settings icon
share icon
ਪ੍ਰਸ਼ਨ

ਮੇਰੇ ਲਈ ਸਹੀ ਧਰਮ ਕਿਹੜਾ ਹੈ?

ਉੱਤਰ


ਫਾਸਟ ਫੂਡ ਭੋਜਨ-ਘਰ ਵਿੱਚ ਸਾਨੂੰ ਬਿਲਕੁਲ ਉਸੇ ਤਰ੍ਹਾਂ ਦਾ ਹੀ ਭੋਜਨ ਮਿਲਦਾ ਹੈ ਜਿਸ ਤਰਾਂ ਦਾ ਅਸੀਂ ਪਸੰਦ ਕਰਦੇ ਹਾਂ, ਜੋ ਸਾਨੂੰ ਲਲਚਾਉਂਦੇ ਹਨ। ਕੁਝ ਕਾੱਫੀ ਜਾਂ ਚਾਹ ਦੇ ਦੁਕਾਨਦਾਰ ਕਾੱਫੀ ਜਾਂ ਚਾਹ ਦੇ ਸੌ ਤੋਂ ਵੱਧ ਸੁਆਦਾਂ ਅਤੇ ਵੱਖਰਾ ਹੋਣ ਦੇ ਬਾਰੇ ਘਮੰਡ ਕਰਦੇ ਹਨ। ਇਥੋਂ ਤੱਕ ਕੇ ਘਰਾਂ ਅਤੇ ਕਾਰਾਂ ਨੂੰ ਖਰੀਦਣ ਦੇ ਸਮੇਂ, ਅਸੀਂ ਕਿਸੇ ਇੱਕ ਨੂੰ ਆਪਣੀ ਇੱਛਾ ਦੇ ਅਨੁਸਾਰ ਸਾਰੇ ਤਰ੍ਹਾਂ ਦੇ ਵਿਕਲਪ ਅਤੇ ਵਿਸ਼ੇਸਤਾਵਾਂ ਦੇ ਨਾਲ ਦੇਖ ਸਕਦੇ ਹਾਂ। ਅਸੀਂ ਅਤੇ ਹੁਣ ਕੇਵਲ ਚਾੱਕਲੇਟ, ਵਨੀਲਾ ਜਾਂ ਸਟ੍ਰਾਬੇਰੀ ਦੇ ਸੰਸਾਰ ਵਿੱਚ ਹੀ ਨਹੀਂ ਰਹਿੰਦੇ ਹਾਂ। ਇੱਥੇ ਚੋਣ ਕਰਨਾ ਹੀ ਉੱਤਮ ਹੈ! ਤੁਸੀਂ ਆਪਣੀ ਖੁਦ ਦੀਆਂ ਮਨੁੱਖੀ ਰੁਚੀਆਂ ਅਤੇ ਜ਼ਰੂਰਤਾਂ ਦੇ ਅਨੁਸਾਰ ਆਪਣੀ ਜ਼ਰੂਰਤ ਦੀ ਕਿਸੇ ਵੀ ਵਸਤੂ ਨੂੰ ਪਾ ਸਕਦੇ ਹੋ।

ਇਸ ਲਈ ਇੱਕ ਇਸ ਤਰ੍ਹਾਂ ਦੇ ਧਰਮ ਦੇ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਜੋ ਤੁਹਾਡੇ ਲਈ ਬਿਲਕੁਲ ਸਹੀ ਹੋਵੇ? ਇੱਕ ਇਸ ਤਰ੍ਹਾਂ ਦੇ ਧਰਮ ਦੇ ਬਾਰੇ ਵਿੱਚ ਕੀ ਵਿਚਾਰ ਹੈ ਜੋ ਦੋਸ਼ਭਾਵਨਾ- ਮੁਕਤ ਹੋਵੇ, ਜੋ ਕਿਸੇ ਵੀ ਗੱਲ ਦੀ ਮੰਗ ਨਾ ਕਰੇ, ਅਤੇ ਹਰ ਇੱਕ ਕਸ਼ਟ ਵਾਲੀ, ਇਹ ਕਰੋ ਅਤੇ ਇਹ ਨਾ ਕਰੋ, ਦੀਆਂ ਆਗਿਆਵਾਂ ਨਾਲ ਭਰੀਆਂ ਨਾ ਹੋਣ? ਉਹ ਉੱਥੇ ਹੈ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਵਰਣਨ ਕੀਤਾ ਹੈ। ਪਰ ਕੀ ਧਰਮ ਕੋਈ ਅਜਿਹੀ ਚੀਜ਼ ਹੈ ਜਿਸ ਨੂੰ ਆਪਣੀ ਮਨ ਪਸੰਦ ਦੀ ਕੁਲਫੀ ਦੇ ਸੁਆਦ ਦੀ ਤਰ੍ਹਾਂ ਚੁਣਿਆ ਜਾ ਸਕਦਾ ਹੈ?

