settings icon
share icon
ਪ੍ਰਸ਼ਨ

ਕੀ ਅਨਾਦਿ ਸੁਰੱਖਿਆ ਪਾਪ ਕਰਨ ਵਾਸਤੇ "ਖੁੱਲ੍ਹ ਦੇਣਾ" ਹੈ- ਭਾਵ ਲਾਈਸੈਂਸ ਹੈ?

ਉੱਤਰ


ਅਨਾਦਿ ਸੁਰੱਖਿਆ ਦੇ ਸਿਧਾਂਤ ਦੇ ਲਈ ਇੱਕ ਜ਼ਿਆਦਾ ਸਮੇਂ ਤੋਂ ਆ ਰਹੀ ਵੱਡੀ ਮੁਸ਼ਕਿਲ ਇਹ ਹੈ ਕਿ ਇਹ ਅਨੁਮਾਨਿਤ ਤੌਰ ’ਤੇ ਲੋਕਾਂ ਨੂੰ ਜਿਸ ਤਰ੍ਹਾਂ ਉਹ ਚਾਹੁੰਦੇ ਹਨ ਉਸ ਤਰ੍ਹਾਂ ਦੇ ਹੀ ਰਹਿਣ ਅਤੇ ਫਿਰ ਵੀ ਉਹ ਬਚ ਜਾਣਗੇ ਦੀ ਆਗਿਆ ਦਿੰਦੀ ਹੈ। ਜਦ ਕਿ ਇਹ “ਤਕਨੀਕੀ”ਤੌਰ ’ਤੇ ਸਹੀ ਹੋ ਸੱਕਦਾ ਹੈ, ਪਰ ਅਸਲ ਵਿੱਚ ਇਹ ਸਹੀ ਨਹੀਂ ਹੈ। ਇੱਕ ਮਨੁੱਖ ਜਿਹੜਾ ਸੱਚ ਵਿੱਚ ਯਿਸੂ ਮਸੀਹ ਦੁਆਰਾ ਛੁਡਾਇਆ ਗਿਆ ਹੈ ਉਹ ਹਮੇਸ਼ਾਂ ਪਾਪ ਨਾਲ ਭਰੇ ਹੋਏ ਜੀਵਨ ਨੂੰ ਨਹੀਂ ਗੁਜ਼ਾਰੇਗਾ। ਸਾਨੂੰ ਕਿਵੇਂ ਇੱਕ ਮਸੀਹੀ ਤੌਰ ਤਰੀਕੇ ਨਾਲ ਜੀਉਂਣਾ ਚਾਹੀਦਾ ਹੈ ਅਤੇ ਇੱਕ ਮਨੁੱਖ ਨੂੰ ਮੁਕਤੀ ਪਾਉਣ ਵਾਸਤੇ ਕੀ ਕਰਨਾ ਹੈ ਇਸ ਵਿਚਲੇ ਫ਼ਰਕ ਨੂੰ ਝਾਤ ਮਾਰਨੀ ਚਾਹੀਦੀ ਹੈ।

