ਪ੍ਰਸ਼ਨ
ਸੱਤ ਪ੍ਰਾਣਘਾਤੀ ਪਾਪ ਕਿਹੜੇ ਹਨ?
ਉੱਤਰ
ਸੱਤ ਪ੍ਰਾਣਘਾਤੀ ਇੱਕ ਅਜਿਹਾ ਵਰਣਨ ਹੈ ਜਾਂ ਲੜੀ ਹੈ ਜਿਸ ਨੂੰ ਸ਼ੁਰੂਆਤੀ ਮਸੀਹੀ ਵਿਸ਼ਵਾਸੀਆਂ ਦੇ ਰਾਹੀਂ ਪਾਪ ਵਿੱਚ ਡਿੱਗੇ ਹੋਏ ਮਨੁੱਖੀ ਝਕਾਅ ਦੇ ਮਨੁੱਖੀ ਸੰਬੰਧ ਵਿੱਚ ਮੰਨਣ ਵਾਲਿਆਂ ਨੂੰ ਸਿਖਿਆ ਅਤੇ ਅਗਵਾਈ ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਸੱਤ ’ਪ੍ਰਾਣਘਾਤੀ” ਪਾਪਾਂ ਦੀ ਲੜੀ ਗਲਤ ਵਿਚਾਰ ਧਾਰਾ ਇਹ ਹੈ ਕਿ ਇਹ ਅਜਿਹੇ ਪਾਪ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਮਾਫ਼ ਨਹੀਂ ਕਰੇਗਾ। ਬਾਈਬਲ ਸਾਫ਼ ਕਹਿੰਦੀ ਹੈ ਕਿ ਸਿਰਫ ਇੱਕ ਹੀ ਪਾਪ ਹੈ ਜਿਸ ਨੂੰ ਪਰਮੇਸ਼ੁਰ ਮਾਫ਼ ਨਹੀਂ ਕਰਦਾ ਲਗਾਤਾਰ ਬੇਯਕੀਨੀ ਦਾ ਪਾਪ, ਕਿਉਂਕਿ ਇਹ ਮਾਫੀ ਪਾਉਣ ਦੇ ਤਰੀਕੇ-ਯਿਸੂ ਮਸੀਹ ਅਤੇ ਉਸ ਦਾ ਕਿਸੇ ਦੇ ਬਦਲੇ ਸਲੀਬ ਉੱਪਰ ਜਾਨ ਦੇਣਾ ਇਸ ਦਾ ਇਨਕਾਰ ਕਰਦਾ ਹੈ।
ਕੀ ਸੱਤ ਪ੍ਰਾਣਘਾਤੀ ਪਾਪਾਂ ਦਾ ਵਿਚਾਰ ਬਾਈਬਲ ਦੇ ਅਧਾਰ ਤੇ ਹੈ? ਹਾਂ ਅਤੇ ਨਹੀਂ। ਕਹਾਉਂਤਾਂ 6:16-19 ਘੋਸ਼ਣਾ ਕਰਦਾ ਹੈ, “ਛੀਆਂ ਵਸਤਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਦੇ ਜੀ ਨੂੰ ਘਿਣਾਉਣੀਆਂ ਲੱਗਦੀਆਂ ਹਨ: 1) ਉੱਚੀਆਂ ਅੱਖਾਂ, 2) ਝੂਠੀ ਜੀਭ, 3) ਅਤੇ ਬੇਦੋਸ਼ੇ ਦਾ ਖੂਨ ਕਰਨ ਵਾਲੇ ਹੱਥ, 4) ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, 5) ਓਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ, 6) ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ, ਅਤੇ 7) ਭਾਈਆਂ ਵਿੱਚ ਝਗੜਾ ਪਾਉਣ ਵਾਲਾ।” ਭਾਵੇਂ, ਇਹ ਲੜੀ ਜਾਂ ਵੇਰਵਾ ਪਾਪਾਂ ਦਾ ਨਹੀਂ ਹੈ ਜਿਸ ਦੇ ਬਾਰੇ ਜਿਆਦਾਤਰ ਲੋਕ ਸੱਤ ਪ੍ਰਾਣਘਾਤੀ ਪਾਪਾਂ ਨੂੰ ਸਮਝਦੇ ਹਨ।
6ਵੀਂ: ਸਦੀ ਵਿੱਚ ਪੋਪ ਗ੍ਰੇਰਰੀ ਦੇ ਮੁਤਾਬਿਕ, ਸੱਤ ਪ੍ਰਾਣਘਾਤੀ ਪਾਪ ਇਸ ਤਰ੍ਹਾਂ ਹਨ:ਘਮੰਡ, ਈਰਖਾ, ਪੇਟੂਪਨ, ਕਾਮਵਾਸਨਾ, ਗੁੱਸਾ, ਲਾਲਚ, ਅਤੇ ਸੁਸਤੀਪਨ। ਭਾਵੇਂ ਹੀ ਇਨ੍ਹਾਂ ਪਾਪਾਂ ਦਾ ਇਨਕਾਰ ਨਹੀਂ ਕੀਤਾ ਜਾ ਸੱਕਦਾ ਹੈ, ਪਰ ਇਨ੍ਹਾਂ ਦਾ ਕਦੀ ਵੀ ਬਾਈਬਲ ਵਿੱਚੋਂ “ਸੱਤ ਪ੍ਰਾਣਘਾਤੀ” ਪਾਪਾਂ ਦੇ ਰੂਪ ਵਿੱਚ ਬਿਆਨ ਨਹੀਂ ਦਿੱਤਾ ਗਿਆ ਹੈ। ਸੱਤ ਪ੍ਰਾਣਘਾਤੀ ਪਾਪਾਂ ਦੀ ਪਰੰਪਰਾ ਦੀ ਲੜੀ ਕਈ ਵੱਖ ਵੱਖ ਤਰ੍ਹਾਂ ਨਾਲ ਪਾਪਾਂ ਅਤੇ ਪਾਪ ਦੇ ਦਰਜਿਆਂ ਨੂੰ ਦੱਸਣ ਲਈ ਜਿਹੜੇ ਕਿ ਅੱਜ ਅਸਲ ਵਿੱਚ ਹਨ ਇੱਕ ਸਹੀ ਢੰਗ ਨਾਲ ਕੰਮ ਕਰ ਸੱਕਦੀ ਹੈ। ਪਾਪ ਨੂੰ ਲਗਭਗ ਤਰ੍ਹਾਂ ਨਾਲ ਸੱਤ ਦਰਜਿਆਂ ਵਿੱਚੋਂ ਕਿਸੇ ਇੱਕ ਦੇ ਤਹਿਤ ਰੱਖਿਆ ਜਾ ਸੱਕਦਾ ਹੈ। ਸਭ ਤੋਂ ਜਿਆਦਾ ਜ਼ਰੂਰੀ ਗੱਲ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੱਤ ਪਾਪ ਹੋਰਨਾਂ ਪਾਪਾਂ ਦੀ ਬਜਾਏ ਜਿਆਦਾ “ਮਾਰੂ” ਨਹੀਂ ਹਨ। ਸਾਰੇ ਪਾਪਾਂ ਦਾ ਨਤੀਜਾ ਮੌਤ ਵਿੱਚ ਹੈ (ਰੋਮੀਆਂ 6:23)। ਪਰਮੇਸ਼ੁਰ ਦੀ ਵਡਿਆਈ ਹੋਵੇ, ਯਿਸੂ ਮਸੀਹ ਦੇ ਰਾਹੀਂ, ਸਾਡੇ ਸਾਰੇ ਪਾਪ, ਜਿਸ ਦੇ ਵਿੱਚ “ਸੱਤ ਪ੍ਰਾਣਘਾਤੀ” ਵੀ ਸ਼ਾਮਿਲ ਹਨ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ (ਮੱਤੀ 26:28; ਰਸੂਲਾਂ ਦੇ ਕਰਤੱਬ 10:43; ਅਫ਼ਸੀਆਂ 1:7)।
English
ਸੱਤ ਪ੍ਰਾਣਘਾਤੀ ਪਾਪ ਕਿਹੜੇ ਹਨ?