settings icon
share icon
ਪ੍ਰਸ਼ਨ

ਖੁਸ਼ਹਾਲੀ ਦੀ ਖੁਸ਼ਖਬਰੀ ਦੇ ਬਾਰੇ ਵਿੱਚ ਬਾਈਬਲ ਕੀ ਆਖਦੀ ਹੈ?

ਉੱਤਰ


ਖੁਸ਼ਹਾਲੀ ਦੀ ਖੁਸ਼ਖਬਰੀ ਵਿੱਚ, ਜਿਸ ਨੂੰ “ਵਿਸ਼ਵਾਸ ਦੇ ਵਚਨ”, ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਵਿਸ਼ਵਾਸੀ ਨੂੰ ਆਖਿਆ ਗਿਆ ਹੈ ਕਿ ਉਹ ਪਰਮੇਸ਼ੁਰ ਦਾ ਇਸਤੇਮਾਲ ਕਰੇ, ਜਦੋਂ ਕਿ ਬਾਈਬਲ ਦੇ ਅਧਾਰ ’ਤੇ ਮਸੀਹੀਅਤ ਦੀ ਸੱਚਿਆਈ ਠੀਕ ਇਸ ਦੇ ਉਲਟ ਹੈ- ਪਰਮੇਸ਼ੁਰ ਵਿਸ਼ਵਾਸੀ ਦਾ ਇਸਤੇਮਾਲ ਕਰਦਾ ਹੈ। ਵਿਸ਼ਵਾਸ ਦਾ ਵਚਨ ਜਾਂ ਖੁਸ਼ਹਾਲੀ ਦਾ ਧਰਮ ਗਿਆਨ ਪਵਿੱਤਰ ਆਤਮਾ ਨੂੰ ਇੱਕ ਅਜਿਹੀ ਸ਼ਕਤੀ ਦੇ ਰੂਪ ਵਿੱਚ ਵੇਖਦਾ ਹੈ ਜਿਸ ਨੂੰ ਜੋ ਕੁਝ ਵੀ ਵਿਸ਼ਵਾਸ ਨੂੰ ਚਾਹੀਦਾ ਹੈ ਉਸ ਦੇ ਲਈ ਇਸਤੇਮਾਲ ਕੀਤਾ ਜਾ ਸੱਕਦਾ ਹੈ। ਬਾਈਬਲ ਸਿਖਾਉਂਦੀ ਹੈ ਕਿ ਪਵਿੱਤਰ ਆਤਮਾ ਇੱਕ ਵਿਅਕਤੀ ਹੈ ਜੋ ਇੱਕ ਵਿਸ਼ਵਾਸੀ ਨੂੰ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੇ ਯੋਗ ਬਣਾਉਂਦਾ ਹੈ। ਖੁਸ਼ਹਾਲੀ ਦੀ ਖੁਸ਼ਖਬਰੀ ਦੀ ਲਹਿਰ ਬੜ੍ਹੀ ਨਜ਼ਦੀਕੀ ਦੇ ਨਾਲ ਉਨ੍ਹਾਂ ਵਿਨਾਸ਼ਕ ਲਾਲਚੀ ਧਾਰਮਿਕ ਸੰਪ੍ਰਦਾਇ ਦੇ ਨਾਲ ਮਿਲਦੀ ਜੁਲਦੀ ਹੈ ਜਿਹੜੀ ਕਿ ਸ਼ੁਰੂ ਦੀ ਕਲੀਸਿਯਾ ਵਿੱਚ ਘੁੱਸ-ਪੈਠ ਕਰ ਚੁੱਕੇ ਸਨ। ਪੌਲੁਸ ਅਤੇ ਹੋਰ ਰਸੂਲ ਉਨ੍ਹਾਂ ਝੂਠੇ ਸਿਖਾਉਣ ਵਾਲਿਆਂ ਦੇ ਨਾਲ ਕਿਸੇ ਤਰ੍ਹਾਂ ਕੋਈ ਸਮਝੌਤਾ ਜਾਂ ਮੇਲ ਮਿਲਾਪ ਨਹੀਂ ਕਰ ਰਹੇ ਸਨ ਜਿਹੜੇ ਇਸ ਤਰ੍ਹਾਂ ਦੀ ਝੂਠੀ ਸਿੱਖਿਆ ਨੂੰ ਦੇ ਰਹੇ ਸਨ। ਉਹ ਉਨ੍ਹਾਂ ਦੀ ਪਹਿਚਾਣ ਖ਼ਤਰਨਾਕ ਝੂਠੇ ਸਿਖਾਉਣ ਵਾਲਿਆਂ ਦੇ ਰੂਪ ਵਿੱਚ ਕਰਦੇ ਹਨ ਅਤੇ ਮਸੀਹੀਆਂ ਨੂੰ ਉਨ੍ਹਾਂ ਤੋਂ ਬਚੇ ਰਹਿਣ ਦੇ ਲਈ ਬੇਨਤੀ ਕਰਦਾ ਹੈ।

