settings icon
share icon
ਪ੍ਰਸ਼ਨ

ਕੀ ਯਿਸੂ ਮਸੀਹ ਦਾ ਜੀ ਉੱਠਣਾ ਸੱਚ ਹੈ?

ਉੱਤਰ


ਪਵਿੱਤਰ ਵਚਨ ਨਤੀਜੇ ਵਜੋਂ ਸਬੂਤ ਨਾਲ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਸੱਚ ਮੁੱਚ ਮੁਰਦਿਆਂ ਵਿੱਚੋਂ ਜੀ ਉੱਠਿਆ। ਯਿਸੂ ਮਸੀਹ ਦਾ ਜਾ ਉੱਠਣਾ ਮੱਤੀ 28:1-20; ਮਰਕੁਸ 16:1-20; ਲੂਕਾ 24:1-53; ਅਤੇ ਯੂਹੰਨਾ 20:1-21:25 ਵਿੱਚ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੀ ਉੱਠਿਆ ਹੋਇਆ ਮਸੀਹ ਰਸੂਲਾਂ ਦੀ ਕਿਤਾਬ ਵਿੱਚ ਵੀ ਪ੍ਰਗਟ ਹੋਇਆ ਹੈ (ਰਸੂਲਾਂ ਦੇ ਕੰਮ 1:1-11)। ਮਸੀਹ ਦੇ ਜੀ ਉੱਠਣ ਲਈ ਤੁਸੀਂ ਇਨ੍ਹਾਂ ਵਚਨਾਂ ਤੋਂ ਬਹੁਤ ਸਾਰੇ “ਸਬੂਤਾਂ” ਨੂੰ ਇਕੱਠੀ ਕਰ ਸੱਕਦੇ ਹੋ। ਪਹਿਲਾ ਚੇਲਿਆਂ ਵਿੱਚ ਜ਼ਿੰਦਾ ਦਿਲੀ ਭਾਵ ਉਤੇਜਨਾ ਦੀ ਤਬਦੀਲੀ ਦਾ ਆਉਣਾ। ਉਹ ਡਰੇ ਅਤੇ ਲੁਕੇ ਹੋਏ ਮਨੁੱਖਾਂ ਦੀ ਮੰਡਲੀ ਵਿੱਚੋਂ, ਤਾਕਤਵਰ ਅਤੇ ਦਲੇਰ ਗਵਾਹ ਬਣ ਕੇ ਸੰਸਾਰ ਭਰ ਵਿੱਚ ਖੁਸ਼ ਖਬਰੀ ਦਾ ਪ੍ਰਚਾਰ ਕਰਨ ਲੱਗ ਪਏ। ਇਸ ਜ਼ਿੰਦਾ ਦਿਲੀ ਤਬਦੀਲੀ ਦਾ ਬਿਆਨ ਕਿਸ ਤਰਾਂ ਕੀਤਾ ਜਾ ਸੱਕਦਾ ਹੈ ਸਿਰਫ ਇਹੋ ਕਿ ਉਨ੍ਹਾਂ ਉੱਤੇ ਜੀ ਉੱਠਿਆ ਮਸੀਹ ਪ੍ਰਗਟ ਹੋਇਆ ਸੀ?

ਦੂਸਰਾ ਸਬੂਤ ਪੌਲੁਸ ਰਸੂਲ ਦੇ ਜੀਵਨ ਦਾ ਹੈ। ਕਿਸ ਚੀਜ਼ ਨੇ ਇੱਕ ਕਲੀਸੀਆ ਨੂੰ ਸਤਾਉਣ ਵਾਲੇ ਤੋਂ ਇੱਕ ਰਸੂਲ ਦੇ ਰੂਪ ਵਿੱਚ ਬਦਲ ਦਿੱਤਾ? ਇਹ ਉਸ ਵੇਲੇ ਹੋਇਆ ਜਦੋਂ ਜੀ ਉੱਠਿਆ ਮਸੀਹ ਦਮਿਸ਼ਕ ਦੇ ਰਸਤੇ ’ਚ ਉਸ ਉੱਤੇ ਪ੍ਰਗਟ ਹੋਇਆ (ਰਸੂਲਾਂ ਦੇ ਕੰਮ 9:1-6)। ਇੱਕ ਤੀਸਰਾ ਭਰੋਸੰਯੋਗ ਸਬੂਤ ਖਾਲੀ ਕਬਰ ਹੈ। ਮਸੀਹ ਨਾ ਜੀ ਉੱਠਿਆ ਸੀ ਤਾਂ ਫਿਰ ਉਸ ਦਾ ਸਰੀਰ ਕਿੱਥੇ ਹੈ? ਚੇਲਿਆਂ ਅਤੇ ਹੋਰਨਾਂ ਨੇ ਖਾਲੀ ਕਬਰ ਨੂੰ ਦੇਖਿਆ ਜਿੱਥੇ ਉਸ ਨੂੰ ਦਫ਼ਨਾਇਆ ਗਿਆ ਸੀ। ਜਦ ਉਹ ਵਾਪਸ ਪਰਤੇ, ਉਸ ਦਾ ਮੁਰਦਾ ਸਰੀਰ ਉੱਥੇ ਨਹੀਂ ਸੀ। ਦੂਤਾਂ ਨੇ ਘੋਸ਼ਣਾ ਕੀਤੀ ਕਿ ਉਹ ਮੁਰਦਿਆਂ ਵਿੱਚੋਂ ਜਿਵੇਂ ਉਸ ਨੇ ਵਾਅਦਾ ਕੀਤਾ ਸੀ ਜੀ ਉੱਠਿਆ ਹੈ (ਮੱਤੀ 28:5-7)। ਚੌਥਾ, ਹੋਰ ਸਬੂਤ ਉਸ ਦੇ ਜੀ ਉੱਠਣ ਦਾ ਇਹ ਹੈ ਕਿ ਉਹ ਬਹੁਤ ਸਾਰੇ ਲੋਕਾਂ ਉੱਤੇ ਪ੍ਰਗਟ ਹੋਇਆ (ਮੱਤੀ 28:5,9,16-17; ਮਰਕੁਸ 16:9; ਲੂਕਾ 24:13-35; ਯੂਹੰਨਾ 20:19, 24, 26-29, 21:1-14; ਰਸੂਲਾਂ ਦੇ ਕੰਮ 1:6-8; 1 ਕੁਰਿੰਥੀਆਂ 15:5-7)।

