ਪ੍ਰਸ਼ਨ
ਬਾਈਬਲ ਤੁਹਾਡੇ ਪੂੰਜੀ ਸਾਧਨਾਂ ਦੇ ਪ੍ਰਬੰਧ ਬਾਰੇ ਕੀ ਕਹਿੰਦੀ ਹੈ?
ਉੱਤਰ
ਬਾਈਬਲ ਪੂੰਜੀ ਭਾਵ ਧਨ ਦੇ ਸਾਧਨਾਂ ਦੇ ਪ੍ਰਬੰਧ ਦੇ ਬਾਰੇ ਵਿੱਚ ਬਹੁਤ ਕੁਝ ਕਹਿੰਦੀ ਹੈ। ਉਧਾਰ ਲੈਣ ਦੇ ਬਾਰੇ ਵਿੱਚ, ਬਾਈਬਲ ਸਧਾਰਨ ਤੌਰ ’ਤੇ ਇਸ ਦੇ ਵਿਰੁੱਧ ਨਸੀਹਤ ਦਿੰਦੀ ਹੈ। ਵੇਖੋ ਕਹਾਉਤਾਂ 6:1-5; 20:16; 22:7, 26-27 (“ਧਨਵਾਨ ਦੀਣਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ.....ਜਿਹੜੇ ਹੱਥ ਮਾਰਦੇ ਅਤੇ ਕਰਜਾਈ ਦੇ ਜ਼ਾਮਨ ਬਣਦੇ ਹਨ ਤੂੰ ਓਹਨਾਂ ਦੇ ਵਿੱਚ ਨਾ ਹੋ; ਜੇ ਤੇਰੇ ਕੋਲ ਭਰਨ ਨੂੰ ਕੁਝ ਨਾ ਹੋਵੇ, ਤਾਂ ਕੋਈ ਤੇਰੇ ਵਿਛਾਉਣੇ ਨੂੰ ਤੇਰੇ ਹੇਠੋਂ ਕਿਉਂ ਖਿੱਚ ਲੈ ਜਾਵੇ”)। ਬਾਈਬਲ ਵਾਰ ਵਾਰ, ਧਨ ਦੌਲਤ ਇਕੱਠਾ ਕਰਨ ਦੇ ਬਾਰੇ ਤਾੜਨਾ ਕਰਦੀ ਹੈ ਅਤੇ ਬਜਾਏ ਇਸ ਦੇ ਸਾਨੂੰ ਆਤਮਿਕ ਧਨ ਦੀ ਖੋਜ ਕਰਨ ਲਈ ਦਲੇਰੀ ਦਿੰਦੀ ਹੈ। ਕਹਾਉਤਾਂ 28:20: “ਸੱਚੇ ਪੁਰਸ਼ ਉੱਤੇ ਘਨੇਰੀਆਂ ਅਸੀਸਾਂ ਹੋਣਗੀਆਂ, ਪਰ ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਬਿਨਾਂ ਡੰਨ ਦੇ ਨਾ ਛੁੱਟੇਗਾ।” ਇਸ ਦੇ ਨਾਲ ਹੀ ਕਹਾਉਤਾਂ 10:15; 11:4; 18:11; 23:5 ਨੂੰ ਵੀ ਵੇਖੋ।
ਕਹਾਉਤਾਂ 6:6-11 ਆਲਸ ਅਤੇ ਆਰਥਿਕ ਤਬਾਹੀ ਦੇ ਸੰਬੰਧ ਵਿੱਚ ਗਿਆਨ ਦੀ ਪੇਸ਼ਕਸ਼ ਕਰਦਾ ਹੈ, ਜਿਹੜਾ ਕਿ ਜ਼ਰੂਰੀ ਤੌਰ ’ਤੇ ਇਸ ਦੇ ਸਿੱਟੇ ਵਜੋਂ ਹੁੰਦਾ ਹੈ। ਸਾਨੂੰ ਕਿਹਾ ਗਿਆ ਹੈ ਕਿ ਅਸੀਂ ਮਿਹਨਤੀ ਕੀੜ੍ਹੀ ਦੇ ਵੱਲ੍ਹ ਧਿਆਨ ਦੇਈਏ ਜਿਹੜੀ ਕਿ ਖੁਦ ਭੋਜਨ ਇਕੱਠਾ ਕਰਨ ਲਈ ਕੰਮ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਇਹ ਪ੍ਰਸੰਗ ਸਾਨੂੰ ਸੁੱਤੇ ਰਹਿਣ ਦੇ ਵਿਰੁੱਧ ਤਾੜ੍ਹਨਾ ਵੀ ਦਿੰਦਾ ਹੈ ਜਦੋਂ ਕਿ ਸਾਨੂੰ ਕਿਸੇ ਫਾਇਦੇਮੰਦ ਕੰਮ ਨੂੰ ਕਰਨਾ ਚਾਹੀਦਾ ਹੈ। ਇੱਕ “ਆਲਸੀ” ਅਜਿਹਾ ਸੁਸਤ ਮਨੁੱਖ ਹੁੰਦਾ ਹੈ ਜੋ ਕੰਮ ਕਰਨ ਦੀ ਬਜਾਏ ਅਰਾਮ ਕਰਨਾ ਚਾਹੁੰਦਾ ਹੈ। ਉਸ ਦਾ ਅੰਤ¬¬– ਗਰੀਬੀ ਅਤੇ ਲੋੜ੍ਹ ਯਕੀਨਨ ਹੈ। ਪ੍ਰਤੀਬਿੰਬ ਦੇ ਦੂਜੇ ਪਾਸੇ ਇੱਕ ਅਜਿਹਾ ਮਨੁੱਖ ਹੈ ਜਿਸ ਦੇ ਉੱਤੇ ਪੈਸੇ ਨੂੰ ਪਾਉਣ ਲਈ ਭੂਤ ਸਵਾਰ ਹੋਇਆ ਹੈ। ਇਸ ਤਰ੍ਹਾਂ ਦੇ ਮਨੁੱਖ ਕੋਲ, ਉਪਦੇਸ਼ਕ ਦੀ ਪੋਥੀ 5:10 ਦੇ ਮੁਤਾਬਿਕ, ਆਪਣੀ ਸੁੰਤੁਸ਼ਟੀ ਦੇ ਲਈ ਕਦੀ ਵੀ ਪੂਰਾ ਧਨ ਨਹੀਂ ਹੁੰਦਾ ਹੈ। ਅਤੇ ਉਹ ਲਗਾਤਾਰ ਵੱਧ ਤੋਂ ਵੱਧ ਲਾਲਚੀ ਹੁੰਦਾ ਜਾਂਦਾ ਹੈ। ਪਹਿਲਾ ਤਿਮੋਥਿਉਸ 6:6-11, ਸਾਨੂੰ ਧਨ ਦੀ ਹੋੜ੍ਹ ਦੇ ਜਾਲ ਵਿੱਚ ਫ਼ਸਣ ਦੇ ਵਿਰੁੱਧ ਤਾੜ੍ਹਨਾ ਦਿੰਦਾ ਹੈ।
ਧਨ ਦੇ ਢੇਰ ਨੂੰ ਆਪਣੇ ਲਈ ਇਕੱਠਾ ਕਰਨ ਦੀ ਬਜਾਏ, ਬਾਈਬਲ ਸੰਬੰਧੀ ਦੇਣ ਦਾ ਇੱਕ ਨਮੂਨਾ ਹੈ, ਨਾ ਕਿ ਹੋਰ ਲੈਣ ਦਾ। “ਪਰ ਗੱਲ ਇਹ ਹੈ: ਭਈ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਡੇਗਾ, ਅਤੇ ਜਿਹੜਾ ਖੁਲ੍ਹੇ ਦਿਲ ਬੀਜਦਾ ਹੈ ਉਹ ਖੁਲ੍ਹੇ ਦਿਲ ਵੱਡੇਗਾ। ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ” (2 ਕੁਰਿੰਥੀਆਂ 9:6-7)। ਸਾਨੂੰ ਜੋ ਕੁਝ ਵੀ ਪਰਮੇਸ਼ੁਰ ਦਿੰਦਾ ਹੈ ਉਸ ਦੇ ਲਈ ਸਾਨੂੰ ਚੰਗੇ ਭੰਡਾਰੀ ਹੋਣ ਦੇ ਲਈ ਉਤੇਜਿਤ ਕੀਤਾ ਗਿਆ ਹੈ। ਲੂਕਾ 16:1-13 ਵਿੱਚ, ਯਿਸੂ ਨੇ ਇੱਕ ਬੇਈਮਾਨ ਭੰਡਾਰੀ ਦਾ ਦ੍ਰਿਸ਼ਟਾਂਤ ਗਰੀਬ ਭੰਡਾਰੀਪਨ ਦੇ ਵਿਰੁੱਧ ਸਾਨੂੰ ਤਾੜ੍ਹਨਾ ਦੇਣ ਦੇ ਤਰੀਕੇ ਨਾਲ ਕੀਤਾ ਹੈ। ਇਸ ਕਹਾਣੀ ਦਾ ਸਬਕ ਇਹ ਹੈ ਕਿ: “ਸੋ ਜੇ ਤੁਸੀਂ ਕੁਧਰਮ ਦੀ ਮਾਯਾ ਵਿੱਚ ਦਿਆਨਤਦਾਰ ਨਾ ਹੋਏ, ਤਾਂ ਸੱਚਾ ਧਨ ਕੌਣ ਤੁਹਾਨੂੰ ਸੌਂਪੇਗਾ?” (ਆਇਤ 11)। ਸਾਨੂੰ ਆਪਣੇ ਪਰਿਵਾਰ ਦੀਆਂ ਲੋੜ੍ਹਾਂ ਨੂੰ ਵੀ ਪੂਰਾ ਕਰਨ ਲਈ ਜ਼ਿੰਮੇਵਾਰ ਬਣਾਇਆ ਹੈ ਜਿਵੇਂ 1 ਤਿਮੋਥਿਉਸ 5:8 ਸਾਨੂੰ ਯਾਦ ਕਰਵਾਉਂਦਾ ਹੈ: “ਪਰ ਜੇ ਕੋਈ ਆਪਣਿਆਂ ਲਈ, ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ, ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।”
ਸੰਖੇਪ ਵਿੱਚ, ਬਾਈਬਲ ਧਨ ਦੇ ਪ੍ਰਬੰਧ ਦੇ ਬਾਰੇ ਕੀ ਕਹਿੰਦੀ ਹੈ? ਉੱਤਰ ਨੂੰ ਸਿਰਫ਼ ਇੱਕ ਹੀ ਸ਼ਬਦ ਵਿੱਚ ਸੰਖੇਪ ਰੂਪ ਵਿੱਚ ਪੇਸ਼ ਕੀਤਾ ਜਾ ਸੱਕਦਾ ਹੈ– ਬੁੱਧੀਮਾਨੀ। ਸਾਨੂੰ ਆਪਣੇ ਧੰਨ ਦੇ ਬਾਰੇ ਵੀ ਬੁੱਧੀਮਾਨ ਹੋਣਾ ਹੈ। ਸਾਨੂੰ ਧਨ ਨੂੰ ਬਚਾਉਣਾ ਹੈ, ਪਰ ਇਸ ਨੂੰ ਇਕੱਠਾ ਨਹੀਂ ਕਰਨਾ ਹੈ। ਸਾਨੂੰ ਧਨ ਨੂੰ ਖਰਚ ਕਰਨਾ ਹੈ, ਪਰ ਸਿਆਣਪ ਅਤੇ ਨਿਯੰਤ੍ਰਣ ਨਾਲ। ਸਾਨੂੰ ਪ੍ਰਭੁ ਨੂੰ ਵਾਪਿਸ, ਅਨੰਦ ਨਾਲ ਭਰ ਕੇ ਅਤੇ ਬਲੀਦਾਨ ਦੇ ਤੌਰ ’ਤੇ ਦੇਣਾ ਹੈ। ਸਾਨੂੰ ਆਪਣੇ ਧਨ ਨੂੰ ਹੋਰਨਾਂ ਦੀ ਮਦਦ ਦੇ ਲਈ ਇਸਤੇਮਾਲ ਕਰਨਾ ਹੈ, ਪਰ, ਇਹ ਸਭ ਸਮਝ ਅਤੇ ਪਰਮੇਸ਼ੁਰ ਦੀ ਆਤਮਾ ਦੀ ਅਗੁਵਾਈ ਵਿੱਚ ਕਰਨਾ ਹੈ। ਅਮੀਰ ਹੋਣਾ ਗਲਤ ਨਹੀਂ ਹੈ, ਪਰ ਧਨ ਨਾਲ ਪਿਆਰ ਕਰਨਾ ਗਲਤ ਹੈ। ਗਰੀਬ ਹੋਣਾ ਗਲਤ ਨਹੀਂ ਹੈ, ਪਰ ਬੇਕਾਰ ਗੱਲਾਂ ਉੱਤੇ ਪੈਸਾ ਖਰਚ ਕਰਨਾ ਗਲਤ ਹੈ। ਬਾਈਬਲ ਲਗਾਤਾਰ ਧਨ ਦਾ ਪ੍ਰਬੰਧ ਬੁੱਧੀਮਾਨੀ ਦੇ ਨਾਲ ਕਰਨ ਦਾ ਸੰਦੇਸ਼ ਦਿੰਦੀ ਹੈ।
English
ਬਾਈਬਲ ਤੁਹਾਡੇ ਪੂੰਜੀ ਸਾਧਨਾਂ ਦੇ ਪ੍ਰਬੰਧ ਬਾਰੇ ਕੀ ਕਹਿੰਦੀ ਹੈ?