settings icon
share icon
ਪ੍ਰਸ਼ਨ

ਮੈਂ ਕਿਵੇਂ ਆਪਣੇ ਆਪ ਨੂੰ ਵਿਆਹ ਦੇ ਲਈ ਤਿਆਰ ਕਰ ਸੱਕਦਾ ਹਾਂ?

ਉੱਤਰ


ਕਿਸੇ ਨੂੰ ਬਾਈਬਲ ਸੰਬੰਧੀ ਵਿਆਹ ਦੇ ਲਈ ਤਿਆਰ ਕਰਨਾ ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਕਿਸੇ ਨੂੰ ਜੀਵਨ ਦੇ ਮਕਸਦ ਨੂੰ ਹਾਸਲ ਕਰਨ ਲਈ ਤਿਆਰ ਕਰਨਾ ਹੈ। ਇੱਥੇ ਇੱਕ ਸਿੱਧਾਂਤ ਜਾਂ ਨਿਯਮ ਹੈ ਜੋ ਸਾਡੇ ਜੀਵਨਾਂ ਦੇ ਸਾਰੇ ਪਹਿਲੂਆਂ ਦੇ ਉੱਤੇ ਨਵਾਂ-ਜਨਮ ਪਾਏ ਹੋਏ ਵਿਸ਼ਵਾਸੀ ਹੋਣ ਦੇ ਨਾਤੇ ਸ਼ਾਸਨ ਕਰਦਾ ਹੈ: “ਅਤੇ ਉਹ ਨੇ ਉਸ ਨੂੰ ਕਿਹਾ, ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ” (ਮੱਤੀ 22:37)। ਇਹ ਕੋਈ ਮਖੌਲ ਵਿੱਚ ਦਿੱਤਾ ਹੋਇਆ ਹੁਕਮ ਨਹੀਂ ਹੈ। ਇਹ ਵਿਸ਼ਵਾਸੀ ਹੋਣ ਦੇ ਨਾਤੇ ਸਾਡੇ ਜੀਵਨ ਦਾ ਮੁੱਖ ਹਿੱਸਾ ਹੈ। ਇਹ ਪਰਮੇਸ਼ੁਰ ਅਤੇ ਉਸ ਦੇ ਵਚਨ ਦੇ ਉੱਤੇ ਆਪਣੇ ਪੂਰੇ ਦਿਲ ਤੋਂ ਧਿਆਨ ਲਗਾਉਣ ਲਈ ਚੋਣ ਕਰਨਾ ਹੈ ਤਾਂ ਕਿ ਸਾਡੇ ਦਿਲ ਉਨ੍ਹਾਂ ਗੱਲਾਂ ਨਾਲ ਭਰ ਜਾਣ ਜੋ ਪਰਮੇਸ਼ੁਰ ਨੂੰ ਖੁਸ਼ ਕਰਦੇ ਹਨ।

