settings icon
share icon
ਪ੍ਰਸ਼ਨ

ਕੀ ਵਿਆਹ ਤੋਂ ਪਹਿਲਾਂ ਇੱਕ ਜੋੜੇ ਦਾ ਇਕੱਠਾ ਰਹਿਣਾ ਗਲ਼ਤ ਹੈ?

ਉੱਤਰ


ਇਸ ਪ੍ਰਸ਼ਨ ਦਾ ਉੱਤਰ ਕਿਸੇ ਹੱਦ ਤੱਕ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ “ਇਕੱਠੇ ਮਿਲ ਕੇ ਰਹਿਣਾ” ਦਾ ਕੀ ਮਤਲਬ ਹੈ। ਜੇ ਇਸ ਦਾ ਮਤਲਬ ਕਾਮਵਾਸਨਾ ਜਾਂ ਸਰੀਰਕ ਸੰਬੰਧ ਹੈ, ਤਾਂ ਇਹ ਸਾਫ਼ ਤੌਰ ’ਕੇ ਗਲ਼ਤ ਹੈ। ਪਵਿੱਤਰ ਵਚਨ ਵਿੱਚ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧਾਂ, ਅਤੇ ਹੋਰ ਤਰ੍ਹਾਂ ਦੀ ਕਾਮਵਾਸਨਾ ਦੀ ਅਨੈਤਿਕਤਾ ਦੀ ਵਾਰ-ਵਾਰ ਨਿੰਦਾ ਕੀਤੀ ਗਈ ਹੈ (ਰਸੂਲਾਂ ਦੇ ਕਰਤੱਬ 15:20; ਰੋਮੀਆਂ 1:29; 1 ਕੁਰਿੰਥੀਆਂ 5:1; 6:13,81; 7:2 10:8; 2 ਕੁਰਿੰਥੀਆਂ 12:21; ਗਲਾਤੀਆਂ 5:19; ਅਫ਼ਸੀਆਂ 5:3; ਕੁਲੁੱਸੀਆਂ 3:5; 1 ਥੱਸਲੁਨੀਕੀਆਂ 4:3; ਯਹੂਦਾ 7)। ਬਾਈਬਲ ਪੂਰੀ ਤਰ੍ਹਾਂ ਨਾਲ ਵਿਆਹੁਤਾ ਜੀਵਨ ਤੋਂ ਬਾਹਰ (ਅਤੇ ਪਹਿਲਾਂ) ਪਰਹੇਜ਼ਗਾਰੀ ਨੰ ਸੱਦਾ ਦਿੰਦੀ ਹੈ। ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਉਨ੍ਹਾਂ ਹੀ ਗਲ਼ਤ ਹੈ ਜਿਨ੍ਹਾਂ ਕਿ ਜ਼ਨਾਹਕਾਰੀ ਅਤੇ ਹੋਰ ਤਰ੍ਹਾਂ ਦੀ ਕਾਮਵਾਸਨਾ ਦੀ ਅਨੈਤਿਕਤਾ, ਕਿਉਂਕਿ ਇਨ੍ਹਾਂ ਸਾਰਿਆਂ ਵਿੱਚ ਕੁਝ ਅਜਿਹੇ ਮਨੁੱਖ ਸ਼ਾਮਲ ਹਨ ਜਿਨ੍ਹਾਂ ਦੇ ਨਾਲ ਤੁਹਾਡਾ ਵਿਆਹ ਨਹੀਂ ਹੋਇਆ।

ਜੇ “ਇਕੱਠੇ ਮਿਲ ਕੇ ਰਹਿਣਾ” ਕਿਸੇ ਇੱਕ ਘਰ ਵਿੱਚ ਰਹਿਣਾ ਹੈ, ਤਾਂ ਸ਼ਾਇਦ ਇਹ ਇੱਕ ਅਲੱਗ ਵਿਸ਼ਾ ਹੈ। ਆਖਿਰਕਾਰ, ਇਸ ਵਿੱਚ ਕੁਝ ਵੀ ਗਲ਼ਤ ਨਹੀਂ ਹੈ ਕਿ ਇੱਕ ਮਨੁੱਖ ਅਤੇ ਇੱਕ ਔਰਤ ਇੱਕੋ ਹੀ ਘਰ ਵਿੱਚ ਰਹਿਣ- ਜੇ ਉਨ੍ਹਾਂ ਵਿਚਕਾਰ ਕੁਝ ਵੀ ਅਨੈਤਿਕਤਾ ਵਾਪਰ ਨਹੀਂ ਰਹੀ ਹੈ। ਭਾਵੇਂ, ਇੱਥੇ ਸਮੱਸਿਆ ਪੈਦਾ ਹੁੰਦੀ ਹੈ ਕਿਉਂਕਿ ਇਹ ਅਜੇ ਵੀ ਅਨੈਤਿਕਤਾ ਦਾ ਵਿਖਾਵਾ (1 ਥੱਸਲੁਨੀਕੀਆਂ 5:22; ਅਫ਼ਸੀਆਂ 5:3), ਅਤੇ ਇਹ ਜ਼ਬਰਦਸਤ ਤਰੀਕੇ ਨਾਲ ਅਨੈਤਿਕਤਾ ਦੀ ਅਜ਼ਮਾਇਸ਼ ਵਿੱਚ ਡਿੱਗਣ ਦਾ ਕਾਰਨ ਹੋ ਸੱਕਦਾ ਹੈ। ਬਾਈਬਲ ਸਾਨੂੰ ਅਨੈਤਿਕਤਾ ਤੋਂ ਬਚ ਕੇ ਭੱਜਣ ਲਈ ਕਹਿੰਦੀ ਹੈ, ਨਾ ਕਿ ਖੁਦ ਨੂੰ ਲਗਾਤਾਰ ਅਨੈਤਿਕਤਾ ਦੀ ਅਜ਼ਮਾਇਸ਼ ਦੇ ਖਤਰੇ ਵਿੱਚ ਡਿੱਗਣ ਲਈ (1 ਕੁਰਿੰਥੀਆਂ 6:18)। ਫਿਰ ਇੱਥੇ ਵਿਖਾਵੇ ਦੀ ਸਮੱਸਿਆ ਹੈ। ਇੱਕ ਜੋੜਾ ਜੋ ਇਕੱਠਿਆ ਰਹਿ ਰਿਹਾ ਹੈ ਉਨ੍ਹਾਂ ਦੇ ਇਕੱਠੇ ਸੌਣ ਦੀ ਕਲਪਣਾ ਕੀਤੀ ਜਾ ਸੱਕਦੀ ਹੈ- ਇਹ ਗੱਲਾਂ ਕੁਦਰਤੀ ਤੌਰ ’ਤੇ ਹੁੰਦੀਆਂ ਹਨ। ਭਾਵੇਂ ਉਨ੍ਹਾਂ ਦਾ ਇੱਕੋ ਹੀ ਘਰ ਵਿੱਚ ਰਹਿਣਾ ਆਪਣੇ ਆਪ ਵਿੱਚ ਪਾਪ ਭਰਿਆ ਨਹੀਂ ਹੈ, ਪਰ ਇਹ ਪਾਪ ਹੋਣ ਦਾ ਵਿਖਾਵਾ ਜਾਂ ਪ੍ਰਗਟ ਹੋਣਾ ਹੈ। ਬਾਈਬਲ ਸਾਨੂੰ ਬੁਰਿਆਈ ਦੇ ਵਿਖਾਵੇ ਤੋਂ ਬਚਣ (1 ਥੱਸਲੁਨੀਕੀਆਂ 5:22; ਅਫ਼ਸੀਆਂ 5:3), ਅਨੈਤਿਕਤਾ ਤੋਂ ਭੱਜਣ, ਅਤੇ ਕਿਸੇ ਦੇ ਠੋਕਰ ਦਾ ਕਾਰਨ ਜਾਂ ਦੁੱਖ ਪਹੁੰਚਣ ਦਾ ਕਾਰਨ ਬਣਨ ਦੇ ਲਈ ਨਹੀਂ ਕਹਿੰਦੀ ਹੈ। ਸਿੱਟੇ ਵਜੋਂ, ਇਹ ਪਰਮੇਸ਼ੁਰ ਨੂੰ ਆਦਰ ਦੇਣ ਵਾਲੀ ਗੱਲ ਨਹੀਂ ਹੈ ਕਿ ਬਿਨ੍ਹਾਂ ਵਿਆਹ ਕੀਤੇ ਇੱਕ ਮਨੁੱਖ ਅਤੇ ਔਰਤ ਇਕੱਠੇ ਮਿਲ ਕੇ ਰਹਿਣ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਵਿਆਹ ਤੋਂ ਪਹਿਲਾਂ ਇੱਕ ਜੋੜੇ ਦਾ ਇਕੱਠਾ ਰਹਿਣਾ ਗਲ਼ਤ ਹੈ?
© Copyright Got Questions Ministries