ਪ੍ਰਸ਼ਨ
ਯਿਸੂ ਮਸੀਹ ਦੀ ਦੂਜੀ ਆਗਮਨ ਕੀ ਹੈ?
ਉੱਤਰ
ਯਿਸੂ ਮਸੀਹ ਦੀ ਦੂਜੀ ਆਗਮਨ, ਵਿਸ਼ਵਾਸੀਆਂ ਦੀ ਉਹ ਆਸ ਹੈ ਜਿਸ ਦੇ ਵਿੱਚ ਹਰ ਇੱਕ ਗੱਲ ਪਰਮੇਸ਼ੁਰ ਦੇ ਅਧੀਨ ਹੈ, ਅਤੇ ਉਹ ਆਪਣੇ ਵਾਅਦਿਆਂ ਅਤੇ ਭਵਿੱਖਬਾਣੀਆਂ ਦੇ ਵਚਨਾਂ ਵਿੱਚ ਵਿਸ਼ਵਾਸ ਯੋਗ ਹੈ। ਆਪਣੇ ਪਹਿਲੇ ਆਗਮਨ ਵਿੱਚ ਯਿਸੂ ਮਸੀਹ ਬੈਤਲਹਮ ਦੀ ਇੱਕ ਚਰਨੀ ਵਿੱਚ ਇੱਕ ਬਾਲਕ ਦੇ ਰੂਪ ਵਿੱਚ ਇਸ ਧਰਤੀ ਉੱਤੇ ਆਇਆ, ਠੀਕ ਉਸੇ ਹੀ ਤਰ੍ਹਾਂ ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ। ਯਿਸੂ ਮਸੀਹ ਨੇ ਆਪਣੇ ਜਨਮ, ਜੀਵਨ, ਸੇਵਾਕਾਈ, ਮੌਤ ਅਤੇ ਜੀ ਉੱਠਣ ਭਾਵ ਫਿਰ ਜੀ ਉੱਠਣ ਵਿੱਚ ਮਸੀਹ ਦੇ ਬਾਰੇ ਕੀਤੀਆਂ ਗਈਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਿਆਂ ਕੀਤਾ। ਫਿਰ ਵੀ, ਅਜੇ ਵੀ ਮਸੀਹ ਦੇ ਬਾਰੇ ਕੁਝ ਭਵਿੱਖਬਾਣੀਆਂ ਹਨ ਜਿਨ੍ਹਾਂ ਨੂੰ ਯਿਸੂ ਨੇ ਅਜੇ ਪੂਰਾ ਨਹੀਂ ਕੀਤਾ ਹੈ। ਮਸੀਹ ਦਾ ਦੁਬਾਰਾ ਆਉਣਾ ਭਾਵ ਦੂਜੀ ਆਗਮਨ ਮਸੀਹ ਦੀਆਂ ਬਾਕੀ ਰਹਿ ਗਈਆਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਦੇ ਲਈ ਵਾਪਸ ਆਉਣਾ ਹੈ। ਯਿਸੂ ਆਪਣੇ ਪਹਿਲੇ ਆਗਮਨ ਵਿੱਚ ਦੁੱਖਾਂ ਨੂੰ ਸਹਿਣ ਵਾਲਾ ਇੱਕ ਸੇਵਕ ਸੀ। ਯਿਸੂ ਆਪਣੇ ਦੂਜੇ ਆਗਮਨ ਵਿੱਚ, ਇੱਕ ਜਿੱਤਿਆ ਹੋਇਆ ਰਾਜਾ ਹੋਵੇਗਾ। ਯਿਸੂ ਆਪਣੇ ਪਹਿਲੇ ਆਗਮਨ ਵਿੱਚ ਬਹੁਤ ਹੀ ਸਧਾਰਨ ਅਤੇ ਹਲੀਮ ਹੋ ਕੇ ਆਇਆ ਸੀ। ਯਿਸੂ ਆਪਣੇ ਦੂਜੇ ਆਗਮਨ ਵਿੱਚ ਸਵਰਗ ਦੀ ਫੌਜ ਨਾਲ ਆਵੇਗਾ।
