settings icon
share icon
ਪ੍ਰਸ਼ਨ

ਹਸਤ-ਮੈਥੁਨ ਕਰਨਾ- ਕੀ ਬਾਈਬਲ ਮੁਤਾਬਿਕ ਇਹ ਪਾਪ ਹੈ?

ਉੱਤਰ


ਬਾਈਬਲ ਕਦੇ ਵੀ ਹਸਤ-ਮੈਥੁਨ ਕਰਨਦੇ ਲਈ ਸਾਫ਼ ਤਰੀਕੇ ਨਾਲ ਜਿਕਰ ਨਹੀਂ ਕਰਦੀ ਜਾਂ ਹਸਤ ਮੈਥੁਨ ਕਰਨਾ ਪਾਪ ਹੈ ਜਾਂ ਨਹੀਂ। ਜਿਆਦਾਤਰ ਵਚਨ ਨੇ ਬਹੁਤ ਵਾਰੀ- ਵਾਰੀ ਸਿਰ ਜੋ ਉਤਪਤ 38:9-10 ਵਿੱਚ ਉਨਾਨ ਦੀ ਹਸਤ ਮੈਥੁਨ ਕਰਨ ਉੱਤੇ ਕਹਾਣੀ ਹੈ ਦੇ ਸੰਬੰਧ ਵਿੱਚ ਧਿਆਨ ਦਿਵਾਇਆ ਹੈ। ਕੁਝ ਇਸ ਵਾਕ ਦੀ ਇਸ ਤਰ੍ਹਾਂ ਕਹਿ ਕੇ ਵਿਆਖਿਆ ਕਰਦੇ ਹਨ ਕਿ ਧਰਤੀ ਉੱਤੇ “ਆਪਣੇ ਬੀਜ ਨੂੰ ਖਿਲਾਰਨਾ” ਪਾਪ ਹੈ। ਫਿਰ ਵੀ ਇਹ ਸਹੀ ਨਹੀਂ ਹੈ ਜੋ ਇਹ ਵਾਕ ਕਹਿ ਰਿਹਾ। ਪਰਮੇਸ਼ੁਰ ਨੇ ਉਨਾਨ ਨੂੰ ਸਜ਼ਾ ਇਸ ਕਰਕੇ ਨਹੀਂ ਦਿੱਤੀ ਕਿ ਉਸਨੇ “ਆਪਣਾ ਬੀਜ ਸੁੱਟਿਆ” ਪਰ ਇਸ ਕਰਕੇ ਕਿ ਉਨਾਨ ਨੇ ਆਪਣੇ ਤਰ੍ਹਾਂ ਦੀ ਅੰਸ ਨੂੰ ਅੱਗੇ ਵਧਾਉਣ ਲਈ ਆਪਣੀ ਜਿੰਮੇਵਾਰੀ ਨੂੰ ਪੂਰਾ ਕਰਨ ਤੋਂ ਇਨਕਾਰ ਕੀਤਾ ਸੀ। ਇਹ ਪੈਰ੍ਹਾ ਹਸਤ-ਮੈਥੁਨ ਕਰਨ ਦੇ ਬਾਰੇ ਨਹੀਂ ਹੈ, ਪਰ ਅਸਲ ਵਿੱਚ ਪਰਿਵਾਰ ਦੀ ਜਿੰਮੇਵਾਰੀ ਨੂੰ ਨਿਭਾਉਣ ਦੇ ਬਾਰੇ ਵਿੱਚ ਹੈ। ਇੱਕ ਪੈਰ੍ਹਾ ਦੂਸਰਾ ਹਸਤ- ਮੈਥੁਨ ਕਰਨਾ ਪਾਪ ਹੈ ਇਹ ਮੱਤੀ 5:27-30 ਵਿੱਚ ਸਬੂਤ ਵਜੋਂ ਇਸਤੇਮਾਲ ਕੀਤਾ ਗਿਆ ਹੈ। ਯਿਸੂ, ਕਾਮਵਾਸਨਾ ਵਾਲੇ ਵਿਚਾਰਾਂ ਦੇ ਹੋਣ ਦੇ ਵਿਰੁੱਧ ਬੋਲਦਾ ਹੈ ਅਤੇ ਫਿਰ ਕਹਿੰਦਾ, “ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦਿਹ” ਜਦ ਕਿ ਇੱਥੇ ਹੀ ਹਸਤ-ਮੈਥੁਨ ਕਰਨ ਅਤੇ ਇਸ ਵਾਕ ਦੇ ਵਿਚਕਾਰ ਕੁਝ ਦ੍ਰਿਸ਼ਟਾਂਤ ਹਨ, ਇਹ ਸੰਭਵ ਹੈ ਕਿ ਹਸਤ-ਮੈਥੁਨ ਕਰਨਾ ਜੋ ਯਿਸੂ ਜ਼ਿਕਰ ਕਰਦਾ ਹੈ।

ਜਦ ਕਿ ਬਾਈਬਲ ਕਿਤੇ ਵੀ ਸਾਫ਼ ਬਿਆਨ ਨਹੀਂ ਕਰਦੀ ਹੈ ਕਿ ਹਸਤ-ਮੈਥੁਨ ਕਰਨਾ ਪਾਪ ਹੈ, ਇੱਥੇ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਨ ਕੀ ਇਹ ਪ੍ਰੀਕਿਰਿਆ ਜੋ ਹਸਤ-ਮੈਥੁਨ ਲਈ ਅਗੁਵਾਈ ਕਰਦੀ ਹੈ, ਪਾਪ ਹੈ ਕਿ ਨਹੀਂ। ਹਸਤ-ਮੈਥੁਨ ਕਰਨਾ ਲਗਭਗ ਹਮੇਸ਼ਾਂ ਕਾਮਵਾਸਨਾ ਦੇ ਵਿਚਾਰ, ਇਸਤ੍ਰੀ-ਪੁਰਸ਼ ਸੰਬੰਧੀ ਉਤੇਜਨਾ, ਅਤੇ/ਜਾਂ ਅਸ਼ਲੀਲ ਤਸਵੀਰਾਂ ਦਾ ਨਤੀਜਾ ਹੈ। ਇਹੋ ਜਿਹੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੀ ਜ਼ਰੂਰਤ ਹੈ। ਜੇਕਰ ਕਾਮਵਾਸਨਾ ਦੇ ਪਾਪ, ਬਦਚਲਣ ਵਿਚਾਰ ਅਤੇ ਅਸ਼ਲੀਲ ਚਿੱਤਰ ਛੱਡੇ ਜਾਣ ਅਤੇ ਕਾਬੂ ਵਿੱਚ ਪਾਏ ਜਾਣ ਤਾਂ ਹਸਤ-ਮੈਥੁਨ ਕਰਨਾ ਗੈਰ ਵਿਸ਼ਾ ਹੋ ਜਾਵੇਗਾ। ਹਸਤ-ਮੈਥੁਨ ਕਰਨ ਦੇ ਸੰਬੰਧ ਪ੍ਰਤੀ ਬਹੁਤ ਸਾਰੇ ਲੋਕ ਦੋਸ਼ ਪੂਰਨ ਵਿਚਾਰਾਂ ਨਾਲ ਸੰਘਰਸ਼ ਕਰਦੇ ਹਨ। ਜਦ ਕਿ ਅਸਲ ਵਿੱਚ ਜਿਹੜ੍ਹੀਆਂ ਗੱਲਾਂ ਇਸ ਕੰਮ ਲਈ ਮਜਬੂਰ ਕਰਦੀਆਂ ਹਨ, ਉਹ ਮਨ ਫਿਰਾਉਣ ਤੋਂ ਕਿਤੇ ਦੂਰ ਹਨ।

