੋਲ ਲਹੂ ਅਤੇ ਮਾਸ ਸੀ। ਪਵਿੱਤਰ ਵਚਨ ਕਹਿੰਦਾ ਹੈ ਕਿ “ਪਰਮੇਸ਼ੁਰ ਆਤਮਾ ਹੈ” (ਯੂਹੰਨਾ 4:24) ਅਤੇ ਇਸ ਲਈ ਸਰੀਰ ਤੋਂ ਬਿਨ੍ਹਾਂ ਹੋਂਦ ਵਿੱਚ ਹੈ। ਫਿਰ ਵੀ, ਆਦਮ ਦਾ ਸਰੀਰ ਪਰਮੇਸ਼ੁਰ ਦੇ ਜੀਵਨ ਦਾ ਸ਼ੀਸ਼ਾ ਸੀ ਕਿਉਂਕਿ ਉਹ ਸੰਪੂਰਣ ਤੰਦਰੁਸਤੀ ਵਿੱਚ ਸਿਰਜਿਆ ਗਿਆ ਸੀ ਅਤੇ ਉਹ ਮੌਤ ਦੇ ਵੱਸ ਵਿੱਚ ਨਹੀਂ ਸੀ।

ਪਰਮੇਸ਼ੁਰ ਦਾ ਸਰੂਪ ਮਨੁੱਖ ਦੇ ਅਭੌਤਿਕ ਹਿੱਸੇ ਦਾ ਹਵਾਲਾ ਦਿੰਦਾ ਹੈ। ਉਹ ਮਨੁੱਖ ਨੂੰ ਸੰਸਾਰ ਦੇ ਜਾਨਵਰਾਂ ਨਾਲੋਂ ਅਲੱਗ ਕਰ ਦਿੰਦਾ ਹੈ, ਉਸ ਅਧਿਕਾਰ ਦੇ ਲਈ ਠਹਿਰਾਉਂਦਾ ਹੈ ਜਿਹੜਾ ਪਰਮੇਸ਼ੁਰ ਨੇ ਉਸ ਨੂੰ ਧਰਤੀ ਉੱਤੇ ਰਾਜ ਕਰਨ ਲਈ ਦਿੱਤਾ ਸੀ (ਉਤਪਤ 1:28), ਅਤੇ ਉਸ ਨੂੰ ਸਿਰਜਣਹਾਰ ਨਾਲ ਗੱਲ ਕਰਨ ਦੇ ਯੋਗ ਬਣਾਉਂਦਾ ਹੈ। ਇਹ ਮਾਨਸਿਕ, ਨੈਤਿਕ, ਅਤੇ ਸਮਾਜਿਕ ਰੂਪ ਵਿੱਚ ਸਮਾਨਤਾ ਹੈ।

ਮਾਨਸਿਕ ਰੂਪ ਨਾਲ, ਮਨੁੱਖ ਨੂੰ ਇੱਕ ਤਰਕਸੰਗਤ, ਖੁਦ ਦੀ ਮਰਜੀ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਸਿਰਜਿਆ ਗਿਆ ਸੀ। ਦੂਸਰੇ ਸ਼ਬਦਾਂ ਵਿੱਚ, ਮਨੁੱਖ ਚੋਣ ਕਰ ਸੱਕਦਾ ਅਤੇ ਤਰਕ ਕਰ ਸੱਕਦਾ ਹੈ। ਇਹ ਪਰਮੇਸ਼ੁਰ ਦੀ ਬੁੱਧ ਅਤੇ ਅਜ਼ਾਦੀ ਦਾ ਅਕਸ ਹੈ। ਕਿਸੇ ਵੇਲੇ ਵੀ ਕੋਈ ਇੱਕ ਮਸ਼ੀਨ ਦੀ ਖੋਜ ਕਰਦਾ ਹੈ, ਕਿਤਾਬ ਲਿਖਦਾ ਹੈ, ਤਸਵੀਰ ਬਣਾਉਂਦਾ ਹੈ, ਸੁਰੀਲੇਪਨ ਦਾ ਮਜ਼ਾ ਲੈਂਦਾ ਹੈ, ਪ੍ਰਸ਼ਨ ਨੂੰ ਕੱਢਦਾ ਹੈ, ਜਾਂ ਇੱਕ ਪਾਲਤੂ ਨਾਂ ਦਿੰਦਾ ਹੈ, ਹਰ ਇੱਕ ਉਹ ਇਹ ਘੋਸ਼ਣਾ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਸਰੂਪ ਉੱਤੇ ਸਿਰਜੇ ਗਏ ਹਾਂ।