ਪੌਲੁਸ ਨੇ ਤਿਮੋਥਿਉਸ ਨੂੰ 1 ਤਿਮੋਥਿਉਸ 6:5, 9-11 ਵਿੱਚ ਇਸ ਤਰ੍ਹਾਂ ਦੇ ਮਨੁੱਖਾਂ ਦੇ ਬਾਰੇ ਤਾੜ੍ਹਨਾ ਦਿੱਤੀ ਹੈ। ਇਹ “ਭ੍ਰਿਸ਼ਟ ਮਨ” ਦੇ ਲੋਕ ਜਿਨ੍ਹਾਂ ਦੇ ਲਈ ਧਰਮ ਇੱਕ ਕਮਾਈ ਦਾ ਸਾਧਨ ਹੈ ਅਤੇ ਉਨ੍ਹਾਂ ਦੇ ਅਮੀਰ ਬਣਨ ਦੀ ਮਰਜ਼ੀ ਦਾ ਇੱਕ ਅਜਿਹਾ ਜਾਲ ਸੀ ਜੋ ਉਨ੍ਹਾਂ ਦੇ ਉੱਤੇ “ਬਰਬਾਦੀ ਅਤੇ ਤਬਾਹੀ” ਨੂੰ ਲੈ ਕੇ ਆਇਆ ਸੀ (ਆਇਤ 9)। ਅਮੀਰ ਹੋਣ ਦੀ ਹੋੜ੍ਹ ਮਸੀਹੀਆਂ ਦੇ ਲਈ ਇੱਕ ਖ਼ਤਰਨਾਕ ਰਸਤਾ ਹੈ ਅਤੇ ਇਹ ਇੱਕ ਅਜਿਹੀ ਗੱਲ ਹੈ ਜਿਸ ਦੇ ਲਈ ਪਰਮੇਸ਼ੁਰ ਤਾੜ੍ਹਨਾ ਦਿੰਦਾ ਹੈ ਕਿ, “ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿਨ੍ਹਿਆ ਹੈ” (ਵਚਨ 10)। ਜੇਕਰ ਧਰਮੀ ਹੋਣ ਦੇ ਲਈ ਇੱਕ ਤਰਕ ਸੰਗਤ ਦਾ ਸ਼ਬਦ ਹੁੰਦਾ, ਤਾਂ ਯਿਸੂ ਨੇ ਵੀ ਇਸ ਨੂੰ ਮੰਨਿਆ ਹੁੰਦਾ। ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ, ਬਜਾਏ ਇਸ ਦੇ ਉਸ ਨੇ ਇਸ ਗੱਲ ਨੂੰ ਪਹਿਲ ਦਿੱਤੀ ਕਿ ਉਸ ਦੇ ਕੋਲ ਸਿਰ ਰੱਖਣ ਲਈ ਜਗ੍ਹਾ ਨਹੀਂ ਹੈ (ਮੱਤੀ 8:20) ਅਤੇ ਉਸ ਨੇ ਆਪਣੇ ਚੇਲਿਆਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਸਿੱਖਿਆ ਦਿੱਤੀ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਯਹੂਦਾ ਹੀ ਇੱਕ ਅਜਿਹਾ ਚੇਲਾ ਸੀ ਜਿਸ ਨੂੰ ਧਨ ਦੌਲਤ ਦੀ ਚਿੰਤਾ ਸੀ।