ਸਾਡਾ ਧਿਆਨ ਖਿੱਚਣ ਦੇ ਲਈ ਬਹੁਤ ਸਾਰੀਆਂ ਅਵਾਜ਼ਾਂ ਮੌਜੂਦ ਰਹਿੰਦੀਆਂ ਹਨ, ਇਸ ਲਈ ਫਿਰ ਕਿਉਂ ਉਹਦੇ ਉੱਤੇ ਕੋਈ ਯਿਸੂ ਦੇ ਨਾਮ ਉੱਤੇ ਵਿਚਾਰ ਕਰੇ, ਮੰਨ ਲਓ ਮੁਹੰਮਦ ਜਾਂ ਕਨਫਿਉਸ਼ਿਅਸ, ਬੁੱਧ, ਜਾਂ ਚਾਰਲਸ ਤਾਜੇ ਰਸਲ, ਜਾਂ ਜੋਸਫ ਸਮਿਥ? ਕੁਲ ਮਿਲਾ ਕੇ, ਕੀ ਸਾਰੇ ਰਸਤੇ ਸਵਰਗ ਵੱਲ ਨਹੀਂ ਜਾਂਦੇ ਹਨ? ਕੀ ਸਾਰੇ ਧਰਮ ਮੁੱਖ ਰੂਪ ਵਿੱਚ ਇੱਕ ਹੀ ਨਹੀਂ ਹਨ? ਸੱਚ ਤਾਂ ਇਹ ਹੈ ਕਿ ਸਾਰੇ ਧਰਮ ਸਵਰਗ ਵੱਲ ਲੈ ਕੇ ਨਹੀਂ ਜਾਂਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਸ ਤਰਾਂ ਸਾਰੀਆਂ ਸੜਕਾਂ ਦਿਲੀ ਵੱਲ ਨਹੀਂ ਜਾਂਦੀਆਂ ਹਨ।

ਕੇਵਲ ਯਿਸੂ ਹੀ ਪਰਮੇਸ਼ੁਰ ਦੇ ਅਧਿਕਾਰ ਦੇ ਨਾਲ ਗੱਲ ਕਰਦਾ ਹੈ ਕਿਉਂਕਿ ਕੇਵਲ ਯਿਸੂ ਨੇ ਹੀ ਮੌਤ ਉੱਤੇ ਜਿੱਤ ਪਾਈ ਹੈ। ਮੁਹੰਮਦ, ਕਨਫਿਉਸ਼ਿਅਸ, ਜਾਂ ਹੋਰ ਕਈ ਅੱਜ ਤੱਕ ਆਪਣੀਆਂ ਕਬਰਾਂ ਵਿੱਚ ਦਫ਼ਨ ਹਨ। ਪਰ ਯਿਸੂ, ਆਪਣੇ ਖੁਦ ਦੀ ਤਾਕਤ ਨਾਲ, ਜਾਲਿਮ ਰੋਮੀ ਸਲੀਬ ਦੇ ਉੱਤੇ ਮਰਨ ਦੇ ਠੀਕ ਤਿੰਨ ਦਿਨ ਬਾਅਦ ਕਬਰ ਵਿੱਚੋਂ ਬਾਹਰ ਨਿੱਕਲ ਆਇਆ। ਕੋਈ ਵੀ ਜਿਸ ਦੇ ਕੋਲ ਮੌਤ ਉੱਤੇ ਅਧਿਕਾਰ ਹੋਵੇ ਸਾਡੇ ਧਿਆਨ ਨੂੰ ਖਿੱਚਣ ਦੇ ਯੋਗ ਹੈ। ਮੌਤ ਦੇ ਉੱਤੇ ਤਾਕਤ ਪਾਉਣ ਵਾਲਾ ਕੋਈ ਵੀ ਆਦਮੀ ਸਾਡੇ ਧਿਆਨ ਨੂੰ ਪਾਉਣ ਦਾ ਪਾਤਰ ਹੈ। ਮੌਤ ਦੇ ਉੱਤੇ ਤਾਕਤ ਪਾਉਣ ਵਾਲਾ ਕੋਈ ਵੀ ਆਦਮੀ ਸੁਣੇ ਜਾਣ ਦਾ ਪਾਤਰ ਹੈ।

