ਪ੍ਰਸ਼ਨ
ਕਲੇਸ਼ ਦੇ ਸੰਬੰਧ ਵਿੱਚ ਕਲੀਸਿਯਾ ਦਾ ਉਠਾਇਆ ਜਾਣਾ ਕਦੋਂ ਵਾਪਰੇਗਾ?
ਉੱਤਰ
ਅੱਜ ਕਲੀਸਿਯਾ ਵਿੱਚ ਕਲੇਸ਼ ਦੇ ਸੰਬੰਧ ਵਿੱਚ ਕਲੀਸੀਯਾ ਦਾ ਬੱਦਲਾਂ ਵਿੱਚ ਉਠਾਏ ਜਾਣ ਦਾ ਸਮਾਂ ਸਭ ਤੋਂ ਜ਼ਿਆਦਾ ਦਲੀਲਾਂ ਵਿੱਚੋਂ ਇੱਕ ਦਲੀਲ ਦਾ ਵਿਸ਼ਾ ਹੈ। ਤਿੰਨ ਮੁੱਖ ਵਿਚਾਰ ਹਨ, ਪੂਰਵ-ਕਲੇਸ਼ ਦਾ ਵਿਚਾਰ, (ਜਿਸ ਦੇ ਮੁਤਾਬਿਕ ਕਲੀਸਿਯਾ ਦਾ ਉੱਪਰ ਚੁੱਕਿਆ ਜਾਣਾ ਵਾਪਰਦਾ ਹੈ), ਮੱਧ ਕਲੇਸ਼ ਦੇ ਵਿਚਾਰ), ਪੂਰਵ ਕਲੇਸ਼ ਦਾ ਵਿਚਾਰ (ਜਿਸ ਦੇ ਮੁਤਾਬਿਕ ਕਲੀਸਿਯਾ ਦੇ ਉੱਪਰ ਚੁੱਕਿਆ ਜਾਣਾ ਕਲੇਸ਼ ਤੋਂ ਬਾਅਦ ਵਾਪਰਦਾ ਹੈ)। ਇੱਕ ਚੌਥਾ ਵੀ ਹੈ, ਜਿਸ ਨੂੰ ਆਮ ਤੌਰ ’ਤੇ ਪੂਰਵ-ਗੁੱਸੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਹ ਅੱਧ ਵਿਚਕਾਰ ਵਿੱਚ ਥੋੜ੍ਹੀ ਤਬਦੀਲੀ ਦੇ ਨਾਲ ਹੈ।
ਪਹਿਲੇ ਕਲੇਸ਼ ਦੇ ਮਕਸਦ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੈ। ਦਾਨੀਏਲ 9:27 ਦੇ ਮੁਤਾਬਿਕ ਅਜੇ ਵੀ ਸੱਤਰਵੇਂ “ਸੱਤ” (ਸੱਤਾਂ ਸਾਲਾਂ ਦਾ ਆਉਣਾ ਬਾਕੀ ਹੈ)। ਦਾਨੀਏਲ ਦੀ ਸੱਤਰ ਸੱਤ ਦੀ ਸਾਰੀ ਭਵਿੱਖਬਾਣੀ ਦਾ (ਦਾਨੀਏਲ 9:20-27) ਇਸਰਾਏਲ ਦੇਸ਼ ਨਾਲ ਸੰਬੰਧ ਹੈ। ਇਹ ਉਹ ਸਮਾਂਹੈ ਜਦੋਂ ਪਰਮੇਸ਼ੁਰ ਆਪਣੇ ਧਿਆਨ ਨੂੰ ਖਾਸ ਕਰਕੇ ਇਸਰਾਏਲ ਉੱਤੇ ਲਗਾਉਂਦਾ ਹੈ। ਸੱਤਰਵਾਂ ਸੱਤ, ਕਲੇਸ਼, ਇਹੋ ਜਿਹਾ ਸਮਾਂ ਵੀ ਹੈ ਜਦੋਂ ਪਰਮੇਸ਼ੁਰ ਮੁੱਖ ਤੌਰ ’ਤੇ ਇਸਰਾਏਲ ਉੱਤੇ ਹੀ ਕੰਮ ਕਰੇਗਾ, ਜਦੋਂ ਕਿ ਇਹ ਜ਼ਰੂਰੀ ਤੌਰ ’ਤੇ ਅਜਿਹਾ ਇਸ਼ਾਰਾ ਨਹੀਂ ਦਿੰਦਾ ਹੈ ਕਿ ਕਲੀਸਿਯਾ ਵੀ ਹਾਜ਼ਰ ਨਹੀਂ ਹੋ ਸੱਕਦੀ ਹੈ, ਪਰ ਇਹ ਗੱਲ ਇਸ ਪ੍ਰਸ਼ਨ ਨੂੰ ਜ਼ਰੂਰ ਸਾਹਮਣੇ ਲਿਆਉਂਦੀ ਹੈ ਕਿ ਕਿਉਂ ਕਲੀਸਿਯਾ ਨੂੰ ਉਸ ਸਮੇਂ ਅੱਧ ਵਿਚਕਾਰ ਇਸ ਧਰਤੀ ਉੱਤੇ ਹੋਣਾ ਜ਼ਰੂਰੀ ਹੈ।
