settings icon
share icon
ਪ੍ਰਸ਼ਨ

ਮੈਂ ਇਹ ਨਿਸ਼ਚਿਤ ਤੌਰ ਤੇ ਕਿਸ ਤਰ੍ਹਾਂ ਜਾਣ ਸਕਦਾ ਹਾਂ ਕਿ ਜਦੋਂ ਮੈਂ ਮਰਾਂਗਾ ਤਾਂ ਮੈਂ ਸਵਰਗ ਵਿੱਚ ਹੀ ਜਾਵਾਂਗਾ?

ਉੱਤਰ


ਕੀ ਤੁਹਾਨੂੰ ਇਹ ਨਿਸ਼ਚਿਤ ਰੂਪ ਨਾਲ ਪਤਾ ਹੈ ਕਿ ਤੁਹਾਡੇ ਕੋਲ ਸਦੀਪਕ ਜੀਉਂਣ ਹੈ ਅਤੇ ਜਦੋਂ ਤੁਹਾਡੀ ਮੌਤ ਹੋਵੇਗੀ ਤਾਂ ਸਵਰਗ ਵਿੱਚ ਹੀ ਜਾਓਗੇ? ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਇਸ ਦੇ ਪ੍ਰਤੀ ਨਿਸ਼ਚਿਤ ਹੋਵੋ! ਬਾਈਬਲ ਕਹਿੰਦੀ ਹੈ ਕਿ, "ਮੈਂ ਤੁਹਾਨੂੰ, ਜੋ ਪਰਮੇਸ਼ੁਰ ਦੇ ਪੁੱਤ੍ਰ ਦੇ ਨਾਮ ਉੱਤੇ ਭਰੋਸਾ ਕਰਦੇ ਹੋ, ਇਸ ਲਈ ਲਿੱਖਿਆ ਕਿ ਤੁਸੀਂ ਜਾਣੋ ਕਿ ਸਦੀਪਕ ਜੀਉਣ ਤੁਹਾਡਾ ਹੈ।" (1ਯੂਹੰਨਾ 5:13)। ਮੰਨ ਲਓ ਕਿ ਇਸ ਵੇਲੇ ਤੁਸੀਂ ਇਸ ਵੇਲੇ ਪਰਮੇਸ਼ੁਰ ਦੇ ਸਾਹਮਣੇ ਖੜ੍ਹੇ ਹੋ, ਅਤੇ ਉਹ ਤੁਹਾਡੇ ਕੋਲੋਂ ਇਹ ਪੁੱਛਦਾ ਹੈ ਕਿ,"ਮੈਂ ਤੁਹਾਨੂੰ ਸਵਰਗ ਵਿੱਚ ਕਿਉਂ ਆਉਣ ਦੇਵਾਂ?" ਤਾਂ ਤੁਸੀਂ ਕੀ ਕਹੋਗੇ? ਤੁਸੀਂ ਨਹੀਂ ਜਾਣਦੇ ਕਿ ਕੀ ਜੁਆਬ ਦੇਣਾ ਹੈ। ਤੁਹਾਨੂੰ ਜੋ ਜਾਣਨ ਦੀ ਲੋੜ ਹੈ ਓਹ ਇਹ ਹੈ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਇੱਕ ਇਸ ਤਰਾਂ ਦੇ ਰਸਤੇ ਦਾ ਪ੍ਰਬੰਧ ਕਰਵਾਇਆ ਹੈ ਜਿਸ ਤੋਂ ਅਸੀਂ ਨਿਸ਼ਚਿਤ ਰੂਪ ਨਾਲ ਜਾਣ ਸਕਦੇ ਹਾਂ ਕਿ ਅਸੀਂ ਕਿੱਥੇ ਸਦੀਪਕਕਾਲ ਦੇ ਜੀਉਂਣ ਨੂੰ ਬਤੀਤ ਕਰਾਂਗੇ। ਬਾਈਬਲ ਇਸ ਨੂੰ ਇਸ ਤਰਾਂ ਬਿਆਨ ਕਰਦੀ ਹੈ, "ਕਿਉਂਕਿ ਪਰਮੇਸ਼ੁਰ ਨੇ ਜਗਤ ਦੇ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤ੍ਰ ਦੇ ਦਿੱਤਾ, ਤਾਂਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ, ਉਹ ਨਾਸ਼ ਨਾ ਹੋਵੇ, ਪਰ ਸਦੀਪਕ ਜੀਉਂਣ ਪਾਵੇ"( ਯੂਹੰਨਾ 3:16)।

