ਪ੍ਰਸ਼ਨ
ਇੱਕ ਹਜ਼ਾਰ ਸਾਲ ਦਾ ਰਾਜ ਕੀ ਹੈ, ਅਤੇ ਕੀ ਇਸ ਨੂੰ ਸ਼ਾਬਦਿਕ ਤੌਰ ’ਤੇ ਸਮਝਣਾ ਚਾਹੀਦਾ ਹੈ?
ਉੱਤਰ
ਸੁਨਿਹਰੀ ਯੁੱਗ ਨੂੰ ਯਿਸੂ ਮਸੀਹ ਦੇ 1000 ਸਾਲ ਧਰਤੀ ਉੱਤੇ ਰਾਜ ਕਰਨ ਦਾ ਨਾਂ ਦਿੱਤਾ ਗਿਆ। ਕਈਆਂ ਨੇ 1000 ਸਾਲਾਂ ਦਾ ਵਰਨਣ ਪ੍ਰਤੀਕਾਮਕ ਰੂਪ ਵਿੱਚ ਕਰਨ ਦਾ ਯਤਨ ਕੀਤਾ ਹੈ। ਕਈ 1000 ਸਾਲਾਂ ਨੂੰ ਸਿਰਫ਼ “ਇੱਕ ਲੰਮੇ ਸਮੇਂ ਦੇ ਯੁੱਗ” ਨੂੰ ਇੱਕ ਪ੍ਰਤੀਕ ਸਮਝਦੇ ਹਨ ਨਾ ਕਿ, ਯਿਸੂ ਮਸੀਹ ਦਾ ਧਰਤੀ ਉੱਤੇ ਸ਼ਾਬਦਿਕ, ਦੁਨਿਆਵੀ ਤਰੀਕੇ ਨਾਲ ਰਾਜ ਕਰਨਾ। ਭਾਵੇਂ, ਪ੍ਰਕਾਸ਼ ਦੀ ਪੋਥੀ 20:2-7 ਵਿੱਚ ਛੇ ਵਾਰੀ, ਇੱਕ ਹਜ਼ਾਰ ਸਾਲ ਦੇ ਰਾਜ ਦੇ ਸਮੇਂ ਕਾਲ ਨੂੰ ਸਾਫ਼ ਤਰੀਕੇ ਨਾਲ 1000 ਸਾਲ ਦੀ ਲੰਬਾਈ ਵਿੱਚ ਆਖਿਆ ਗਿਆ ਹੈ। ਜੇ ਪਰਮੇਸ਼ੁਰ ਦੀ ਮਰਜ਼ੀ “ਇੱਕ ਲੰਮੇ ਸਮੇਂ ਦਾ ਯੁੱਗ” ਨੂੰ ਪ੍ਰਗਟ ਕਰਨ ਦੀ ਹੁੰਦੀ, ਤਾਂ ਉਹ ਅਸਾਨੀ ਨਾਲ ਕਿਸੇ ਨਿਸ਼ਚਿਤ ਕਾਲ ਸਪੱਸ਼ਟਤਾ ਅਤੇ ਇਸ ਨੂੰ ਘੜੀ ਮੁੜੀ ਬਿਆਨ ਕੀਤੇ ਬਿਨ੍ਹਾਂ ਕਰ ਸੱਕਦਾ ਸੀ।
ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਮਸੀਹ ਧਰਤੀ ਉੱਤੇ ਵਾਪਿਸ ਆਵੇਗਾ ਤਾਂ ਉਹ ਯਰੂਸ਼ਲਮ ਵਿੱਚ ਦਾਊਦ ਦੇ ਸਿੰਘਾਸਣ ਉੱਤੇ ਬੈਠੇਗਾ, ਅਤੇ ਆਪਣੇ ਆਪ ਨੂੰ ਰਾਜੇ ਦੇ ਰੂਪ ਵਿੱਚ ਕਾਇਮ ਕਰੇਗਾ (ਲੂਕਾ 1:32-33)। ਬਿਨ੍ਹਾਂ ਕਿਸੇ ਸ਼ੱਕ ਦੇ ਵਾਅਦੇ ਮਸੀਹ ਦੇ ਰਾਜ ਦੀ ਸਥਾਪਨਾ ਦੇ ਲਈ ਸ਼ਾਬਦਿਕ, ਦੁਨਿਆਵੀ ਰੂਪ ਵਿੱਚ ਆਉਣ ਦੀ ਮੰਗ ਕਰਦੀ ਹੈ। ਅਬਰਾਹਾਮ ਦੇ ਵਾਅਦੇ ਵਿੱਚ ਇਸਰਾਏਲ ਦੀ ਧਰਤੀ, ਘਰਾਣਾ ਅਤੇ ਸ਼ਾਸਕ ਅਤੇ ਆਤਮਿਕ ਆਸ਼ਿਸ਼ ਦੇਣ ਦਾ ਵਾਅਦਾ ਕੀਤਾ ਸੀ (ਉਤਪਤ 12:1-3)। ਫ਼ਲਸਤੀਨ ਦਾ ਕੰਮ ਇਸਰਾਏਲ ਨੂੰ ਉਸ ਦੀ ਧਰਤੀ ਉੱਤੇ ਫਿਰ ਤੋਂ ਸਥਾਪਿਤ ਕਰਨਾ ਅਤੇ ਉਸ ਦਾ ਅਧਿਕਾਰੀ ਬਣਾਉਣ ਦੇ ਵਾਅਦੇ ਦੇ ਨਾਲ ਦਿੱਤਾ ਗਿਆ ਸੀ (ਬਿਵਸਥਾਸਾਰ 30:1-10)। ਦਾਊਦ ਦਾ ਨੇਮ ਇਸਰਾਏਲ ਨੂੰ ਮਾਫ਼ ਕੀਤੇ ਜਾਣ ਦੇ ਵਾਅਦੇ ਦੇ ਨਾਲ ਦਿੱਤਾ ਗਿਆ ਸੀ। ਜਿਸ ਦੇ ਰਾਹੀਂ ਸਾਰੀਆਂ ਕੌਮਾਂ ਆਸ਼ਿਸ਼ ਪਾਉਣਗੀਆਂ (ਯਿਰਮਯਾਹ 31:31-34)।
ਦੂਜੀ ਆਗਮਨ ’ਤੇ, ਇਹ ਨੇਮ ਪੂਰੇ ਹੋ ਜਾਣਗੇ ਜਦੋਂ ਇਸਰਾਏਲ ਨੂੰ ਗੈਰ ਕੌਮਾਂ ਵਿੱਚੋਂ ਦੁਬਾਰਾ ਇਕੱਠਾ ਕੀਤਾ ਜਾਵੇਗਾ (ਮੱਤੀ 24:31), ਮਸੀਹਾ, ਜਿਹੜਾ ਯਿਸੂ ਮਸੀਹ ਹੈ, ਦੇ ਰਾਜ ਵਿੱਚ ਉਸ ਦੀ ਧਰਤੀ ਨੂੰ ਬਹਾਲ ਅਤੇ ਤਬਦੀਲ ਕੀਤਾ ਜਾਵੇਗਾ (ਜ਼ਕਰਯਾਹ 12:10-14)। ਬਾਈਬਲ ਦੱਸਦੀ ਹੈ ਕਿ ਇੱਕ ਹਜ਼ਾਰ ਸਾਲ ਦੇ ਸਮੇਂ ਵਿੱਚ ਭੌਤਿਕ ਅਤੇ ਆਤਮਿਕ ਰੂਪ ਵਿੱਚ ਵਾਤਾਵਰਣ ਪੂਰੀ ਤਰ੍ਹਾਂ ਸ਼ੁੱਧ ਹੋ ਜਾਵੇਗਾ। ਇਹ ਸ਼ਾਂਤੀ ਦਾ (ਮੀਕਾਹ 4:2-4; ਯਸਾਯਾਹ 32:17-18), ਅਨੰਦ ਦਾ (ਯਸਾਯਾਹ 61:7,10), ਸੁੱਖ ਚੈਨ ਦਾ ਸਮਾਂ ਹੋਵੇਗਾ (ਯਸਾਯਾਹ 40:1-2), ਅਤੇ ਇਸ ਵਿੱਚ ਨਾ ਗਰੀਬੀ ਅਤੇ ਨਾ ਹੀ ਕੋਈ ਬੀਮਾਰੀ ਹੋਵੇਗੀ (ਅਮੋਸ 9:13-15; ਯੋਏਲ 2:28,29)। ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਸਿਰਫ਼ ਵਿਸ਼ਵਾਸੀ ਹੀ ਇੱਕ ਹਜ਼ਾਰ ਸਾਲ ਦੇ ਰਾਜ ਵਿੱਚ ਦਾਖਲ ਹੋਣਗੇ। ਇਸ ਲਈ, ਇਹ ਸਾਰੀ ਧਾਰਮਿਕਤਾ (ਮੱਤੀ 25:37; ਜ਼ਬੂਰਾਂ ਦੀ ਪੋਥੀ 24:3-4), ਆਗਿਆਕਾਰੀ (ਯਿਰਮਿਯਾਹ 31:33), ਪਵਿੱਤਰਤਾ (ਯਸਾਯਾਹ 35:8), ਸੱਚਿਆਈ (ਯਸਾਯਾਹ 65:16), ਪਵਿੱਤਰ ਆਤਮਾ ਨਾਲ ਭਰਪੂਰ ਹੋਣ ਦਾ ਸਮਾਂ ਹੋਵੇਗਾ (ਯੋਏਲ 2:28, 29)। ਮਸੀਹ ਰਾਜੇ ਦੇ ਰੂਪ ਵਿੱਚ ਸ਼ਾਸਨ ਕਰੇਗਾ (ਯਸਾਯਾਹ 9:3-7;11:1-10), ਅਤੇ ਦਾਊਦ ਦੇ ਰਾਜ ਦਾ ਪ੍ਰਤੀਨਿਧੀ ਹੋਵੇਗਾ (ਯਿਰਮਿਯਾਹ 33:15-21; ਆਮੋਸ 9:11)। ਕੁਲੀਨ ਅਤੇ ਰਾਜ ਪਾਲ ਵੀ ਰਾਜ ਕਰਨਗੇ ( ਯਸਾਯਾਹ 32:1; ਮੱਤੀ 19:28), ਅਤੇ ਯਰੂਸ਼ਲਮ ਦੁਨਿਆਂ ਦੀ ਰਾਜਧਾਨੀ ਹੋਵੇਗਾ (ਜ਼ਕਰਯਾਹ 8:3)।
ਪ੍ਰਕਾਸ਼ ਦੀ ਪੋਥੀ 20:2-7 ਇੱਕ ਹਜ਼ਾਰ ਸਾਲ ਦੇ ਸਮੇਂ ਦਾ ਸਹੀ ਕਾਲ ਦਿੰਦੀ ਹੈ। ਇੱਥੋਂ ਤੱਕ ਕਿ ਬਾਈਬਲ ਦੇ ਵਚਨਾਂ ਤੋਂ ਬਿਨ੍ਹਾਂ, ਹੋਰ ਵੀ ਅਣਗਿਣਤ ਅਜਿਹੇ ਵਚਨ ਹਨ ਜੋ ਯਿਸੂ ਮਸੀਹ ਦਾ ਧਰਤੀ ਉੱਤੇ ਸ਼ਾਬਦਿਕ ਰੂਪ ਨਾਲ ਰਾਜ ਕਰਨ ਦੇ ਬਾਰੇ ਇਸ਼ਾਰਾ ਕਰਦੇ ਹਨ। ਪਰਮੇਸ਼ੁਰ ਦੇ ਬਹੁਤ ਸਾਰੇ ਨੇਮ, ਵਾਅਦੇ ਨੂੰ ਪੂਰਾ ਹੋਣਾ ਸ਼ਾਬਦਿਕ, ਸਰੀਰਕ ਅਤੇ ਭਵਿੱਖ ਦੇ ਰਾਜ ’ਤੇ ਨਿਰਭਰ ਕਰਦੇ ਹਨ। ਇੱਕ ਹਜ਼ਾਰ ਸਾਲ ਦੇ ਰਾਜ ਦਾ ਸ਼ਾਬਦਿਕ ਵਰਣਨ ਅਤੇ ਉਸ ਦੇ 1000 ਸਾਲ ਦੇ ਸਮੇਂ ਦੇ ਹੋਣ ਨੂੰ ਇਨਕਾਰ ਕਰਨ ਦਾ ਕੋਈ ਖਾਸ ਕਾਰਨ ਨਹੀਂ ਮਿਲਦਾ ਹੈ।
English
ਇੱਕ ਹਜ਼ਾਰ ਸਾਲ ਦਾ ਰਾਜ ਕੀ ਹੈ, ਅਤੇ ਕੀ ਇਸ ਨੂੰ ਸ਼ਾਬਦਿਕ ਤੌਰ ’ਤੇ ਸਮਝਣਾ ਚਾਹੀਦਾ ਹੈ?