settings icon
share icon
ਪ੍ਰਸ਼ਨ

ਨਵਾਂ ਅਕਾਸ਼ ਅਤੇ ਨਵੀਂ ਧਰਤੀ ਕੀ ਹੈ?

ਉੱਤਰ


ਬਹੁਤ ਸਾਰੇ ਲੋਕ ਨੂੰ ਗਲ਼ਤ ਫਹਿਮੀ ਹੈ ਕਿ ਅਸਲ ਵਿੱਚ ਸਵਰਗ ਕਿਹੋ ਜਿਹਾ ਹੈ। ਪ੍ਰਕਾਸ਼ ਦੀ ਪੋਥੀ ਅਧਿਆਏ 21-22 ਸਾਨੂੰ ਨਵੇਂ ਅਕਾਸ਼ ਨਵੇਂ ਧਰਤੀ ਦੀ ਤਸਵੀਰ ਦਾ ਵੇਰਵਾ ਦਿੰਦਾ ਹੈ। ਅੰਤ ਦੇ ਸਮੇਂ ਦੀਆਂ ਘਟਨਾਵਾਂ ਦੇ ਬਾਅਦ ਵਿੱਚ, ਸਾਡਾ ਹੁਣ ਵਾਲਾ ਸਵਰਗ ਅਤੇ ਧਰਤੀ ਚਲੇ ਜਾਣਗੇ ਅਤੇ ਇਸ ਦੀ ਜਗ੍ਹਾ ਤੇ ਨਵਾਂ ਸਵਰਗ ਅਤੇ ਨਵੀਂ ਧਰਤੀ ਆ ਜਾਣਗੇ। ਵਿਸ਼ਵਾਸੀਆਂ ਦਾ ਸਦੀਪਕ ਕਾਲ ਵਸੇਬਾ ਨਵੀਂ ਧਰਤੀ ਤੇ ਹੋਵੇਗੇ। ਨਵੀਂ ਧਰਤੀ ਇੱਕ ਅਜਿਹਾ ਸਵਰਗ ਹੈ ਜਿਸ ਦੇ ਉੱਤੇ ਸਦੀਪਕ ਕਾਲ ਨੂੰ ਬਤੀਤ ਕਰਾਂਗੇ। ਇਹ ਨਵੀਂ ਧਰਤੀ ਹੀ ਹੈ ਜਿੱਥੇ ਨਵਾਂ “ਯਰੂਸ਼ਲਮ”, ਸਵਰਗੀ ਸ਼ਹਿਰ, ਮੌਜੂਦ ਹੋਵੇਗਾ। ਇਸ ਨਵੀਂ ਧਰਤੀ ਉੱਤੇ ਹੀ ਮੋਤੀਆਂ ਦੇ ਦਰਵਾਜ਼ੇ ਅਤੇ ਸੋਨੇ ਦੀਆਂ ਸੜਕਾਂ ਹੋਣਗੀਆਂ।

ਸਵਰਗ-ਭਾਵ ਨਵੀਂ ਧਰਤੀ- ਇੱਕ ਅਜਿਹੀ ਭੌਤਿਕ ਜਗ੍ਹਾ ਹੈ ਜਿੱਥੇ ਅਸੀਂ ਮਹਿਮਾ ਵਾਲੇ ਅਵਿਨਾਸ਼ੀ ਸਰੀਰਾਂ ਨਾਲ ਵਾਸ ਕਰਾਂਗੇ (1 ਕੁਰਿੰਥੀਆਂ 15:35-38)। ਇਹ ਵਿਚਾਰ ਕਿ “ਸਵਰਗ ਬੱਦਲਾਂ ਵਿੱਚ ਹੈ” ਬਾਈਬਲ ਸਬੰਧਿਤ ਨਹੀਂ ਹੈ। ਜਿਸ ਸਵਰਗ ਦਾ ਵਿਸ਼ਵਾਸ਼ੀ ਅਹਿਸਾਸ ਜਾਂ ਤਜੁਰਬਾ ਕਰਨਗੇ ਉਹ ਨਵਾਂ ਅਤੇ ਸਿੱਧ ਗ੍ਰਹਿ ਹੋਵੇਗਾ। ਜਿਸ ਵਿੱਚ ਅਸੀਂ ਵਾਸ ਕਰਾਂਗੇ । ਨਵੀਂ ਧਰਤੀ ਪਾਪ, ਬੁਰਿਆਈ, ਬੀਮਾਰੀ, ਦੁੱਖਾਂ ਅਤੇ ਮੌਤ ਤੋਂ ਰਹਿਤ ਹੋਵੇਗੀ। ਉਹ ਸਾਡੀ ਹੁਣ ਦੀ ਧਰਤੀ ਵਰਗੀ ਹੋਵੇਗੀ, ਜਾਂ ਸ਼ਾਇਦ ਹੋ ਸੱਕਦ ਹੈ ਕਿ ਸਾਡੀ ਹੁਣ ਦੀ ਧਰਤੀ ਦਾ ਹੀ ਫਿਰ ਤੋਂ ਨਿਰਮਾਣ ਹੋਵੇਗਾ, ਪਰ ਉਹ ਪਾਪ ਦੇ ਸਰਾਪ ਤੋਂ ਰਹਿਤ ਹੋਵੇਗੀ।