ਸਾਨੂੰ ਸਭ ਤੋਂ ਪਹਿਲਾ ਉਸ ਮੁਸ਼ਕਿਲ ਨੂੰ ਸਮਝਣਾ ਹੈ ਜਿਸ ਨੇ ਸਾਨੂੰ ਸਵਰਗ ਤੋਂ ਦੂਰ ਰੱਖਿਆ ਹੋਇਆ ਹੈ। ਉਹ ਮੁਸ਼ਕਿਲ ਇਹ ਹੈ ਕਿ- ਸਾਡਾ ਪਾਪ ਭਰਿਆ ਸੁਭਾਅ ਸਾਨੂੰ ਪਰਮੇਸ਼ੁਰ ਦੇ ਨਾਲ ਰਿਸ਼ਤਾ ਬਣਾਉਣ ਤੋਂ ਦੂਰ ਰੱਖਦਾ ਹੈ। ਅਸੀਂ ਸੁਭਾਵਿਕ ਰੂਪ ਅਤੇ ਖੁਦ ਦੀ ਚੋਣ ਦੇ ਕਰਕੇ ਪਾਪੀ ਹਾਂ, "ਇਸ ਲਈ ਕਿ ਸਭ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿਤ ਹਨ,"( ਰੋਮੀਆਂ 3:23) ਅਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ ਹਾਂ। "ਕਿਉਂਕਿ ਵਿਸ਼ਵਾਸ ਦੇ ਦੁਆਰਾ ਕ੍ਰਿਪਾ ਤੋਂ ਹੀ ਤੁਹਾਨੂੰ ਮੁਕਤੀ ਮਿਲੀ ਹੈ, ਅਤੇ ਇਹ ਤੁਹਾਡੀ ਵੱਲੋਂ ਨਹੀਂ- ਪਰ ਪਰਮੇਸ਼ੁਰ ਦਾ ਵਰਦਾਨ ਹੈ। ਅਤੇ ਨਾ ਕੰਮਾਂ ਦੇ ਕਰਕੇ, ਅਜਿਹਾ ਨਾ ਹੋਵੇ ਕਿ ਕੋਈ ਘਮੰਡ ਕਰੇ" (ਅਫਸੀਆਂ 2:8-9)। ਅਸੀਂ ਮੌਤ ਅਤੇ ਨਰਕ ਅਤੇ ਭਾਗੀ ਹਾਂ। "ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ" (ਰੋਮੀਆਂ 6:23)।

ਪਰਮੇਸ਼ੁਰ ਪਵਿੱਤ੍ਰ ਅਤੇ ਨਿਆਈਂ ਹੈ ਅਤੇ ਜ਼ਰੂਰ ਉਸ ਨੂੰ ਪਾਪ ਨੂੰ ਸਜਾ ਦੇਣੀ ਚਾਹੀਦੀ, ਫਿਰ ਵੀ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਸਾਡੇ ਪਾਪਾਂ ਦੇ ਲਈ ਮਾਫ਼ੀ ਦਾ ਪ੍ਰਬੰਧ ਕਰਵਾਇਆ ਹੈ, "ਰਾਹ ਅਤੇ ਸਚਿਆਈ ਅਤੇ ਜੀਉਂਣ ਮੈਂ ਹੀ ਹਾਂ, ਮੇਰੇ ਬਿਨ੍ਹਾਂ ਪਿਤਾ ਦੇ ਕੋਲ ਕੋਈ ਨਹੀਂ ਪਹੁੰਚ ਸਕਦਾ"( ਯੂਹੰਨਾ 14:6)। ਯਿਸੂ ਸਾਡੇ ਲਈ ਸਲੀਬ ਉੱਤੇ ਮਰ ਗਿਆ," ਇਸ ਲਈ ਕਿ ਮਸੀਹ ਨੇ ਵੀ, ਅਰਥਾਤ ਪਾਪੀਆਂ ਦੇ ਲਈ ਧਰਮੀ ਪਾਪਾਂ ਦੇ ਕਾਰਨ ਇੱਕ ਵਾਰ ਦੁੱਖ ਉੱਠਾਇਆ, ਤਾਂ ਕਿ ਸਾਨੂੰ ਪਰਮੇਸ਼ੁਰ ਦੇ ਕੋਲ ਪਹੁੰਚਾਵੇ"(1 ਪਤਰਸ 3:18)। ਯਿਸੂ ਮਰਿਆਂ ਹੋਇਆਂ ਵਿੱਚੋਂ ਜੀ ਉੱਠਿਆ ਸੀ:" ਉਹ ਸਾਡੇ ਅਪਰਾਧਾਂ ਦੇ ਲਈ ਫਡ਼ਵਾਇਆ ਗਿਆ, ਅਤੇ ਸਾਨੂੰ ਧਰਮੀ ਠਹਿਰਾਉਣ ਦੇ ਲਈ ਜਿਵਾਲਿਆ ਵੀ ਗਿਆ"( ਰੋਮੀਆਂ 4:25)।

ਇਸ ਲਈ, ਮੂਲ ਪ੍ਰਸ਼ਨ ਦੀ ਵੱਲ ਵਾਪਿਸ ਆ ਜਾਈਏ-"ਮੈਂ ਇਹ ਪੱਕੇ ਤੌਰ ਤੇ ਕਿਸ ਤਰ੍ਹਾਂ ਜਾਣ ਸਕਦਾ ਹਾਂ ਕਿ ਜਦੋਂ ਮੈਂ ਮਰਾਂਗਾ ਤਾਂ ਮੈਂ ਸਵਰਗ ਵਿੱਚ ਹੀ ਜਾਵਾਂਗਾ?" ਇਸ ਦਾ ਜੁਆਬ ਇਹ ਹੈ ਕਿ-ਪ੍ਰਭੁ ਯਿਸੂ ਵਿੱਚ ਵਿਸ਼ਵਾਸ ਕਰੋ, ਅਤੇ ਤੁਸੀਂ ਮੁਕਤੀ ਪਾਓਗੇ ( ਰਸੂਲਾਂ ਦੇ ਕੰਮ 16:31)" ਪਰੰਤੂ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ, ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ, ਅਰਥਾਤ ਉਨ੍ਹਾਂ ਨੂੰ ਜੋ ਉਸ ਉੱਤੇ ਨਿਹਚਾ ਕਰਦੇ ਹਨ"(ਯੂਹੰਨਾ 1:12)। ਤੁਸੀਂ ਅਨੰਤ ਜੀਉਣ ਨੂੰ ਇੱਕ ਮੁਫ਼ਤ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹੋ। "ਪਰਮੇਸ਼ੁਰ ਦਾ ਵਰਦਾਨ ਸਾਡੇ ਪ੍ਰਭੁ ਯਿਸੂ ਮਸੀਹ ਵਿੱਚ ਸਦਾ ਦਾ ਜੀਉਂਣ ਹੈ"( ਰੋਮੀਆਂ 6:23)। ਤੁਸੀਂ ਹੁਣ ਤੋਂ ਹੀ ਇੱਕ ਪੂਰਾ ਅਤੇ ਅਰਥ ਪੂਰਨ ਜੀਉਂਣ ਜੀ ਸਕਦੇ ਹੋ। ਯਿਸੂ ਨੇ ਆਖਿਆ: "ਮੈਂ ਇਸ ਲਈ ਆਇਆ ਹਾਂ ਕਿ ਉਹ ਜੀਉਂਣ ਪਾਉਣ ਅਤੇ ਚੋਖਾ ਪਾਉਣ" (ਯੂਹੰਨਾ10:10) ਤੁਸੀਂ ਸਵਰਗ ਵਿੱਚ ਯਿਸੂ ਦੇ ਨਾਲ ਸਦੀਪਕ ਕਾਲ ਨੂੰ ਬਤੀਤ ਕਰ ਸਕਦੇ ਹੋ, ਕਿਉਂਕਿ ਉਸ ਨੇ ਵਾਇਦਾ ਕੀਤਾ ਹੈ ਕਿ: "ਅਤੇ ਮੈਂ ਜਾ ਕੇ ਤੁਹਾਡੇ ਜਗ੍ਹਾ ਤਿਆਰ ਕਰਾਂ, ਤਾਂ ਫਿਰ ਆ ਕੇ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ ਤਾਂ ਕਿ ਜਿੱਥੇ ਮੈਂ ਰਹਾਂ ਉੱਥੇ ਤੁਸੀਂ ਵੀ ਰਹੋ"( ਯੂਹੰਨਾ 14:3)।