ਨੈਤਿਕ ਤੌਰ ’ਤੇ, ਮਨੁੱਖ ਦੀ ਸਿਰਜਣਾ ਧਾਰਮਿਕਤਾ ਅਤੇ ਸੰਪੂਰਣ ਬੇਗੁਨਾਹੀ ਦੇ ਨਾਲ, ਪਰਮੇਸ਼ੁਰ ਦੀ ਪਵਿੱਤਰਤਾ ਦੇ ਅਕਸ ਦੇ ਰੂਪ ਵਿੱਚ ਕੀਤੀ ਗਈ ਸੀ। ਪਰਮੇਸ਼ੁਰ ਨੇ ਸਭ ਕੁਝ ਵੇਖਿਆ ਜੋ ਉਸ ਨੇ ਸਿਰਜਿਆ ਸੀ (ਜਿਸ ਵਿੱਚ ਮਨੁੱਖ ਜਾਤੀ ਵੀ ਸ਼ਾਮਿਲ ਹੈ) ਅਤੇ ਉਸ ਨੇ ਇਸ ਨੂੰ “ਬਹੁਤ ਵਧੀਆ” ਕਿਹਾ (ਉਤਪਤ 1:31)। ਸਾਡਾ “ਜ਼ਮੀਰ ਜਾਂ ਦਿਸ਼ਾਸੂਚਕ ਜੰਤ੍ਰ” ਜੋ ਅਸਲੀ ਹਲਾਤ ਦਾ ਚਿੰਨ੍ਹ ਹੈ। ਜਦੋਂ ਕਦੀ ਵੀ ਕੋਈ ਕਾਨੂੰਨ ਲਿਖਦਾ ਹੈ, ਬੁਰਿਆਈ ਤੋਂ ਵੱਖ ਕਰਕੇ ਲਿੱਖਦਾ ਹੈ, ਚੰਗੇ ਵਤੀਰੇ ਦੀ ਤਾਰੀਫ਼ ਕਰਦਾ ਹੈ, ਜਾਂ ਦੋਸ਼ ਮਹਿਸੂਸ ਕਰਦਾ ਹੈ, ਤੇ ਉਹ ਉਸ ਸੱਚਿਆਈ ਨੂੰ ਤਸਦੀਕ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਆਪਣੇ ਸਰੂਪ ਤੇ ਸਿਰਜੇ ਗਏ ਹਾਂ।

ਸਮਾਜਿਕ ਤੌਰ ’ਤੇ ਮਨੁੱਖ ਨੂੰ ਸੰਗਤੀ ਦੇ ਲਈ ਸਿਰਜਿਆ ਗਿਆ। ਇਹ ਪਰਮੇਸ਼ੁਰ ਦੇ ਤ੍ਰੀਏਕ ਸੁਭਾਅ ਅਤੇ ਉਸ ਦੇ ਪਿਆਰ ਨੂੰ ਪ੍ਰਗਟ ਕਰਦਾ ਹੈ। ਅਦਨ ਦੇ ਬਾਗ ਵਿੱਚ, ਮਨੁੱਖ ਦੀ ਪਰਮੇਸ਼ੁਰ ਨਾਲ ਪ੍ਰਮੁੱਖ ਸੰਗਤੀ (ਉਤਪਤ 3:8 ਪਰਮੇਸ਼ੁਰ ਦੇ ਨਾਲ ਸੰਗਤੀ ਦੇ ਅਰਥ ਨੂੰ ਦੱਸਦਾ ਹੈ), ਅਤੇ ਪਰਮੇਸ਼ੁਰ ਨੇ ਪਹਿਲੀ ਔਰਤ ਨੂੰ ਸਿਰਜਿਆ ਕਿਉਂਕਿ “ਮਨੁੱਖ ਦਾ ਇਕੱਲਾ ਰਹਿਣਾ ਠੀਕ ਨਹੀਂ ਹੈ” (ਉਤਪਤ 2:18)। ਜਦੋਂ ਵੀ ਕੋਈ ਵਿਆਹ ਕਰਦਾ ਹੈ, ਦੋਸਤ ਬਣਾਉਂਦਾ ਹੈ, ਬੱਚੇ ਨੂੰ ਗਲੇ ਲਗਾਉਂਦਾ ਹੈ, ਜਾਂ ਕਲੀਸਿਯਾ ਵਿੱਚ ਭਾਗ ਲੈਂਦਾ ਹੈ, ਤਾਂ ਉਹ ਇਸ ਸੱਚਿਆਈ ਨੂੰ ਦਿਖਾਉਂਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਸਮਾਨਤਾ ਤੇ ਸਿਰਜੇ ਗਏ ਹਾਂ।

