ਪ੍ਰਸ਼ਨ
ਬਾਈਬਲ ਮੁਕੱਦਮੇਬਾਜ਼ੀ/ਕਿਸ ਉੱਤੇ ਮੁਕੱਦਮਾ ਦਰਜ਼ ਕਰਨ ਦੇ ਬਾਰੇ ਦੱਸਦੀ ਹੈ?
ਉੱਤਰ
ਪੌਲੁਸ ਰਸੂਲ ਨੇ ਕੁਰੰਥੀਆਂ ਦੇ ਵਿਸ਼ਵਾਸੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਮੁਕੱਦਮੇਬਾਜ਼ੀ ਲਈ ਇੱਕ ਦੂਜੇ ਦੇ ਵਿਰੁੱਧ ਅਦਾਲਤ ਵਿੱਚ ਨਾ ਜਾਣ (1 ਕੁਰਿੰਥੀਆਂ 6:1-8)। ਕਿਉਂਕਿ ਜੇਕਰ ਮਸੀਹੀ ਵਿਸ਼ਵਾਸੀ ਇੱਕ ਦੂਜੇ ਨੂੰ ਮਾਫ਼ ਨਹੀਂ ਕਰਦੇ ਅਤੇ ਖੁਦ ਆਪਣੇ ਭੇਦਭਾਵਾਂ ਦਾ ਹੱਲ ਨਹੀਂ ਕਰਦੇ ਤਾਂ ਉਹ ਆਤਮਿਕ ਹਾਰ ਨੂੰ ਵਿਖਾ ਰਹੇ ਹਨ। ਕਿਉਂ ਕੋਈ ਮਸੀਹੀ ਬਣ ਜਾਵੇ ਜੇਕਰ ਮਸੀਹੀਆਂ ਦੇ ਕੋਲ ਠੀਕ ਉਸੇ ਹੀ ਤਰ੍ਹਾਂ ਦੀਆਂ ਮੁਸ਼ਕਿਲਾਂ ਹੋਣ ਅਤੇ ਉਹ ਵੀ ਉਨ੍ਹਾਂ ਦਾ ਹੱਲ ਕੱਢਣ ਲਈ ਅਯੋਗ ਹੋਣ? ਪਰ ਫਿਰ ਵੀ, ਕਈ ਅਜਿਹੀਆਂ ਘਟਨਾਵਾਂ ਹਨ ਜਦੋਂ ਕਿਸੇ ਉੱਤੇ ਮੁਕੱਦਮਾ ਦਰਜ਼ ਕਰਨਾ ਹੀ ਸਹੀ ਘਟਨਾ ਮੰਨਿਆ ਜਾਵੇ। ਜੇਕਰ ਬਾਈਬਲ ਮੁਤਾਬਿਕ ਮੇਲ ਮਿਲਾਪ ਦੇ ਨਮੂਨੇ ਦਾ ਪਿੱਛਾ ਨਹੀਂ ਕੀਤਾ ਜਾਂਦਾ (ਮੱਤੀ 18:15-17) ਅਤੇ ਦੁੱਖ ਦੇਣ ਵਾਲੀ ਮੰਡਲੀ ਅਜੇ ਵੀ ਗਲ਼ਤ ਹੋਵੇ, ਤਾਂ ਕੁਝ ਘਟਨਾਵਾਂ ਵਿੱਚ ਮੁਕੱਦਮਾ ਦਰਜ਼ ਕਰਨਾ ਹੀ ਨਿਆਂਪੂਰਣ ਹੈ। ਇਸ ਨੂੰ ਸਿਰਫ਼ ਬਹੁਤ ਜ਼ਿਆਦਾ ਪ੍ਰਾਰਥਨਾ ਤੋਂ ਬਾਅਦ ਹੀ ਬੁਧੀਮਾਨੀ ਦੇ ਨਾਲ (ਯਾਕੂਬ 1:5) ਅਤੇ ਆਤਮਿਕ ਆਗੂਆਂ ਦੀ ਸਲਾਹ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ।
1 ਕੁਰਿੰਥੀਆਂ 6:1-6 ਦਾ ਪੂਰਾ ਪ੍ਰਸੰਗ ਕਲੀਸਿਯਾ ਦੇ ਝਗੜਿਆਂ ਦਾ ਹੱਲ ਕਰਦਾ ਹੈ, ਪਰ ਪੌਲੁਸ ਇੱਥੇ ਅਦਾਲਤ ਦੀ ਕਿਰਿਆ ਦਾ ਹਵਾਲਾ ਨਹੀਂ ਦਿੰਦਾ ਹੈ, ਜਦੋਂ ਉਹ ਇਸ ਜੀਵਨ ਦੀਆਂ ਢੁੱਕਵੀਆਂ ਗੱਲਾਂ ਦੇ ਨਿਆਂ ਦੇ ਬਾਰੇ ਗੱਲ ਕਰਦਾ ਹੈ। ਪੌਲੁਸ ਦੇ ਕਹਿਣ ਦਾ ਮਤਲਬ ਇਹ ਹੈ ਕਿ ਅਦਾਲਤ ਦੀ ਕਿਰਿਆ ਇਸ ਜੀਵਨ ਦੇ ਵਿਸ਼ਿਆਂ ਦੇ ਲਈ ਹੋਂਦ ਵਿੱਚ ਹੈ ਜਿਹੜਾ ਕਿ ਕਲੀਸਿਯਾ ਦੇ ਬਾਹਰ ਦਾ ਵਿਸ਼ਾ ਹੈ। ਕਲੀਸਿਯਾ ਦੇ ਮੱਸਲਿਆਂ ਨੂੰ ਅਦਾਲਤੀ ਕਾਰਵਾਈ ਵਿੱਚ ਲੈ ਕੇ ਜਾਣਾ ਨਹੀਂ ਚਾਹੀਦਾ ਹੈ ਪਰ ਇਸ ਦਾ ਫੈਂਸਲਾ ਕਲੀਸਿਯਾ ਦੇ ਅੰਦਰ ਹੀ ਕੀਤਾ ਜਾਣਾ ਚਾਹੀਦਾ ਹੈ।
ਰਸੂਲਾਂ ਦੇ ਕਰਤੱਬ ਅਧਿਆਏ 21-22 ਵਿੱਚ ਪੌਲੁਸ ਗੱਲ ਕਰਦਾ ਹੈ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਉੱਤੇ ਇੱਕ ਅਜਿਹੇ ਅਪਰਾਧ ਦੇ ਲਈ ਗਲ਼ਤ ਦੋਸ਼ ਲਾਇਆ ਹੈ ਜਿਹੜਾ ਉਸ ਨੇ ਕੀਤਾ ਹੀ ਨਹੀਂ ਹੈ। ਰੋਮੀਆਂ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ “ਤਾਂ ਸਰਦਾਰ ਨੇ ਹੁਕਮ ਦਿੱਤਾ ਜੋ ਉਹ ਨੂੰ ਕਿਲੇ ਵਿੱਚ ਲਿਆਉਣ ਅਥੇ ਆਖਿਆ ਭਈ ਉਹ ਨੂੰ ਕੋਰੜੇ ਮਾਰ ਕੇ ਪਰਤਾਓ ਤਾਂ ਜੋ ਮੈਨੂੰ ਮਲੂਮ ਹੋਵੇ ਕਿ ਓਹ ਕਿ ਸਕਾਰਨ ਇਹ ਦੇ ਮਗਰ ਇਉਂ ਡੰਡ ਪਾਉਂਦੇ ਹਨ। ਜਾਂ ਉਨ੍ਹਾਂ ਉਸ ਨੂੰ ਤਸਮਿਆਂ ਨਾਲ ਜਕੜ੍ਹਿਆ ਤਾਂ ਪੌਲੁਸ ਨੇ ਸੂਬੇਦਾਰ ਨੂੰ, ਜਿਹੜਾ ਕੋਲ ਖੜਾ ਸੀ ਆਖਿਆ, ‘ਕੀ ਤੁਹਾਨੂੰ ਜੋਗ ਹੈ ਜੋ ਇੱਕ ਰੋਮੀ ਆਦਮੀ ਨੂੰ ਦੋਸ਼ ਸਾਬਤ ਕੀਤਿਆਂ ਬਿਨਾ ਕੋਰੜੇ ਮਾਰੋ?’” ਪੌਲੁਸ ਨੇ ਰੋਮੀਆਂ ਦੇ ਕਾਨੂੰਨ ਅਤੇ ਆਪਣੀ ਨਾਗਰਿਕਤਾ ਨੂੰ ਖੁਦ ਦੀ ਸੁਰੱਖਿਆ ਦੇ ਲਈ ਇਸਤੇਮਾਲ ਕੀਤਾ। ਅਦਾਲਤ ਦੀ ਕਾਰਵਾਈ ਦਾ ਇਸਤੇਮਾਲ ਕਰਨ ਵਿੱਚ ਉਦੋਂ ਤੱਕ ਕੁਝ ਵੀ ਗਲ਼ਤ ਨਹੀਂ ਹੈ, ਜਦੋਂ ਤੱਕ ਇਸ ਨੂੰ ਸਹੀ ਮਕਸਦ ਅਤੇ ਸਾਫ਼ ਦਿਲ ਨਾਲ ਕੀਤਾ ਜਾਵੇ।
ਪੌਲੁਸ ਅੱਗੇ ਘੋਸ਼ਣਾ ਕਰਦਾ ਹੈ, “ਹੁਣ ਤਾਂ ਤੁਹਾਡੇ ਵਿੱਚ ਇੱਕ ਵੱਡਾ ਘਾਟਾ ਹੈ, ਕਿ ਤੁਸੀਂ ਇੱਕ ਦੂਏ ਉੱਤੇ ਮੁਕੱਦਮਾ ਬਣਾਉਂਦੇ ਹੋ। ਤੁਸੀਂ ਸਗੋਂ ਕੁਨਿਆਉਂ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਸਗੋਂ ਠਗਾਈ ਕਿਉਂ ਨਹੀਂ ਖਾਂਦੇ?” (1 ਕੁਰਿੰਥੀਆਂ 6:7)। ਜਿਸ ਗੱਲ ਦੀ ਪੌਲੁਸ ਨੂੰ ਇੱਥੇ ਚਿੰਤਾ ਹੈ, ਉਹ ਮਸੀਹੀਆਂ ਦੀ ਗਵਾਹੀ ਹੈ। ਇਹ ਸਾਡੇ ਲਈ ਹੈ ਕਿ ਅਸੀਂ ਨੁਕਸਾਨ ਝੱਲ ਲਈਏ, ਜਾਂ ਇੱਥੋਂ ਤੱਕ ਕਿ ਮਾੜਾ ਸਲੂਕ ਵੀ, ਬਜਾਏ ਇਸ ਦੇ ਕਿ ਕਿਸੇ ਇੱਕ ਮਨੁੱਖ ਨੂੰ ਅਦਾਲਤ ਵਿੱਚ ਲੈ ਜਾਣ ਦੇ ਦੁਆਰਾ ਮਸੀਹ ਤੋਂ ਦੂਰ ਨਾ ਕਰ ਦਈਏ। ਜ਼ਿਆਦਾ ਜ਼ਰੂਰੀ ਕੀ ਹੈ- ਇੱਕ ਕਾਨੂੰਨੀ ਲੜ੍ਹਾਈ ਜਾਂ ਇੱਕ ਮਨੁੱਖ ਦੇ ਸਦੀਪਕ ਕਾਲ ਦੇ ਲਈ ਪ੍ਰਾਣਾਂ ਦੀ ਲੜ੍ਹਾਈ?
ਸੰਖੇਪ ਵਿੱਚ ਕੀ ਮਸੀਹੀਆਂ ਨੂੰ ਇੱਕ ਦੂਸਰੇ ਨੂੰ ਕਲੀਸਿਯਾ ਦੇ ਮੱਸਲਿਆਂ ਨੂੰ ਲੈ ਕੇ ਅਦਾਲਤ ਵਿੱਚ ਜਾਣਾ ਚਾਹੀਦਾ ਹੈ? ਬਿਲਕੁੱਲ ਵੀ ਨਹੀਂ! ਕੀ ਮਸੀਹੀਆਂ ਨੂੰ ਇੱਕ ਦੂਸਰੇ ਨੂੰ ਨਾਗਰਿਕਤਾ ਦੇ ਮੱਸਲਿਆਂ ਨੂੰ ਲੈ ਕੇ ਅਦਾਲਤ ਵਿੱਚ ਜਾਣਾ ਚਾਹੀਦਾ ਹੈ? ਜੇਕਰ ਕੁਝ ਵੀ ਕਰਨ ਨਾਲ ਅਜਿਹਾ ਕਰਨ ਤੋਂ ਬਚਿਆ ਜਾਵੇ, ਜਾਂ ਤਾਂ ਨਹੀਂ। ਕੀ ਮਸੀਹੀਆਂ ਨੂੰ ਗੈਰ-ਮਸੀਹੀਆਂ ਨੂੰ ਮਨੁੱਖਤਾ ਦੇ ਮੱਸਲਿਆਂ ਉੱਤੇ ਅਦਾਲਤ ਵਿੱਚ ਜਾਣਾ ਚਾਹੀਦਾ ਹੈ? ਦੁਬਾਰਾ, ਜੇਕਰ ਕਿਸੇ ਤਰ੍ਹਾਂ ਅਜਿਹਾ ਕਰਨ ਤੋਂ ਬਚਿਆ ਜਾਵੇ, ਜਾਂ ਨਹੀਂ।। ਪਰ ਫਿਰ ਵੀ, ਕੁਝ ਘਟਨਾਵਾਂ ਵਿੱਚ, ਜਿਵੇਂ ਕਿ ਸਾਡੇ ਅਧਿਕਾਰਾਂ ਦੀ ਸੁਰੱਖਿਆ ਲਈ (ਜਿਸ ਤਰ੍ਹਾਂ ਪੌਲੁਸ ਰਸੂਲ ਦੀ ਉਦਾਹਰਣ ਤੋਂ ਮਿਲਦਾ ਹੈ), ਇਹ ਠੀਕ ਹੋਵੇਗਾ ਕਿ ਕਾਨੂੰਨ ਦੀ ਮਦਦ ਲਈ ਜਾਵੇ।
English
ਬਾਈਬਲ ਮੁਕੱਦਮੇਬਾਜ਼ੀ/ਕਿਸ ਉੱਤੇ ਮੁਕੱਦਮਾ ਦਰਜ਼ ਕਰਨ ਦੇ ਬਾਰੇ ਦੱਸਦੀ ਹੈ?