ਕਲੀਸਿਯਾ ਦਾ ਬੱਦਲਾਂ ਉੱਤੇ ਚੁੱਕੇ ਜਾਣ ਦੇ ਸੰਬੰਧ ਵਿੱਚ ਪਵਿੱਤਰ ਵਚਨ 1 ਥੱਸਲੁਨੁਕੀਆਂ 4:13-18 ਦੱਸਦਾ ਹੈ। ਇਹ ਕਹਿੰਦਾ ਹੈ ਕਿ ਸਾਰੇ ਜੀਉਂਦੇ ਵਿਸ਼ਵਾਸੀ ਉਨ੍ਹਾਂ ਸਾਰੇ ਵਾਸ਼ਵਾਸੀਆਂ ਦੇ ਨਾਲ ਜੋ ਮਰ ਗਏ ਹਨ ਯਿਸੂ ਮਸੀਹ ਨੂੰ ਹਵਾ ਵਿੱਚ ਮਿਲਣਗੇ ਅਤੇ ਹਮੇਸ਼ਾਂ ਉਸ ਦੇ ਨਾਲ ਰਹਿਣਗੇ। ਕਲੀਸਿਯਾ ਦਾ ਉੱਪਰ ਚੁੱਕਿਆ ਜਾਣਾ ਪਰਮੇਸ਼ੁਰ ਦਾ ਆਪਣੇ ਲੋਕਾਂ ਨੂੰ ਧਰਤੀ ਤੋਂ ਕੱਢਣਾ। ਪੌਲੁਸ (1 ਥੱਸਲੁਨੁਕੀਆਂ 5:9 ਵਿੱਚ ਆਖਦਾ ਹੈ, “ਕਿਉਂਕਿ ਪਰਮੇਸ਼ੁਰ ਸਾਨੂੰ ਕਰੋਧ ਦੇ ਲਈ ਨਹੀਂ, ਪਰ ਇਸ ਲਈ ਠਹਿਰਾਇਆ ਹੈ ਕਿ ਅਸੀਂ ਆਪਣੇ ਪ੍ਰਭੁ ਦੇ ਰਾਹੀਂ ਮੁਕਤੀ ਪ੍ਰਾਪਤ ਕਰੀਏ।” ਪ੍ਰਕਾਸ਼ ਦੇ ਪੋਥੀ ਜਿਹੜੀ ਮੁੱਖ ਤੌਰ ’ਤੇ ਕਲੇਸ਼ ਦੇ ਸਮੇਂ ਦੇ ਬਾਰੇ ਦੱਸਦੀ ਹੈ, ਭਵਿੱਖਬਾਣੀ ਦਾ ਇੱਕ ਅਜਿਹਾ ਵਚਨ ਹੈ ਕਿ ਕਿਸ ਤਰ੍ਹਾਂ ਪਰਮੇਸ਼ੁਰ ਕਲੇਸ਼ ਵਿੱਚ ਆਪਣੇ ਗੁੱਸੇ ਨੂੰ ਧਰਤੀ ਉੱਤੇ ਉੰਡੇਲੇਗਾ। ਪਰਮੇਸ਼ੁਰ ਨੇ ਵਿਸ਼ਵਾਸੀਆਂ ਨਾਲ ਇਹ ਵਾਅਦਾ ਕੀਤਾ ਹੈ ਕਿ ਉਹ ਗੁੱਸੇ ਤੋਂ ਬੱਚ ਜਾਣਗੇ ਅਤੇ ਫਿਰ ਦੁਬਾਰਾ ਉਨ੍ਹਾਂ ਨੂੰ ਗੁੱਸੇ ਨੂੰ ਝੱਲਣ ਦੇ ਲਈ ਧਰਤੀ ਉੱਤੇ ਛੱਡ ਦੇਣਾ ਪਰਸਪਰ ਵਿਰੋਧੀ ਲੱਗਦਾ ਹੈ। ਇਹ ਸੱਚ ਹੈ ਕਿ ਪਰਮੇਸ਼ੁਰ ਮਸੀਹੀਆਂ ਨੂੰ ਗੁੱਸੇ ਤੋਂ ਬਚਾਉਣ ਦਾ ਵਾਅਦਾ ਉਨ੍ਹਾਂ ਨੂੰ ਧਰਤੀ ਤੋਂ ਕੱਢ ਲੈਣ ਤੋਂ ਤੁਰੰਤ ਬਾਅਦ ਕਰਦਾ ਹੈ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਨਾਲ-ਨਾਲ ਜੋੜਦਾ ਹੋਇਆ ਲੱਗਦਾ ਹੈ।
