ਪ੍ਰਸ਼ਨ
ਕੀ ਪਾਲਤੂ/ ਜਾਨਵਰ ਸਵਰਗ ਜਾਂਦੇ ਹਨ? ਕੀ ਪਾਲਤੂ ਜਾਨਵਰਾਂ ਦਾ ਆਤਮਾ ਹੈ?
ਉੱਤਰ
ਬਾਈਬਲ ਇਸ ਤਰ੍ਹਾਂ ਦੀ ਸਾਫ਼ ਸਿੱਖਿਆ ਨਹੀਂ ਦਿੰਦੀ ਹੈ ਕਿ ਪਾਲਤੂ ਜਾਨਵਰਾਂ ਦਾ “ਆਤਮਾ” ਹੈ ਜਾਂ ਕਿ ਪਾਲਤੂ ਜਾਨਵਰ ਸਵਰਗ ਵਿੱਚ ਹੋਣਗੇ। ਕਿਸ ਤਰ੍ਹਾਂ ਵੀ ਹੈ, ਅਸੀਂ ਬਾਈਬਲ ਸੰਬੰਧੀ ਸਧਾਰਨ ਸਿਧਾਂਤਾਂ ਨੂੰ ਪ੍ਰਯੋਗ ਕਰਨ ਤੇ ਇਸ ਵਿਸ਼ੇ ਉੱਤੇ ਕੁਝ ਸਪੱਸ਼ਟ ਵਿਕਾਸ ਕਰ ਸੱਕਦੇ ਹਾਂ। ਬਾਈਬਲ ਬਿਆਨ ਕਰਦੀ ਹੈ ਕਿ ਦੋਵੇ ਮਨੁੱਖ (ਉਤਪਤ 2:7) ਅਤੇ ਜਾਨਵਰ (ਉਤਪਤ 1:30; 6:17; 7:15,22) ਕੋਲ “ਜੀਉਂਣ ਦਾ ਸਾਹ ਹੈ”; ਉਹ ਇਹ ਹੈ ਕਿ ਦੋਵੇਂ ਮਨੁੱਖ ਅਤੇ ਜਾਨਵਰ ਜਿਉਂਦੇ ਪ੍ਰਾਣੀ ਹਨ। ਮਨੁੱਖ ਅਤੇ ਜਾਨਵਰ ਦੇ ਵਿਚਕਾਰ ਪਹਿਲਾ ਫ਼ਰਕ ਇਹ ਕਿ ਮਨੁੱਖ ਨੂੰ ਪਰਮੇਸ਼ੁਰ ਦੀ ਸਮਾਨਤਾ ਅਤੇ ਸ਼ਕਲ ਉੱਤੇ ਬਣਾਇਆ ਗਿਆ ਹੈ (ਉਤਪਤ 1:26-27), ਜਦਕਿ ਜਾਨਵਰਾਂ ਨੂੰ ਨਹੀਂ। ਪਰਮੇਸ਼ੁਰ ਦੀ ਸਮਾਨਤਾ ਅਤੇ ਸ਼ਕਲ ਉੱਤੇ ਬਣੇ ਹੋਣ ਕਰਕੇ ਇਸ ਦਾ ਮਤਲਬ ਇਹ ਹੈ ਕਿ ਮਨੁੱਖੀ ਪ੍ਰਾਣੀ ਪਰਮੇਸ਼ੁਰ ਵਾਂਙੁ ਹਨ, ਆਤਮਿਕਤਾ ਦੇ ਯੋਗ, ਬੁੱਧ, ਭਾਵਨਾ, ਅਤੇ ਇੱਛਾ ਅਤੇ ਉਹਨਾਂ ਦੇ ਸਰੀਰ ਦਾ ਹਿੱਸਾ ਮੌਤ ਤੋਂ ਬਾਅਦ ਵੀ ਲਗਾਤਾਰ ਰਹਿੰਦਾ ਹੈ। ਜੇਕਰ ਪਾਲਤੂ ਜਾਨਵਰਾਂ ਦਾ “ਆਤਮਾ” ਜਾਂ ਭੌਤਿਕ ਸ਼ਕਲ (ਰੂਪ) ਹੈ, ਤਾਂ ਇਹ ਉਨ੍ਹਾਂ ਦੇ ਫ਼ਰਕ ਅਤੇ ਘੱਟ ਵਿਸ਼ੇਸਤਾ ਹੋਣ ਦਾ ਕਾਰਨ ਹੈ । ਇਸ ਦਾ ਯਕੀਨਨ ਤੌਰ ਤੇ ਮਤਲਬ ਇਹ ਹੈ ਕਿ ਪਾਲਤੂ ਜਾਨਵਰਾਂ ਦੀਆਂ ਆਤਮਾਵਾਂ ਹੋਂਦ ਵਿੱਚ ਨਹੀਂ ਰਹਿੰਦੀਆਂ ਹਨ।
