ਪ੍ਰਸ਼ਨ
ਬਾਈਬਲ ਵਿਆਹ ਬਾਰੇ ਕੀ ਕਹਿੰਦੀ ਹੈ?
ਉੱਤਰ
ਵਿਆਹ ਦੀ ਸ਼ੁਰੂਆਤ ਦਾ ਵਰਣਨ ਉਤਪਤ 2:23-24 ਵਿੱਚ ਦਰਜ਼ ਕੀਤਾ ਗਿਆ ਹੈ: “ਤਾਂ ਆਦਮੀ ਨੇ ਆਖਿਆ ਕਿ, ‘ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ; ਸੋ ਇਹ ਇਸ ਕਾਰਨ “ਨਾਰੀ” ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ।’ ਸੋ ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ, ਅਤੇ ਓਹ ਇੱਕ ਸਰੀਰ ਹੋਣਗੇ।” ਪਰਮੇਸ਼ੁਰ ਨੇ ਆਦਮੀ ਅਤੇ ਔਰਤ ਦੀ ਰਚਨਾ ਇੱਕ ਦੂਸਰੇ ਦੇ ਲਈ ਸੰਪੂਰਣ ਹੋਣ ਦੇ ਲਈ ਕੀਤੀ ਸੀ। ਵਿਆਹ ਵਿੱਚ ਪਰਮੇਸ਼ੁਰ ਨੇ ਇਸ ਸੱਚਾਈ ਨੂੰ “ਪੂਰਾ” ਕੀਤਾ ਕਿ “ਆਦਮੀ ਦਾ ਇਕੱਲਾ ਰਹਿਣਾ ਠੀਕ ਨਹੀਂ” (ਉਤਪਤ 2:18)।
ਸ਼ਬਦ “ਮਦਦਗਾਰ” ਉਤਪਤ 2:20 ਵਿੱਚ ਹਵਾ ਦਾ ਵਰਣਨ ਕਰਨ ਦੇ ਲਈ ਇਸਤੇਮਾਲ ਕੀਤਾ ਗਿਆ ਹੈ ਜਿਸ ਦਾ ਮਤਲਬ “ਘੇਰਾ ਪਾਉਣਾ, ਸੁਰੱਖਿਆ ਦੇਣੀ ਜਾਂ ਮਦਦ ਕਰਨੀ” ਹੈ। ਹਵਾ ਦੀ ਸਿਰਜਣਾ ਆਦਮ ਦੇ “ਅੱਧੇ ਹਿੱਸੇ” ਦੇ ਰੂਪ ਵਿੱਚ ਉਸ ਦੇ ਨਾਲ ਉਸ ਦੀ ਮਦਦ ਕਰਨ ਅਤੇ ਉਸ ਦੇ ਮਦਦਗਾਰ ਦੇ ਰੂਪ ਵਿੱਚ ਉਸ ਨਾਲ ਖੜੇ ਹੋਣ ਲਈ ਕੀਤੀ ਗਈ ਸੀ। ਇੱਕ ਮਨੁੱਖ ਅਤੇ ਔਰਤ, ਜਦੋਂ ਵਿਆਹ ਕਰ ਲੈਂਦੇ ਹਨ ਤਾਂ ਉਹ “ਇੱਕ ਸਰੀਰ” ਹੋ ਜਾਂਦੇ ਹਨ। ਇਹ ਏਕਤਾ ਸਰੀਰਕ ਕਾਮਵਾਸਨਾ ਦੇ ਗੂੜੇ ਤਰੀਕੇ ਨਾਲ ਇੱਕ ਹੋ ਜਾਣ ਵਿੱਚ ਪੂਰੀ ਤਰ੍ਹਾਂ ਪ੍ਰਗਟ ਹੁੰਦੀ ਹੈ। ਨਵਾਂ ਨੇਮ ਇਸ ਏਕਤਾ ਦੇ ਸੰਬੰਧ ਵਿੱਚ ਇੱਕ ਚੇਤਾਵਨੀ ਨੂੰ ਜੋੜਦਾ ਹੈ। “ਸੋ ਹੁਣ ਓਹ ਦੇ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉੱਹ ਨੂੰ ਮਨੁੱਖ ਅੱਡ ਨਾ ਕਰੇ” (ਮੱਤੀ 19:6)।
ਪੌਲੁਸ ਰਸੂਲ ਦੇ ਦੁਆਰਾ ਬਹੁਤ ਸਾਰੀਆਂ ਪੱਤ੍ਰੀਆਂ ਲਿਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਵਿਆਹ ਦੇ ਲਈ ਅਤੇ ਕਿਵੇਂ ਵਿਆਹੁਤਾ ਸੰਬੰਧੀ ਜੀਵਨ ਵਿੱਚ ਕੰਮ ਕਰਨਾ ਹੈ ਉਸ ਦਾ ਜ਼ਿਕਰ ਕਰਦਾ ਹੈ। ਇਸ ਵਿੱਚ ਪ੍ਰਸੰਗ 1 ਕੁਰਿੰਥੀਆਂ ਅਧਿਆਏ 7 ਹੈ ਅਤੇ ਕਈ ਹੋਰ ਪ੍ਰਸੰਗ ਅਫ਼ਸੀਆਂ 5:22-23 ਵੀ ਹੈ। ਜਦੋਂ ਇਨ੍ਹਾਂ ਦਾ ਇਕੱਠਿਆਂ ਚਿੰਤਨ ਕੀਤਾ ਜਾਂਦਾ ਹੈ, ਤਾਂ ਇਹ ਦੋਵੇਂ ਪ੍ਰਸੰਗ ਉਨ੍ਹਾਂ ਬਾਈਬਲ ਸੰਬੰਧੀ ਸਿਧਾਂਤਾ ਨੂੰ ਲੈ ਕੇ ਆਉਂਦੇ ਹਨ ਜੋ ਪਰਮੇਸ਼ੁਰ ਨੂੰ-ਖੁਸ਼ ਕਰਨ ਵਾਲੇ ਵਿਆਹੁਤਾ ਰਿਸ਼ਤੇ ਦੀ ਉਸਾਰੀ ਕਰਦੇ ਹਨ।