ਯਿਸੂ ਦੇ ਜੀ ਉਠਣ ਦੇ ਸਮਰਥਣ ਵਾਲੇ ਸਬੂਤ ਉਤੇਜਿਤ ਕਰਨ ਵਾਲਾ ਹੈ। ਪਹਿਲਾ, ਜੀ ਉੱਠੇ ਮਸੀਹ ਦੇ ਪੰਜ ਸੌ ਤੋਂ ਵੱਧ ਗਵਾਹ! ਇਹ ਇੱਕ ਅੱਖੀਂ ਵੇਖੀ ਗਵਾਹੀ ਹੈ। ਪੰਜ ਸੌ ਅਵਾਜਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਇਥੇ ਪਈ ਖਾਲੀ ਕਬਰ ਦਾ ਵੀ ਮਕਸਦ ਹੈ। ਯਿਸੂ ਦੇ ਦੁਸ਼ਮਣ ਬੜੀ ਅਸਾਨੀ ਨਾਲ ਜੀ ਉੱਠਣ ਦੇ ਬਾਰੇ ਵਿੱਚ ਸਾਰੇ ਤਰਾਂ ਦੀਆਂ ਗੱਲ੍ਹਾਂ ਉੱਤੇ ਉਸ ਦਾ ਮੁਰਦਾ ਸਡ਼ ਰਿਹਾ ਸਰੀਰ, ਨੂੰ ਬਿਆਨ ਕਰਕੇ ਰੋਕ ਲਗਾ ਸਕਦੇ ਸੀ, ਪਰ ਉਨ੍ਹਾਂ ਦੇ ਕੋਲ ਉੱਥੇ ਪੇਸ਼ ਕਰਨ ਦੇ ਲਈ ਕੋਈ ਮੁਰਦਾ ਨਹੀਂ ਸੀ! ਖਾਲੀ ਕਬਰ ਸੀ! ਕੀ ਚੇਲਿਆਂ ਨੇ ਉਹਦੇ ਸਰੀਰ ਨੂੰ ਚੁਰਾ ਲਿਆ ਸੀ? ਇਸ ਤਰ੍ਹਾਂ ਨਹੀਂ ਸੀ। ਇਸ ਤਰ੍ਹਾਂ ਦੀ ਸੰਭਾਵਨਾ ਦੀ ਰੋਕਥਾਮ ਦੇ ਲਈ, ਯਿਸੂ ਦੀ ਕਬਰ ਉੱਤੇ ਹਥਿਆਰਾਂ ਨਾਲ ਭਰੇ ਸਿਪਾਹੀਆਂ ਦੁਆਰਾ ਜਬਰਦਸਤ ਤਰੀਕੇ ਨਾਲ ਪਹਿਰਾ ਦਿੱਤਾ ਜਾ ਰਿਹਾ ਸੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦੇ ਨੇੜ੍ਹਲੇ ਸਾਥੀ ਉਸ ਦੇ ਫੜ੍ਹੇ ਜਾਣ ਅਤੇ ਸਲੀਬ ਉੱਤੇ ਚੜਾਏ ਜਾਣ ਤੋਂ ਡਰਦੇ ਮਾਰੇ ਭੱਜ ਗਏ, ਇਹ ਗੱਲ ਮੁਸ਼ਕਿਲ ਜਾਪਦੀ ਹੈ ਕਿ ਡਰੇ ਹੋਏ ਮਛੇਰਿਆਂ ਦਾ ਸਮੂਹ ਸਿੱਖਿਅਤ, ਪੇਸ਼ਾਵਰ ਸਿਪਾਹੀਆਂ ਦੇ ਨਾਲ ਲੋਹਾ ਲੈਣ। ਨਾ ਹੀ ਉਹ ਆਪਣੇ ਜੀਵਨਾਂ ਨੂੰ –ਇੱਕ ਧੋਖੇ ਦੇ ਲਈ ਬਲੀਦਾਨ ਕਰਦੇ ਅਤੇ ਸ਼ਹੀਦ ਹੋ ਜਾਂਦੇ ਜਿਸ ਤਰ੍ਹਾਂ ਕਿ ਉਨ੍ਹਾਂ ਵਿੱਚੋਂ ਕਈਆਂ ਨੇ ਕੀਤਾ। ਅਸਲ ਸਚਾਈ ਤਾਂ ਇਹ ਕਿ ਯਿਸੂ ਦੇ ਜੀ ਉੱਠਣ ਦਾ ਵਰਣਨ ਨਹੀਂ ਕੀਤਾ ਜਾ ਸਕਦਾ!