ਪੌਲੁਸ ਨੇ ਲਾਲਚ ਨੂੰ ਮੂਰਤੀ ਪੂਜਾ ਆਖਿਆ ਹੈ (ਅਫ਼ਸੀਆਂ 5:5) ਅਤੇ ਅਫ਼ਸੀਆਂ ਨੂੰ ਸਿੱਖਿਆ ਦਿੱਤੀ ਹੈ ਕਿ ਉਹ ਅਜਿਹੇ ਹਰ ਇੱਕ ਮਨੁੱਖ ਤੋਂ ਬਚਣ ਜੋ ਲਾਲਚ ਜਾਂ ਅਨੈਤਿਕਤਾ ਦੇ ਸੰਦੇਸ਼ ਨੂੰ ਲਿਆਉਂਦਾ ਹੈ (ਅਫ਼ਸੀਆਂ 5:6-7)। ਖੁਸ਼ਹਾਲੀ ਦੀ ਸਿਖਿੱਆ ਪਰਮੇਸ਼ੁਰ ਨੂੰ ਖੁਦ ਕੰਮ ਕਰਨ ਤੋਂ ਰੋਕਦੀ ਹੈ, ਭਾਵ ਪਰਮੇਸ਼ੁਰ ਸਾਰੀਆਂ ਗੱਲਾਂ ਦਾ ਪ੍ਰਭੁ ਨਹੀਂ ਹੈ ਕਿਉਂਕਿ ਉਹ ਆਪਣੇ ਆਪ ਤਦ ਤੱਕ ਕੰਮ ਨਹੀਂ ਕਰ ਸੱਕਦਾ ਹੈ ਜਦੋਂ ਤੱਕ ਉਸ ਨੂੰ ਕੰਮ ਕਰਨ ਦੇ ਲਈ ਨਹੀਂ ਛੱਡ ਦਿੱਤਾ ਜਾਂਦਾ ਹੈ। ਵਿਸ਼ਵਾਸ, ਵਿਸ਼ਵਾਸ ਦੇ ਵਚਨ ਦੇ ਧਰਮ ਸਿਧਾਂਤ ਮੁਤਾਬਿਕ, ਪਰਮੇਸ਼ੁਰ ਵਿੱਚ ਅਧੀਨਗੀ ਵਾਲਾ ਭਰੋਸਾ ਨਹੀਂ ਹੈ; ਵਿਸ਼ਵਾਸ ਇੱਕ ਅਜਿਹਾ ਨੁਸਖਾ ਹੈ ਜਿਸ ਦੇ ਰਾਹੀਂ ਅਸੀਂ ਉਸ ਆਤਮਿਕ ਬਿਵਸਥਾ ਵਿੱਚ ਅਦਲਾ ਬਦਲੀ ਕਰ ਸੱਕਦੇ ਹਾਂ ਜਿਸ ਨੂੰ ਖੁਸ਼ਹਾਲੀ ਦੀ ਸਿੱਖਿਆ ਦੇਣ ਵਾਲੇ ਅਧਿਆਪਕ ਵਿਸ਼ਵਾਸ ਕਰਦੇ ਹਨ ਜੋ ਪੂਰੇ ਜਗਤ ਉੱਤੇ ਸ਼ਾਸਨ ਕਰਦਾ ਹੈ। ਜਿਵੇਂ ਕਿ “ਵਿਸ਼ਵਾਸ ਦੇ ਵਚਨ” ਦੇ ਨਾਂ ਤੋਂ ਹੀ ਮਤਲਬ ਦਾ ਪਤਾ ਚੱਲਦਾ ਹੈ, ਇਹ ਮੁਹਿੰਮ ਇਹ ਸਿੱਖਿਆ ਦਿੰਦੀ ਹੈ ਕਿ ਵਿਸ਼ਵਾਸ ਜੋ ਕੁਝ ਅਸੀਂ ਕਹਿੰਦੇ ਹਾਂ ਉਸ ਨਾਲੋਂ ਜ਼ਿਆਦਾ ਕਿ ਜਿਸ ਵਿੱਚ ਅਸੀਂ ਭਰੋਸਾ ਕਰਦੇ ਹਾਂ ਜਾਂ ਜਿਹੜੀਆਂ ਸੱਚਿਆਈਆਂ ਨੂੰ ਅਸੀਂ ਅਪਨਾਉਂਦੇ ਹਾਂ ਅਤੇ ਜਿਨ੍ਹਾਂ ਨੂੰ ਸਾਡਾ ਦਿਲ ਯਕੀਨਨ ਬਣਾਉਂਦਾ ਹੈ, ਮੁੱਖ ਹਨ।