ਇਸ ਦੇ ਵਿਚਾਰ ਕਰਨ ਦਾ ਹੋਰ ਕਾਰਨ ਇਹ ਹੈ ਕਿ ਹੋਰ ਜਾਨਵਰ ਪਰਮੇਸ਼ੁਰ ਦੀ ਸਿਰਜਣਾ ਦੀ ਪ੍ਰਕਿਆ ਦਾ ਹਿੱਸਾ ਹਨ। ਪਰਮੇਸ਼ੁਰ ਨੇ ਜਾਨਵਰਾਂ ਦੀ ਸਿਰਜਣਾਂ ਕੀਤੀ ਅਤੇ ਕਿਹਾ ਉਹ ਚੰਗੇ ਹਨ ( ਉਤਪਤ 1:25)। ਇਸ ਲਈ ਇੱਥੇ ਕੋਈ ਵੀ ਕਾਰਨ ਨਹੀਂ ਹੈ ਕਿ ਨਵੀਂ ਧਰਤੀ ਉੱਤੇ ਜਾਨਵਰ ਕਿਉਂ ਨਹੀਂ ਹੋ ਸੱਕਦੇ (ਪ੍ਰਕਾਸ਼ ਦੀ ਪੋਥੀ 21:1)। ਉੱਥੇ ਨਿਸ਼ਚਿਤ ਰੂਪ ਨਾਲ ਹਜ਼ਾਰ ਸਾਲ ਦੇ ਰਾਜ ਦੇ ਦੌਰਾਨ ਬਹੁਤ ਸਾਰੇ ਜਾਨਵਰ ਹੋਣਗੋ (ਯਸਾਯਾਹ11:6; 65 :25)। ਇਹ ਪੱਕਾ ਕਹਿਣਾ ਅਸੰਭਵ ਹੈ ਕਿ ਨਿਸ਼ਚਿਤ ਹੀ ਕੁਝ ਪਾਲਤੂ ਜਾਨਵਰ ਜਿਹੜ੍ਹੇ ਇਸ ਧਰਤੀ ਤੇ ਸਾਡੇ ਕੋਲ ਹਨ ਉਹ ਉੱਥੇ ਹੋਣਗੇ ਜਾਂ ਨਹੀਂ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨਿਆਈਂ ਹੈ ਅਤੇ ਜਦੋਂ ਅਸੀਂ ਸਵਰਗ ਵਿੱਚ ਜਾਂਦੇ ਹਾਂ ਅਸੀਂ ਇਸ ਵਿਸ਼ੇ ਤੇ ਉਸ ਦੇ ਫੈਂਸਲੇ ਦੇ ਨਾਲ ਪੂਰੀ ਸਹਿਮਤੀ ਵਿੱਚ ਆਪਣੇ ਆਪ ਨੂੰ ਪਾਵਾਂਗੇ, ਇਹ ਭਾਵੇਂ ਕਿਸ ਤਰਾਂ ਦਾ ਕਿਉਂ ਵੀ ਨਾ ਹੋਵੇ।
English
ਕੀ ਪਾਲਤੂ/ ਜਾਨਵਰ ਸਵਰਗ ਜਾਂਦੇ ਹਨ? ਕੀ ਪਾਲਤੂ ਜਾਨਵਰਾਂ ਦਾ ਆਤਮਾ ਹੈ?