ਪ੍ਰਸ਼ਨ
ਬਾਈਬਲ ਅੰਤਰਜਾਤੀ ਵਿਆਹ ਦੇ ਬਾਰੇ ਕੀ ਆਖਦੀ ਹੈ?
ਉੱਤਰ
ਪੁਰਾਣੇ ਨੇਮ ਦੇ ਨਿਯਮ ਨੇ ਇਸਰਾਏਲੀਆਂ ਨੂੰ ਅੰਤਰਜਾਤੀ ਵਿਆਹ ਨਾ ਕਰਨ ਦਾ ਹੁਕਮ ਦਿੱਤਾ (ਬਿਵਸਥਾ ਸਾਰ 7:3-4) ਫਿਰ ਵੀ, ਇਸ ਹੁਕਮ ਨੂੰ ਦੇਣ ਦਾ ਕਾਰਨ ਸਾਫ਼ ਰੰਗ ਜਾਂ ਜਾਤ ਸੰਬੰਧੀ ਨਹੀਂ ਸੀ ਬਲਕਿ ਇਹ ਧਾਰਮਿਕ ਸੀ। ਯਹੂਦੀਆਂ ਨੂੰ ਅੰਤਰ ਜਾਤੀ ਵਿਆਹ ਦੇ ਵਿਰੱਧ ਪਰਮੇਸ਼ੁਰ ਦਾ ਹੁਕਮ ਦੇਣ ਦਾ ਕਾਰਨ ਇਹ ਸੀ ਕਿ ਦੂਜੀ ਜਾਤੀ ਦੇ ਲੋਕ ਝੂਠੇ ਦੇਵਤਿਆਂ ਦੀ ਭਗਤੀ ਕਰਦੇ ਸਨ। ਇਸਰਾਏਲੀ ਪਰਮੇਸ਼ੁਰ ਤੋਂ ਦੂਰ ਹੋ ਜਾਂਦੇ ਜੇਕਰ ਉਹ ਮੂਰਤੀ ਪੂਜਕਾਂ, ਨਾਸਤਿਕਾਂ ਜਾਂ ਅਸੱਭਯ ਲੋਕਾਂ ਨਾਲ ਅੰਤਰ ਜਾਤੀ ਵਿਆਹ ਕਰਦੇ। ਮਲਾਕੀ 2:11 ਦੇ ਮੁਤਾਬਿਕ ਇਹ ਠੀਕ ਉਸੇ ਹੀ ਤਰ੍ਹਾਂ ਇਸਰਾਏਲ ਵਿੱਚ ਹੋਇਆ।
ਆਤਮਿਕ ਪਵਿੱਤ੍ਰਤਾ ਦਾ ਇੱਕ ਮਿਲਦੇ ਜੁਲਦਾ ਸਿਧਾਂਤ ਤਰਤੀਬ ਅਨੁਸਾਰ ਨਵੇਂ ਨੇਮ ਵਿੱਚ ਹੈ, ਪਰ ਇਸ ਦਾ ਕਿਸੇ ਜਾਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜਿੱਤੋ। ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਜਾਂ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ?” (2 ਕੁਰਿੰਥੀਆਂ 2:14)। ਠੀਕ ਜਿਸ ਤਰ੍ਹਾਂ ਇਸਰਾਏਲੀ (ਇੱਕ ਸੱਚੇ ਪਰਮੇਸ਼ੁਰ ਦੇ ਵਿਸ਼ਵਾਸੀ) ਨੂੰ ਮੂਰਤੀ ਪੂਜਕਾਂ ਦੇ ਨਾਲ ਵਿਆਹ ਨਾ ਕਰ ਨ ਦੀ ਆਗਿਆ ਦਿੱਤੀ ਸੀ, ਸੋ ਇਸੇ ਤਰ੍ਹਾਂ ਮਸੀਹੀਆਂ (ਇੱਕ ਸੱਚੇ ਪਰਮੇਸ਼ੁਰ ਦੇ ਵਿਸ਼ਵਾਸੀ) ਨੂੰ ਗੈਰ ਵਿਸ਼ਵਾਸੀ ਦੇ ਨਾਲ ਵਿਆਹ ਨਾ ਕਰਨ ਦੀ ਆਗਿਆ ਦਿੱਤੀ ਹੋਈ ਹੈ। ਬਾਈਬਲ ਕਦੇ ਨਹੀਂ ਕਹਿੰਦਾ ਕਿ ਅੰਤਰ ਜਾਤੀ ਵਿਆਹ ਗਲ਼ਤ ਹੈ। ਜੋ ਕਈ ਵੀ ਅੰਤਰ ਜਾਤੀ ਵਿਆਹ ਕਰਨ ਤੋਂ ਮਨ੍ਹਾਂ ਕਰਦਾ ਹੈ ਇਹ ਬਾਈਬਲ ਸੰਬੰਧੀ ਅਧਿਕਾਰ ਤੋਂ ਬਿਨ੍ਹਾਂ ਇਸ ਤਰ੍ਹਾਂ ਕਰ ਰਿਹਾ ਹੈ।