ਇੱਥੇ ਕੁਝ ਬਾਈਬਲ ਸੰਬੰਧੀ ਸਿਧਾਂਤ ਹਨ ਜੋ ਹਸਤ-ਮੈਥੁਨ ਕਰਨ ਦੇ ਵਿਸ਼ੇ ਉੱਤੇ ਲਾਗੂ ਕੀਤੇ ਜਾ ਸੱਕਦੇ ਹਨ। ਅਫ਼ਸੀਆਂ 5:3, ਬਿਆਨ ਕਰਦਾ ਹੈ, “ਪਰ ਹਰਾਮ ਕਾਰੀ ਅਤੇ ਹਰ ਭਾਵ ਦੇ ਗੰਦ ਮੰਦ ਅਥਵਾ ਲੋਭ ਦਾ ਤੁਹਾਡੇ ਵਿੱਚ ਨਾਓਂ ਵੀ ਨਾ ਹੋਵੇ।” ਇਹ ਦੇਖਣਾ ਮੁਸ਼ਕਿਲ ਹੁੰਦਾ ਹੈ ਕਿਵੇਂ ਹਸਤ-ਮੈਥੁਨ ਇਸ ਖ਼ਾਸ ਪ੍ਰੀਖਿਆ ਨੂੰ ਪਾਸ ਕਰ ਸੱਕਦਾ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ, “ਸੋ ਭਾਂਵੇ ਤੁਸੀਂ ਖਾਂਦੇ ਭਾਵੇਂ ਪੀਂਦੇ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਢਿਆਈ ਲਈ ਕਰੋ” (1 ਕੁਰਿੰਥੀਆਂ 10:31)। ਜੇਕਰ ਤੁਸੀਂ ਕਿਸੇ ਕੰਮ ਤੋਂ ਪਰਮੇਸ਼ੁਰ ਨੂੰ ਮਹਿਮਾ ਨਹੀਂ ਦੇ ਸੱਕਦੇ ਹੋ, ਤਾਂ ਫਿਰ ਇਹ ਪਾਪ ਹੈ: “ਜੋ ਕੁਝ ਨਿਹਚਾ ਥੀਂ ਨਹੀਂ ਹੁੰਦਾ ਹੈ ਸੋ ਪਾਪ ਹੈ”(ਰੋਮੀਆਂ 14:23)। ਅੱਗੇ, ਸਾਨੂੰ ਯਾਦ ਕਰਨ ਦੀ ਲੋੜ੍ਹ੍ਹ ਹੈ ਕਿ ਸਾਡੇ ਸਰੀਰ ਦਾ ਛੁਟਕਾਰਾ ਕੀਤਾ ਹੋਇਆ ਹੈ ਅਤੇ ਅਸੀਂ ਪਰਮੇਸ਼ੁਰ ਦੇ ਹਾਂ। “ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਰੜੀ ਤੁਹਾਨੂੰ ਪਰਮੇਸ਼ੁਰ ਵੱਲੇਂ ਮਿਲੀ ਹੈ? ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ; ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ । ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦਾ ਵਢਿਆਈ ਕਰੋ” (1 ਕਰਿੰਥੀਆਂ 6:19-20)। ਇਸ ਮਹਾਨ ਸੱਚਾਈ ਵਿੱਚ ਸਹੀ ਵਰਤਾਓ ਹੋਣਾ ਚਾਹੀਦਾ ਹੈ। ਜੋ ਅਸੀਂ ਆਪਣੇ ਸਰੀਰਾਂ ਨਾਲ ਕਰਦੇ ਹਾਂ ਹੋਣਾ ਚਾਹੀਦਾ ਹੈ। ਇਨ੍ਹਾਂ ਅਸੂਲਾਂ ਦੀ ਰੋਸ਼ਨੀ ਵਿੱਚ, ਸਮਾਪਤੀ ਇਹ ਕਿ ਹਸਤ-ਮੈਥੁਨ ਕਰਨਾ ਜੋ ਬਾਈਬਲ ਮੁਤਾਬਿਕ ਪਾਪ ਹੈ। ਨਿਸ਼ਚਿਤ, ਹਸਤ-ਮੈਥੁਨ ਕਰਨ ਨਾਲ ਪਰਮੇਸ਼ੁਰ ਨੂੰ ਵਡਿਆਈ ਨਹੀਂ ਮਿਲਦੀ ਹੈ; ਇਹ ਬਦਚਲਣੀ ਦੇ ਗੁਣ ਨੂੰ ਦੂਰ ਨਹੀਂ ਕਰਦੀ, ਨਾ ਹੀ ਇਹ ਪਰਮੇਸ਼ੁਰ ਦੀ ਸਾਡੇ ਸਰੀਰਾਂ ਉੱਤੇ ਮਾਲਕੀ ਹੋਣ ਦੀ ਪ੍ਰੀਖਿਆ ਨੂੰ ਸਫ਼ਲ ਕਰਦੀ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਹਸਤ-ਮੈਥੁਨ ਕਰਨਾ- ਕੀ ਬਾਈਬਲ ਮੁਤਾਬਿਕ ਇਹ ਪਾਪ ਹੈ?
© Copyright Got Questions Ministries