settings icon
share icon
ਪ੍ਰਸ਼ਨ

ਮਹਾਂਮਾਰੀ ਤੋਂ ਆਉਣ ਵਾਲੇ ਰੋਗਾਂ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?

ਉੱਤਰ


ਇਬੋਲਾ ਜਾਂ ਕੋਰੋਨਾ ਵਾਇਰਸ ਮਹਾਂਮਾਰੀ ਅਰਥਾਤ ਬਵਾ ਤੋਂ ਆਉਣ ਵਾਲੇ ਰੋਗ ਵੱਖੋ-ਵੱਖਰੇ ਪ੍ਰਕਾਰ ਦੇ ਹਨ, ਜਿੰਨ੍ਹਾਂ ਨੇ ਕਈ ਲੋਕਾਂ ਨੂੰ ਇਸ ਪੁੱਛ-ਗਿੱਛ ਲਈ ਉਕਸਾਇਆ ਹੈ ਕਿ ਪਰਮੇਸ਼ੁਰ ਇਸ ਗੱਲ ਦੀ ਪ੍ਰਵਾਨਗੀ ਹੀ ਕਿਉਂ ਦਿੰਦਾ ਹੈ - ਜਾਂ ਇਹ ਕਿ ਉਹ ਮਹਾਂਮਾਰੀ ਤੋਂ ਆਉਣ ਵਾਲੇ ਰੋਗਾਂ ਨੂੰ ਕਿਉਂ ਆਉਣ ਦਿੰਦਾ ਹੈ ਅਤੇ ਇਹ ਕਿ ਕਿਤੇ ਇਹੋ ਜਿਹੀਆਂ ਬੀਮਾਰੀਆਂ ਆਖਰੀ ਸਮੇਂ ਦਾ ਨਿਸ਼ਾਨ ਤਾਂ ਨਹੀਂ ਹਨ। ਬਾਈਬਲ, ਖਾਸ ਤੌਰ 'ਤੇ ਪੁਰਾਣੇ ਨੇਮ ਵਿੱਚ, ਜਿਵੇਂ ਕਿ ਕਈ ਘਟਨਾਵਾਂ ਦਾ ਬਿਆਨ ਕੀਤਾ ਗਿਆ ਹੈ, ਜਿੱਥੇ ਪਰਮੇਸ਼ੁਰ ਆਪਣੇ ਲੋਕਾਂ ਅਤੇ ਉਸਦੇ ਦਸ਼ਮਣਾਂ ਉੱਤੇ ਇਹ ਜਾਣਨ ਲਈ ਲੈ ਕੇ ਆਉਂਦਾ ਹੈ ਕਿ, "ਤੂੰ ਜਾਣੇ ਭਈ ਸਾਰੀ ਧਰਤੀ ਉੱਤੇ ਮੇਰੇ ਜਿਹਾ ਕੋਈ ਨਹੀਂ" (ਕੂਚ 9:14, 16)। ਉਸ ਨੇ ਮਿਸਰੀਆਂ ਉੱਤੇ ਮਹਾਂਮਾਰੀਆਂ ਦੀ ਵਰਤੋਂ ਉਸਦੇ ਲੋਕਾਂ ਇਸਰਾਏਲੀਆਂ ਨੂੰ ਛੁਡਾਉਣ ਲਈ ਕੀਤੀ ਤਾਂ ਜੋ ਫ਼ਿਰਊਨ ਉਨ੍ਹਾਂ ਨੂੰ ਜਾਣ ਦੇਵੇ, ਉਸੇ ਵੇਲੇ ਉਸਨੇ ਇੰਨ੍ਹਾਂ ਮਹਾਂਮਾਰੀਆਂ ਤੋਂ ਆਪਣੇ ਲੋਕਾਂ ਦਾ ਬਚਾਓ ਕੀਤਾ (ਕੂਚ 12:13; 15:26), ਇਸ ਤਰ੍ਹਾਂ ਬਿਮਾਰੀਆਂ ਅਤੇ ਹੋਰ ਤਰ੍ਹਾਂ ਦੇ ਦੁੱਖਾਂ ਉੱਤੇ ਉਸਨੇ ਆਪਣੀ ਪ੍ਰਭੂਤਾ ਭਰੇ ਅਧਿਕਾਰ ਦੇ ਹੋਣ ਦਾ ਸੰਕੇਤ ਦਿੱਤਾ।

ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਅਣਆਗਿਆਕਾਰੀ ਦੇ ਨਤੀਜਿਆਂ ਦੇ ਬਾਰੇ ਚੇਤਾਵਨੀ ਦਿੱਤੀ ਹੈ, ਇਸ ਵਿੱਚ ਮਹਾਂਮਾਰੀਆਂ ਅਰਥਾਤ ਬਵਾਂ ਵੀ ਸ਼ਾਮਲ ਹਨ (ਲੇਵੀਆਂ 26:21, 25)। ਦੋ ਘਟਨਾਵਾਂ ਵਿੱਚ, ਪਰਮੇਸ਼ੁਰ ਨੇ ਅਣਆਗਿਆਕਾਰੀ ਦੇ ਕਾਰਨ 14,700 ਅਤੇ 24,000 ਲੋਕਾਂ ਨੂੰ ਨਾਸ਼ ਕਰ ਦਿੱਤਾ ਸੀ (ਗਿਣਤੀ 16:49 ਅਤੇ 25:9)। ਮੂਸਾ ਨੂੰ ਬਿਵਸਥਾ ਦੇਣ ਤੋਂ ਬਾਅਦ, ਪਰਮੇਸ਼ੁਰ ਨੇ ਲੋਕਾਂ ਨੂੰ ਇਸਦੇ ਮੰਨੇ ਜਾਣ ਦਾ ਹੁਕਮ ਦਿੱਤਾ, ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਬੁਰਿਆਈਆਂ ਨੂੰ ਝੱਲਣ ਲਈ ਤਿਆਰ ਰਹਿਣ ਲਈ ਕਿਹਾ, ਜਿਸ ਵਿੱਚ ਇਬੋਲਾ ਵਰਗੇ ਰੋਗ ਵੀ ਸ਼ਾਮਲ ਹਨ: "ਯਹੋਵਾਹ ਪਰਮੇਸ਼ੁਰ ਤੁਹਾਨੂੰ ਤਪਦਿਕ, ਤਾਪ, ਸੋਜ, ਮੋਹਰਕਾਤਪ, ਤੇਗ, ਸੋਕੜੇ, ਅਤੇ ਉੱਲੀ ਨਾਲ ਮਾਰੇਗਾ. . . ਉਹ ਤੁਹਾਡੇ ਪਿੱਛੇ ਲੱਗੀਆਂ ਰਹਿਣਗੀਆਂ ਜਦ ਤੀਕ ਤੁਸੀਂ ਨਾਸ਼ ਨਾ ਹੋ ਜਾਓ” (ਬਿਵਸਥਾਸਾਰ 28-22)। ਇਹ ਪਰਮੇਸ਼ੁਰ ਵੱਲੋਂ ਆਈਆਂ ਹੋਈਆਂ ਕਈ ਮਹਾਂਮਾਰੀਆਂ ਅਤੇ ਬੀਮਾਰੀਆਂ ਦੀਆਂ ਕੁੱਝ ਉਦਾਹਰਣਾਂ ਹਨ।

ਕਦੇ-ਕਦਾਈਂ ਉਸਦੇ ਲੋਕਾਂ ਵੱਲ੍ਹ ਇਸ ਤਰ੍ਹਾਂ ਦਾ ਕਰੋਧ ਅਤੇ ਗੁੱਸੇ ਨੂੰ ਉਸਦੇ ਦੁਆਰਾ ਦਰਸਾਉਣਾ ਇੱਕ ਪ੍ਰੇਮੀ ਅਤੇ ਕਿਰਪਾ ਨਾਲ ਭਰੇ ਹੋਏ ਪਰਮੇਸ਼ੁਰ ਦੀ ਕਲਪਨਾ ਨੂੰ ਔਖਾ ਬਣਾ ਦਿੰਦਾ ਹੈ। ਪ੍ਰੰਤੂ ਪਰਮੇਸ਼ੁਰ ਦੀਆਂ ਸਜ਼ਾਵਾਂ ਦਾ ਟੀਚਾ ਹਮੇਸ਼ਾਂ ਤੋਬਾ ਅਤੇ ਬਹਾਲੀ ਦਾ ਹੁੰਦਾ ਹੈ। 