ਇੱਕ ਵਾਰ ਫਿਰ ਤੋਂ, ਜਿਸ ਕਿਸੇ ਦੇ ਕੋਲ ਵੀ ਮੌਤ ਉੱਤੇ ਅਧਿਕਾਰ ਹੋਵੇਗਾ ਉਹ ਸੁਣਨ ਦਾ ਪਾਤਰ ਹੈ। ਯਿਸੂ ਨੇ ਮੌਤ ਤੇ ਆਪਣੇ ਅਧਿਕਾਰ ਨੂੰ ਦਿਖਾਇਆ, ਇਸ ਲਈ, ਉਹ ਜੋ ਕਹਿੰਦਾ ਹੈ ਉਸ ਨੂੰ ਸਾਨੂੰ ਸੁਣਨ ਦੀ ਲੋੜ ਹੈ। ਯਿਸੂ ਹੀ ਮੁਕਤੀ ਦਾ ਇਕ ਅਸਾਨ ਰਸਤਾ ਹੋਣ ਦੀ ਘੋਸਣਾ ਕਰਦਾ ਹੈ( ਯੂਹੰਨਾ 16:6)। ਉਹ ਕੋਈ ਇੱਕ ਰਸਤਾ ਨਹੀਂ, ਉਹ ਕਈ ਰਸਤਿਆਂ ਵਿੱਚੋਂ ਇੱਕ ਰਸਤਾ ਹੈ। ਯਿਸੂ ਹੀ ਰਸਤਾ ਹੈ।

ਅਤੇ ਇਹੋ ਯਿਸੂ ਮਸੀਹ ਹੀ ਕਹਿੰਦਾ ਹੈ ਕਿ, "ਹੇ ਸਾਰੇ ਮਿਹਨਤ ਕਰਨ ਵਾਲਿਓਂ ਤੇ ਬੋਝ ਦੇ ਹੇਠਾਂ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ" ( ਮੱਤੀ 11:28)। ਇਹ ਇੱਕ ਸਖ਼ਤ ਸੰਸਾਰ ਹੈ ਅਤੇ ਜੀਵਨ ਇਸ ਵਿੱਚ ਮੁਸ਼ਕਿਲ ਹੈ। ਸਾਡੇ ਵਿੱਚੋਂ ਜਿਆਦਾ ਚੰਗੇ ਭਲੇ ਲਹੂਲੁਹਾਨ, ਜਖ਼ਮੀ ਅਤੇ ਸੰਘਰਸ਼ ਭਰੇ ਹਨ। ਅਸੀਂ ਇਸ ਨਾਲ ਸਹਿਮਤ ਹਾਂ? ਇਸ ਲਈ ਤੁਸੀਂ ਕੀ ਚਾਹੁੰਦੇ ਹੋ? ਧਰਮ ਸੁਧਾਰ ਜਾਂ ਧਰਮ? ਇੱਕ ਜਿਉਂਦਾ ਮੁਕਤੀ ਦਾਤਾ ਜਾਂ ਮਰੇ ਹੋਏ "ਨਬੀਆਂ" ਵਿੱਚੋਂ ਇੱਕ ਨੂੰ? ਇੱਕ ਅਰਥ ਪੂਰਨ ਸਬੰਧ ਜਾਂ ਬੇਕਾਰ ਦੀਆਂ ਧਾਰਮਿਕ ਰੀਤਾਂ ? ਯਿਸੂ ਹੀ ਇੱਕ ਚੋਣ ਨਹੀਂ ਹੈ- ਯਿਸੂ ਹੀ ਚੋਣ ਹੈ!