ਬਾਈਬਲ ਇਸ ’ਤੇ ਸਾਫ਼ ਹੈ ਕਿ ਮੁਕਤੀ ਸਿਰਫ਼ ਕਿਰਪਾ ਤੋਂ ਇਕੱਲੀ ਯਿਸੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਹੈ (ਯੂਹੰਨਾ 3:16; ਅਫ਼ਸੀਆਂ 2:8-9; ਯੂਹੰਨਾ 14:6)। ਇੱਕ ਮਨੁੱਖ ਸੱਚ ਵਿੱਚ ਜਿਸ ਵੇਲੇ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ, ਉਹ ਬਚਾਇਆ ਗਿਆ ਹੈ ਅਤੇ ਮੁਕਤੀ ਵਿੱਚ ਸੁਰੱਖਿਅਤ ਹੈ। ਮੁਕਤੀ ਨੂੰ ਵਿਸ਼ਵਾਸ ਦੁਆਰਾ ਹੀ ਪ੍ਰਾਪਤ ਨਹੀਂ ਕੀਤਾ ਜਾਂਦਾ, ਪਰ ਕੰਮਾਂ ਨੂੰ ਲਗਾਤਾਰ ਨਿਯਮ ਵਿੱਚ ਰੱਖਣ ਨਾਲ ਹੁੰਦੀ ਹੈ। ਪੌਲੁਸ ਰਸੂਲ ਗਲਾਤੀਆਂ 3:3 ਵਿੱਚ ਇਸ ਵਿਸ਼ੇ ਉੱਤੇ ਸੰਦੇਸ਼ ਦਿੰਦਾ ਹੈ ਜਦੋਂ ਉਹ ਪੁੱਛਦਾ ਹੈ “ਕੀ ਤੁਸੀਂ ਇਹੋ ਜਿਹੇ ਮੂਰਖ ਹੋ? ਭਲਾ, ਆਤਮਾ ਦੁਆਰਾ ਅਰੰਭ ਕਰ ਕੇ ਤੁਸੀਂ ਹੁਣ ਸਰੀਰ ਦੁਆਰਾ ਸਮਾਪਤ ਕਰਦੇ ਹੋ?”?ਜੇ ਅਸੀਂ ਵਿਸ਼ਵਾਸ ਦੁਆਰਾ ਬਚੇ ਹੋਏ ਹਾਂ, ਤਾਂ ਵਿਸ਼ਵਾਸ ਦੁਆਰਾ ਹੀ ਸਾਡੀ ਮੁਕਤੀ ਕਾਇਮ ਅਤੇ ਸੁਰੱਖਿਅਤ ਹੈ। ਅਸੀਂ ਆਪਣੇ ਆਪ ਮੁਕਤੀ ਨੂੰ ਕਮਾ ਨਹੀਂ ਸੱਕਦੇ ਹਾਂ। ਇਸ ਲਈ, ਨਾਂ ਹੀ ਅਸੀਂ ਆਪਣੀ ਮੁਕਤੀ ਦੀ ਦੇਖਭਾਲ ਨੂੰ ਕਮਾ ਸੱਕਦਾ ਹਾਂ। ਇਹ ਤਾਂ ਉਹ ਪਰਮੇਸ਼ੁਰ ਹੈ ਜਿਹੜਾ ਸਾਡੀ ਮੁਕਤੀ ਨੂੰ ਕਾਇਮ ਰੱਖਦਾ ਹੈ (ਯਹੂਦਾ 24)। ਇਹ ਤਾਂ ਉਹ ਪਰਮੇਸ਼ੁਰ ਦਾ ਹੱਥ ਹੈ ਜਿਹੜਾ ਸਾਨੂੰ ਮਜ਼ਬੂਤੀ ਨਾਲ ਆਪਣੀ ਪਕੜ੍ਹ ਵਿੱਚ ਰੱਖਦਾ ਹੈ (ਯੂਹੰਨਾ 10:28-29)। ਇਹ ਤਾਂ ਉਹ ਪਰਮੇਸ਼ੁਰ ਦਾ ਪਿਆਰ ਹੈ ਜਿਸ ਤੋਂ ਸਾਨੂੰ ਕੋਈ ਵੱਖ ਨਹੀਂ ਕਰ ਸੱਕਦਾ (ਰੋਮੀਆਂ 8:38-39)।

ਅਨਾਦਿ ਸੁਰੱਖਿਆ ਦਾ ਕਿਸੇ ਵੀ ਤਰੀਕੇ ਨਾਲ ਇਨਕਾਰ, ਇਸ ਦੇ ਨਿਚੋੜ ਵਿੱਚ, ਇਹ ਵਿਸ਼ਵਾਸ ਕਰਨਾ ਕਿ ਅਸੀਂ ਆਪਣੀ ਮੁਕਤੀ ਨੂੰ ਚੰਗੇ ਕੰਮਾਂ ਅਤੇ ਯਤਨਾਂ ਨਾਲ ਕਾਇਮ ਰੱਖੀਏ। ਇਹ ਪੂਰੀ ਤੌਰ ’ਤੇ ਕਿਰਪਾ ਦੁਆਰਾ ਮੁਕਤੀ ਦੇ ਉਲਟ ਹੈ। ਕਿਉਂਕਿ ਅਸੀਂ ਮਸੀਹ ਦੇ ਗੁਣਾਂ ਕਰਕੇ ਬਚਾਏ ਗਏ ਹਾਂ, ਨਾਂ ਕਿ ਆਪਣੇ ਗੁਣਾਂ ਕਰਕੇ (ਰੋਮੀਆਂ 4:3-8)। ਇਹ ਦਾਅਵਾ ਕਰਨਾ ਕਿ ਮੁਕਤੀ ਨੂੰ ਕਾਇਮ ਰੱਖਣ ਲਈ ਸਾਨੂੰ ਪਰਮੇਸ਼ੁਰ ਦੇ ਵਚਨ ਨੂੰ ਮੰਨਣਾ ਜਾਂ ਫਿਰ ਧਾਰਮਿਕ ਜੀਵਨ ਗੁਜ਼ਾਰਨਾ ਜ਼ਰੂਰੀ ਇਹ ਹੈ ਇਸ ਤਰ੍ਹਾਂ ਕਹਿਣ ਵਾਂਙੁ ਹੈ ਕਿ ਸਾਡੇਪਾਪਾਂ ਦੇ ਪ੍ਰਾਸ਼ਚਿਤ ਦੇ ਲਈ ਕੀਮਤ ਨੂੰ ਚੁਕਾਉਣ ਦੇ ਯਿਸੂ ਦੀ ਮੌਤ ਕਾਫੀ ਨਹੀਂ ਸੀ। ਪਰ ਯਿਸੂ ਮਸੀਹ ਦੀ ਮੌਤ ਸਾਡੇ ਲਈ ਬੀਤੇ ਹੋਏ ਸਮੇਂ, ਵਰਤਮਾਨ, ਅਤੇ ਭਵਿੱਖ, ਮੁਕਤੀ ਪਾਉਣ ਤੋਂ ਪਹਿਲਾਂ ਅਤੇ ਮੁਕਤੀ ਪਾਉਣ ਤੋਂ ਬਾਅਦ ਪੂਰੀ ਤਰ੍ਹਾਂ ਮੁੱਲ ਚੁਕਾਉਣ ਲਈ ਕਾਫੀ ਸੀ (ਰੋਮੀਆਂ 5:8; 1 ਕੁਰਿੰਥੀਆਂ 15:3; 2ਕੁਰਿੰਥੀਆਂ 5:21)।

