ਪ੍ਰਸ਼ਨ
ਕਲੀਸਿਯਾ ਦਾ ਉਦੇਸ਼ ਕੀ ਹੈ?
ਉੱਤਰ
ਰਸੂਲਾਂ ਦੇ ਕਰਤੱਬ 2:42 ਨੂੰ ਕਲੀਸਿਯਾ ਭਾਵ ਚਰਚ ਦੇ ਉਦੇਸ਼ ਨੂੰ ਬਿਆਨ ਮੰਨਿਆ ਜਾ ਸੱਕਦਾ ਹੈ: “ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਰਸੂਲਾਂ ਦੇ ਸਪਰਪਣ ਕੀਤਾ ਅਤੇ ਓਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ, ਅਤੇ ਰੋਟੀ ਤੋੜਨ ਅਰ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ।” ਇਹ ਆਇਤ ਮੁਤਾਬਿਕ, ਕਲੀਸਿਯਾ ਦੇ ਉਦੇਸ਼/ਕੰਮ 1) ਬਾਈਬਲ ਅਧਾਰਿਤ ਧਰਮ ਸਿਧਾਂਤ ਸਿੱਖਿਆ, 2) ਵਿਸ਼ਵਾਸੀਆਂ ਦੇ ਲਈ ਭਗਤੀ ਕਰਨ ਲਈ ਜਗ੍ਹਾ ਮੁਹੱਈਆ ਕਰਨਾ, 3) ਪ੍ਰਭੁ ਭੋਜ ਕਰਨਾ, ਅਤੇ 4) ਪ੍ਰਾਰਥਨਾ ਕਰਨਾ ਹੋਣਾ ਚਾਹੀਦਾ ਹੈ।
ਕਲੀਸਿਯਾ ਨੂੰ ਬਾਈਬਲ ਅਧਾਰਿਤ ਧਰਮ ਸਿਧਾਂਤ ਸਿਖਾਉਂਣਾ ਚਾਹੀਦਾ ਹੈ ਤਾਂ ਜੋ ਅਸੀਂ ਵਿਸ਼ਵਾਸ ਵਿੱਚ ਹੋਰ ਜੜ੍ਹ ਫੜ੍ਹ ਸਕੀਏ। ਅਫ਼ਸੀਆਂ 4:14 ਸਾਨੂੰ ਦੱਸਦਾ ਹੈ, “ਭਈ ਅਸੀਂ ਅਗਾਹਾਂ ਨੂੰ ਇਞਾਣੇ ਨਾ ਰਹੀਏ, ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ, ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।” ਕਲੀਸਿਯਾ ਲਈ ਸੰਗਤੀ ਦੀ ਜਗ੍ਹਾ ਹੋਣੀ ਚਾਹੀਦੀ ਹੈ, ਜਿੱਥੇ ਮਸੀਹੀ ਵਿਸ਼ਵਾਸੀ ਇੱਕ ਦੂਜੇ ਲਈ ਸਮਰਪਣ ਹੋਣ ਅਤੇ ਇੱਕ ਦੂਜੇ ਦਾ ਆਦਰ ਕਰਨ (ਰੋਮੀਆਂ 12:10), ਇੱਕ ਦੂਜੇ ਨੂੰ ਸਿੱਖਿਆ ਦੇਣਾ (ਰੋਮੀਆਂ 15:14), ਇੱਕ ਦੂਜੇ ਲਈ ਦਿਆਲੂ ਅਤੇ ਤਰਸ ਯੋਗ ਹੋਣਾ (ਅਫ਼ਸੀਆਂ 4:32), ਇੱਕ ਦੂਜੇ ਨੂੰ ਦਲੇਰੀ ਦੇਣੀ (1 ਥੱਸਲੁਨੀਕੀਆਂ 5:11), ਅਤੇ ਸਭ ਤੋ ਜ਼ਿਆਦਾ ਜ਼ਰੂਰੀ, ਇੱਕ ਦੂਜੇ ਨੂੰ ਪਿਆਰ ਕਰਨਾ ਹੈ (1 ਯੂਹੰਨਾ 3:11)।
