ਪ੍ਰਸ਼ਨ
ਯਿਸੂ ਦਾ ਸਾਡੇ ਪਾਪਾਂ ਦੇ ਮਰਨ ਤੋਂ ਪਹਿਲਾਂ ਲੋਕ ਕਿਸ ਤਰ੍ਹਾਂ ਮੁਕਤੀ ਪਾਉਂਦੇ ਸਨ?
ਉੱਤਰ
ਮਨੁੱਖ ਦੇ ਡਿੱਗਣ ਤੋਂ ਹੀ, ਮੁਕਤੀ ਦਾ ਅਧਾਰ ਹਮੇਸ਼ਾਂ ਯਿਸੂ ਮਸੀਹ ਦੀ ਮੌਤ ਬਣਿਆ ਹੈ। ਕੋਈ ਵੀ, ਨਾ ਹੀ ਸਲੀਬ ਤੋਂ ਪਹਿਲਾਂ ਅਤੇ ਨਾ ਹੀ ਸਲੀਬ ਤੋਂ ਲੈ ਕੇ, ਕਦੀ ਵੀ ਇਸ ਦੁਨਿਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਮਹੱਤਵਪੂਰਨ ਘਟਨਾ ਦੇ ਬਗੈਰ ਮੁਕਤੀ ਪਾ ਨਹੀਂ ਸੱਕਦਾ ਹੈ। ਮਸੀਹ ਦਾ ਮੌਤ ਨੇ ਪੁਰਾਣੇ ਨੇਮ ਦੇ ਨਬੀਆਂ ਦੇ ਬੀਤੇ ਹੋਏ ਪਾਪਾਂ ਅਤੇ ਨਵੇਂ ਨੇਮ ਦੇ ਨਬੀਆਂ ਦੇ ਭਵਿੱਖ ਦੇ ਪਾਪਾਂ ਦੀ ਸਜ਼ਾ ਦੇ ਮੁੱਲ ਨੂੰ ਚੁਕਾ ਦਿੱਤਾ ਹੈ।
ਮੁਕਤੀ ਦੇ ਲਈ ਹਮੇਸ਼ਾਂ ਵਿਸ਼ਵਾਸ ਦੀ ਹੀ ਜ਼ਰੂਰਤ ਬਣੀ ਹੋਈ ਹੈ। ਪਰਮੇਸ਼ੁਰ ਹੀ ਮੁਕਤੀ ਦੇ ਲਈ ਇੱਕ ਮਨੁੱਖ ਦੇ ਵਿਸ਼ਵਾਸ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਬੂਰਕਾਰ ਨੇ, “ਧੰਨ ਉਹ ਜਿਹੜੇ ਯਹੋਵਾਹ ਦੀ ਸ਼ਰਨ ਲੈਂਦੇ ਹਨ ” (ਜ਼ਬੂਰਾਂ ਦੀ ਪੋਥੀ 2:12)। ਉਤਪਤ 15:6 ਸਾਨੂੰ ਦੱਸਦੀ ਹੈ ਕਿ ਅਬਰਾਹਾਮ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਅਤੇ ਉਹ ਉਸ ਨੂੰ ਧਾਰਮਿਕਤਾ ਦਾ ਪਰਮੇਸ਼ੁਰ ਵੱਲੋਂ ਨਾਂ ਦੇਣ ਦੇ ਲਈ ਕਾਫੀ ਸੀ (ਨਾਲ ਹੀ ਦੇਖੋ ਰੋਮੀਆਂ 4:3-8)। ਪੁਰਾਣੇ ਨੇਮ ਦੇ ਬਲੀਦਾਨ ਦੇ ਤਰੀਕੇ ਨੇ ਪਾਪ ਨੂੰ ਦੂਰ ਨਹੀ ਕੀਤਾ, ਜਿਵੇਂ ਇਬਰਾਨੀਆਂ 1:1-10 ਸਾਫ਼ ਤੌਰ ਤੇ ਸਿਖਾਉਂਦੀ ਹੈ। ਇਹ ਵੀ ਉਸ ਦਿਨ ਦੇ ਵੱਲ ਇਸ਼ਾਰਾ ਕਰਦੀ ਹੈ ਜਦੋਂ ਪਰਮੇਸ਼ੁਰ ਦਾ ਪੁੱਤ੍ਰ ਪਾਪ ਨਾਲ ਭਰੀ ਹੋਈ ਮਨੁੱਖ ਜਾਤੀ ਦੇ ਲਈ ਆਪਣੇ ਖੂਨ ਨੂੰ ਬਹਾਵੇਗਾ।