ਅਗਲਾ ਸਬੂਤ ਮਸੀਹ ਦੇ ਜੀ ਉੱਠਣ ਦਾ ਇਹ ਹੈ ਕਿ ਚੇਲਿਆਂ ਨੇ ਮਸੀਹ ਦੇ ਜੀ ਉੱਠਣ ਨੂੰ ਬਹੁਤ ਮਹੱਤਵ ਦਿੱਤਾ ਹੈ। ਮਸੀਹ ਦੇ ਜੀ ਉੱਠਣ ਦਾ ਮੁੱਖ ਵਚਨ 1 ਕੁਰਿੰਥੀਆਂ 15 ਹੈ। ਇਸ ਅਧਿਆਏ ਵਿੱਚ, ਪੌਲੁਸ ਰਸੂਲ ਵਿਆਖਿਆ ਕਰਦਾ ਹੈ ਕਿਉਂ ਮਸੀਹ ਦੇ ਜੀ ਉੱਠਂਣ ਉੱਤੇ ਵਿਸ਼ਵਾਸ ਕਰਨਾ ਅਤੇ ਇਸ ਨੂੰ ਜਿਆਦਾ ਗਹਿਰਾਈ ਨਾਲ ਸਮਝਣਾ ਹੈ। ਫਿਰ ਜੀ ਉੱਠਣਾ ਹੇਠ ਲਿਖੇ ਕਾਰਨਾਂ ਲਈ ਬਹੁਤ ਜ਼ਰੂਰੀ ਹੈ: 1) ਜੇਕਰ ਮਸੀਹ ਮੁਰਦਿਆਂ ਵਿੱਚੋਂ ਨਾ ਜੀ ਉੱਠਿਆ ਹੁੰਦਾ ਤਾਂ ਵਿਸ਼ਵਾਸੀ ਵੀ ਨਹੀਂ ਜੀ ਉੱਠਣਗੇ (1 ਕੁਰਿੰਥੀਆਂ 15:12-15)। 2) ਜੇਕਰ ਮਸੀਹ ਮੁਰਦਿਆਂ ਵਿੱਚੋਂ ਨਾ ਜੀ ਉੱਠਿਆ ਹੁੰਦਾ ਤਾਂ, ਉਸ ਦੀ ਕੁਰਬਾਨੀ ਪਾਪ ਦੇ ਲਈ ਕਾਫੀ ਨਹੀਂ ਸੀ (1 ਕੁਰਿੰਥੀਆਂ 15:16-19)। ਯਿਸੂ ਦੇ ਜੀ ਉੱਠਣ ਨੇ ਇਹ ਸਾਬਤ ਕੀਤਾ ਕਿ ਉਸ ਦੀ ਮੌਤ ਪਰਮੇਸ਼ੁਰ ਦੁਆਰਾ ਸਾਡੇ ਪਾਪਾਂ ਦੇ ਹਰਜਾਨੇ ਵਜੋਂ ਕਬੂਲ ਕਰ ਲਈ ਗਈ ਹੈ। ਜੇਕਰ ਉਹ ਆਪ ਹੀ ਮਰਿਆ ਹੁੰਦਾ ਅਤੇ ਮਰਿਆ ਰਹਿੰਦਾ, ਤਾਂ ਇਸ ਤੋਂ ਇਹ ਪਤਾ ਚੱਲਣਾ ਸੀ ਕਿ ਉਸਦੀ ਕੁਰਬਾਨੀ ਕਾਫੀ ਨਹੀਂ ਹੈ। ਸਿੱਟੇ ਵਜੋਂ, ਤਾਂ ਵਿਸ਼ਵਾਸੀਆਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਮਾਫੀ ਨਾ ਮਿਲਦੀ, ਅਤੇ ਉਹ ਮਰਨ ਤੋਂ ਬਾਅਦ ਮੁਰਦਾ ਹੀ ਰਹਿੰਦੇ (1 ਕੁਰਿੰਥੀਆਂ 15:16-19)। ਇੱਥੇ ਸਦੀਪਕ ਜੀਵਨ ਵਰਗੀ ਕੋਈ ਚੀਜ਼ ਨਾ ਹੁੰਦੀ (ਯੂਹੰਨਾ 3:16)। “ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆ ਹੋਇਆਂ ਦਾ ਪਹਿਲਾ ਫ਼ਲ ਹੈ” (1 ਕੁਰਿੰਥੀਆਂ 15:20)।

ਅੰਤ ਵਿੱਚ, ਵਚਨ ਸਾਫ਼ ਦੱਸਦਾ ਹੈ ਕਿ ਜਿਹੜੇ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਉਹ ਉਸ ਵਾਂਙੂ ਹੀ ਸਦੀਪਕ ਜੀਉਣ ਦੇ ਲਈ ਉਠਾਏ ਜਾਣਗੇ (1 ਕੁਰਿੰਥੀਆਂ 15:20-23)। ਪਹਿਲਾ ਕੁਰਿੰਥੀਆਂ 15 ਇਹ ਵਰਣਨ ਕਰਦਾ ਹੈ ਕਿ ਕਿਸ ਤਰ੍ਹਾਂ ਯਿਸੂ ਦੀ ਜੀ ਉੱਠਣਾ ਉਸ ਦੀ ਪਾਪ ਉੱਤੇ ਜਿੱਤ ਨੂੰ ਸਾਬਿਤ ਕਰਦਾ ਹੈ ਅਤੇ ਸਾਨੂੰ ਪਾਪ ਉੱਤੇ ਜਿੱਤ ਵਾਲਾ ਜੀਉਣ ਬਿਤਾਉਣ ਲਈ ਸਮਰੱਥ ਮੁਹੱਈਆ ਕਰਦਾ ਹੈ। (1 ਕੁਰਿੰਥੀਆਂ 15:24-34)। ਇਹ ਉਸ ਜੀ ਉੱਠੇ ਹੋਏ ਸਰੀਰ ਜਿਸ ਨੂੰ ਅਸੀਂ ਪ੍ਰਾਪਤ ਕਰਾਂਗੇ, ਦੇ ਮਹਿਮਾ ਵਾਲੇ ਸੁਭਾਅ ਦਾ ਵਰਣਨ ਕਰਦਾ ਹੈ (1 ਕੁਰਿੰਥੀਆਂ 5:35-49)। ਇਹ ਘੋਸ਼ਣਾ ਕਰਦਾ ਹੈ ਕਿ, ਮਸੀਹ ਦੇ ਜੀ ਉੱਠਣ ਦਾ ਨਤੀਜਾ ਸਾਰੇ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਹਨ ਉਨ੍ਹਾਂ ਨੂੰ ਅਖੀਰ ਵਿੱਚ ਮੌਤ ਉੱਤੇ ਜਿੱਤ ਪ੍ਰਾਪਤ ਹੋਵੇਗੀ (1 ਕੁਰਿੰਥੀਆਂ 15:50-58)।

ਮਸੀਹ ਦਾ ਜੀ ਉੱਠਣਾ ਕਿੰਨ੍ਹੀ ਵੱਡੀ ਸੱਚਾਈ ਹੈ! “ਇਸ ਲਈ, ਹੇ ਮੇਰੇ ਭਰਾਵੋ, ਤੁਸੀਂ ਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ” ( 1 ਕੁਰਿੰਥੀਆਂ 15:58)। ਬਾਈਬਲ ਯਿਸੂ ਮਸੀਹ ਦੇ ਫਿਰ ਜੀ ਉੱਠਣ ਨੂੰ ਸਭ ਤੋਂ ਜ਼ਿਆਦਾ ਪੱਕੀ ਸੱਚਿਆਈ ਨਾਲ ਇਹ ਬਿਆਨ ਕਰਦੀ ਹੈ ਕਿ ਇਸ ਨੂੰ 400 ਤੋਂ ਜਿਆਦਾ ਲੋਕਾਂ ਦੁਆਰਾ ਵੇਖਿਆ ਗਿਆ ਸੀ, ਅਤੇ ਇਸ ਤੋਂ ਬਾਅਦ ਯਿਸੂ ਦੇ ਫਿਰ ਜੀ ਉੱਠਣ ਦੇ ਇਤਿਹਾਸਿਕ ਸੱਚ ਦੇ ਉੱਤੇ ਜ਼ਰੂਰੀ ਮਸੀਹੀ ਧਰਮ ਸਿਧਾਂਤ ਨੂੰ ਬਣਾਉਣ ਦੇ ਲਈ ਅੱਗੇ ਵਧਾਇਆ ਗਿਆ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਯਿਸੂ ਮਸੀਹ ਦਾ ਜੀ ਉੱਠਣਾ ਸੱਚ ਹੈ?
© Copyright Got Questions Ministries