ਅਫ਼ਸੀਆਂ ਦਾ ਪ੍ਰਸੰਗ ਖਾਸ ਕਰਕੇ ਇਨ੍ਹਾਂ ਵਿੱਚ ਇੱਕ ਸਫ਼ਲ ਬਾਈਬਲ ਸੰਬੰਧੀ ਵਿਆਹ ਦੇ ਲਈ ਬਹੁਤ ਜ਼ਿਆਦਾ ਡੂੰਘਾ ਹੈ। “ਹੇ ਪਤਨੀਓਂ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ। ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸੀਯਾ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ” (ਅਫ਼ਸੀਆਂ 5:22-23)। “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ, ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ” (ਅਫ਼ਸੀਆਂ 5:25)। “ ਇਸੇ ਤਰ੍ਹਾਂ, ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਇਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ। ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ, ਸਗੋਂ ਉਹ ਉਸ ਨੂੰ ਪਾਲ ਪਲੋਸਦਾ ਹੈ, ਜਿਵੇਂ ਮਸੀਹ ਵੀ ਕਲੀਸਿਯਾ ਨੂੰ” (ਅਫ਼ਸੀਆਂ 5:28-29)। “ਇਸ ਕਰਕੇ ਮਨੁੱਖ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ” (ਅਫ਼ਸੀਆਂ 5:31)।
ਜਦੋਂ ਇੱਕ ਵਿਸ਼ਵਾਸੀ ਪਤੀ ਪਤਨੀ ਪਰਮੇਸ਼ੁਰ ਦੇ ਸਿਧਾਂਤਾਂ ਉੱਪਰ ਕੰਮ ਕਰਦੇ ਹਨ, ਤਾਂ ਇਸ ਦੇ ਬਾਈਬਲ ਅਧਾਰਿਤ ਸਿੱਟੇ ਨਿਕਲਦੇ ਹਨ। ਬਾਈਬਲ ਸੰਬੰਧੀ ਵਿਆਹ ਇੱਕ ਅਜਿਹਾ ਵਿਆਹ ਹੁੰਦਾ ਹੈ ਜਿਹੜਾ ਪਤੀ ਪਤਨੀ ਦੋਵਾਂ ਦੇ ਸਿਰ ਦੇ ਰੂਪ ਮਸੀਹ ਦੇ ਨਾਲ ਸੰਤੁਲਨ ਹੁੰਦਾ ਹੈ। ਬਾਈਬਲ ਸੰਬਧੀ ਵਿਆਹ ਦੀ ਵਿਚਾਰਧਾਰਾ ਦੋ ਵੱਖ ਵੱਖ ਵਿਅਕਤੀਆਂ ਦੇ ਵਿੱਚ ਉਹ ਏਕਤਾ ਹੈ ਜੋ ਮਸੀਹ ਦੀ ਕਲੀਸੀਯਾ ਦੇ ਨਾਲ ਏਕਤਾ ਦੀ ਤਸਵੀਰ ਨੂੰ ਵਿਖਾਉਂਦੀ ਹੈ।
English
ਬਾਈਬਲ ਵਿਆਹ ਬਾਰੇ ਕੀ ਕਹਿੰਦੀ ਹੈ?