ਕਲੀਸਿਯਾ ਉਹ ਜਗ੍ਹਾਂ ਜਿੱਥੇ ਵਿਸ਼ਵਾਸੀ ਲੋਕ ਪ੍ਰਭੁ ਭੋਜ ਕਰ ਸੱਕਦੇ ਹਨ, ਮਸੀਹ ਦੀ ਮੌਤ ਨੂੰ ਯਾਦ ਕਰਦੇ ਹੋਏ ਅਤੇ ਉਸ ਦਾ ਸਾਡੇ ਵਾਸਤੇ ਵਗਾਏ ਹੋਏ ਲਹੂ ਦੇ ਲਈ (1 ਕੁਰਿੰਥੀਆਂ 11:23-26)। “ਰੋਟੀ ਤੋੜਨ” ਦਾ ਵਿਚਾਰ (ਰਸੂਲਾਂ ਦੇ ਕਰਤੱਬ 2:42) ਅਤੇ ਨਾਲ ਹੀ ਇਕੱਠੇ ਰੋਟੀ ਨੂੰ ਵੀ ਲਿਆ ਜਾਂਦਾ ਹੈ। ਇਹ ਕਲੀਸਿਯਾ ਦੀ ਸੰਗਤੀ ਨੂੰ ਫੈਲਾਉਣ ਦਾ ਇੱਕ ਹੋਰ ਤਰੀਕਾ ਹੈ। ਰਸੂਲਾਂ ਦੇ ਕਰਤੱਬ 2:42 ਦੇ ਮੁਤਾਬਿਕ ਕਲੀਸਿਯਾ ਦਾ ਆਖਰੀ ਉਦੇਸ਼ ਪ੍ਰਾਰਥਨਾ ਕਰਨਾ ਹੈ, ਕਲੀਸਿਯਾ ਉਹ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਪ੍ਰਾਰਥਨਾ ਕਰਨ ਨੂੰ ਉਤੇਜਿਤ ਕਰਨਾ, ਪ੍ਰਾਰਥਨਾ ਕਰਨ ਦੀ ਸਿੱਖਿਆ ਦੇਣਾ, ਅਤੇ ਪ੍ਰਾਰਥਨਾ ਦਾ ਅਭਿਆਸ ਕਰਨਾ ਹੈ। ਫਿਲਿੱਪੀਆਂ 4:6-7 ਸਾਨੂੰ ਦਲੇਰ ਕਰਦੀ ਹੈ, “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿੱਚ, ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ, ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ, ਜੋ ਸਾਰੀ ਸਮਝ ਤੋਂ ਪਰ੍ਹੇ ਹੈ ਮਸੀਹ ਯਿਸੂ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”
ਇੱਕ ਹੋਰ ਆਗਿਆ ਜਿਹੜੀ ਕਲੀਸਿਯਾ ਨੂੰ ਦਿੱਤੀ ਉਹ ਯਿਸੂ ਦੇ ਰਾਹੀਂ ਮੁਕਤੀ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਨਾ ਹੈ (ਮੱਤੀ 28:18-20; ਰਸੂਲਾਂ ਦੇ ਕਰਤੱਬ 1:8)। ਕਲੀਸਿਯਾ ਨੂੰ ਵਿਸ਼ਵਾਸ ਯੋਗਤਾ ਨਾਲ ਵਚਨ ਅਤੇ ਕੰਮਾਂ ਦੇ ਰਾਹੀਂ ਖੁਸ਼ਖ਼ਬਰੀ ਨੂੰ ਸਾਂਝਿਆਂ ਕਰਨ ਲਈ ਸੱਦਿਆ ਗਿਆ ਹੈ। ਕਲੀਸਿਯਾ ਨੂੰ ਸਮੂਹ ਵਿੱਚ ਇੱਕ “ਰੌਸ਼ਨੀ ਦੇ ਖੰਭੇ” ਵਾਂਙੁ, ਲੋਕਾਂ ਨੂੰ ਪ੍ਰਭੁ ਅਤੇ ਮੁਕਤੀ ਦਾਤਾ ਯਿਸੂ ਦੀ ਵੱਲ ਅਗੁਵਾਈ ਕਰਦੇ ਹੋਏ ਹੋਣਾ ਚਾਹੀਦਾ ਹੈ। ਕਲੀਸਿਯਾ ਨੂੰ ਦੋਵੇਂ ਕੰਮ ਭਾਵ ਖੁਸ਼ਖ਼ਬਰੀ ਦਾ ਪ੍ਰਚਾਰ ਅਤੇ ਆਪਣੇ ਮੈਂਬਰਾਂ ਨੂੰ ਤਿਆਰ ਕਰਨਾ ਚਾਹੀਦਾ ਹੈ (1 ਪਤਰਸ 3:15)।
