ਪ੍ਰਸ਼ਨ
ਪੂਰਵ ਸੱਤਯੁੱਗਵਾਦ ਕੀ ਹੈ?
ਉੱਤਰ
ਪੂਰਵ ਸੱਤਯੁੱਗਵਾਦ ਅਜਿਹਾ ਧਾਰਣਾ ਹੈ ਜੋ ਮਸੀਹ ਦੇ ਦੂਸਰੇ ਆਗਮਨ ਵਿੱਚ ਉਸ ਦੇ ਹਜ਼ਾਰ ਸਾਲ ਦੇ ਰਾਜ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਾਪਰੇਗਾ, ਅਤੇ ਇਹ ਸੱਤਯੁੱਗ ਰਾਜ ਹੀ ਇਸ ਧਰਤੀ ਉੱਤੇ ਸ਼ਾਬਦਿਕ ਰੂਪ ਨਾਲ ਮਸੀਹ ਦਾ 1000 ਸਾਲਾਂ ਦਾ ਰਾਜ ਸ਼ਾਸਸਨ ਦੀ ਹੋਵੇਗਾ। ਪਵਿੱਤਰ ਵਚਨਾਂ ਨੂੰ ਸਮਝਣ ਅਤੇ ਤਰਜੁਮਾ ਕਰਨ ਦੇ ਲਈ ਜੋ ਅੰਤ ਸਮੇਂ ਦੀਆਂ ਘਟਨਾਵਾਂ ਦਾ ਬਿਆਨ ਕਰਦੇ ਹਨ, ਇੱਥੇ ਦੋ ਚੀਜ਼ਾਂ ਹਨ ਜਿਨ੍ਹਾਂ ਨੂੰ ਜ਼ਰੂਰੀ ਸਪੱਸ਼ਟ ਤੌਰ ’ਤੇ ਸਮਝਣਾ ਚਾਹੀਦਾ ਹੈ: ਪਵਿੱਤਰ ਵਚਨ ਦਾ ਸਹੀ ਤਰੀਕੇ ਨਾਲ ਤਰਜੁਮਾ ਕਰਨ ਅਤੇ ਇਸਰਾਏਲ (ਯਹੂਦੀ) ਅਤੇ ਕਲੀਸਿਯਾ (ਜੋ ਯਿਸੂ ਮਸੀਹ ਦੇ ਸਾਰੇ ਵਿਸ਼ਵਾਸੀਆਂ ਦੀ ਦੇਹ ਹੈ) ਵਿੱਚ ਫ਼ਰਕ ਦਾ ਹੋਣਾ।
ਸਭ ਤੋਂ ਪਹਿਲਾਂ, ਪਵਿੱਤਰ ਵਚਨ ਦਾ ਤਰਜੁਮਾ ਸਹੀ ਤਰੀਕੇ ਦੀ ਮੰਗ ਕਰਦਾ ਹੈ ਕਿ ਵਚਨ ਨੂੰ ਇਸ ਤਰ੍ਹਾਂ ਨਾਲ ਤਰਜੁਮਾ ਕਰਨ ਦੀ ਲੋੜ੍ਹ ਹੈ ਕਿ ਇਹ ਇਸ ਦੇ ਪ੍ਰਸੰਗ ਨਾਲ ਨਿਯਮਿਤ ਤੌਰ ’ਤੇ ਮਿਲਦਾ ਹੋਵੇ। ਇਸ ਦਾ ਮਤਲਬ ਇਹ ਹੈ ਕਿ ਇੱਕ ਪ੍ਰਸੰਗ ਦਾ ਤਰਜੁਮਾ ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਲੋਕਾਂ ਦੇ ਨਾਲ ਨਿਯਮਿਤ ਤੌਰ ’ਤੇ ਮਿਲਦਾ ਹੋਵੇ ਜਿਨ੍ਹਾਂ ਦੇ ਲਈ ਲਿਖਿਆ ਗਿਆ ਸੀ, ਜਿਨ੍ਹਾਂ ਦੇ ਬਾਰੇ ਵਿੱਚ ਲਿਖਿਆ ਗਿਆ ਸੀ ਅਤੇ ਹੋਰ ਅਜਿਹੀਆਂ ਗੱਲਾਂ ਵੀ। ਹਰ ਇੱਕ ਪ੍ਰਸੰਗ ਦਾ ਤਰਜੁਮਾ ਕੀਤਾ ਜਾਂਦਾ ਹੈ ਉਸ ਦੇ ਲਈ ਲਿਖਾਰੀ, ਇਛੁੱਕ ਹਾਜ਼ਰੀਨ ਅਤੇ ਇਤਿਹਾਸਿਕ ਪਿਛੋਕੜ ਦੀ ਜਾਣਕਾਰੀ ਦਾ ਹੋਣਾ ਜ਼ਰੂਰੀ ਹੈ। ਇਤਿਹਾਸਿਕ ਅਤੇ ਸੰਸਕ੍ਰਿਤੀ ਪ੍ਰਸੰਗ ਪਿਛੋਕੜ ਅਕਸਰ ਇੱਕ ਪ੍ਰਸੰਗ ਦੇ ਸਹੀ ਅਰਥ ਨੂੰ ਪ੍ਰਗਟ ਕਰ ਦਿੰਦੇ ਹਨ। ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਪਵਿੱਤਰ ਵਚਨ ਹੀ ਪਵਿੱਤਰ ਵਚਨ ਦਾ ਤਰਜੁਮਾ ਕਰਦਾ ਹੈ। ਭਾਵ, ਅਕਸਰ ਇੱਕ ਵਿਸ਼ਾ ਜਾਂ ਸ਼ੀਰਸ਼ੱਕ ਦੀ ਗੱਲ ਕਰਦਾ ਹੈ ਕਿ ਉਹ ਬਾਈਬਲ ਵਿੱਚ ਕਿਸੇ ਹੋਰ ਜਗ੍ਹਾ ਉੱਤੇ ਵੀ ਸੰਬੋਧਨ ਕੀਤਾ ਹੋਇਆ ਹੋ ਸੱਕਦਾ ਹੈ। ਇਨ੍ਹਾਂ ਸਾਰਿਆਂ ਪ੍ਰਸੰਗਾਂ ਦਾ ਇੱਕ ਦੂਸਰੇ ਦੇ ਨਾਲ ਨਿਯਮਿਤ ਸੰਗਤੀ ਵਿੱਚ ਤਰਜੁਮਾ ਕਰਨਾ ਜ਼ਰੂਰੀ ਹੈ।
ਅਖੀਰ ਵਿੱਚ, ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ, ਕਿ ਪ੍ਰਸੰਗਾਂ ਨੂੰ ਹਮੇਸ਼ਾ ਉਨ੍ਹਾਂ ਵਾੰਗੂ, ਸਾਫ਼, ਸ਼ਾਬਦਿਕ ਅਰਥ ਵਿੱਚ ਹੀ ਲੈਣਾ ਚਾਹੀਦਾ ਹੈ ਜਦੋਂ ਤੱਕ ਪ੍ਰਸੰਗਾਂ ਦਾ ਪਿਛੋਕੜ ਇਹ ਇਸ਼ਾਰਾ ਨਹੀਂ ਦਿੰਦਾ ਹੈ ਕਿ ਇਸ ਵਿੱਚ ਕੁਦਰਤੀ ਪ੍ਰਤੀਕਾਤਮਕ ਹੈ। ਸ਼ਾਬਦਿਕ ਤਰਜੁਮਾ ਇਸਤੇਮਾਲ ਕੀਤੇ ਗਏ ਵਿਆਖਣ ਦੇ ਰੂਪਾਂ ਦੀ ਸੰਭਾਵਨਾ ਨੂੰ ਅਲੱਗ ਨਹੀਂ ਕਰਦਾ ਹੈ। ਬਜਾਏ ਇਸ ਦੇ, ਇਹ ਤਰਜੁਮੇਕਾਰ ਨੂੰ ਉਤੇਜਿਤ ਕਰਦਾ ਹੈ ਕਿ ਉਹ ਪ੍ਰਤੀਕਾਤਮਕ ਭਾਸ਼ਾ ਨੂੰ ਪ੍ਰਸੰਗ ਦੇ ਅਰਥ ਵਿੱਚੋਂ ਨਾ ਪੜੇ ਜਦੋਂ ਕਿ ਇਸ ਤਰ੍ਹਾਂ ਕਰਨਾ ਉਸ ਪ੍ਰਸੰਗ ਦੇ ਲਈ ਠੀਕ ਨਹੀਂ ਹੈ। ਇਹ ਜ਼ਰੂਰੀ ਹੈ ਕਿ ਕਦੀ ਵੀ ਦਿੱਤੇ ਗਏ ਅਰਥ ਤੋਂ ਜ਼ਿਆਦਾ “ਗਹਿਰੇ, ਜ਼ਿਆਦਾ ਆਤਮਿਕ” ਮਤਲਬ ਦੀ ਖੋਜ ਨਹੀਂ ਕਰਨੀ ਚਾਹੀਦੀ ਹੈ। ਇਸ ਪ੍ਰਸੰਗ ਦਾ ਆਤਮਿਕਕਰਣ ਕਰਨਾ ਖ਼ਤਰਨਾਕ ਹੋ ਸੱਕਦਾ ਹੈ ਕਿਉਂਕਿ ਇਹ ਪਵਿੱਤਰ ਵਚਨ ਦੇ ਸਹੀ ਤਰਜੁਮੇ ਦੇ ਆਧਾਰ ਨੂੰ ਪੜ੍ਹਨ ਵਾਲਿਆਂ ਦੇ ਮਨ ਤੋਂ ਦੂਰ ਕਰ ਦਿੰਦਾ ਹੈ। ਫਿਰ ਉੱਥੇ ਤਰਜੁਮੇ ਦਾ ਉਦੇਸ਼ ਮਾਇਨੇ ਨਹੀਂ ਰੱਖਦਾ ਹੈ; ਬਜਾਏ ਇਸ ਦੇ, ਪਵਿੱਤਰ ਵਚਨ ਸਾਡੇ ਮਨੁੱਖਾਂ ਦੀ ਆਪਣੀ ਸੋਚ ਦੇ ਮੁਤਾਬਿਕ ਹੋ ਜਾਂਦਾ ਹੈ। ਦੂਜਾ ਪਤਰਸ 1:20-21 ਸਾਨੂੰ ਯਾਦ ਕਰਾਉਂਦਾ ਹੈ, “ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਭਈ ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਜਤਨ ਨਾਲ ਨਹੀਂ ਹੁੰਦਾ ਕਿਉਂਕਿ ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆਂ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।”
ਬਾਈਬਲ ਸੰਬੰਧੀ ਤਰਜੁਮੇ ਦੇ ਇਨ੍ਹਾਂ ਸਿਧਾਂਤਾ ਨੂੰ ਲਾਗੂ ਕਰਨ ਸਮੇਂ, ਇਹ ਵੇਖਣਾ ਜ਼ਰੂਰੀ ਹੈ ਕਿ ਇਸਰਾਏਲ (ਅਬਰਾਹਾਮ ਦੀ ਸਰੀਰਕ ਔਲਾਦ) ਅਤੇ ਕਲੀਸਿਯਾ (ਨਵੇਂ ਨੇਮ ਸਭ ਵਿਸ਼ਵਾਸੀਆਂ) ਦੇ ਅਲੱਗ ਸਮੂਹ ਹਨ। ਇਸ ਗੱਲ ਨੂੰ ਕਬੂਲ ਕਰਨਾ ਜ਼ਰੂਰੀ ਹੈ ਕਿ ਇਸਰਾਏਲ ਅਤੇ ਕਲੀਸਿਯਾ ਅਲੱਗ ਹਨ ਕਿਉਂ; ਜੇਕਰ ਇਸ ਨੂੰ ਗਲਤ ਸਮਝ ਲਿਆ ਤਾਂ, ਪਵਿੱਤਰ ਵਚਨ ਦਾ ਗਲ਼ਤ ਤਰਜੁਮਾ ਹੋਵੇਗਾ। ਖਾਸ ਕਰਕੇ ਅਜਿਹੇ ਪ੍ਰਸ਼ੰਗਾਂ ਦਾ ਤਰਜੁਮਾ ਜ਼ਿਆਦਾ ਤਰ ਗਲ਼ਤ ਕੀਤਾ ਜਾਂਦਾ ਹੈ ਜਿਸ ਵਿੱਚ ਇਸਰਾਏਲ ਦੇ ਨਾਲ ਵਾਅਦੇ (ਦੋਵੇਂ ਭਾਵ ਪੂਰੇ ਹੋ ਚੁੱਕੇ ਅਤੇ ਜੋ ਪੂਰੇ ਨਹੀਂ ਹੋਏ) ਦੀ ਗੱਲ ਕੀਤੀ ਗਈ ਹੈ। ਅਜਿਹੇ ਵਾਅਦੇ ਕਲੀਸਿਯਾ ਦੇ ਲਈ ਲਾਗੂ ਨਹੀਂ ਕੀਤੇ ਜਾਣੇ ਚਾਹੀਦੇ ਹਨ। ਯਾਦ ਰੱਖੋ, ਕਿ ਪ੍ਰਸੰਗ ਦਾ ਪਿਛੋਕੜ ਇਹ ਫੈਸਲਾ ਕਰੇਗਾ ਕਿ ਇਹ ਕਿਸ ਨੂੰ ਕਿਹਾ ਗਿਆ ਹੈ ਅਤੇ ਇਹ ਹੀ ਸਭ ਤੋਂ ਸਹੀ ਤਰਜੁਮੇ ਦਾ ਇਸ਼ਾਰਾ ਦੇਵੇਗਾ।
ਇਨ੍ਹਾਂ ਵਿਚਾਰਾਂ ਨੂੰ ਮਨ ਵਿੱਚ ਰੱਖਦੇ ਹੋਏ, ਅਸੀਂ ਪਵਿੱਤਰ ਵਚਨ ਦੇ ਅਲੱਗ ਪ੍ਰਸੰਗਾਂ ਨੂੰ ਵੇਖ ਸੱਕਦੇ ਹਾਂ ਜੋ ਪੂਰਵ ਯੁੱਗਵਾਦ ਨਜ਼ਰੀਏ ਨੂੰ ਪੈਦਾ ਕਰਦੇ ਹਨ। ਉਤਪਤ 12:1-3 ਵਿੱਚ, “ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਂਵਾਗਾਂ ਨਿਕਲ ਤੁਰ। ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਗਾਂ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ। ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।”
ਪਰਮੇਸ਼ੁਰ ਨੇ ਅਬਰਾਮ ਦੇ ਨਾਲ ਤਿੰਨ੍ਹਾਂ ਗੱਲਾਂ ਦਾ ਨੇਮ ਬੰਨ੍ਹਿਆ: ਅਬਰਾਹਾਮ ਦੀਆਂ ਕਈ ਔਲਾਦਾਂ ਹੋਣਗੀਆਂ, ਉਹ ਕੌਮ ਨੂੰ ਕਾਇਮ ਕਰੇਗਾ ਅਤੇ ਇੱਕ ਦੇਸ਼ ਉੱਤੇ ਵਾਸ ਕਰੇਗਾ, ਅਤੇ ਇੱਕ ਵਿਸ਼ਵ ਵਿਆਪੀ ਆਸ਼ੀਸ਼ ਸਾਰੀ ਮਨੁੱਖ ਜਾਤੀ ਉੱਤੇ ਅਬਰਾਮ ਦੀ ਵੰਸ਼ (ਯਹੂਦੀ) ਤੋਂ ਨਿਕਲ ਕੇ ਆਵੇਗੀ। ਉਤਪਤ 15:9-17 ਵਿੱਚ ਪਰਮੇਸ਼ੁਰ ਆਪਣੇ ਆਪ ਨੇਮ ਨੂੰ ਅਬਰਾਮ ਦੇ ਨਾਲ ਮੁੜ ਦੁਹਰਾਉਂਦਾ ਹੈ। ਇਸ ਤਰ੍ਹਾਂ ਜੋ ਹੋ ਜਾਏ, ਇਸ ਦੇ ਲਈ ਪਰਮੇਸ਼ੁਰ ਸਿਰਫ਼ ਸਾਰੀ ਜ਼ਿੰਮੇਵਾਰੀ ਆਪਣੇ ਉੱਪਰ ਖੁਦ ਲੈਂਦਾ ਹੈ। ਮਤਲਬ ਅਜਿਹਾ ਕੁਝ ਵੀ ਨਹੀਂ ਸੀ ਜੋ ਅਬਰਾਮ ਨੂੰ ਕਰਨਾ ਪੈਂਦਾ ਜਾਂ ਉਹ ਕਰੇ ਜਿਸ ਨੂੰ ਕਰਨ ਨਾਲ ਅਸਫ਼ਲ ਹੋਵੇ ਅਤੇ ਜਿਸ ਨੂੰ ਕਰਨ ਨਾਲ ਪਰਮੇਸ਼ੁਰ ਦਾ ਠਹਿਰਾਇਆ ਹੋਇਆ ਨੇਮ ਮੁੱਲਹੀਣ ਹੋਵੇ। ਇਸ ਪ੍ਰਸੰਗ ਦੇ ਨਾਲ ਹੀ, ਦੇਸ਼ ਦੀਆਂ ਹੱਦਾਂ ਨੂੰ ਠਹਿਰਾ ਦਿੱਤਾ ਗਿਆ ਹੈ ਕਿ ਯਹੂਦੀ ਅਖੀਰ ਵਿੱਚ ਇਸ ਨੂੰ ਅਧਿਕਾਰ ਵਿੱਚ ਕਰ ਲੈਣਗੇ। ਹੱਦਾਂ ਦੇ ਪੂਰੇ ਵੇਰਵੇ ਲਈ, ਬਿਵਸਥਾਸਾਰ 34 ਨੂੰ ਪੜ੍ਹੋ। ਹੋਰ ਪ੍ਰਸੰਗ ਜੋ ਜ਼ਮੀਨ ਦੇ ਵਾਅਦੇ ਦੀ ਗੱਲ੍ਹ ਕਰਦੇ ਹਨ ਉਹ ਬਿਵਸਥਾਸਾਰ 30:3-5 ਅਤੇ ਹਿਜ਼ਕੀਏਲ 20:42-44 ਹਨ।
2 ਸਮੂਏਲ 7:10-17 ਵਿੱਚ, ਅਸੀਂ ਪਰਮੇਸ਼ੁਰ ਦੁਆਰਾ ਰਾਜਾ ਦਾਊਦ ਨਾਲ ਕੀਤੇ ਹੋਏ ਨੇਮ ਨੂੰ ਵੇਖਦੇ ਹਾਂ। ਇੱਥੇ ਪਰਮੇਸ਼ੁਰ ਦਾਊਦ ਦੇ ਨਾਲ ਵਾਅਦਾ ਕਰਦਾ ਹੈ ਕਿ ਉਸ ਦੀਆਂ ਔਲਾਦਾਂ ਹੋਣਗੀਆਂ ਅਤੇ ਉਨ੍ਹਾਂ ਔਲਾਦਾਂ ਵਿੱਚੋਂ ਪਰਮੇਸ਼ੁਰ ਇੱਕ ਸਦੀਪਕ ਕਾਲ ਦੇ ਰਾਜ ਦੀ ਸਥਾਪਨਾ ਕਰੇਗਾ। ਇਸ ਮਸੀਹ ਦੇ ਇੱਕ ਹਜ਼ਾਰ ਸਾਲ ਅਤੇ ਹਮੇਸ਼ਾਂ ਦੇ ਰਾਜ ਦੇ ਸ਼ਾਸਨ ਵੱਲ ਇਸ਼ਾਰਾ ਕਰਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇਹ ਵਾਅਦਾ ਸ਼ਾਬਦਿਕ ਰੂਪ ਨਾਲ ਹੋਣਾ ਚਾਹੀਦਾ ਹੈ ਅਤੇ ਇਹ ਹੁਣ ਤੱਕ ਪੂਰਾ ਨਹੀਂ ਹੋਇਆ ਹੈ। ਕੁਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਸੁਲੇਮਾਨ ਦਾ ਰਾਜ ਇਸ ਭਵਿੱਖਵਾਣੀ ਦੀ ਸ਼ਾਬਦਿਕ ਸੰਪੂਰਣਤਾ ਸੀ, ਪਰ ਇਸ ਦੇ ਨਾਲ ਇੱਕ ਮੁਸ਼ਕਿਲ ਹੈ। ਜਿਸ ਇਲਾਕੇ ਵਿੱਚ ਸੁਲੇਮਾਨ ਨੇ ਰਾਜ ਕੀਤਾ ਉਹ ਅੱਜ ਦੇ ਇਸਰਾਏਲ ਕੋਲ ਨਹੀਂ ਹੈ ਅਤੇ ਨਾ ਹੀ ਸੁਲੇਮਾਨ ਅੱਜ ਇਸਰਾਏਲ ਉੱਤੇ ਰਾਜ ਕਰ ਰਿਹਾ ਹੈ। ਯਾਦ ਰੱਖੋ ਕਿ ਪਰਮੇਸ਼ੁਰ ਨੇ ਅਬਰਾਹਾਮ ਦੇ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਔਲਾਦ ਹਮੇਸ਼ਾਂ ਦੇ ਲਈ ਦੇਸ਼ ਦੀ ਅਧਿਕਾਰੀ ਹੋਵੇਗੀ। ਇਸ ਦੇ ਨਾਲ ਹੀ, 2 ਸਮੂਏਲ 7 ਕਹਿੰਦਾ ਹੈ ਕਿ ਪਰਮੇਸ਼ੁਰ ਇੱਕ ਅਜਿਹੇ ਰਾਜਾ ਨੂੰ ਠਹਿਰਾਏਗਾ ਜੋ ਸਦੀਪਕ ਕਾਲ ਤੱਕ ਰਾਜ ਕਰੇਗਾ। ਸੁਲੇਮਾਨ ਇਸ ਵਾਅਦੇ ਨੂੰ ਪੂਰਾ ਨਹੀਂ ਕਰ ਸੱਕਦਾ ਜਿਸ ਨੂੰ ਦਾਊਦ ਦੇ ਨਾਲ ਕੀਤਾ ਗਿਆ ਹੈ। ਇਸ ਲਈ, ਇਹ ਇੱਕ ਅਜਿਹਾ ਵਾਅਦਾ ਹੈ ਜੋ ਅਜੇ ਪੂਰਾ ਹੋਣਾ ਬਾਕੀ ਹੈ।
ਹੁਣ ਇਨ੍ਹਾਂ ਸਾਰੀਆਂ ਗੱਲਾਂ ਨੂੰ ਮਨ ਵਿੱਚ ਰੱਖਦੇ ਹੋਏ, ਸਾਨੂੰ ਇਸ ਗੱਲ ਦੀ ਪੜਤਾਲ ਕਰਨੀ ਹੈ ਕਿ ਪ੍ਰਕਾਸ਼ ਦੀ ਪੋਥੀ 20:1-7 ਵਿੱਚ ਕੀ ਬਿਆਨ ਕੀਤਾ ਗਿਆ ਹੈ। ਇੱਕ ਹਜ਼ਾਰ ਸਾਲ, ਜੋ ਇਸ ਪ੍ਰਸੰਗ ਵਿੱਚ ਲਗਾਤਾਰ ਬਿਆਨ ਕੀਤੇ ਗਏ ਮਸੀਹ ਦੇ ਇਸ ਧਰਤੀ ਉੱਤੇ ਸ਼ਾਬਦਿਕ ਰੂਪ ਨਾਲ 1000 ਸਾਲਾਂ ਦੇ ਦ੍ਰਿਸ਼ ਨੂੰ ਬਿਆਨ ਕਰਦਾ ਹੈ। ਉਸ ਵਾਅਦੇ ਨੂੰ ਯਾਦ ਕਰੋ ਜਿਹੜਾ ਦਾਊਦ ਦੇ ਨਾਲ ਇੱਕ ਸ਼ਾਸਕ ਦੇ ਸੰਬੰਧ ਵਿੱਚ ਬੰਨ੍ਹਿਆ ਗਿਆ ਸੀ ਨੂੰ ਸ਼ਾਬਦਿਕ ਰੂਪ ਵਿੱਚ ਪੂਰਾ ਹੋਣਾ ਅਜੇ ਬਾਕੀ ਹੈ ਅਤੇ ਇਹ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਹੋਈ ਹੈ। ਪੂਰਵ-ਯੁੱਗਵਾਦ ਧਾਰਣਾ ਇਹ ਵੇਖਦੀ ਹੈ ਕਿ ਇਹ ਪ੍ਰਸੰਗ ਪਰਮੇਸ਼ੁਰ ਨੇ ਬਿਨ੍ਹਾਂ ਕਿਸੇ ਸ਼ਰਤ ਦੇ ਵਾਅਦਿਆਂ ਨੂੰ ਭਾਵ ਅਬਰਾਹਾਮ ਅਤੇ ਦਾਊਦ ਦੇ ਨਾਲ ਕੀਤਾ ਸੀ। ਇਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਜਾਂ ਸਥਾਈ ਤੌਰ ’ਤੇ ਪੂਰਾ ਨਹੀਂ ਹੋਇਆ ਹੈ। ਮਸੀਹ ਦਾ ਇੱਕ ਸ਼ਾਬਦਿਕ, ਭੌਤਿਕ ਸ਼ਾਸਨ ਹੀ ਸਿਰਫ਼ ਇੱਕ ਰਾਹ ਹੈ ਜਿਸ ਦੇ ਰਾਹੀਂ ਨੇਮ ਉਸੇ ਤਰ੍ਹਾਂ ਪੂਰੇ ਹੋਣਗੇ ਜਿਸ ਤਰ੍ਹਾਂ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ।
ਪਵਿੱਤਰ ਵਚਨ ਦੇ ਉੱਤੇ ਤਰਜੁਮੇ ਦੇ ਇੱਕ ਸ਼ਾਬਦਿਕ ਤਰੀਕੇ ਨੂੰ ਲਾਗੂ ਕਰਨ ਦੇ ਪਰਿਣਾਮ ਪਹੇਲੀ ਦੇ ਟੁਕੜਿਆਂ ਦਾ ਇਕੱਠਾ ਹੋਣਾ ਹੁੰਦਾ ਹੈ। ਪੂਰੇ ਦੇ ਪੂਰੇ ਪੁਰਾਣੇ ਨੇਮ ਵਿੱਚ ਯਿਸੂ ਦੇ ਪਹਿਲੇ ਆਗਮਨ ਦੇ ਲਈ ਕੀਤੀਆਂ ਗਈਆਂ ਭਵਿੱਖਵਾਣੀਆਂ ਸ਼ਾਬਦਿਕ ਰੂਪ ਨਾਲ ਪੂਰੀਆਂ ਹੋਈਆਂ ਹਨ। ਇਸ ਲਈ, ਸਾਨੂੰ ਉਸ ਦੇ ਦੂਜੇ ਆਗਮਨ ਦੇ ਲਈ ਕੀਤੀਆਂ ਗਈਆਂ ਭਵਿੱਖਵਾਣੀਆਂ ਨੂੰ ਵੀ ਸ਼ਾਬਦਿਕ ਰੂਪ ਨਾਲ ਪੂਰਾ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ; ਪੂਰਵ ਯੁੱਗਵਾਦ ਹੀ ਇੱਕ ਅਜਿਹਾ ਤਰੀਕਾ ਹੈ ਜੋ ਪਰਮੇਸੁਰ ਦੇ ਨੇਮਾਂ ਅਤੇ ਅੰਤ ਦੇ ਸਮੇਂ ਦੀਆਂ ਭਵਿੱਖਵਾਣੀਆਂ ਦੇ ਸ਼ਾਬਦਿਕ ਤਰਜੁਮੇ ਦੇ ਨਾਲ ਸਹਿਮਤ ਹੁੰਦਾ ਹੈ।
English
ਪੂਰਵ ਸੱਤਯੁੱਗਵਾਦ ਕੀ ਹੈ?