ਪਰਮੇਸ਼ੁਰ ਦੇ ਸਰੂਪ ਉੱਤੇ ਰਚੇ ਜਾਣ ਦਾ ਹਿੱਸਾ ਹੋਣ ਦੇ ਕਾਰਨ ਆਦਮ ਦੇ ਕੋਲ ਅਜ਼ਾਦੀ ਨਾਲ ਚੋਣ ਕਰਨ ਦੀ ਯੋਗਤਾ ਸੀ। ਭਾਵੇਂ ਹੀ ਉਸ ਨੂੰ ਧਾਰਮਿਕਤਾ ਦਾ ਸੁਭਾਅ ਦਿੱਤਾ ਗਿਆ ਸੀ, ਪਰ ਆਦਮ ਨੇ ਸਿਰਜਣਹਾਰ ਦੇ ਵਿਰੁੱਧ ਬਗਾਵਤ ਕਰਨ ਲਈ ਇੱਕ ਬੁਰੀ ਚੋਣ ਕਰ ਲਈ। ਇਸ ਤਰ੍ਹਾਂ ਕਰਨ ਨਾਲ, ਆਦਮ ਨੇ ਆਪਣੇ ਜੀਵਨ ਅੰਦਰ ਪਰਮੇਸ਼ੁਰ ਦੇ ਸਰੂਪ ਨੂੰ ਦਾਗ ਲਗਾ ਦਿੱਤਾ, ਅਤੇ ਉਸ ਨੇ ਇਸ ਨੁਕਸਾਨੀ ਸਮਾਨਤਾ ਨੂੰ ਆਪਣੀ ਸਾਰੀ ਔਲਾਦ ਲਈ ਅੱਗੇ ਵਧਾ ਦਿੱਤਾ (ਰੋਮੀਆਂ 5:12)। ਅੱਜ, ਅਸੀਂ ਵੀ ਪਰਮੇਸ਼ੁਰ ਦੇ ਸਰੂਪ ਨੂੰ ਧਾਰਣ ਕੀਤਾ ਹੋਇਆ ਹੈ (ਯਾਕੂਬ 3:9), ਪਰ ਅਸੀਂ ਵੀ ਪਾਪ ਦੇ ਦਾਗਾਂ ਨੂੰ ਮਾਨਸਿਕ, ਨੈਤਿਕ, ਸਮਾਜਿਕ ਅਤੇ ਸਰੀਰਕ ਰੂਪ ਨਾਲ ਲਿਆ ਹੋਇਆ ਹੈ, ਅਸੀਂ ਪਾਪ ਦੇ ਅਸਰਾਂ ਨੂੰ ਵਿਖਾਉਂਦੇ ਹਾਂ।

ਚੰਗੀ ਖੁਸ਼ਖ਼ਬਰੀ ਇਹ ਹੈ ਕਿ ਜਦੋਂ ਪਰਮੇਸ਼ੁਰ ਕਿਸੇ ਵਿਅਕਤੀ ਨੂੰ ਛੁਟਕਾਰਾ ਦਿੰਦਾ ਹੈ, ਤਾਂ ਉਹ ਪਰਮੇਸ਼ੁਰ ਦੇ ਅਸਲੀ ਸਰੂਪ ਨੂੰ “ਨਵੇਂ ਮਨੁੱਖੀਪਨ ਨਾਲ ,ਜੋ ਪਰਮੇਸ਼ੁਰ ਦੇ ਵਾੰਗੂ ਧਾਰਮਿਕਤਾ ਅਤੇ ਪਵਿੱਤਰਤਾ ਦੀ ਸਿਰਜਣਾ ਕਰਦੇ ਹੋਏ ਬਹਾਲ ਕਰਦਾ ਹੈ” (ਅਫ਼ਸੀਆਂ 4:24)। ਇਹ ਛੁਟਕਾਰਾ ਪਰਮੇਸ਼ੁਰ ਦੀ ਕਿਰਪਾ ਦੁਆਰਾ ਸਿਰਫ਼ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਨਾਲ ਪਾਪ ਤੋਂ ਵੱਖ ਹੁੰਦੇ ਹੋਏ ਜੋ ਸਾਨੂੰ ਪਰਮੇਸ਼ੁਰ ਤੋਂ ਵੱਖ ਕਰਦਾ ਹੈ ਮਿਲਦਾ ਹੈ (ਅਫ਼ਸੀਆਂ 2:8-9)। ਅਸੀਂ ਮਸੀਹ ਦੇ ਰਾਹੀਂ, ਪਰਮੇਸ਼ੁਰ ਦੀ ਸਮਾਨਤਾ ਵਿੱਚ ਨਵੀਂ ਸ੍ਰਿਸ਼ਟੀ ਬਣ ਜਾਂਦੇ ਹਾਂ (2 ਕੁਰਿੰਥੀਆਂ 5:17)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਇਸ ਦਾ ਕੀ ਮਤਲਬ ਹੈ ਕਿ ਮਨੁੱਖ ਨੂੰ ਪਰਮੇਸ਼ੁਰ ਦੇ ਸਰੂਪ ਉੱਤੇ ਸਿਰਜਿਆ ਗਿਆ ਹੈ?
© Copyright Got Questions Ministries