ਪੁਰਾਣੇ ਨੇਮ ਦੇ ਨਬੀਆਂ ਨੇ ਦੋਹਾਂ ਆਗਮਨਾਂ ਦੇ ਵਿਚਕਾਰ ਫ਼ਰਕ ਨੂੰ ਸਾਫ਼ ਨਹੀਂ ਕੀਤਾ ਸੀ। ਇਹ ਯਸਾਯਾਹ 7:14, 9:6-7, ਅਤੇ ਜ਼ਕਰਯਾਹ 14:4 ਵਿੱਚ ਵੇਖਿਆ ਜਾ ਸੱਕਦਾ ਹੈ। ਸਿੱਟੇ ਵਜੋਂ ਇਹ ਦਿਸਦਾ ਹੈ ਕਿ ਭਵਿੱਖਬਾਣੀਆਂ ਕਿਸੇ ਦੋ ਮਨੁੱਖਾਂ ਬਾਰੇ ਗੱਲ ਕਰ ਰਹੀਆਂ ਹਨ, ਇਸ ਲਈ ਬਹੁਤ ਸਾਰੇ ਯਹੂਦੀ ਵਿਦਵਾਨ ਇਹ ਮੰਨਦੇ ਸੀ ਕਿ ਇੱਕ ਦੁੱਖ ਸਹਿਣ ਵਾਲਾ ਮਸੀਹ ਅਤੇ ਇੱਕ ਜਿੱਤ ਵਾਲਾ ਮਸੀਹ ਹੋਵੇਗਾ। ਉਹ ਇਸ ਗੱਲ ਨੂੰ ਨਹੀਂ ਸਮਝਦੇ ਸੀ ਕਿ ਸਿਰਫ਼ ਇੱਕ ਹੀ ਮਸੀਹ ਹੋਵੇਗਾ ਜਿਹੜਾ ਦੋਵਾਂ ਭੂਮਿਕਾਵਾਂ ਨੂੰ ਨਿਭਾਵੇਗਾ। ਯਿਸੂ ਆਪਣੇ ਪਹਿਲੇ ਆਗਮਨ ਵਿੱਚ ਦੁੱਖ ਸਹਿਣ ਵਾਲਾ ਸੇਵਕ ਬਣਿਆ (ਯਸਾਯਾਹ ਅਧਿਆਏ 53)। ਯਿਸੂ ਆਪਣੇ ਦੂਜੇ ਆਗਮਨ ਵਿੱਚ ਇਸਰਾਏਲ ਨੂੰ ਛੁਟਕਾਰਾ ਦਿਵਾਉਣ ਵਾਲਾ ਅਤੇ ਇੱਕ ਰਾਜਾ ਬਣੇਗਾ। ਜਕਰਯਾਹ 12:10 ਅਤੇ ਪ੍ਰਕਾਸ਼ ਦਾ ਪੋਥੀ 1:7, ਦੁਆਰਾ ਆਗਮਨ ਦਾ ਬਿਆਨ ਕਰਦੇ ਹੋਏ ਪਿੱਛੇ ਵੱਲ ਵੇਖਦੇ ਹਨ ਕਿ ਯਿਸੂ ਨੂੰ ਵਿੰਨ੍ਹਿਆ ਗਿਆ ਸੀ। ਇਸਰਾਏਲ ਅਤੇ ਸਾਰਾ ਸੰਸਾਰ , ਯਿਸੂ ਦੇ ਪਹਿਲੇ ਆਗਮਨ ’ਤੇ ਉਸ ਨੂੰ ਕਬੂਲ ਨਾ ਕਰਨ ਤੇ ਵਿਰਲਾਪ ਕਰੇਗਾ।
ਯਿਸੂ ਦੇ ਸਵਰਗ ਚਲੇ ਜਾਣ ਤੋਂ ਬਾਅਦ, ਸਵਰਗ ਦੂਤਾਂ ਨੇ ਰਸੂਲਾਂ ਨੂੰ ਪ੍ਰਚਾਰ ਕੀਤਾ ਕਿ, “ਅਤੇ ਓਹ ਆਖਣ ਲੱਗੇ, ਹੇ ਗਲੀਲੀ ਪੁਰਖੋ, ਤੁਸੀਂ ਕਿਉਂ ਖੜੇ ਅਕਾਸ਼ ਦੀ ਵੱਲ ਵੇਖਦੇ ਹੋ। ਇਹ ਯਿਸੂ ਜਿਹੜਾ ਅਕਾਸ਼ ਦੇ ਉੱਪਰ ਉਠਾ ਲਿਆ ਗਿਆ ਉਸੇ ਤਰ੍ਹਾਂ ਆਵੇਗਾ ਜਿਸ ਤਰ੍ਹਾਂ ਤੁਸਾਂ ਉਸ ਨੂੰ ਅਕਾਸ਼ ਉੱਤੇ ਜਾਂਦੇ ਵੇਖਿਆ।” (ਰਸੂਲਾਂ ਦੇ ਕਰਤੱਬ 1:11)। ਜ਼ਕਰਯਾਹ 14:4 ਯਿਸੂ ਦੇ ਦੁਬਾਰਾ ਆਗਮਨ ਦੀ ਜਗ੍ਹਾ ਦੀ ਪਹਿਚਾਣ ਜੈਤੂਨ ਦੇ ਪਹਾੜ ਨੂੰ ਦਿਖਾਉਂਦਾ ਹੈ। ਮੱਤੀ 24:30 ਪ੍ਰਚਾਰ ਕਰਦਾ ਹੈ, “ਤੱਦ ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤ੍ਰ ਨੂੰ ਸਮੱਰਥਾ ਅਰ ਵੱਡੇ ਤੇਜ ਨਾਲ ਅਕਾਸ਼ ਦੇ ਬਦਲਾ ਉੱਤੇ ਆਉਂਦਿਆ ਵੇਖਣਗੀਆਂ।” ਤੀਤੁਸ 2:13 ਦੂਜੀ ਆਗਮਨ ਦਾ ਬਿਆਨ, “ਮਹਿਮਾ ਦੇ ਨਾਲ ਪ੍ਰਗਟ ਹੋਣਾ” ਕਹਿ ਕੇ ਕਰਦਾ ਹੈ।
