ਪ੍ਰਸ਼ਨ
ਕਲੀਸਿਯਾ ਦਾ ਸਵਰਗ ਉੱਠਾਇਆ ਜਾਣਾ ਕੀ ਹੈ?
ਉੱਤਰ
ਸਵਰਗ ਉੱਠਾਇਆ ਜਾਣ ਵਾਲਾ ਅੰਗਰੇਜ਼ੀ ਦਾ ਸ਼ਬਦ “ਰੈਪਚਰ” ਬਾਈਬਲ ਵਿੱਚ ਲਿਖਿਆ ਹੋਇਆ ਨਹੀਂ ਮਿਲਦਾ ਹੈ। ਅੰਗਰੇਜ਼ੀ ਦਾ ਇਹ ਸ਼ਬਦ ਲਤੀਨੀ ਭਾਸ਼ਾ ਤੋਂ ਆਉਂਦਾ ਹੈ ਜਿਸ ਦਾ ਮਤਲਬ “ਉੱਠਾਇਆ ਜਾਣਾ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ, ਜਾਂ ਕਿਸੇ ਤੋਂ ਕੁਝ ਖੋਹ ਲਿਆ ਜਾਣਾ” ਤੋਂ ਹੈ। ਇਹ ਵਿਚਾਰਧਾਰਾ ਕਿ “ਕਿਸੇ ਨੂੰ ਚੁੱਕ ਲਿਆ ਜਾਣਾ” ਜਾਂ ਕਲੀਸਿਯਾ ਦਾ ਸਵਰਗ ਉਠਾ ਲਿਆ ਜਾਣਾ ਪਵਿੱਤਰ ਵਚਨ ਵਿੱਚ ਪੂਰੇ ਸਾਫ਼ ਤਰੀਕੇ ਦੇ ਨਾਲ ਸਿਖਾਇਆ ਗਿਆ ਹੈ।
ਕਲੀਸਿਯਾ ਦਾ ਉੱਠਾਇਆ ਜਾਣਾ ਜਾਂ ਹਵਾ ਵਿੱਚ ਮਿਲਣਾ ਉਹ ਘਟਨਾ ਹੈ ਜਿਸ ਵਿੱਚ ਪਰਮੇਸ਼ੁਰ ਸਾਰੇ ਵਿਸ਼ਵਾਸੀਆਂ ਨੂੰ ਧਰਤੀ ਉੱਤੋਂ “ਖੋਹ ਲਵੇਗਾ” ਤਾਂ ਕਿ ਕਲੇਸ਼ ਦੇ ਸਮੇਂ ਆਪਣੇ ਪਵਿੱਤਰ ਨਿਆਂ ਨੂੰ ਧਰਤੀ ਉੱਤੇ ਉਡੇਲੇ ਜਾਣ ਦੇ ਲਈ ਰਾਹ ਨੂੰ ਬਣਾਵੇ। ਬੱਦਲਾਂ ਵਿੱਚ ਉਠਾਏ ਜਾਣ ਬਾਰੇ ਮੁੱਖ ਤੌਰ ’ਤੇ 1 ਥੱਸਲੁਨੁਕਿਆਂ 4:13-18 ਅਤੇ 1 ਕੁਰਿੰਥੀਆਂ 15:50-54 ਵਿੱਚ ਬਿਆਨ ਕੀਤਾ ਗਿਆ ਹੈ। ਪਰਮੇਸ਼ੁਰ ਸਾਰੇ ਵਿਸ਼ਵਾਸੀਆਂ ਨੂੰ ਜਿਹੜੇ ਮਰ ਚੁੱਕੇ ਹਨ, ਉਨ੍ਹਾਂ ਨੂੰ ਜਿਵਾਲੇਗਾ, ਉਨ੍ਹਾਂ ਨੂੰ ਮਹਿਮਾ ਵਾਲਾ ਸਰੀਰ ਦੇਵੇਗਾ, ਅਤੇ ਉਨ੍ਹਾਂ ਨੂੰ ਉਨ੍ਹਾਂ ਸਾਰਿਆਂ ਵਿਸ਼ਵਾਸੀਆਂ ਦੇ ਨਾਲ ਜਿਹੜੇ ਜੀਉਂਦੇ ਹੋਣਗੇ ਅਤੇ ਉਨ੍ਹਾਂ ਨੂੰ ਵੀ ਉਸ ਵੇਲੇ ਮਹਿਮਾ ਵਾਲੇ ਸਰੀਰ ਨੂੰ ਦੇਣ ਤੋਂ ਬਾਅਦ ਧਰਤੀ ਉੱਤੋਂ ਉਠਾ ਲਵੇਗਾ। “ਇਸ ਲਈ ਜੋ ਪ੍ਰਭੁ ਆਪ ਲਲਕਾਰੇ ਨਾਲ ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰੀ ਨਾਲ ਸੁਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮਰੇ ਹਨ ਉਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜੀਉਂਦੇ ਅਤੇ ਬਾਕੀ ਰਹਿੰਦੇ ਹਾਂ ਉਨ੍ਹਾਂ ਨਾਲ ਹੀ ਹਵਾ ਵਿੱਚ ਪ੍ਰਭੁ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉੱਠਾਏ ਜਾਵਾਂਗੇ ਅਤੇ ਇਸ ਤਰ੍ਹਾਂ ਅਸੀਂ ਪ੍ਰਭੁ ਦੇ ਸੰਗ ਰਹਾਂਗੇ ” (1 ਥੱਸਲੁਨੀਕੀਆਂ 4:16-17)।
ਕਲੀਸਿਯਾ ਦਾ ਸਵਰਗ ਉਠਾਇਆ ਜਾਣਾ ਪਲ ਭਰ ਵਿੱਚ ਸਾਡੇ ਸਰੀਰਾਂ ਦੀ ਸਦੀਪਕ ਕਾਲ ਦੇ ਲਈ ਹੋਣ ਵਾਲੀ ਤਬਦੀਲੀ ਨੂੰ ਸ਼ਾਮਲ ਕਰਦਾ ਹੈ, “ਹੇ ਪਿਆਰਿਓ, ਅਸੀਂ ਹੁਣ ਪਰਮੇਸ਼ੁਰ ਦੇ ਬਾਲਕ ਹਾਂ ਅਤੇ ਅਜੇ ਇਹ ਪਰਗਟ ਨਹੀਂ ਹੋਇਆ ਭਈ ਅਸੀਂ ਕੁਝ ਹੋਵਾਂਗੇ ਅਸੀਂ ਇਹ ਜਾਣਦੇ ਹਾਂ ਭਈ ਜਦ ਉਹ ਪਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂ ਜੋ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ” (1 ਯੂਹੰਨਾ 3:2)। ਕਲੀਸਿਯਾ ਦਾ ਉੱਪਰ ਉੱਠਾਇਆ ਜਾਣ ਦੇ ਸਮੇਂ, ਪ੍ਰਭੁ “ਬੱਦਲਾਂ ਉੱਤੇ”, “ਹਵਾ ਵਿੱਚ” ਸਾਡੇ ਨਾਲ ਮੁਲਾਕਾਤ ਕਰਨ ਆਉਂਦਾ ਹੈ, (1 ਥੱਸਲੁਨੀਕਿਆਂ 4:17)। ਦੂਜੀ ਆਮਦ ਦੇ ਸਮੇਂ, ਪ੍ਰਭੁ ਧਰਤੀ ਉੱਤੇ ਜੈਤੂਨ ਉੱਤੇ ਇੱਕ ਪਹਾੜ ਉੱਤੋਂ ਉਤਰਦਾ ਹੈ, ਜਿਸ ਦੇ ਸਿੱਟੇ ਵਜੋਂ ਪਰਮੇਸ਼ੁਰ ਦੇ ਦੁਸ਼ਮਣਾਂ ਦੀ ਹਾਰ ਪਿੱਛੋ ਇੱਕ ਬਹੁਤ ਵੱਡਾ ਭੂਚਾਲ ਆਉਂਦਾ ਹੈ (ਜ਼ਕਰਯਾਹ 14:3-4)।
ਕਲੀਸਿਯਾ ਦੇ ਸਵਰਗ ਉਠਾਏ ਜਾਣ ਧਰਮ ਸਿਧਾਂਤ ਪੁਰਾਣੇ ਨੇਮ ਵਿੱਚ ਨਹੀਂ ਸਿਖਾਇਆ ਗਿਆ ਸੀ, ਇਸੇ ਕਰਕੇ ਪੌਲੁਸ ਇਸ ਨੂੰ ਇੱਕ ਰਹੱਸ ਕਹਿੰਦਾ ਹੈ ਜਿਹੜਾ ਕਿ ਹੁਣ ਪ੍ਰਗਟ ਹੋਇਆ ਹੈ; “ਵੇਖੋ ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ ਜੋ ਅਸੀਂ ਸੱਭੇ ਨਹੀਂ ਸੌਵਾਂਗੇ ਪਰ ਸੱਭੇ ਛਿੰਨ ਭਰ ਵਿੱਚ ਅੱਖ ਦੀ ਚਮਕ ਵਿੱਚ ਛੇਕੜਲੀ ਤੁਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰੀ ਫੂਕੀ ਜਾਵੇਗੀ ਅਤੇ ਮੁਰਦੇ ਅਮਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ” ( 1 ਕੁਰਿੰਥੀਆਂ 15:51:52)।
ਕਲੀਸਿਯਾ ਦਾ ਉੱਪਰ ਉਠਾਇਆ ਜਾਣਾ ਇੱਕ ਮਹਿਮਾ ਵਾਲੀ ਘਟਨਾ ਹੈ ਜਿਸ ਦੇ ਵਾਪਰਨ ਦੀ ਸਾਨੂੰ ਬੜ੍ਹੀ ਉਤਸੁਕਤਾ ਹੋਣੀ ਚਾਹੀਦੀ ਹੈ। ਅਸੀਂ ਅੰਤ ਵਿੱਚ ਪਾਪ ਤੋਂ ਅਜ਼ਾਦ ਹੋ ਜਾਵਾਂਗੇ। ਅਸੀਂ ਹਮੇਸ਼ਾਂ ਦੇ ਲਈ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਹੋਵਾਂਗੇ। ਕਲੀਸਿਯਾ ਦੇ ਉੱਪਰ ਉਠਾਏ ਜਾਣ ਦੇ ਮਤਲਬ ਅਤੇ ਹੱਦ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਹਨ। ਇਹ ਪਰਮੇਸ਼ੁਰ ਦਾ ਇਰਾਦਾ ਨਹੀਂ ਹੈ। ਬਲਕਿ, ਕਲੀਸਿਯਾ ਦੇ ਉੱਪਰ ਉਠਾਏ ਜਾਣ ਦੇ ਬਾਰੇ ਵਿੱਚ, ਪਰਮੇਸ਼ੁਰ ਸਾਡੇ ਕੋਲੋਂ ਇਹ ਚਾਹੁੰਦਾ ਹੈ ਕਿ ਅਸੀਂ “ਇਨ੍ਹਾਂ ਗੱਲਾਂ ਨਾਲ ਇੱਕ ਦੂਜੇ ਨੂੰ ਸ਼ਾਂਤੀ ਦਿਆ ਕਰੀਏ” ( 1 ਥੱਸਲੁਨਿਕਿਆਂ 4:18)।
English
ਕਲੀਸਿਯਾ ਦਾ ਸਵਰਗ ਉੱਠਾਇਆ ਜਾਣਾ ਕੀ ਹੈ?