ਵਿਸ਼ਵਾਸ ਦੇ ਵਚਨ ਮੁਹਿੰਮ ਵਿੱਚ ਇੱਕ ਮਨਭਾਉਂਦਾ ਸ਼ਬਦ “ਸਕਰਾਤਮਕ ਕਬੂਲਣਾ” ਹੈ। ਇਹ ਉਹ ਸਿੱਖਿਆ ਵੱਲ ਇਸ਼ਾਰਾ ਕਰਦਾ ਹੈ ਕਿ ਸ਼ਬਦਾਂ ਵਿੱਚ ਖੁਦ ਰਚਨਾਤਮਕ ਸ਼ਕਤੀ ਹੈ। ਜੋ ਕੁਝ ਤੁਸੀਂ ਕਹਿੰਦੇ ਹੋ, ਵਿਸ਼ਵਾਸ ਦੇ ਵਚਨ ਦੀ ਸਿੱਖਿਆ ਦੇਣ ਵਾਲੇ ਇਹ ਦਾਅਵਾ ਕਰਦੇ ਹਨ ਕਿ, ਇਹ ਉਹ ਸਭ ਦਾ ਫੈਂਸਲਾ ਕਰਦਾ ਹੈ ਜੋ ਤੁਹਾਡੇ ਨਾਲ ਵਾਪਰਦਾ ਹੈ। ਤੁਹਾਡਾ ਕਬੂਲਣਾ, ਖਾਸ ਕਰਕੇ ਉਹ ਕਿਰਪਾ ਜਿਸ ਦੀ ਤੁਸੀਂ ਪਰਮੇਸ਼ੁਰ ਕੋਲੋਂ ਮੰਗ ਕਰਦੇ ਹੋ, ਸਾਰਿਆਂ ਨੂੰ ਸਕਰਾਤਮਕ ਅਤੇ ਬਿਨ੍ਹਾਂ ਝਿਜਕਦੇ ਹੋਇਆਂ ਕਹਿਣਾ ਚਾਹੀਦਾ ਹੈ। ਤਾਂ ਫਿਰ ਪਰਮੇਸ਼ੁਰ ਨੂੰ ਉੱਤਰ ਜ਼ਰੂਰੀ ਦੇਣਾ ਪਵੇਗਾ (ਮੰਨ ਲਓ ਜਿਵੇਂ ਕਿ ਮਨੁੱਖ ਪਰਮੇਸ਼ੁਰ ਕੋਲੋਂ ਹਰ ਗੱਲ ਦਾ ਉੱਤਰ ਲੈ ਸੱਕਦਾ ਹੈ!) ਇਸ ਤਰੀਕੇ ਨਾਲ ਪਰਮੇਸ਼ੁਰ ਦੀ ਸਾਨੂੰ ਆਸ਼ਿਸ਼ ਦੇਣ ਦੀ ਯੋਗਤਾ ਸਾਡੇ ਵਿਸ਼ਵਾਸ ਉੱਤੇ ਟਿਕੀ ਹੋਈ ਹੈ। ਯਾਕੂਬ 4:13-16 ਸਪੱਸ਼ਟ ਤੌਰ ’ਤੇ ਇਸ ਸਿੱਖਿਆ ਦੇ ਉਲਟ ਹੈ: “ਓਏ ਤੁਸੀਂ, ਜੋ ਇਹ ਆਖਦੇ ਹੋ, ‘ਭਈ ਅਸੀਂ ਅੱਜ ਯਾ ਭਲਕੇ ਫ਼ਲਾਣੇ ਨਗਰ ਨੂੰ ਜਾਵਾਂਗੇ, ਅਤੇ ਉੱਥੇ ਇੱਕ ਵਰਹਾ ਕੱਟਾਂਗੇ, ਅਤੇ ਵਣਜ ਬੁਪਾਰ ਕਰਾਂਗੇ ਅਤੇ ਕੁਝ ਖੱਟਾਂਗੇ।’ ਭਾਵੇਂ, ਅਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ। ਤੁਹਾਡੀ ਜਿੰਦ ਹੈ ਹੀ ਕੀ? ਕਿਉਂ ਜੋ ਤੁਸੀਂ ਤਾਂ ਭਾਫ਼ ਹੋ ਜਿਹੜੀ ਥੋੜਾਕੁ ਚਿਰ ਦਿੱਸਦੀ ਹੈ, ਫਿਰ ਅਲੋਪ ਹੋ ਜਾਂਦੀ ਹੈ।” ਭਵਿੱਖ ਵਿੱਚ ਹੋਂਦ ਵਿੱਚ ਹੋਣ ਵਾਲੀਆਂ ਗੱਲਾਂ ਨੂੰ ਦੂਰੋਂ ਕਹਿਣਾ, ਅਸੀਂ ਤਾਂ ਇਹ ਵੀ ਨਹੀਂ ਜਾਣਦੇ ਹਾਂ ਕਿ ਕੱਲ ਕੀ ਹੋਣ ਵਾਲਾ ਹੈ ਜਾਂ ਇੱਥੋਂ ਤੱਕ ਕਿ ਅਸੀਂ ਜੀਉਂਦੇ ਵੀ ਰਹਾਂਗੇ ਜਾਂ ਨਹੀਂ।

