ਪ੍ਰਸ਼ਨ
ਭੂਤ ਸਿੱਧੀ ਦੇ ਬਾਰੇ ਮਸੀਹੀ ਨਜ਼ਰੀਆ ਕੀ ਹੈ?
ਉੱਤਰ
ਬਾਈਬਲ ਸਾਨੂੰ ਜ਼ੋਰਦਾਰ ਤਰੀਕੇ ਨਾਲ ਆਤਮਵਾਦ, ਭੂਤਾਂ ਨਾਲ ਗੱਲ ਕਰਨ ਵਾਲੇ, ਜਾਦੂ ਟੂਣਾ ਕਰਨ ਵਾਲੇ ਅਤੇ ਭੂਤਾਂ ਦੀ ਭਗਤੀ ਕਰਨ ਵਾਲਿਆਂ ਦੀ ਅਲੋਚਨਾ ਕਰਦੀ ਹੈ (ਲੇਵੀਆਂ 20:27; ਬਿਵਸਥਾਸਾਰ 18:10-13)। ਜਨਮ ਕੁੰਡਲੀ, ਤਾਸ਼ ਦੇ ਪੱਤਿਆਂ ਦੁਆਰਾ ਭਵਿੱਖ ਜਾਨਣਾ, ਕਿਸਮਤ ਦਾ ਹਾਲ ਦੱਸਣ ਵਾਲੇ, ਜੋਤਸ਼ੀ ਦਾ ਕੰਮ ਕਰਨ ਵਾਲੇ, ਅਤੇ ਭੂਤਾਂ ਦੀ ਭਗਤੀ ਕਰਨ ਵਾਲੇ ਸਾਰੇ ਇੱਕੋ ਹੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਕੰਮ ਇਸ ਵਿਚਾਰਧਾਰਾ ਦੇ ਅਧਾਰ ਤੇ ਹਨ ਕਿ ਏਹ ਸਾਰੇ ਪਰਮੇਸ਼ੁਰ ਹਨ ਆਤਮਾਵਾਂ ਜਾਂ ਮਰੇ ਹੋਇਆ ਪਿਆਰੇ ਲੋਕਾਂ ਦੀਆਂ ਆਤਮਾਵਾਂ ਜੋ ਸਾਨੂੰ ਸਲਾਹ ਅਤੇ ਸਾਡੀ ਅਗਵਾਈ ਕਰ ਸੱਕਦੀਆਂ ਹਨ। ਇਹ “ਦੇਵਤਾ” ਜਾਂ “ਆਤਮਾਂ” ਭਰਿਸ਼ਟ ਆਤਮਾਵਾਂ ਹਨ (2 ਕੁਰਿੰਥੀਆਂ 11:14-15)। ਬਾਈਬਲ ਸਾਨੂੰ ਵਿਸ਼ਵਾਸ ਕਰਨ ਦੇ ਲਈ ਕੋਈ ਵੀ ਅਜਿਹਾ ਕਾਰਨ ਨਹੀਂ ਦਿੰਦੀ ਹੈ ਕਿ ਸਾਨੂੰ ਸਾਡੇ ਪਿਆਰੇ ਸੱਜਣਾਂ ਨਾਲ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ। ਜੇਕਰ ਉਹ ਵਿਸ਼ਵਾਸੀ ਹਨ, ਤਾਂ ਉਹ ਪਿਆਰ ਕਰਨ ਵਾਲੇ ਪਰਮੇਸ਼ੁਰ ਦੇ ਨਾਲ ਕਲਪਣਾਯੋਗ ਨਰਕ ਵਿੱਚ ਸਭ ਤੋਂ ਸੋਹਣੀ ਜਗ੍ਹਾ ਵਿੱਚ ਅਨੰਦ ਲੈ ਰਹੇ ਹਨ। ਜੇਕਰ ਉਹ ਵਿਸ਼ਵਾਸੀ ਨਹੀਂ ਹਨ; ਤਾਂ ਉਹ ਨਰਕ ਵਿੱਚ, ਪਰਮੇਸ਼ੁਰ ਦੇ ਪਿਆਰ ਨੂੰ ਰੱਦ ਕਰਨ ਅਤੇ ਉਸ ਦੇ ਵਿਰੋਧ ਵਿੱਚ ਬਗਾਵਤ ਕਰਨ ਦੇ ਕਰਕੇ ਨਾ-ਖਤਮ ਹੋਣ ਵਾਲੀ ਪੀੜ੍ਹ ਦਾ ਦੁੱਖ ਉੱਠਾ ਰਹੇ ਹਨ।