2 ਇਤਹਾਸ 7:13–14 ਵਿੱਚ, ਪਰਮੇਸ਼ੁਰ ਨੇ ਸੁਲੇਮਾਨ ਨੂੰ ਇੰਝ ਕਿਹਾ, "ਜੇ ਮੈਂ ਕਦੀ ਅਕਾਸ਼ ਨੂੰ ਬੰਦ ਕਰ ਦਿਆਂ ਕਿ ਮੀਂਹ ਨਾ ਪਵੇ ਯਾ ਸਲਾ ਨੂੰ ਹੁਕਮ ਦਿਆਂ ਦੇਸ਼ ਨੂੰ ਚੱਟ ਲਵੇ ਯਾ ਆਪਣੀ ਪਰਜਾ ਦੇ ਵਿੱਚ ਬਵਾ ਘੱਲਾਂ ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸੁਰਗ ਉੱਤੋਂ ਸੁਣ ਕੇ ਉਨ੍ਹਾਂ ਦੇ ਪਾਪ ਖਿਮਾ ਕਰਾਂਗਾ ਅਤੇ ਉਨ੍ਹਾਂ ਦੇ ਦੇਸ ਨੂੰ ਬਹਾਲ ਕਰ ਦਿਆਂਗਾ।” ਇੱਥੇ ਅਸੀਂ ਵੇਖਦੇ ਹਾਂ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਆਪਣੇ ਵੱਲ੍ਹ ਖਿੱਚਣ ਲਈ, ਤੌਬਾ ਕਰਨ ਲਈ ਅਤੇ ਉਨ੍ਹਾਂ ਵੱਲੋਂ ਉਸਦੇ ਕੋਲ ਸਵਰਗੀ ਪਿਤਾ ਦੇ ਬੱਚੇ ਹੋਣ ਦੀ ਇੱਛਿਆ ਨਾਲ ਆਉਣ ਲਈ ਬਿਪਤਾ ਅਰਥਾਤ ਮਹਾਂਮਾਰੀ ਦੀ ਵਰਤੋਂ ਕਰ ਰਿਹਾ ਹੈ।

ਨਵੇਂ ਨੇਮ ਵਿਚ, ਯਿਸੂ ਨੇ “ਸਾਰੇ ਰੋਗ ਅਤੇ ਸਾਰੀ ਮਾਂਦਗੀ” ਨੂੰ ਚੰਗਾ ਕੀਤਾ ਅਤੇ ਨਾਲ ਹੀ ਉਨ੍ਹਾਂ ਇਲਾਕਿਆਂ ਵਿਚ ਹੋਈ ਬਿਪਤਾਵਾਂ ਨੂੰ ਵੀ ਜਿੱਥੇ ਉਸਨੇ ਦੌਰਾ ਕੀਤਾ ਸੀ (ਮੱਤੀ 9:35; 10:1; ਮਰਕੁਸ 3:10)। ਜਿਸ ਤਰ੍ਹਾਂ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਆਪਣੀ ਸਮਰੱਥਾ ਦਰਸਾਉਣ ਲਈ ਬਿਪਤਾਵਾਂ ਅਤੇ ਰੋਗਾਂ ਦੀ ਵਰਤੋਂ ਕਰਨਾ ਚੁਣਿਆ ਸੀ, ਉਸੇ ਤਰ੍ਹਾਂ ਹੀ ਸਮਰੱਥਾ ਨੂੰ ਪ੍ਰਗਟ ਕਰਨ ਵਜੋਂ ਯਿਸੂ ਨੇ ਚੰਗਿਆਈ ਦੇ ਕੰਮਾਂ ਨੂੰ ਪ੍ਰਗਟ ਕੀਤਾ ਜਿਹੜਾ ਇਹ ਤਸਦੀਕ ਕਰਦਾ ਹੈ ਕਿ ਉਹ ਸੱਚਮੁਚ ਹੀ ਪਰਮੇਸ਼ੁਰ ਦਾ ਪੁੱਤ੍ਰ ਸੀ। ਉਸਨੇ ਆਪਣੇ ਚੇਲਿਆਂ ਦੀ ਸੇਵਕਾਈ ਨੂੰ ਤਸਦੀਕ ਕਰਨ ਲਈ ਉਨ੍ਹਾਂ ਨੂੰ ਚੰਗਿਆਈ ਦੀ ਉਹੀ ਸਮਰੱਥਾ ਦਿੱਤੀ ਹੈ (ਲੂਕਾ 9:1)। ਪਰਮੇਸ਼ੁਰ ਅਜੋਕੇ ਸਮੇਂ ਵਿੱਚ ਵੀ ਬਿਮਾਰੀਆਂ ਨੂੰ ਆਪਣੇ ਉਦੇਸ਼ਾਂ ਨੂੰ ਪੂਰਿਆਂ ਕਰਨ ਲਈ ਆਗਿਆ ਦਿੰਦਾ ਹੈ, ਪ੍ਰੰਤੂ ਕਈ ਵਾਰ ਬਿਮਾਰੀ, ਇੱਥੋਂ ਤੱਕ ਕਿ ਮਹਾਂਮਾਰੀ ਵੀ, ਪਾਪ ਵਿੱਚ ਡਿੱਗੇ ਹੋਏ ਇਸ ਸੰਸਾਰ ਵਿੱਚ ਜੀਵਨ ਬਤੀਤ ਕਰਨ ਦਾ ਸਿੱਟਾ ਹੁੰਦੀ ਹੈ। ਇਹ ਨਿਰਧਾਰਤ ਕਰਨ ਦਾ ਕੋਈ ਤਰੀਕਾ ਨਹੀਂ ਹੈ ਕਿ ਮਹਾਂਮਾਰੀ ਦਾ ਕੋਈ ਖ਼ਾਸ ਆਤਮਿਕ ਕਾਰਨ ਹੈ ਜਾਂ ਨਹੀਂ, ਪ੍ਰੰਤੂ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਕੋਲ ਸਾਰੀਆਂ ਗੱਲਾਂ ਉੱਤੇ ਪ੍ਰਭੂਤਾ ਨਾਲ ਰਾਜ ਕਰਨ ਦਾ ਅਧਿਕਾਰ ਹੈ (ਰੋਮੀਆਂ 11:36) ਅਤੇ ਸਾਰੀਆਂ ਵਸਤਾਂ ਰਲ ਕੇ ਓਹਨਾਂ ਦਾ ਭਲਾ ਕਰਦੀਆਂ ਹਨ ਜਿਹੜੇ ਉਸਨੂੰ ਜਾਣਦੇ ਹਨ ਅਤੇ ਉਸਨੂੰ ਪ੍ਰੇਮ ਕਰਦੇ ਹਨ (ਰੋਮੀਆਂ 8:28)।

ਇਬੋਲਾ ਅਤੇ ਕੋਰੋਨਾ ਵਾਇਰਸ ਵਾਲੀਆਂ ਬਿਮਾਰੀਆਂ ਦਾ ਫੈਲ੍ਹ ਜਾਣਾ ਮਹਾਂਮਾਰੀਆਂ ਦਾ ਸਭਨਾਂ ਤੋਂ ਪਹਿਲਾਂ-ਮਿਲਣ ਵਾਲਾ ਅਨੁਭਵ ਹੈ, ਜਿਹੜਾ ਆਖਰੀ ਸਮੇਂ ਦਾ ਹਿੱਸਾ ਹੋਣਗੀਆਂ। ਯਿਸੂ ਨੇ ਭਵਿੱਖ ਵਿੱਚ ਆਉਣ ਵਾਲੀਆਂ ਬਿਪਤਾਵਾਂ ਨੂੰ ਆਖਰੀ ਸਮੇਂ ਦੇ ਨਾਲ ਜੋੜਿਆ ਹੈ (ਲੂਕਾ 21:11)। ਪਰਕਾਸ਼ ਦੀ ਪੋਥੀ 11 ਵਿੱਚ ਮਿਲਣ ਵਾਲੇ ਦੋ ਗਵਾਹਾਂ ਨੂੰ ਅਧਿਕਾਰ ਦਿੱਤਾ ਕਿ “ਜਦ ਕਦੇ ਓਹਨਾਂ ਦਾ ਮਨ ਕਰੇ ਧਰਤੀ ਨੂੰ ਸਭ ਪਰਕਾਰ ਦੀਆਂ ਬਵਾਂ ਨਾਲ ਮਾਰਨ” (ਪਰਕਾਸ਼ 11:6)। ਪਰਕਾਸ਼ ਦੀ ਪੋਥੀ 16 ਵਿੱਚ ਦਿੱਤੇ ਹੋਏ ਸੱਤ ਦੂਤ ਮਹਾਂਮਾਰੀਆਂ ਦੀ ਇੱਕ ਆਖਰੀ, ਗੰਭੀਰ ਨਿਆਂ ਵਾਲੀ ਲੜ੍ਹੀ ਨੂੰ ਅਰੰਭ ਕਰਨਗੇ।

ਮਹਾਂਮਾਰੀ ਤੋਂ ਆਉਣ ਵਾਲੀਆਂ ਬਿਮਾਰੀਆਂ ਦਾ ਪ੍ਰਗਟਾਵਾ ਪਰਮੇਸ਼ੁਰ ਵੱਲੋਂ ਪਾਪ ਦੇ ਲਈ ਕੀਤੇ ਜਾਣ ਵਾਲੇ ਖਾਸ ਨਿਆਂ ਨਾਲ ਜੋੜਿਆ ਨਹੀਂ ਜਾ ਸੱਕਦਾ ਹੈ। ਇਹ ਤਾਂ ਸਿਰਫ਼ ਪਾਪ ਵਿੱਚ ਡਿੱਗੇ ਹੋਏ ਸੰਸਾਰ ਵਿੱਚ ਰਹਿਣ ਦਾ ਨਤੀਜਾ ਹੋ ਸੱਕਦਾ ਹੈ। ਕਿਉਂਕਿ ਕੋਈ ਵੀ ਯਿਸੂ ਦੀ ਵਾਪਸੀ ਦਾ ਸਮਾਂ ਨਹੀਂ ਜਾਣਦਾ, ਇਸ ਲਈ ਸਾਨੂੰ ਇਹ ਕਹਿਣ ਵਿੱਚ ਧਿਆਨ ਰੱਖਣਾ ਚਾਹੀਦਾ ਹੈ ਕਿ ਪੂਰੇ ਸੰਸਾਰ 'ਤੇ ਆਉਣ ਵਾਲੀ ਮਹਾਂਮਾਰੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਖਰੀ ਸਮੇਂ ਵਿਚ ਜੀ ਰਹੇ ਹਾਂ। ਕਿਉਂਕਿ ਉਨ੍ਹਾਂ ਲਈ ਜਿਹੜੇ ਯਿਸੂ ਮਸੀਹ ਨੂੰ ਮੁਕਤੀਦਾਤਾ ਵਜੋਂ ਨਹੀਂ ਜਾਣਦੇ ਹਨ, ਬਿਮਾਰੀ ਇੱਕ ਯਾਦ ਕਰਵਾਉਣ ਵਾਲੀ ਗੱਲ ਬਣ ਸੱਕਦੀ ਹੈ ਕਿ ਇਸ ਧਰਤੀ ਉੱਤੇ ਜੀਵਨ ਛੋਟਾ ਜਿਹਾ ਹੈ ਅਤੇ ਕਿਸੇ ਵੇਲੇ ਵੀ ਇਸਨੂੰ ਗੁਆਇਆ ਜਾ ਸੱਕਦਾ ਹੈ। ਮਹਾਂਮਾਰੀ ਜਿੰਨ੍ਹੀ ਮਾੜੀ ਹੁੰਦੀ ਹੈ, ਨਰਕ ਉਸ ਤੋਂ ਕਈ ਗੁਣਾ ਜਿਆਦਾ ਮਾੜਾ ਹੋਵੇਗਾ। ਮਸੀਹ ਵਿਸ਼ਵਾਸੀਆਂ ਦੇ ਕੋਲ ਮੁਕਤੀ ਦਾ ਭਰੋਸਾ ਹੈ ਅਤੇ ਉਨ੍ਹਾਂ ਦੇ ਕੋਲ ਸਦਾ ਵਾਲੀ ਆਸ ਹੈ ਕਿਉਂਕਿ ਮਸੀਹ ਦੇ ਆਪਣੇ ਲਹੂ ਨੇ ਸਾਡੇ ਲਈ ਸਲੀਬ 'ਤੇ ਵਹਾਇਆ ਹੈ (ਯਸਾਯਾਹ 53: 5; 2 ਕੁਰਿੰਥੀਆਂ 5:21; ਇਬਰਾਨੀਆਂ 9:28)।

ਮਸੀਹ ਵਿਸ਼ਵਾਸੀਆਂ ਨੂੰ ਮਹਾਂਮਾਰੀ ਅਰਥਾਤ ਬਿਪਤਾਵਾਂ ਵੱਲ੍ਹ ਕਿਸ ਤਰ੍ਹਾਂ ਦੀ ਪ੍ਰਤੀਕ੍ਰਿਆ ਦੇਣੀ ਚਾਹੀਦੀ ਹੈ? ਸਭ ਤੋਂ ਪਹਿਲਾਂ, ਘਬਰਾਉਣਾ ਨਹੀਂ ਹੈ। ਸਭ ਕੁੱਝ ਪਰਮੇਸ਼ੁਰ ਦੇ ਅਧੀਨ ਹੈ। ਬਾਈਬਲ 300 ਤੋਂ ਜ਼ਿਆਦਾ ਵਾਰ "ਡਰੋ ਨਹੀਂ" ਕਹਿੰਦੀ ਹੈ। ਦੂਜਾ, ਸਮਝਦਾਰ ਬਣੋ। ਬਿਮਾਰੀ ਤੋਂ ਬਚਣ ਲਈ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਅਤੇ ਸਹਾਇਤਾ ਲਈ ਲੋੜੀਂਦੇ ਕਦਮਾਂ ਨੂੰ ਲੈਣਾ ਚਾਹੀਦਾ ਹੈ। ਤੀਜਾ, ਸੇਵਕਾਈ ਦੇ ਮੌਕਿਆਂ ਦੀ ਭਾਲ ਕਰਨੀ ਚਾਹੀਦੀ ਹੈ। ਅਕਸਰ ਜਦੋਂ ਲੋਕ ਆਪਣੇ ਜੀਵਨ ਤੋਂ ਡਰਦੇ ਹਨ, ਤਾਂ ਉਹ ਸਦੀਵੀ ਜੀਵਨ ਬਾਰੇ ਗੱਲਬਾਤ ਕਰਨ ਲਈ ਵਧੇਰੇ ਤਿਆਰ ਹੁੰਦੇ ਹਨ। ਖੁਸ਼ਖਬਰੀ ਨੂੰ ਉਨ੍ਹਾਂ ਨਾਲ ਸਾਂਝਿਆਂ ਕਰਨ ਵੇਲੇ ਹਮੇਸ਼ਾਂ ਪਿਆਰ ਵਿੱਚ ਸੱਚ ਬੋਲਦੇ ਹੋਇਆਂ ਦਲੇਰ ਅਤੇ ਹਮਦਰਦ ਬਣੋ (ਅਫ਼ਸੀਆਂ 4:15)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮਹਾਂਮਾਰੀ ਤੋਂ ਆਉਣ ਵਾਲੇ ਰੋਗਾਂ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?
© Copyright Got Questions Ministries