ਸਵਰਗ ਉਠਾਏ ਜਾਣ ਦੇ ਵਿਖੇ ਇੱਕ ਹੋਰ ਜ਼ਰੂਰੀ ਵਚਨ ਪ੍ਰਕਾਸ਼ ਦੀ ਪੋਥੀ 3:10 ਵਿੱਚ ਹੈ, ਜਿਸ ਵਿੱਚ ਮਸੀਹੀ ਵਿਸ਼ਵਾਸੀਆਂ ਨੂੰ “ਪਰਿਖਿਆ ਦੀ ਉਸ ਘੜੀ” ਤੋਂ ਜੋ ਇਸ ਧਰਤੀ ਉੱਤੇ ਆਉਣ ਵਾਲੀ ਹੈ, ਬਚਾਉਣ ਦਾ ਵਾਅਦਾ ਕਰਦਾ ਹੈ। ਇਸ ਦੇ ਦੋ ਮਤਲਬ ਹੋ ਸੱਕਦੇ ਹਨ। ਜਾਂ ਤਾ ਮਸੀਹੀ ਵਿਸ਼ਵਾਸੀਆਂ ਨੂੰ ਪਰਖ ਦੇ ਸਮੇਂ ਸੁਰੱਖਿਅਤ ਰੱਖੇਗਾ ਜਾਂ ਮਸੀਹੀ ਵਿਸ਼ਵਾਸੀਆਂ ਨੂੰ ਅਜਮਾਇਸ਼ਾਂ ਵਿੱਚੋਂ ਕੱਢ ਲਵੇਗਾ। ਦੋਵੇਂ ਯੂਨਾਨੀ ਭਾਸ਼ਾਂ ਤੋ ਤਜੁਰਬਾ ਕੀਤੇ ਗਏ ਸਹੀ ਮਤਲਬ ਹਨ। ਫਿਰ ਵੀ, ਇਹ ਪਹਿਚਾਣਨਾ ਜ਼ਰੂਰੀ ਹੈ ਕਿ ਵਿਸ਼ਵਾਸੀਆਂ ਨੂੰ ਕਿਸ ਤੋਂ ਸੁਰੱਖਿਅਤ ਰੱਖਣ ਦਾ ਵਾਅਦਾ ਕੀਤਾ ਗਿਆ। ਇਹ ਸਿਰਫ਼ ਪਰਖ ਹੀ ਨਹੀਂ, ਪਰ ਪਰਖ ਦੀ “ਘੜੀ” ਹੈ। ਮਸੀਹੀ ਵਿਸ਼ਵਾਸੀਆਂ ਨੂੰ ਉਸ ਸਮੇਂ ਤੋਂ ਹੀ ਬਚਾਉਣ ਦਾ ਵਾਅਦਾ ਕਰ ਰਿਹਾ ਹੈ ਜਿਸ ਵਿੱਚ ਅਜ਼ਮਾਇਸ਼ਾਂ ਹਨ, ਭਾਵ ਕਲੇਸ਼ ਵਿੱਚ। ਕਲੇਸ਼ ਦੇ ਸਮੇਂ ਦਾ ਮਕਸਦ, ਸਵਰਗ ਉੱਪਰ ਚੁੱਕੇ ਜਾਣ ਦਾ ਮਕਸਦ। 1 ਥੱਸਲੁਨੁਕੀਆਂ 5:9 ਦਾ ਅਰਥ ਅਤੇ ਪ੍ਰਕਾਸ਼ ਦੀ ਪੋਥੀ 3:10 ਦਾ ਵਰਣਨ ਸਾਰੇ ਪੂਰਨ-ਕਲੇਸ਼ ਦੇ ਵਿਚਾਰ ਸਾਫ਼ ਬਿਆਨ ਕਰਦੇ ਹਨ। ਜੇ ਬਾਈਬਲ ਦੀ ਸ਼ਾਬਦਿਕ ਅਤੇ ਪਰਸਪਰ ਰੂਪ ਨਾਲ ਵਿਆਖਿਆ ਕੀਤੀ ਜਾਵੇ, ਤਾਂ ਪੂਰਬ-ਕਲੇਸ਼ ਦੇ ਸਮੇਂ ਦਾ ਵਿਚਾਰ ਸਭ ਤੋਂ ਜ਼ਿਆਦਾ ਬਾਈਬਲ ਦੇ ਸੰਬੰਧ ਦਾ ਵਰਣਨ ਹੈ।
English
ਕਲੇਸ਼ ਦੇ ਸੰਬੰਧ ਵਿੱਚ ਕਲੀਸਿਯਾ ਦਾ ਉਠਾਇਆ ਜਾਣਾ ਕਦੋਂ ਵਾਪਰੇਗਾ?