ਪ੍ਰਕਾਸ਼ ਦੀ ਪੋਥੀ 19:11-16 “ਮੈਂ ਅਕਾਸ਼ ਨੂੰ ਖੁਲ੍ਹਿਆਂ ਹੋਇਆਂ ਡਿੱਠਾ, ਤਾਂ ਕੀ ਵੇਖਦਾ ਹਾਂ, ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦਾ ਸਵਾਰ ‘ਵਫਾਦਾਰ’ ਅਤੇ ‘ਸੱਚਾ’ ਸਦਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਉਂ ਅਤੇ ਯੁੱਧ ਕਰਦਾ ਹੈ। ਉਹ ਦੀਆਂ ਅੱਖੀਆਂ ਅੱਗ ਦੀ ਲਾਟ ਹਨ ਅਤੇ ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕੁਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਹ ਨੂੰ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ ‘ਪਰਮੇਸ਼ੁਰ ਦਾ ਸ਼ਬਦ’ ਅਖਵਾਉਂਦਾ ਹੈ। ਅਤੇ ਜਿਹੜੀਆਂ ਫੌਜਾਂ ਸਵਰਗ ਵਿੱਚ ਹਨ ਉਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਨੁਕਰਿਆਂ ਘੋੜਿਆਂ ਉੱਤੇ ਉਹ ਦੇ ਮਗਰ ਮਗਰ ਆਉਂਦੀਆਂ ਹਨ। ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲੀ ਦੀ ਹੈ ਭਈ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕਰੋਧ ਦੀ ਮੈ ਦੇ ਚੁਬੱਚੇ ਨੂੰ ਲਤਾੜਦਾ ਹੈ। ਉਹ ਦੇ ਬਸਤਰ ਉੱਤੇ ਅਰ ਉਹ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ,ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ।।”
English
ਯਿਸੂ ਮਸੀਹ ਦੀ ਦੂਜੀ ਆਗਮਨ ਕੀ ਹੈ?