ਮਾਰਟਿਨ ਲੂਥਰ ਕਿੰਗ, ਜੂਨੀਅਰ, ਨੇ ਪਤਾ ਲਾਇਆ, ਇੱਕ ਵਿਅਕਤੀ ਦੀ ਪਰਖ ਉਸ ਦੇ ਗੁਣਾਂ ਦੁਆਰਾ ਹੋਣੀ ਚਾਹੀਦੀ ਹੈ ਨਾ ਕਿ ਉਸ ਦੇ ਰੰਗ ਦੁਆਰਾ। ਮਸੀਹੀ ਦੇ ਜੀਵਨ ਵਿੱਚ ਜਾਤ ਦੇ ਆਧਾਰ ਤੇ ਕੋਈ ਪੱਖਪਾਤ ਦੀ ਕੋਈ ਜਗ੍ਹਾ ਨਹੀਂ ਹੈ (ਯਾਕੂਬ 2:1-10)। ਅਸਲ ਵਿੱਚ ਬਾਈਬਲ ਸੰਬੰਧੀ ਨਜ਼ਰੀਆ ਇਹ ਹੈ ਕਿ ਇੱਥੇ ਇੱਕੋ ਹੀ “ਜਾਤੀ” –ਮਨੁੱਖ ਜਾਤੀ, ਹਰੇਕ ਦਾ ਲਈ ਜੋ ਆਦਮ ਅਤੇ ਹੱਵਾਹ ਦੀ ਸੰਤਾਨ ਹੈ। ਜੀਵਨ ਸਾਥੀ ਨੂੰ ਚੁਣਨ ਦੌਰਾਨ, ਇੱਕ ਮਸੀਹੀ ਨੂੰ ਜਾਣਨਾ ਚਾਹੀਦਾ ਹੈ ਕਿ ਉਸ ਦਾ ਸੰਭਾਵੀ ਜੀਵਨ ਸਾਥੀ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਬਚਿਆ ਹੈ ਕਿ ਨਹੀਂ (ਯੂਹੰਨਾ 3:-3-5)। ਮਸੀਹ ਵਿੱਚ ਨਿਹਚਾ, ਜੀਵਨ ਸਾਥੀ ਦੀ ਚੋਣ ਲਈ ਸਾਫ਼ ਰੰਗ ਬਾਈਬਲ ਦਾ ਸਤਰ ਨਹੀਂ ਹੈ। ਅੰਤਰ ਜਾਤੀ ਵਿਆਹ ਕਰਨਾ ਸਹੀ ਜਾਂਗਲ਼ਤ ਦਾ ਮਾਮਲਾ ਨਹੀਂ ਪਰ ਇਹ ਸਮਝ, ਵਿਵੇਕ ਅਤੇ ਪ੍ਰਾਰਥਨਾ ਦਾ ਹੈ।
ਵਿਆਹ ਨੂੰ ਸਮਝਣ ਵਾਲੇ ਪਤੀ ਪਤਨੀ ਨੂੰ ਬਹੁਤ ਸਾਰੇ ਕਾਰਨਾਂ ਨੂੰ ਨਾਪਣ ਦੀ ਲੋੜ੍ਹ ਹੁੰਦੀ ਹੈ। ਜਦ ਕਿ ਸਾਫ਼ ਰੰਗ ਦੀ ਭਿੰਨਤਾ ਨੂੰ ਵੀ ਅਣਦੇਖਿਆ ਨਹੀਂ ਕਰਨਾ ਚਾਹੀਦਾ। ਇਹ ਪੂਰੀ ਤਰ੍ਹਾਂ ਪਤਾ ਲਾਉਣ ਦਾ ਕਾਰਨ ਨਹੀਂ ਹੋਣਾ ਚਾਹੀਦਾ ਕਿ ਜੋੜ੍ਹੇ ਨੂੰ ਵਿਆਹ ਕਰਨਾ ਚਾਹੀਦਾ ਹੈ ਕਿ ਨਹੀਂ। ਇੱਕ ਅੰਤਰ ਜਾਤੀ ਪਤੀ ਪਤਨੀ ਭੇਦਭਾਵ ਅਤੇ ਮਖੌਲ ਦਾ ਸਾਹਮਣਾ ਕਰ ਸੱਕਦੇ ਹਨ, ਅਤੇ ਉਨ੍ਹਾਂ ਨੂੰ ਬਾਈਬਲ ਦੇ ਢੰਗ ਅਨੁਸਾਰ ਇਸ ਭੇਦਭਾਵ ਦਾ ਉੱਤਰ ਦੇਣ ਲਈ ਤਿਆਰ ਹੋਣਾ ਚਾਹੀਦਾ ਹੈ। “ਯਹੂਦੀ ਅਤੇ ਗੈਰ ਕੌਮ ਵਿੱਚ ਤਾਂ ਕੁਝ ਭਿੰਨ ਭੇਦ ਨਹੀਂ ਹੈ- ਇਸ ਲਈ ਜੋ ਉਹੀ ਪ੍ਰਭੁ ਸਭਨਾਂ ਦਾ ਪ੍ਰਭੁ ਹੈ ਅਤੇ ਉਨ੍ਹਾਂ ਸਭਨਾਂ ਲਈ ਜਿਹੜੇ ਉਹ ਦਾ ਨਾਮ ਲੈਂਦੇ ਹਨ ਵੱਡਾ ਦਾਤਾਰ ਹੈ” (ਰੋਮੀਆਂ 10:12)। ਇੱਕ ਰੰਗ ਅੰਨ੍ਹੀ ਕਲੀਸੀਆ ਅਤੇ/ਜਾਂ ਇੱਕ ਮਸੀਹੀ ਅੰਤਰ ਜਾਤੀ ਵਿਆਹ ਮਸੀਹ ਵਿੱਚ ਸਾਡੀ ਸਮਾਨਤਾ ਦੇ ਲਈ ਇੱਕ ਸ਼ਕਤੀਸ਼ਾਲੀ ਉਦਾਹਰਣ ਹੋ ਸੱਕਦੀ ਹੈ।
English
ਬਾਈਬਲ ਅੰਤਰਜਾਤੀ ਵਿਆਹ ਦੇ ਬਾਰੇ ਕੀ ਆਖਦੀ ਹੈ?