ਜੁੱਗਾਂ ਤੋਂ ਜੋ ਕੁਝ ਬਦਲਿਆ ਹੈ ਉਹ ਵਿਸ਼ਵਾਸੀ ਦੇ ਵਿਸ਼ਵਾਸ ਦੀ ਵਿਸ਼ਾ ਵਸਤੂ ਹੈ। ਇਸ ਗੱਲ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ ਜੋ ਉਹ ਇਹ ਹੈ ਕਿ ਪਰਮੇਸ਼ੁਰ ਦੀ ਮੰਗ ਪ੍ਰਕਾਸ਼ਣ ਦੀ ਉਸ ਮਾਤਰਾ ਉੱਤੇ ਅਧਾਰਿਤ ਹੈ ਜਿਸ ਨੂੰ ਉਸ ਨੇ ਹੁਣ ਤੱਕ ਮਨੁੱਖ ਜਾਤੀ ਉੱਤੇ ਪ੍ਰਗਟ ਕੀਤਾ। ਇਹ ਇੱਕ ਅਗਾਂਹ-ਵਧੂ ਪ੍ਰਕਾਸ਼ ਅਖਵਾਉਂਦਾ ਹੈ। ਆਦਮ ਨੇ ਉਤਪਤ 3:15 ਵਿੱਚ ਪਰਮੇਸ਼ੁਰ ਦੁਆਰਾ ਦਿੱਤੇ ਹੋਏ ਵਾਅਦੇ ਉੱਤੇ ਵਿਸ਼ਵਾਸ ਕੀਤਾ ਕਿ ਤੀਵੀਂ ਦੀ ਵੰਸ਼ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕਰੇਗੀ। ਆਦਮ ਨੇ ਉਸ ਉੱਤੇ ਵਿਸ਼ਵਾਸ ਕੀਤਾ, ਇਹ ਉਸ ਨਾਮ ਵਿੱਚ ਪ੍ਰਗਟ ਹੋਇਆ ਜਿਹੜਾ ਉਸ ਨੇ ਹਵਾ ਨੂੰ ਦਿੱਤਾ। ਵਚਨ 20 ਅਤੇ ਪ੍ਰਭੁ ਨੇ ਇੱਕਦਮ ਆਪਣੇ ਕਬੂਲਣ ਦਾ ਇਸ਼ਾਰਾ ਉਨ੍ਹਾਂ ਨੂੰ ਚਮੜੇ ਦੇ ਕੱਪੜਿਆਂ ਨਾਲ ਢੱਕ ਦਿੱਤਾ (ਵਚਨ 21)। ਉਸ ਸਮੇਂ ਤੱਕ ਆਦਮ ਇਨ੍ਹਾਂ ਹੀ ਜਾਣਦਾ ਸੀ, ਪਰ ਉਸ ਨੇ ਉਸ ਉੱਤੇ ਵਿਸ਼ਵਾਸ ਕੀਤਾ।
ਅਬਰਾਹਾਮ ਨੇ ਪਰਮੇਸ਼ੁਰ ਦੇ ਉਨ੍ਹਾਂ ਵਾਅਦਿਆਂ ਉੱਤੇ ਨਵੇਂ ਪ੍ਰਕਾਸ਼ ਦੇ ਅਨੁਸਾਰ ਜਿਹੜੇ ਪਰਮੇਸ਼ੁਰ ਨੇ ਉਤਪਤ 12,15 ਵਿੱਚ ਦਿੱਤੇ ਸਨ ਉਨਾਂ ਉੱਤੇ ਵਿਸ਼ਵਾਸ ਕੀਤਾ। ਮੂਸਾ ਦੇ ਆਉਣ ਤੋਂ ਪਹਿਲਾਂ, ਪਵਿੱਤਰ ਵਚਨ ਦੀ ਕੋਈ ਵੀ ਕਿਤਾਬ ਨਹੀਂ ਲਿਖੀ ਗਈ ਸੀ ਪਰ ਮਨੁੱਖ ਜਾਤੀ ਉਨ੍ਹਾਂ ਸਭਨਾਂ ਦੇ ਲਈ ਜਿੰਮੇਵਾਰ ਸੀ ਜਿਸ ਨੂੰ ਪਰਮੇਸ਼ੁਰ ਨੇ ਪ੍ਰਗਟ ਕੀਤਾ ਸੀ। ਸ਼ੁਰੂ ਤੋਂ ਆਖੀਰ ਤੱਕ ਪੁਰਾਣੇ ਨੇਮ ਤੱਕ ਵਿਸ਼ਵਾਸੀਆਂ ਨੇ ਮੁਕਤੀ ਪਾਈ ਕਿਉਂਕਿ ਉਨ੍ਹਾਂ ਨੇ ਵਿਸ਼ਵਾਸ ਕੀਤਾ ਸੀ ਕਿ ਪਰਮੇਸ਼ੁਰ ਕਿਸੇ ਦਿਨ ਉਨ੍ਹਾਂ ਦੇ ਪਾਪ ਦੀ ਸਮੱਸਿਆ ਦਾ ਹੱਲ ਕਰੇਗਾ। ਅੱਜ ਜਦੋਂ ਅਸੀਂ ਪਿੱਛੇ ਦੇਖਦੇ ਹਾਂ, ਵਿਸ਼ਵਾਸ ਕਰਦੇ ਹੋਏ ਵੇਖਦੇ ਹਾਂ ਕਿ ਉਸ ਨੇ ਪਹਿਲਾਂ ਹੀ ਸਲੀਬ ਉੱਤੇ ਸਾਡੇ ਪਾਪਾਂ ਦਾ ਹੱਲ ਕਰ ਦਿੱਤਾ ਹੈ।
ਮਸੀਹ ਦੇ ਸਮੇਂ, ਸਲੀਬੀ ਮੌਤ ਤੋਂ ਪਹਿਲਾਂ ਅਤੇ ਫਿਰ ਜੀ ਉੱਠਣ ਦੇ ਸਮੇਂ ਦੇ ਵਿਸ਼ਵਾਸੀਆਂ ਬਾਰੇ ਕੀ ਦੱਸਿਆ ਗਿਆ ਹੈ? ਉਹ ਕੀ ਵਿਸ਼ਵਾਸ ਕਰਦੇ ਸੀ? ਕੀ ਉਨ੍ਹਾਂ ਨੇ ਮਸੀਹ ਦੇ ਦੁਆਰਾ ਉਹਨਾਂ ਦੇ ਪਾਪਾਂ ਦੇ ਲਈ ਸਲੀਬ ਉੱਤੇ ਮਰਨ ਦੀ ਪੂਰੀ ਤਸਵੀਰ ਨੂੰ ਸਮਝਿਆ ਸੀ। ਆਪਣੀ ਸੇਵਕਾਈ ਦੇ ਅੰਤ ਵਿੱਚ, “ਤਦ ਪਤਰਸ ਉਹ ਨੂੰ ਇੱਕ ਪਾਸੇ ਕਰਕੇ ਝਿੜਕਣ ਲੱਗਾ ਅਤੇ ਉਹ ਨੂੰ ਕਿਹਾ, ਪ੍ਰਭੁ ਜੀ, ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!” (ਮੱਤੀ 16:21-22)। ਇਸ ਸੰਦੇਸ਼ ਵੱਲ ਚੇਲਿਆ ਦਾ ਕੀ ਜਵਾਬ ਹੈ? ਇਸ ਉੱਤੇ ਪਤਰਸ ਲੈ ਜਾ ਕੇ ਝਿੜਕਣ ਲੱਗਾ, ਹੇ ਪ੍ਰਭੁ ਪਰਮੇਸ਼ੁਰ ਇਸ ਤਰ੍ਹਾਂ ਨਾ ਕਰੇ। “ਤੇਰੇ ਨਾਲ ਇਸ ਤਰ੍ਹਾਂ ਕਦੀ ਨਾ ਹੋਵੇਗਾ!” ਪਤਰਸ ਅਤੇ ਹੋਰ ਚੇਲੇ ਸੱਚਾਈ ਨੂੰ ਨਹੀਂ ਜਾਣਦੇ ਸਨ, ਫਿਰ ਵੀ ਉਹ ਬੱਚ ਗਏ ਕਿਉਂਕਿ ਉਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ ਉਨ੍ਹਾਂ ਦੇ ਪਾਪਾਂ ਦੀ ਸਮੱਸਿਆ ਦਾ ਹੱਲ ਕਰ ਦੇਵੇਗਾ। ਆਦਮ, ਅਬਰਾਹਾਮ, ਮੂਸਾ ਜਾਂ ਦਾਊਦ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਦੀ ਤੁਲਨਾ ਵਿੱਚ ਉਹ ਬਹੁਤ ਜ਼ਿਆਦਾ ਅਸਲੀਅਤ ਨਹੀਂ ਜਾਣਦੇ ਸੀ ਕਿ ਉਹ ਇਸ ਤਰ੍ਹਾਂ ਕਿਵੇਂ ਕਰੇਗਾ, ਪਰ ਉਨ੍ਹਾਂ ਨੇ ਵਿਸ਼ਵਾਸ ਕੀਤਾ।
ਅੱਜ, ਸਾਡੇ ਕੋਲ ਮਸੀਹ ਦੇ ਫਿਰ ਜੀ ਉੱਠਣ ਤੋਂ ਪਹਿਲਾਂ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਪਰਮੇਸ਼ੁਰ ਦਾ ਜ਼ਿਆਦਾ ਪ੍ਰਕਾਸ ਹੈ ਅਸੀਂ ਪੂਰੀ ਤਸਵੀਰ ਨੂੰ ਜਾਣਦੇ ਹਾਂ। “ਪਰਮੇਸ਼ੁਰ ਨੇ ਜਿਨ ਪਿਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਦੇ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ ਸੀ, ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤ੍ਰ ਦੇ ਰਾਹੀਂ ਗੱਲ ਕੀਤੀ ਜਿਹ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ ਅਤੇ ਓਸੇ ਦੇ ਵਸੀਲੇ ਜਹਾਨ ਵੀ ਰਚੇ” ( ਇਬਰਾਨੀਆਂ 1:1-2)। ਸਾਡੀ ਮੁਕਤੀ ਹੁਣ ਵੀ ਮਸੀਹ ਦੀ ਮੌਤ ਉੱਤੇ ਅਧਾਰਿਤ ਹੈ, ਸਾਡਾ ਵਿਸ਼ਵਾਸ ਹੁਣ ਵੀ ਮੁਕਤੀ ਦੇ ਲਈ ਜਾਰੀ ਹੈ, ਅਗਰ ਸਾਡੇ ਵਿਸ਼ਵਾਸ ਦਾ ਵਿਸ਼ਾ ਹੁਣ ਵੀ ਪਰਮੇਸ਼ੁਰ ਹਾ ਹੈ। ਅੱਜ, ਸਾਡੇ ਲਈ, ਸਾਡੇ ਵਿਸ਼ਵਾਸ ਦੀ ਵਿਸ਼ਾ ਵਸਤੂ ਇਹ ਹੈ ਕਿ ਯਿਸੂ ਮਸੀਹ ਸਾਡੇ ਪਾਪਾਂ ਦੇ ਲਈ ਮਰ ਗਿਆ, ਦਫਨਾਇਆ ਗਿਆ ਅਤੇ ਤੀਜੇ ਦਿਨ ਜੀ ਉੱਠਿਆ ( 1 ਕੁਰਿੰਥੀਆਂ 15:3-4)।
English
ਯਿਸੂ ਦਾ ਸਾਡੇ ਪਾਪਾਂ ਦੇ ਮਰਨ ਤੋਂ ਪਹਿਲਾਂ ਲੋਕ ਕਿਸ ਤਰ੍ਹਾਂ ਮੁਕਤੀ ਪਾਉਂਦੇ ਸਨ?