ਨਵੇਂ ਸਵਰਗ ਦੇ ਬਾਰੇ ਕੀ ਕਹਿਣਾ? ਇਹ ਯਾਦ ਰੱਖਣਾ ਜ਼ਰੂਰੀ ਹੈ ਪ੍ਰਾਚੀਨ ਲੋਕਾਂ ਦੇ ਮਨ ਵਿੱਚ “ਸਵਰਗ” ਦਾ ਅਤੇ ਅਕਾਸ਼ ਅਤੇ ਬ੍ਰਹਿਮੰਡ ਗ੍ਰਹਿ, ਦੇ ਨਾਲ-ਨਾਲ ਦੁਨਿਆਂ ਦਾ ਇਸ਼ਾਰਾ ਕਰਦਾ ਸੀ ਜਿਸ ਵਿੱਚ ਪਰਮੇਸ਼ੁਰ ਵਾਸ ਕਰਦਾ ਸੀ। ਇਸ ਲਈ, ਜਦੋਂ ਪ੍ਰਕਾਸ਼ ਦੀ ਪੋਥੀ 21:11 ਨਵੇਂ ਸਵਰਗ ਦੀ ਵੱਲ ਇਸ਼ਾਰਾ ਕਰਦਾ ਹੈ ਤਾਂ, ਇਹ ਇਸ਼ਾਰਾ ਯਕੀਨਨ ਜਿਆਦਾ ਹੈ ਕਿ ਪੂਰੇ ਬ੍ਰਹਿਮੰਡ ਨੂੰ-ਭਾਵ ਨਵੀਂ ਧਰਤੀ, ਨਵਾਂ ਅਕਾਸ਼, ਇੱਕ ਨਵੇਂ ਗ੍ਰਹਿ ਨੂੰ ਸਿਰਜਿਆ ਜਾਵੇਗਾ। ਇਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਰਮੇਸ਼ੁਰ ਦੇ ਸਵਰਗ ਨੂੰ ਦੁਬਾਰਾ ਤੋਂ ਸਿਰਜਿਆ ਗਿਆ ਹੈ, ਤਾਂ ਕਿ ਬ੍ਰਹਿਮੰਡ ਵਿੱਚ ਸਾਰਿਆਂ ਨੂੰ ਇੱਕ “ਨਵੀਂ ਸ਼ੁਰੂਆਤ” ਦਿੱਤੀ ਜਾਵੇ ਭਾਵੇਂ ਉਹ ਭੌਤਿਕ ਜਾਂ ਅਭੌਤਿਕ ਹੀ ਕਿਉਂ ਨਾ ਹੋਣ। ਕੀ ਸਦੀਪਕ ਕਾਲ ਵਿੱਚ ਸਵਰਗ ਤੱਕ ਪਹੁੰਚ ਸੱਕਾਂਗੇ? ਸ਼ਾਇਦ ਹਾਂ, ਪਰ ਸਾਨੂੰ ਇਸ ਦੀ ਖੋਜ ਹੋਣ ਤੱਕ ਉਡੀਕ ਕਰਨੀ ਪਵੇਗੀ। ਸਾਡੀ ਪ੍ਰਾਰਥਨਾ ਹੈ ਕਿ ਅਸੀਂ ਸਾਰੇ ਪਰਮੇਸ਼ੁਰ ਦੇ ਵਚਨ ਨੂੰ ਸਵਰਗ ਦੇ ਬਾਰੇ ਵਿੱਚ ਸਾਡੀ ਸਮਝ ਨੂੰ ਬਣਤਰ ਦੇਣ ਲਈ ਸਾਡੇ ਵਿੱਚ ਆਗਿਆ ਦੇਵੇ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਨਵਾਂ ਅਕਾਸ਼ ਅਤੇ ਨਵੀਂ ਧਰਤੀ ਕੀ ਹੈ?
© Copyright Got Questions Ministries