ਇਸ ਲਈ, ਜੇਕਰ ਸਾਡੇ ਨਾਲ ਪਿਆਰ ਕਰਨ ਵਾਲੇ ਸਾਡੇ ਨਾਲ ਤਾਲਮੇਲ ਨਹੀਂ ਕਰ ਸੱਕਦੇ ਹਨ, ਤਾਂ ਕਿਵੇਂ ਭੂਤਾਂ ਨਾਲ ਗੱਲਾਂ ਕਰਨ ਵਾਲੇ, ਭਗਤ ਅਤੇ ਭੂਤਾਂ ਦੀ ਭਗਤੀ ਕਰਨ ਵਾਲੇ ਅਜਿਹੀ ਸਹੀ ਜਾਣਕਾਰੀ ਨੂੰ ਹਾਂਸਲ ਕਰ ਸੱਕਦੇ ਹਨ? ਭੂਤਾਂ ਦੀ ਭਗਤੀ ਕਰਨ ਵਾਲਿਆਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਿੱਚ ਧੋਖੇਬਾਜ਼ੀ ਪਾਈ ਗਈ ਹੈ । ਇਹ ਸਾਬਿਤ ਹੋਇਆ ਹੈ ਕਿ ਭੂਤਾਂ ਦੀ ਭਗਤੀ ਕਰਨ ਵਾਲੇ ਸਧਾਰਣ ਤਰੀਕਿਆਂ ਦੁਆਰਾ ਘੱਟ ਮਾਤਰਾ ਵਿੱਚ ਬਹੁਤ ਸਾਰੀ ਜਾਣਕਾਰੀ ਨੂੰ ਇਕੱਠਾ ਕਰ ਸੱਕਦੇ ਹਨ। ਕਈ ਵਾਰ ਇੱਕ ਟੈਲੀਫੋਨ ਨੰਬਰ ਦਾ ਇਸਤੇਮਾਲ ਕਾੱਲਰ ਆਈ ਡੀ ਲਾ ਕੇ ਅਤੇ ਇੰਟਰਨੈੱਟ ਤੋਂ ਖੋਜ ਕਰਨ ਦੇ ਦੁਆਰਾ, ਇੱਕ ਭੂਤ ਸਿੱਧੀ ਕਰਨ ਵਾਲੇ ਨਾਵਾਂ, ਪੱਤੇ ਅਤੇ ਜਨਮ ਦੀਆਂ ਤਰੀਕਾਂ, ਵਿਆਹ ਦੀਆਂ ਤਰੀਕਾਂ, ਪਰਿਵਾਰ ਦੇ ਮੈਂਬਰਾਂ ਆਦਿ ਦੀ ਜਾਣਕਾਰੀ ਨੂੰ ਹਾਂਸਲ ਕਰ ਸੱਕਦਾ ਹੈ। ਪਰ ਫਿਰ ਵੀ, ਇਹ ਨਾ ਕਬੂਲਣਯੋਗ ਹੈ ਕਿ ਭੂਤ ਸਿੱਧੀ ਕਰਨ ਵਾਲੇ ਕਈ ਵਾਰ ਉਨ੍ਹਾਂ ਗੱਲਾਂ ਨੂੰ ਜਾਣਦੇ ਹਨ, ਜਿੰਨ੍ਹਾਂ ਨੂੰ ਜਾਣਨਾ ਉਨ੍ਹਾਂ ਦੇ ਲਈ ਔਖਾ ਹੋਣਾ ਚਾਹੀਦਾ ਹੈ। ਉਹ ਅਜਿਹੀਆਂ ਜਾਣਕਾਰੀਆਂ ਨੂੰ ਕਿੱਥੋਂ ਹਾਂਸਲ ਕਰਦੇ ਹਨ? ਇਸ ਦਾ ਉੱਤਰ ਸ਼ੈਤਾਨ ਅਤੇ ਉਸ ਦੀਆਂ ਭਰਿਸ਼ਟ ਆਤਮਾਵਾਂ ਹਨ। “ਅਤੇ ਇਹ ਅਚਰਜ ਦੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ ਇਸ ਲਈ ਜੋ ਉਹ ਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਨ੍ਹਂ ਦਾ ਅੰਤ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇਗਾ।” (2 ਕੁਰਿੰਥੀਆਂ 11:14-15)। ਰਸੂਲਾਂ ਦੇ ਕਰਤੱਬ 16:16-18 ਵਿੱਚ ਇੱਕ ਭਵਿੱਖ ਦੱਸਣ ਵਾਲੇ ਦਾ ਬਿਆਨ ਕੀਤਾ ਗਿਆ ਹੈ ਜਿਹੜੀ ਲੋਕਾਂ ਨੂੰ ਭਵਿੱਖ ਦੱਸਣ ਬਾਰੇ ਕਾਫੀ ਮਾਹਿਰ ਸੀ ਜਦੋਂ ਤੱਕ ਪੌਲੁਸ ਰਸੂਲ ਨੇ ਉਸ ਵਿੱਚੋਂ ਭਰਿਸ਼ਟ ਆਤਮਾ ਨੂੰ ਬਾਹਰ ਕੱਢਣ ਦਾ ਹੁਕਮ ਨਹੀਂ ਦਿੱਤਾ ਸੀ।
ਸ਼ੈਤਾਨ ਦਿਆਲੂ ਅਤੇ ਮਦਦ ਕਰਨ ਦਾ ਬਹਾਨਾ ਕਰਦਾ ਹੈ। ਉਹ ਆਪਣੇ ਆਪ ਨੂੰ ਕੁਝ ਚੰਗਾ ਦਿੱਸਣ ਲਈ ਪ੍ਰਗਟ ਕਰਦਾ ਹੈ। ਸ਼ੈਤਾਨ ਅਤੇ ਉਸ ਦੀਆਂ ਭਰਿਸ਼ਟ ਆਤਮਾਵਾਂ ਇੱਕ ਮਨੁੱਖ ਦੇ ਬਾਰੇ ਵਿੱਚ ਭੂਤ ਸਿੱਧੀ ਦੇ ਸੰਬੰਧ ਵਿੱਚ ਜਾਣਕਾਰੀਆਂ ਦੇਣਗੀਆਂ ਜਿਸ ਵਿੱਚ ਇੱਕ ਮਨੁੱਖ ਇਸ ਭੂਤ ਸਿੱਧੀ ਦੇ ਜਾਲ ਵਿੱਚ ਫਸ ਜਾਵੇ, ਇਹ ਕੁਝ ਅਜਿਹੀ ਗੱਲ਼ ਹੈ ਜਿਸ ਨੂੰ ਪਰਮੇਸ਼ੁਰ ਮਨ੍ਹਾ ਕਰਦਾ ਹੈ। ਸ਼ੁਰੂ ਵਿੱਚ ਤਾਂ ਇਹ ਕਿਸੇ ਗਲਤੀ ਕਰਨ ਦੇ ਬਿਨ੍ਹਾਂ ਵਿਖਾਈ ਦਿੰਦਾ ਹੈ, ਪਰ ਛੇਤੀ ਹੀ ਲੋਕ ਭੂਤ ਸਿੱਧੀ ਦੇ ਕੰਮ ਵਿੱਚ ਖੁਦ ਆਦੀ ਹੋ ਜਾਂਦੇ ਹਨ ਅਤੇ ਉਹ ਨਾ ਚਾਹੁੰਦੇ ਹੋਏ ਵੀ ਖੁਦ ਨੂੰ ਸ਼ੈਤਾਨ ਦੇ ਅਧੀਨ ਕਰ ਦਿੰਦੇ ਹਨ ਅਤੇ ਆਪਣੇ ਜੀਵਨ ਨੂੰ ਨਾਸ਼ ਕਰ ਲੈਂਦੇ ਹਨ। ਪਤਰਸ ਇਸ ਗੱਲ ਤੇ ਬਿਆਨ ਕਰਦਾ ਹੈ ਕਿ, “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵੈਰੀ ਸ਼ੈਤਾਨ ਬੁੱਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵੇ!” (1 ਪਤਰਸ 5:8)। ਕੁਝ ਖਾਸ ਘਟਨਾਵਾਂ ਵਿੱਚ, ਭੂਤਾਂ ਦੀ ਭਗਤੀ ਕਰਨ ਵਾਲੇ ਖੁਦ ਧੋਖਾ ਖਾ ਜਾਂਦੇ ਹਨ, ਇਸ ਗੱਲ ਨੂੰ ਨਾ ਜਾਣਦੇ ਹੋਏ ਕਿ ਜਿਹੜੀ ਜਾਣਕਾਰੀ ਉਨ੍ਹਾਂ ਨੇ ਹਾਂਸਲ ਕੀਤੀ ਹੈ ਇਸ ਦਾ ਸੱਚਾ ਸ੍ਰੋਤ ਜਾਂ ਸਾਧਨ ਕੀ ਹੈ। ਕੁਝ ਵੀ ਕਿਉਂ ਨਾ ਹੋਵੇ ਅਤੇ ਭਾਵੇਂ ਜਾਣਕਾਰੀ ਦਾ ਜ਼ਰੀਆ ਹੋਰ ਹੀ ਕਿਉਂ ਨਾ ਰਿਹਾ ਹੋਵੇ ਅਜਿਹਾ ਕੁਝ ਵੀ ਜੋ ਭੂਤਾਂ, ਜਾਦੂ ਟੂਣਾ ਜਾਂ ਜੋਤਸ਼ੀ ਗਿਆਨ ਨਾਲ ਸੰਬੰਧ ਨਹੀਂ ਰੱਖਦਾ ਹੈ ਉਨ੍ਹਾਂ ਜਾਣਕਾਰੀਆਂ ਨੂੰ ਹਾਂਸਲ ਕਰਨ ਦੇ ਭਗਤੀ ਵਾਲੇ ਤਰੀਕੇ ਹਨ। ਪਰਮੇਸ਼ੁਰ ਕਿਵੇਂ ਚਾਹੁੰਦਾ ਹੈ ਕਿ ਅਸੀਂ ਉਸ ਦੀ ਮਰਜ਼ੀ ਨੂੰ ਆਪਣੇ ਜੀਵਨਾਂ ਵਿੱਚ ਸਮਝ ਲਈਏ? ਪਰਮੇਸ਼ੁਰ ਦੀ ਯੋਜਨਾ ਬੜੀ ਸਧਾਰਣ ਹੈ, ਪਰ ਫਿਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹੈ: ਬਾਈਬਲ ਦਾ ਚਿੰਤਨ ਕਰੋ (2 ਤਿਮੋਥਿਉਸ 3:16-17) ਅਤੇ ਬੁੱਧ ਦੇ ਲਈ ਪ੍ਰਾਰਥਨਾ ਕਰੋ (ਯਾਕੂਬ 1:5)।
English
ਭੂਤ ਸਿੱਧੀ ਦੇ ਬਾਰੇ ਮਸੀਹੀ ਨਜ਼ਰੀਆ ਕੀ ਹੈ?