ਇਸ ਦਾ ਮਤਲਬ ਕੀ ਹੈ ਇੱਕ ਵਿਸ਼ਵਾਸੀ ਜਿਵੇਂ ਚਾਹੇ ਉਵੇਂ ਹੀ ਆਪਣੀ ਮਰਜ਼ੀ ਨਾਲ ਜੀਵਨ ਗੁਜ਼ਾਰ ਕੇ ਅਤੇ ਫਿਰ ਵੀ ਬਚ ਸੱਕਦਾ ਹੈ? ਇਹ ਬਹੁਤ ਜ਼ਰੂਰੀ ਇੱਕ ਮਨਘੜ੍ਹਤ ਪ੍ਰਸ਼ਨ, ਕਿਉਂਕਿ ਬਾਈਬਲ ਇਸ ਨੂੰ ਸਾਫ਼ ਬਿਆਨ ਕਰਦੀ ਹੈ ਕਿ ਸੱਚਾ ਵਿਸ਼ਵਾਸੀ “ਜਿਵੇਂ ਚਾਹੇ ਉਵੇਂ ਹੀ” ਜੀਵਨ ਨਹੀਂ ਗੁਜ਼ਾਰ ਸੱਕਦਾ ਹੈ। ਵਿਸ਼ਵਾਸੀ ਲੋਕ ਨਵੀਂ ਸ੍ਰਿਸ਼ਟ ਹਨ (2 ਕੁਰਿੰਥੀਆਂ 5:17)। ਵਿਸ਼ਵਾਸੀ ਆਪਣੇ ਅੰਦਰ ਦੇ ਫਲਾਂ ਨੂੰ ਵਿਖਾਉਂਦੇ ਹਨ (ਗਲਾਤੀਆਂ 5:22-23), ਨਾ ਕਿ ਆਪਣੇ ਸਰੀਰਕ ਕੰਮਾਂ ਨੂੰ (ਗਲਾਤੀਆਂ 5:19-21)। ਪਹਿਲਾਂ ਯੂਹੰਨਾ 3:6-9 ਸਾਫ਼ ਤੌਰ ’ਤੇ ਬਿਆਨ ਕਰਦਾ ਹੈ ਕਿ ਇੱਕ ਸੱਚਾ ਵਿਸ਼ਵਾਸੀ ਹਮੇਸ਼ਾਂ ਪਾਪ ਵਿੱਚ ਜੀਵਨ ਨਹੀਂ ਗੁਜ਼ਾਰੇਗਾ। ਇਸ ਦੋਸ਼ ਦੇ ਉੱਤਰ ਵਿੱਚ ਕਿ ਕਿਰਪਾ ਪਾਪ ਨੂੰ ਵਧਾਉਂਦੀ ਹੈ, ਪੌਲੁਸ ਰਸੂਲਇਸ ਗੱਲ ਨੂੰ ਸਾਫ਼ ਕਰਦਾ ਹੈ,“ਹੁਣ ਅਸੀਂ ਕੀ ਆਖੀਏ? ਕੀ ਪਾਪ ਕਰਨ ਵਿੱਚ ਲੱਗੇ ਰਹੀਏ ਭਈ ਕਿਰਪਾ ਬਾਹਲੀ ਹੋਵੇ? ਕਦੇ ਨਹੀਂ! ਅਸੀਂ ਜਿਹੜੇ ਪਾਪ ਦੀ ਵਲੋਂ ਮੋਏ ਹੁਣ ਅਗਾਹਾਂ ਨੂੰ ਓਸ ਵਿੱਚ ਕਿੱਕੁਰ ਜੀਵਨ ਕੱਟੀਏ”? (ਰੋਮੀਆਂ 6:1-2)।