ਉਹ ਰਿਸ਼ਤਾ ਜਿਹੜਾ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੇ ਨਾਲ ਸਾਡਾ ਹੈ ਇਹ ਅਜਿਹਾ ਹੋ ਜੋ ਦੂਜੇ ਹੋਰਨਾਂ ਰਿਸ਼ਤਿਆਂ ਨੂੰ ਆਪਣੇ ਨਜ਼ਰੀਏ ਵਿੱਚ ਪਾ ਦਿੰਦਾ ਹੈ। ਵਿਆਹ ਦਾ ਸੰਬੰਧ ਮਸੀਹ ਅਤੇ ਉਸ ਦੀ ਕਲੀਸਿਯਾ ਦੇ ਨਮੂਨੇ ਦੇ ਉੱਤੇ ਅਧਾਰਿਤ ਹੈ (ਅਫ਼ਸੀਆਂ 5:22-23)। ਸਾਡੇ ਜੀਵਨਾਂ ਦਾ ਹਰ ਇੱਕ ਪਹਿਲੂ ਵਿਸ਼ਵਾਸੀ ਹੋਣ ਦੇ ਨਾਤੇ ਸਾਡੇ ਸਮਰਪਣ ਦੇ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ ਕਿ ਅਸੀਂ ਪ੍ਰਭੁ ਦੇ ਹੁਕਮਾਂ ਦੇ ਆਦੇਸ਼ਾਂ ਦੇ ਮੁਤਾਬਿਕ ਜੀਵਨ ਬਤੀਤ ਕਰ ਸਕੀਏ। ਪਰਮੇਸ਼ੁਰ ਅਤੇ ਉਸ ਦੇ ਪ੍ਰਤੀ ਸਾਡੀ ਆਗਿਆਕਾਰੀ ਸਾਨੂੰ ਵਿਆਹ ਵਿੱਚ ਅਤੇ ਇਸ ਸੰਸਾਰ ਵਿੱਚ ਪਰਮੇਸ਼ੁਰ ਵੱਲੋਂ ਦਿੱਤੀਆਂ ਗਈਆਂ ਭੂਮਿਕਾਵਾਂ ਨੂੰ ਪੂਰਾ ਕਰਨ ਦੇ ਲਈ ਤਿਆਰ ਕਰਦਾ ਹੈ ਅਤੇ ਹਰੇਕ ਨਵਾਂ-ਜਨਮ ਪਾਏ ਵਿਸ਼ਵਾਸੀ ਦੀ ਭੂਮਿਕਾ ਹਰ ਗੱਲ ਵਿੱਚ ਪਰਮੇਸ਼ੁਰ ਦੀ ਵਡਿਆਈ ਕਰਨ ਹੈ (1 ਕੁਰਿੰਥੀਆਂ 10:31)।

ਖੁਦ ਨੂੰ ਵਿਆਹ ਦੇ ਲਈ ਤਿਆਰ ਕਰਨ ਦੇ ਲਈ, ਯਿਸੂ ਮਸੀਹ ਵਿੱਚ ਆਪਣੇ ਬੁਲਾਏ ਜਾਣ ਦੇ ਲਈ ਯੋਗ ਚਾਲ ਚੱਲਣਾ, ਅਤੇ ਉਸ ਦੇ ਵਚਨ ਦੇ ਦੁਆਰਾ ਪਰਮੇਸ਼ੁਰ ਦੇ ਨਾਲ ਨੇੜ੍ਹਤਾ ਦੇ ਸੰਬੰਧ ਵਿੱਚ ਆਉਂਦੇ ਹੋਏ (2 ਤਿਮੋਥੀਉਸ 3:16-17), ਸਾਨੂੰ ਹਰ ਗੱਲ ਵਿੱਚ ਆਗਿਆਕਾਰੀ ਦੇ ਉੱਤੇ ਧਿਆਨ ਕਰਨਾ ਚਾਹੀਦਾ ਹੈ। ਇਹ ਇੱਕ ਚੋਣ ਹੈ ਜਿਸ ਨੂੰ ਸਾਨੂੰ ਹਰ ਰੋਜ਼ ਪਰਮੇਸ਼ੁਰ ਦਾ ਪਿੱਛਾ ਕਰਨ ਦੇ ਲਈ ਦੁਨਿਆਵੀ ਨਜ਼ਰੀਏ ਨੂੰ ਇੱਕ ਪਾਸੇ ਰੱਖਣ ਦੇ ਲਈ ਚੁਣਨਾ ਹੈ। ਮਸੀਹ ਦੇ ਯੋਗ ਚਾਲ ਚੱਲਣ ਦੇ ਲਈ ਖੁਦ ਨੂੰ ਇੱਕ ਹੀ ਰਸਤਾ, ਇੱਕ ਹੀ ਸੱਚਾਈ ਅਤੇ ਇੱਕ ਹੀ ਜੀਵਨ ਦੇ ਪ੍ਰਤੀ ਹਲੀਮੀ ਦੇ ਨਾਲ ਦਿਨ-ਪ੍ਰਤੀ-ਦਿਨ, ਪਲ-ਦਰ-ਪਲ ਦੇ ਅਧਾਰ ਤੇ ਅਧੀਨ ਕਰਦੇ ਹੋਏ ਚੱਲਦੇ ਜਾਣਾ ਚਾਹੀਦਾ ਹੈ। ਇਹ ਉਹ ਤਿਆਰੀ ਹੈ ਜਿਹੜੀ ਜ਼ਰੂਰੀ ਤੌਰ ’ਤੇ ਹਰ ਵਿਸ਼ਵਾਸੀ ਨੂੰ ਉਸ ਵੱਡੇ ਇਨਾਮ ਦੇ ਲਈ ਕਰਨੀ ਚਾਹੀਦੀ ਹੈ ਜਿਸ ਨੂੰ ਅਸੀਂ ਵਿਆਹ ਕਹਿ ਕੇ ਬੁਲਾਉਂਦੇ ਹਾਂ।