ਜੇ ਤੁਸੀਂ ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਦੇ ਰੂਪ ਵਿੱਚ ਕਬੂਲ ਕਰਨਾ ਹੈ ਅਤੇ ਪਰਮੇਸ਼ੁਰ ਕੋਲੋਂ ਮਾਫ਼ੀ ਲੈਣਾ ਚਾਹੁੰਦੇ ਹੋ ਤਾਂ ਇੱਥੇ ਇੱਕ ਦਿੱਤੀ ਗਈ ਅਸਾਨ ਪ੍ਰਾਰਥਨਾ ਨੂੰ ਪਰਮੇਸ਼ੁਰ ਅੱਗੇ ਕਰ ਸਕਦੇ ਹੋ। ਇਸ ਪ੍ਰਾਰਥਨਾ ਨੂੰ ਕਰਨਾ ਪਰਮੇਸ਼ੁਰ ਨੂੰ ਇਹ ਕਹਿਣਾ ਇੱਕ ਤਰੀਕਾ ਹੈ ਕਿ ਤੁਸੀਂ ਆਪਣੀ ਮੁਕਤੀ ਦੇ ਲਈ ਯਿਸੂ ਮਸੀਹ ਦੇ ਉੱਤੇ ਨਿਰਭਰ ਹੋ ਰਹੇ ਹਨ। ਸ਼ਬਦ ਖੁਦ ਤੁਹਾਨੂੰ ਬਚਾ ਨਹੀਂ ਸਕਦੇ ਕੇਵਲ ਯਿਸੂ ਵਿੱਚ ਵਿਸ਼ਵਾਸ ਹੀ ਤੁਹਾਨੂੰ ਮੁਕਤੀ ਦੇ ਸਕਦਾ ਹੈ! "ਹੇ ਪਰਮੇਸ਼ੁਰ, ਮੈਂ ਜਾਂਣਦਾ ਹਾਂ ਮੈਂ ਤੁਹਾਡੇ ਵਿਰੁੱਧ ਪਾਪ ਕੀਤਾ ਹੈ, ਅਤੇ ਮੈਂ ਸ਼ਜਾ ਪਾਉਣ ਦੇ ਯੋਗ ਹਾਂ. ਪਰ ਯਿਸੂ ਮਸੀਹ ਨੇ ਉਸ ਸਜਾ ਨੂੰ ਚੁੱਕ ਲਿਆ ਜਿਹੜੀ ਮੈਨੂੰ ਮਿਲਣੀ ਚਾਹੀਦੀ ਸੀ ਤਾਂ ਕਿ ਉਸ ਵਿੱਚ ਵਿਸ਼ਵਾਸ ਕਰਨ ਨਾਲ ਮੈਨੂੰ ਮਾਫੀ ਮਿਲ ਸੱਕੇ. ਮੈਂ ਮੁਕਤੀ ਦੇ ਲਈ ਆਪਣੇ ਵਿਸ਼ਵਾਸ ਨੂੰ ਤੁਹਾਡੇ ਉੱਤੇ ਰੱਖਦਾ ਹਾਂ. ਤੁਹਾਡੀ ਅਚਰਜ ਕਿਰਪਾ ਤੇ ਮਾਫੀ ਦੇ ਲਈ- ਜੋ ਕਿ ਅਨੰਤ ਜੀਉਂਣ ਦਾ ਵਰਦਾਨ ਹੈ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ! ਆਮੀਨ!"

ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਇਹ ਨਿਸ਼ਚਿਤ ਤੌਰ ਤੇ ਕਿਸ ਤਰ੍ਹਾਂ ਜਾਣ ਸਕਦਾ ਹਾਂ ਕਿ ਜਦੋਂ ਮੈਂ ਮਰਾਂਗਾ ਤਾਂ ਮੈਂ ਸਵਰਗ ਵਿੱਚ ਹੀ ਜਾਵਾਂਗਾ?
© Copyright Got Questions Ministries