ਜੇ ਤੁਸੀਂ ਮਾਫੀ ਦੀ ਖੋਜ ਵਿੱਚ ਹੋ ਤਾਂ ਯਿਸੂ ਹੀ ਇੱਕ ਸਹੀ "ਧਰਮ" ਹੈ (ਰਸੂਲਾਂ ਦੇ ਕੰਮ 10:43)। ਜੇ ਤੁਸੀਂ ਪਰਮੇਸ਼ੁਰ ਦੇ ਨਾਲ ਸਹੀ ਰਿਸ਼ਤਾ ਚਾਹੁੰਦੇ ਹੋ ਤਾਂ ਯਿਸੂ ਇੱਕ ਸਹੀ "ਧਰਮ"ਹੈ ( ਯੂਹੰਨਾ 10:10)। ਜੇ ਤੁਸੀਂ ਸਵਰਗ ਵਿੱਚ ਸਦੀਪਕ ਕਾਲ ਨਿਵਾਸ ਚਾਹੁੰਦੇ ਹੋ ਤਾਂ ਯਿਸੂ ਹੀ ਇੱਕ ਸਹੀ "ਧਰਮ" ਹੈ( ਯੂਹੰਨਾ 3:16)। ਆਪਣੇ ਮੁਕਤੀ ਦਾਤਾ ਦੇ ਰੂਪ ਵਿੱਚ ਯਿਸੂ ਮਸੀਹ ਵਿੱਚ ਆਪਣਾ ਵਿਸ਼ਵਾਸ ਰੱਖੋ, ਤੁਹਾਨੂੰ ਇਸ ਦਾ ਪਛਤਾਵਾ ਨਹੀਂ ਹੋਵੇਗਾ! ਆਪਣੇ ਪਾਪਾਂ ਦੀ ਮਾਫੀ ਦੇ ਲਈ ਉਸ ਉੱਤੇ ਭਰੋਸਾ ਰੱਖੋ, ਤੁਹਾਨੂੰ ਨਿਰਾਸ਼ਾਂ ਨਹੀਂ ਹੋਵੇਗੀ।

ਜੇ ਤੁਸੀਂ ਪਰਮੇਸ਼ੁਰ ਦੇ ਨਾਲ ਇੱਕ "ਸਹੀ ਰਿਸ਼ਤਾ" ਰੱਖਣਾ ਚਾਹੁੰਦੇ ਹਾਂ, ਤਾਂ ਇੱਥੇ ਇੱਕ ਦਿੱਤੀ ਗਈ ਅਸਾਨ ਪ੍ਰਾਰਥਨਾ ਨੂੰ ਪਰਮੇਸ਼ੁਰ ਅੱਗੇ ਕਰ ਸਕਦੇ ਹੋ। ਇਸ ਪ੍ਰਾਰਥਨਾ ਨੂੰ ਕਰਨਾ ਪਰਮੇਸ਼ੁਰ ਨੂੰ ਇਹ ਕਹਿਣ ਇੱਕ ਤਰੀਕਾ ਹੈ ਕਿ ਤੁਸੀਂ ਆਪਣੀ ਮੁਕਤੀ ਦੇ ਲਈ ਯਿਸੂ ਮਸੀਹ ਦੇ ਉੱਤੇ ਨਿਰਭਰ ਹੋ ਰਹੇ ਹਨ। ਸ਼ਬਦ ਖੁਦ ਤੁਹਾਨੂੰ ਬਚਾ ਨਹੀਂ ਸਕਦੇ ਕੇਵਲ ਯਿਸੂ ਵਿੱਚ ਵਿਸ਼ਵਾਸ ਹੀ ਤੁਹਾਨੂੰ ਮੁਕਤੀ ਦੇ ਸਕਦਾ ਹੈ! "ਹੇ ਪਰਮੇਸ਼ੁਰ, ਮੈਂ ਜਾਣਦਾ ਹਾਂ ਮੈਂ ਤੁਹਾਡੇ ਵਿਰੁੱਧ ਪਾਪ ਕੀਤਾ ਹੈ, ਅਤੇ ਮੈਂ ਸ਼ਜਾ ਪਾਉਣ ਦੇ ਯੋਗ ਹਾਂ। ਪਰ ਯਿਸੂ ਮਸੀਹ ਨੇ ਉਸ ਸਜਾ ਨੂੰ ਚੁੱਕ ਲਿਆ ਜਿਹੜੀ ਮੈਨੂੰ ਮਿਲਣੀ ਚਾਹੀਦੀ ਸੀ ਤਾਂ ਕਿ ਉਸ ਵਿੱਚ ਵਿਸ਼ਵਾਸ ਕਰਨ ਨਾਲ ਮੈਨੂੰ ਮਾਫ਼ੀ ਮਿਲ ਸੱਕੇ। ਮੈਂ ਮੁਕਤੀ ਦੇ ਲਈ ਆਪਣੇ ਵਿਸ਼ਵਾਸ ਨੂੰ ਤੁਹਾਡੇ ਉੱਤੇ ਰੱਖਦਾ ਹਾਂ। ਤੁਹਾਡੀ ਅਚਰਜ ਕਿਰਪਾ ਤੇ ਮਾਫ਼ੀ ਦੇ ਲਈ- ਜੋ ਕਿ ਸਦੀਪਕ ਜੀਉਂਣ ਦਾ ਵਰਦਾਨ ਹੈ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ! ਆਮੀਨ!"

ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਮੇਰੇ ਲਈ ਸਹੀ ਧਰਮ ਕਿਹੜਾ ਹੈ?
© Copyright Got Questions Ministries