ਅਨਾਦਿ ਸੁਰੱਖਿਆ ਦਾ ਪਾਪ ਨੂੰ ਕਰਨ ਦੀ ਖੁੱਲ੍ਹ ਨਹੀਂ ਹੈ। ਬਲਕਿ, ਇਹ ਇਸ ਗੱਲ ਨੂੰ ਜਾਣਨ ਦੀ ਸੁਰੱਖਿਆ ਕਿ ਪਰਮੇਸ਼ੁਰ ਦਾ ਪਿਆਰ ਉਨ੍ਹਾਂ ਲਈ ਜੋ ਮਸੀਹ ਵਿੱਚ ਵਿਸ਼ਵਾਸ ਕਰਦੇ ਇੱਕ ਜਮਾਨਤ ਦੇ ਤੌਰ ’ਤੇ ਹੈ। ਪਰਮੇਸ਼ੁਰ ਦੇ ਅਦਭੁੱਦ ਮੁਕਤੀ ਦੇ ਵਰਦਾਨ ਨੂੰ ਜਾਣਨਾ ਅਤੇ ਸਮਝਣਾ ਪਾਪ ਕਰਨ ਦੇ ਲਈ ਖੁੱਲ੍ਹ ਦੇਣ ਦੇ ਵਿਰੋਧ ਵਿੱਚ ਹੈ। ਯਿਸੂ ਮਸੀਹ ਨੇ ਸਾਡੇ ਲਈ ਮੁੱਲ ਚੁਕਾ ਦਿੱਤਾ, ਇਹ ਜਾਣਦਿਆਂ ਹੋਇਆਂ ਵੀ, ਕੋਈ ਕਿਵੇਂ ਪਾਪ ਵਿੱਚ ਜਵਨ ਨੂੰ ਗੁਜ਼ਾਰਨਾ ਜਾਰੀ ਰੱਖ ਸੱਕਦਾ ਹੈ। (ਰੋਮੀਆਂ 6:15-23)? ਕੋਈ ਕਿਵੇਂ ਪਰਮੇਸ਼ੁਰ ਦੇ ਬਿਨ੍ਹਾਂ ਸ਼ਰਤ ਵਾਲੇ ਅਤੇ ਜ਼ਮਾਨਤ ਵਾਲੇ ਪਿਆਰ ਨੂੰ ਸਮਝ ਸੱਕਦੇ ਹਨ। ਉਸ ਲਈ ਜੋ ਵਿਸ਼ਵਾਸ ਕਰਦੇ ਹਨ, ਉਸ ਪਿਆਰ ਨੂੰ ਲੈ ਕੇ ਉਹ ਪਰਮੇਸ਼ੁਰ ਦੇ ਚਿਹਰੇ ਉੱਤੇ ਵਾਪਸ ਸੁੱਟ ਸੱਕਦੇ ਹਨ? ਇਹੋ ਜਿਹਾ ਇੱਕ ਮਨੁੱਖ ਆਪਣੀ ਦਿੱਤੀ ਗਈ ਪਾਪ ਕਰਨ ਦੀ ਖੁੱਲ੍ਹ ਅਨਾਦਿ ਸੁਰੱਖਿਆ ਨੂੰ ਵਿਖਾ ਨਹੀਂ ਰਿਹਾ, ਪਰ ਅਸਲ ਵਿੱਚ ਉਸ ਨੇ ਆਪਣੇ ਜੀਵਨ ਵਿੱਚ ਯਿਸੂ ਮਸੀਹ ਦੀ ਮੁਕਤੀ ਦਾ ਸੱਚੀ ਤੌਰ ਤਜੁਰਬਾ ਹੀ ਨਹੀਂ ਕੀਤਾ ਹੈ। “ਹਰ ਕੋਈ ਜੋ ਉਸ ਵਿੱਚ ਕਾਇਮ ਰਹਿੰਦਾ ਹੈ ਪਾਪ ਨਹੀਂ ਕਰਦਾ। ਹਰ ਕੋਈ ਜਿਹੜਾ ਪਾਪ ਕਰਦਾ ਹੈ ਓਸ ਨੇ ਉਹ ਨੂੰ ਨਹੀਂ ਵੇਖਿਆ, ਨਾ ਉਹ ਨੂੰ ਜਾਣਿਆ ਹੈ” (1 ਯੂਹੰਨਾ 3:6)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਅਨਾਦਿ ਸੁਰੱਖਿਆ ਪਾਪ ਕਰਨ ਵਾਸਤੇ "ਖੁੱਲ੍ਹ ਦੇਣਾ" ਹੈ- ਭਾਵ ਲਾਈਸੈਂਸ ਹੈ?
© Copyright Got Questions Ministries