ਇੱਕ ਮਨੁੱਖ ਜੋ ਆਤਮਿਕ ਤੌਰ ’ਤੇ ਸਿਆਣਪ ਅਤੇ ਪਰਮੇਸ਼ੁਰ ਦੇ ਨਾਲ ਚੱਲ ਰਿਹਾ ਹੈ ਕਿਸੇ ਹੋਰ ਮਨੁੱਖ ਦੀ ਬਜਾਏ ਵਿਆਹ ਦੇ ਲਈ ਜ਼ਿਆਦਾ ਤਿਆਰ ਹੁੰਦਾ ਹੈ। ਵਿਆਹ ਸਮਰਪਣ, ਜੋਸ਼ ਹਲੀਮੀ, ਪਿਆਰ ਅਤੇ ਆਦਰ ਦੀ ਮੰਗ ਕਰਦਾ ਹੈ। ਇਹ ਗੁਣ ਸਭ ਤੋਂ ਜ਼ਿਆਦਾ ਇੱਕ ਮਨੁੱਖ ਵਿੱਚ ਵਿਖਾਈ ਦਿੰਦੇ ਹਨ ਜਿਸ ਦਾ ਪਰਮੇਸ਼ੁਰ ਦੇ ਨਾਲ ਡੂੰਘਾ ਰਿਸ਼ਤਾ ਹੈ। ਜਦੋਂ ਅਸੀਂ ਖੁਦ ਨੂੰ ਵਿਆਹ ਦੇ ਲਈ ਤਿਆਰ ਕਰਦੇ ਹਾਂ ਤਾਂ ਸਾਨੂੰ ਆਪਣੇ ਧਿਆਨ ਨੂੰ ਪਰਮੇਸ਼ੁਰ ਉੱਤੇ ਅਕਾਰ ਦੇਣ ਦੇ ਲਈ ਲਗਾਉਣਾ ਹੈ ਕਿ ਉਹ ਤੁਹਾਨੂੰ ਅਜਿਹੇ ਮਨੁੱਖ ਅਤੇ ਔਰਤ ਦੇ ਰੂਪ ਵਿੱਚ ਅਕਾਰ ਦੇਵੇ ਜਿਸ ਤਰ੍ਹਾਂ ਦਾ ਉਹ ਤੁਹਾਨੂੰ ਬਣਾਉਣਾ ਚਾਹੁੰਦਾ ਹੈ (ਰੋਮੀਆਂ 12:1-2)। ਜੇ ਤੁਸੀਂ ਖੁਦ ਨੂੰ ਉਸ ਦੇ ਅਧੀਨ ਕਰੋਗੇ, ਤਾਂ ਉਹ ਤੁਹਾਨੂੰ ਜਦੋਂ ਉਹ ਸੋਹਣਾ ਦਿਨ ਆਵੇਗਾ ਤਾਂ ਤੁਹਾਨੂੰ ਵਿਆਹ ਕਰਨ ਦੇ ਯੋਗ ਕਰ ਦੇਵੇਗਾ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੈਂ ਕਿਵੇਂ ਆਪਣੇ ਆਪ ਨੂੰ ਵਿਆਹ ਦੇ ਲਈ ਤਿਆਰ ਕਰ ਸੱਕਦਾ ਹਾਂ?
© Copyright Got Questions Ministries