ਧਨ ਦੌਲਤ ਦੀ ਮਹੱਤਤਾ ਦੇ ਉੱਤੇ ਜ਼ੋਰ ਦੇਣ ਬਜਾਏ, ਬਾਈਬਲ ਸਾਨੂੰ ਇਸ ਦੇ ਮਗਰ ਦੌੜਨ ਦੇ ਵਿਰੁੱਧ ਚਿਤਾਵਨੀ ਦਿੰਦੀ ਹੈ। ਵਿਸ਼ਵਾਸ, ਖਾਸ ਕਰਕੇ ਕਲੀਸਿਯਾ ਦੇ ਆਗੂਆਂ (1 ਤਿਮੋਥੀਉਸ 3:3), ਨੂੰ ਧਨ ਦੇ ਲਾਲਚ ਤੋਂ ਵੱਖ ਲੈ ਕੇ ਚੱਲਦਾ ਹੈ (ਇਬਰਾਨੀਆਂ 13:5)। ਪੈਸੇ ਦੇ ਨਾਲ ਪਿਆਰ ਕਈ ਤਰ੍ਹਾਂ ਦੀ ਬੁਰਿਆਈ ਵੱਲ ਲੈ ਕੇ ਚੱਲਦਾ ਹੈ (1 ਤਿਮੋਥੀਉਸ 6:10)। ਯਿਸੂ ਚਿਤਾਵਨੀ ਦਿੰਦਾ ਹੈ ਕਿ, “ਉਸ ਨੇ ਉਨ੍ਹਾਂ ਨੂੰ ਆਖਿਆ, ਖਬਰਦਾਰ! ਅਤੇ ਸਾਰੇ ਲੋਭ ਤੋਂ ਬਚੇ ਰਹੇ; ਕਿਉਂ ਜੋ ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ” (ਲੂਕਾ 12:15)। ਵਿਸ਼ਵਾਸ ਦੇ ਵਚਨ ਦੀ ਸਿੱਖਿਆ ਦੇ ਨਾਲ ਤੇਜ਼ ਤੁਲਨਾ ਵਿੱਚ ਇਸ ਜੀਵਨ ਵਿੱਚ ਧਨ ਅਤੇ ਜਾਇਦਾਦ ਨੂੰ ਹਾਂਸਲ ਕਰਨ ਦੇ ਉੱਤੇ ਯਿਸੂ ਨੇ ਕਿਹਾ, “ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਸੰਨ੍ਹ ਮਾਰਦੇ ਅਤੇ ਚੁਰਾਉਂਦੇ ਹਨ” (ਮੱਤੀ 6:19)। ਖੁਸ਼ਹਾਲੀ ਦੀ ਸਿੱਖਿਆ ਅਤੇ ਸਾਡੇ ਪ੍ਰਭੁ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਵਿਚਕਾਰ ਵਿਰੋਧ ਹੈ ਜਿਸ ਨੂੰ ਯਿਸੂ ਨੇ ਮੱਤੀ 6:24 ਵਿੱਚ ਆਪਣੇ ਸ਼ਬਦਾਂ ਦੇ ਬੜੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ, “ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ਹੋ।”

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਖੁਸ਼ਹਾਲੀ ਦੀ ਖੁਸ਼ਖਬਰੀ ਦੇ ਬਾਰੇ ਵਿੱਚ ਬਾਈਬਲ ਕੀ ਆਖਦੀ ਹੈ?
© Copyright Got Questions Ministries