ਕਲੀਸਿਯਾ ਦੇ ਕੁਝ ਆਖਰੀ ਉਦੇਸ਼ ਯਾਕੂਬ 1:27 ਵਿੱਚ ਦਿੱਤੇ ਗਏ ਹਨ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ: ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।” ਕਲੀਸਿਯਾ ਨੂੰ ਲੋੜ੍ਹਮੰਦਾਂ ਦੀ ਸੇਵਾਕਾਈ ਦੇ ਕੰਮਾਂ ਵਿੱਚ ਲੱਗੇ ਰਹਿਣਾ ਚਾਹੀਦ ਹੈ। ਇਸ ਵਿੱਚ ਨਾ ਸਿਰਫ਼ ਖੁਸ਼ਖ਼ਬਰੀ ਨੂੰ ਵੰਡਣਾ ਹੀ ਸ਼ਾਮਿਲ ਹੈ, ਪਰ ਦੁਨਿਆਵੀ ਜ਼ਰੂਰਤਾਂ (ਰੋਟੀ, ਕੱਪੜਾ, ਮਕਾਨ) ਨੂੰ ਵੀ ਮੁਹੱਈਆ ਕਰਵਾਉਣਾ ਜ਼ਰੂਰੀ ਅਤੇ ਠੀਕ ਹੈ। ਕਲੀਸਿਯਾ ਨੂੰ ਮਸੀਹ ਵਿੱਚ ਵਿਸ਼ਵਾਸੀਆਂ ਨੂੰ ਪਾਪ ਤੋਂ ਬਚਣ ਅਤੇ ਸੰਸਾਰ ਦੀ ਗੰਦਗੀ ਤੋਂ ਵੱਖ ਰਹਿਣ ਦੇ ਲਈ ਜਿਸ ਚੀਜ਼ ਦੀ ਲੋੜ੍ਹ ਹੈ, ਉਸ ਨਾਲ ਵੀ ਤਿਆਰ ਹੋਣ ਦੀ ਲੋੜ੍ਹ ਹੈ। ਇਹ ਕੰਮ ਬਾਈਬਲ ਦੀ ਸਿੱਖਿਆ ਦੇਣ ਅਤੇ ਮਸੀਹੀ ਸੰਗਤੀ ਨਾਲ ਹੁੰਦਾ ਹੈ।
ਇਸ ਤਰ੍ਹਾਂ, ਕਲੀਸਿਯਾ ਦਾ ਉਦੇਸ਼ ਕੀ ਹੈ? ਪੌਲੁਸ ਨੇ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਇੱਕ ਵਧੀਆ ਉਦਾਹਰਣ ਦਿੱਤੀ ਹੈ। ਕਲੀਸਿਯਾ ਸੰਸਾਰ ਵਿੱਚ ਪਰਮੇਸ਼ੁਰ ਦੇ ਹੱਥ, ਮੂੰਹ, ਅਤੇ ਪੈਰ- ਅਰਥਾਤ ਮਸੀਹ ਦੀ ਦੇਹ ਹੈ (1 ਕੁਰਿੰਥੀਆਂ 12:12-27)। ਸਾਨੂੰ ਉਨ੍ਹਾਂ ਗੱਲਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਯਿਸੂ ਮਸੀਹ ਜੇ ਉਹ ਇਸ ਧਰਤੀ ਉੱਤੇ ਆਪਣੀ ਦੇਹ ਵਿੱਚ ਮੌਜੂਦ ਹੁੰਦਾ ਤਾਂ ਕਰਦਾ ਹੁੰਦਾ। ਕਲੀਸਿਯਾ ਨੂੰ “ਮਸੀਹੀ”, “ਮਸੀਹ ਦੇ ਵਾਂਙੁ”, ਅਤੇ ਮਸੀਹ ਨੂੰ ਮੰਨਣ ਵਾਲੇ ਹੋਣਾ ਚਾਹੀਦਾ ਹੈ।
English
ਕਲੀਸਿਯਾ ਦਾ ਉਦੇਸ਼ ਕੀ ਹੈ?