ਪ੍ਰਸ਼ਨ
ਬਾਈਬਲ ਜਾਤੀਵਾਦ, ਪੂਰਵਧਾਰਣਾ ਅਤੇ ਤਰਫ਼ਾਦਾਰੀ ਜੇ ਬਾਰੇ ਵਿੱਚ ਕੀ ਕਹਿੰਦੀ ਹੈ?
ਉੱਤਰ
ਇਸ ਵਿਚਾਰ ਵਟਾਂਦਰੇ ਵਿੱਚ ਸਭ ਤੋਂ ਪਹਿਲਾਂ ਇਸ ਗੱਲ ਨੂੰ ਸਮਝਣਾ ਹੈ ਕਿ ਇੱਥੇ ਸਿਰਫ਼ ਇੱਕੋ ਹੀ ਜਾਤੀ-ਭਾਵ ਮਨੁੱਖ ਜਾਤੀ। ਗੋਰੇ ਲੋਕ ਅਫਰੀਕੀ, ਏਸ਼ੀਆਈ, ਭਾਰਤੀ, ਅਰਬੀ, ਅਤੇ ਯਹੂਦੀ ਇਹ ਵੱਖ ਵੱਖ ਜਾਤੀਆਂ ਨਹੀਂ ਹਨ ਪਰ ਬਜਾਏ ਇਸ ਦੇ, ਇਹ ਮਨੁੱਖ ਦੀਆਂ ਵੱਖ ਵੱਖ ਉਪਜਾਤੀਆਂ ਹਨ। ਸਾਰੇ ਮਨੁੱਖਾਂ ਵਿੱਚ ਇੱਕ ਹੀ ਤਰ੍ਹਾਂ ਦੇ ਸਰੀਰਕ ਗੁਣ ਹਨ (ਥੋੜ੍ਹੀ ਬਹੁਤ ਵੱਖਰੀ ਤਰ੍ਹਾਂ ਨਾਲ)। ਸਭ ਤੋਂ ਜ਼ਰੂਰੀ ਤੌਰ ਤੇ, ਇਹ ਹੈ ਕਿ ਸਾਰੀ ਮਨੁੱਖ ਜਾਤੀ ਪਰਮੇਸ਼ੁਰ ਦੇ ਸਰੂਪ ਤੇ ਉਸ ਦੇ ਵਾਂਗੂ ਸਿਰਜੀ ਗਈ ਹੈ ( ਉਤਪਤ 1:26-27)। ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣੇ ਪੁੱਤਰ ਯਿਸੂ ਨੂੰ ਆਪਣਾ ਜੀਵਨ ਸਾਡੇ ਬਦਲੇ ਦੇਣ ਲਈ ਭੇਜ ਦਿੱਤਾ (ਯਹੂੰਨਾ 3:16)। ਇਹ “ਸੰਸਾਰ” ਖਾਸ ਤੌਰ ਤੇ ਸਾਰੇ ਜਾਤੀ ਸਮੂਹਾਂ ਨੂੰ ਇੱਕਠਾ ਕਰਦਾ ਹੈ।
ਪਰਮੇਸ਼ੁਰ ਤਰਫ਼ਦਾਰੀ ਜਾਂ ਭੇਦ ਭਾਵ ਨਹੀਂ ਵਿਖਾਉਂਦਾ ਹੈ (ਬਿਵਸਥਾਸਾਰ 10:17; ਰਸੂਲਾਂ ਦੇ ਕਰਤੱਬ 10:34; ਰੋਮੀਆਂ 2:11; ਅਫ਼ਸੀਆਂ 6:9), ਅਤੇ ਨਾਂ ਹੀ ਸਾਨੂੰ ਇਸ ਤਰ੍ਹਾਂ ਕਰਨ ਚਾਹੀਦਾ ਹੈ। ਯਾਕੂਬ 2:4 ਉਨ੍ਹਾਂ ਲੋਕਾਂ ਦਾ ਵਰਣਨ “ਬੁਰੇ ਵਿਚਾਰਾਂ ਨਾਲ ਨਿਆਉਂ ਕਰਨ ਵਾਲਿਆਂ” ਦੇ ਰੂਪ ਵਜੋਂ ਕਰਦਾ ਹੈ। ਬਜਾਏ ਇਸ ਦੇ, ਸਾਨੂੰ ਆਪਣੇ ਗੁਆਂਢੀਆਂ ਨਾਲ ਆਪਣੇ ਵਾੰਗੂ ਪਿਆਰ ਕਰਨਾ ਚਾਹੀਦਾ ਹੈ (ਯਾਕੂਬ 2:8)। ਪੁਰਾਣੇ ਨੇਮ ਵਿੱਚ, ਪਰਮੇਸ਼ੁਰ ਨੇ ਮਨੁੱਖ ਜਾਤੀ ਨੂੰ ਦੋ ਭਾਗਾਂ: “ਜਾਤੀ ਸੰਬੰਧੀ” ਯਹੂਦੀ ਅਤੇ ਗੈਰ ਯਹੂਦੀ ਵਿੱਚ ਵੰਡ ਦਿੱਤਾ। ਪਰਮੇਸ਼ੁਰ ਦੀ ਯਹੂਦੀਆਂ ਲਈ ਇਹ ਇੱਛਾ ਸੀ ਕਿ ਉਹ ਜਾਜਕਾਂ ਦਾ ਰਾਜ ਬਣਨ, ਅਤੇ ਦੂਜੀਆਂ ਕੌਮਾਂ ਦੀ ਸੇਵਾ ਕਰਨ ਦੀ ਸੀ। ਪਰ ਬਜਾਏ ਇਸ ਦੇ, ਜਿਆਦਾਤਰ ਹਿੱਸਿਆਂ ਵਿੱਚ, ਯਹੂਦੀ ਆਪਣੀ ਪਦਵੀ ਦੇ ਕਾਰਨ ਘਮੰਡ ਵਿੱਚ ਆ ਗਏ, ਅਤੇ ਗੈਰ ਕੌਮਾਂ ਨੂੰ ਤੁੱਛ ਸਮਝਿਆ। ਯਿਸੂ ਮਸੀਹ ਨੇ ਅੰਤ ਵਿੱਚ, ਵੱਖ ਕਰਨ ਵਾਲੀ ਦੁਸ਼ਮਣੀ ਦੀ ਕੰਧ ਨੂੰ ਢਾਹ ਸੁੱਟਿਆ (ਅਫ਼ਸੀਆਂ 2:14)। ਸਾਰੀ ਤਰ੍ਹਾਂ ਦਾ ਜਾਤੀਵਾਦ, ਪੂਰਵਧਾਰਣਾ, ਅਤੇ ਤਰਫ਼ਦਾਰੀ ਦੇ ਸਾਰੇ ਰੂਪ ਮਸੀਹ ਦੇ ਸਲੀਬ ਉੱਤੇ ਕੀਤੇ ਕੰਮਾਂ ਦੀ ਬੇਇੱਜਤੀ ਹੈ।
ਯਿਸੂ ਸਾਨੂੰ ਇੱਕ ਦੂਜੇ ਨੂੰ ਪਿਆਰ ਕਰਨ ਦਾ ਹੁਕਮ ਦਿੰਦਾ ਹੈ ਜਿਵੇਂ ਉਸ ਨੇ ਸਾਡੇ ਨਾਲ ਕੀਤਾ (ਯਹੂੰਨਾ 13:34)। ਜੇਕਰ ਪਰਮੇਸ਼ੁਰ ਨਿਰਪੱਖ ਹੈ ਅਤੇ ਨਿਰਪੱਖਤਾ ਨਾਲ ਸਾਨੂੰ ਪਿਆਰ ਕਰਦਾ ਹੈ, ਤਾਂ ਸਾਨੂੰ ਵੀ ਉਸੇ ਉੱਚੇ ਸਤੱਰ ਵਾੰਗੂ ਦੂਜਿਆਂ ਨੂੰ ਪਿਆਰ ਕਰਨ ਦੀ ਜ਼ਰੂਰਤ ਹੈ। ਯਿਸੂ ਮੱਤੀ 25 ਵਿੱਚ ਸਿੱਖਿਆ ਦਿੰਦਾ ਹੈ ਕਿ ਜੋ ਕੁਝ ਵੀ ਅਸੀਂ ਆਪਣੇ ਭਰਾਵਾਂ ਨਾਲ ਥੋੜ੍ਹਾ ਜਿਹਾ ਹੀ ਕਰਦੇ ਹਾਂ। ਜੇ ਅਸੀਂ ਕਿਸੇ ਮਨੁੱਖ ਦੀ ਬੇਇੱਜਤੀ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਸਰੂਪ ਤੇ ਸਿਰਜੇ ਗਏ ਮਨੁੱਖ ਦੀ ਬੇਇੱਤਜੀ ਜਾਂ ਇਸ ਨਾਲ ਬੁਰਾ ਸਲੂਕ ਕਰਦੇ ਹਾਂ; ਅਸੀਂ ਉਸ ਨੂੰ ਦੁੱਖ ਦਿੰਦੇ ਹਾਂ ਜਿਸ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ ਅਤੇ ਜਿਸ ਦੇ ਲਈ ਮਰ ਗਿਆ।
ਜਾਤੀਵਾਦ, ਵੱਖ-ਵੱਖ ਰੂਪਾਂ ਵਿੱਚ ਅਤੇ ਵੱਖ ਵੱਖ ਦਰਜਿਆਂ ਤੇ, ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਦੇ ਲਈ ਇੱਕ ਮਹਾਂਮਾਰੀ ਦੇ ਵਾੰਗੂ ਰਿਹਾ ਹੈ। ਸਾਰਿਆਂ ਜਾਤੀਆਂ ਦੇ ਭੈਣੋ ਤੇ ਭਰਾਵੋ, ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ। ਜਾਤੀਵਾਦ, ਪੂਰਵਧਾਰਣਾ, ਅਤੇ ਤਰਫ਼ਦਾਰੀ ਦੇ ਸ਼ਿਕਾਰ ਦੁੱਖੀਆਂ ਨੂੰ ਮਾਫ਼ ਕਰਨ ਦੀ ਜ਼ਰੂਰਤ ਹੈ। ਅਫਸੀਆਂ 4:32 ਬਿਆਨ ਕਰਦਾ ਹੈ, “ਅਤੇ ਤੁਸਾਂ ਇੱਕ ਦੂਏ ਉਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ” ਜਾਤੀਵਾਦ ਹੋ ਸੱਕਦਾ ਹੈ ਕਿ ਤੁਹਾਡੀ ਮਾਫੀ ਦੇ ਯੋਗ ਹੀ ਨਾ ਹੋਵੇ, ਪਰ ਅਸੀਂ ਵੀ ਤਾਂ ਪਰਮੇਸ਼ੁਰ ਦੀ ਮਾਫੀ ਦੇ ਯੋਗ ਨਹੀਂ ਸੀ। ਉਹ ਜਿਹੜੇ ਜਾਤੀਵਾਦ, ਪੁਰਵਧਾਰਣਾ, ਅਤੇ ਤਰਫਦਾਰੀ ਦਾ ਅਭਿਆਸ ਕਰਦੇ ਹਨ ਨੂੰ ਮਨ ਫਿਰਾਉਣ ਦੀ ਲੋੜ੍ਹ ਹੈ।“ ਆਪਣੇ ਆਪ ਨੂੰ ਮਰਿਆਂ ਹੋਇਆਂ ਵਿੱਚੋਂ ਜੀ ਉੱਠੇ ਹੋਏ ਜਾਣ ਕੇ ਪਰਮੇਸ਼ੁਰ ਨੂੰ ਸੌਂਪ ਦਿਓ ਅਤੇ ਆਪਣੇ ਅੰਗ ਧਰਮ ਹਥਿਆਰ ਬਣਾ ਕੇ ਪਰਮੇਸ਼ੁਰ ਨੂੰ ਸੌਂਪ ਦਿਓ”(ਰੋਮੀਆਂ 6:13)। ਪ੍ਰਾਰਥਨਾ ਹੈ ਕਿ ਗਲਾਤੀਆਂ 3:28 ਵੀ ਪੂਰੀ ਤਰ੍ਹਾਂ ਮਹਿਸੂਸ ਕਰਨ,“ ਨਾ ਯਹੂਦੀ ਨਾ ਯੂਨਾਨੀ, ਨਾ ਗੁਲਾਮ ਨਾ ਅਜ਼ਾਦ, ਨਾ ਨਰ ਨਾ ਨਾਰੀ ਹੋ ਸੱਕਦਾ ਹੈ ਕਿਉਂ ਜੋ ਤੁਸੀਂ ਸੱਭੇ ਮਸੀਹ ਯਿਸੂ ਵਿੱਚ ਇੱਕੋ ਹੀ ਹੈ।”
English
ਬਾਈਬਲ ਜਾਤੀਵਾਦ, ਪੂਰਵਧਾਰਣਾ ਅਤੇ ਤਰਫ਼ਾਦਾਰੀ ਜੇ ਬਾਰੇ ਵਿੱਚ ਕੀ ਕਹਿੰਦੀ ਹੈ?