ਪ੍ਰਸ਼ਨ
ਬਾਈਬਲ ਵਿਆਹ ਤੋਂ ਪਹਿਲਾਂ ਕਾਮਵਾਸਨਾ ਅਰਥਾਤ ਹਰਾਮਕਾਰੀ/ਵਿਆਹ ਸੰਬੰਧੀ ਕਾਮਵਾਸਨਾ ਬਾਰੇ ਕੀ ਕਹਿੰਦੀ ਹੈ?
ਉੱਤਰ
ਬਾਈਬਲ ਵਿੱਚ ਇਹੋ ਜਿਹਾ ਕੋਈ ਯੂਨਾਨੀ ਜਾਂ ਇਬਰਾਨੀ ਸ਼ਬਦ ਨਹੀਂ ਪਾਇਆ ਗਿਆ ਜੋ ਖਾਸ ਤੌਰ ਤੇ ਵਿਆਹ ਤੋਂ ਪਹਿਲਾਂ ਕਾਮਵਾਸਨਾ ਦੇ ਵੱਲ ਇਸ਼ਾਰਾ ਕਰਦਾ ਹੋਵੇ। ਬਾਈਬਲ ਨਿਰਸੰਦੇਹ ਵਿਭਚਾਰ ਅਤੇ ਕਾਮਵਾਸਨਾ ਦੀ ਬਦਚਲਨੀ ਦੀ ਨਿਖੇਧੀ ਕਰਦੀ ਹੈ, ਪਰ ਕੀ ਵਿਆਹ ਤੋਂ ਪਹਿਲਾਂ ਕਾਮਵਾਸਨਾ ਨੂੰ ਕਾਮਵਾਸਨਾ ਦੀ ਬਦਚਲਨੀ ਸਮਝਿਆ ਜਾਂਦਾ ਹੈ? 1 ਕੁਰਿੰਥੀਆਂ 7:2 ਦੇ ਮੁਤਾਬਿਕ “ਹਾਂ” ਇਸ ਦਾ ਸਹੀ ਉੱਤਰ ਹੈ: “ਪਰੰਤੂ ਹਰਾਮਕਾਰੀ ਦੇ ਕਾਰਨ ਹਰੇਕ ਪੁਰਖ ਆਪਣੀ ਹੀ ਇਸਤ੍ਰੀ ਨੂੰ ਅਤੇ ਹਰੇਕ ਇਸਤ੍ਰੀ ਆਪਣੇ ਹੀ ਪੁਰਖ ਨੂੰ ਰੱਖੇ।” ਇਸ ਆਇਤ ਵਿੱਚ, ਪੌਲੁਸ ਬਿਆਨ ਕਰਦਾ ਹੈ, ਕਿ ਵਿਆਹ ਹੀ ਬਦਚਲਨੀ ਹਰਾਮਕਾਰੀ ਦਾ “ਇਲਾਜ” ਹੈ। 1 ਕੁਰਿੰਥੀਆਂ 7:2 ਜ਼ਰੂਰੀ ਤੌਰ ਤੇ ਜੋ ਕਹਿ ਰਿਹਾ ਹੈ, ਕਿਉਂਕਿ ਲੋਕ ਆਪਣੇ ਆਪ ਉੱਤੇ ਕਾਬੂ ਨਹੀਂ ਪਾ ਸੱਕਦੇ ਅਤੇ ਇਸ ਕਰਕੇ ਬਹੁਤ ਸਾਰੇ ਵਿਆਹ ਤੋਂ ਬਾਹਰ ਬਦਚਲਣੀ ਕਾਮਵਾਸਨਾ ਅਰਥਾਤ ਹਰਾਮਕਾਰੀ ਕਰਦੇ ਹਨ, ਇਸ ਕਰਕੇ ਲੋਕਾਂ ਨੂੰ ਵਿਆਹ ਕਰਨਾ ਚਾਹੀਦਾ ਹੈ। ਤਦ ਹੀ ਉਹ ਆਪਣੀ ਇੱਛਾਵਾਂ ਨੂੰ ਨੈਤਿਕ ਤਰੀਕੇ ਨਾਲ ਪੂਰਾ ਕਰ ਸੱਕਦੇ ਹਨ।
1 ਕੁਰਿੰਥੀਆਂ 7:2 ਸਾਫ਼ ਤੌਰ ਤੇ ਵਿਆਹ ਤੋਂ ਪਹਿਲਾਂ ਕਾਮਵਾਸਨਾ ਦੀ ਪਰਿਭਾਸ਼ਾ ਨੂੰ ਬਦਚਲਨੀ ਦੀ ਹਰਾਮਕਾਰੀ ਦੇ ਨਾਲ ਸ਼ਾਮਲ ਕਰਦੀ ਹੈ, ਬਾਈਬਲ ਦੇ ਸਾਰੇ ਵਚਨ ਜੋ ਜਿਸ ਬਦਚਲਨੀ ਦੀ ਹਰਾਮਕਾਰੀ ਨੂੰ ਪਾਪ ਮੰਨਦੇ ਹੋਏ ਨਿਖੇਧੀ ਕਰਦੇ ਹਨ ਉਸੇ ਤਰ੍ਹਾਂ ਵਿਆਹ ਤੋਂ ਪਹਿਲਾਂ ਕਾਮਵਾਸਨਾ ਨੂੰ ਪਾਪ ਮੰਨਦੇ ਹੋਏ ਨਿਖੇਧੀ ਕਰਦੇ ਹਨ। ਵਿਆਹ ਤੋਂ ਪਹਿਲਾਂ ਕਾਮਵਾਸਨਾ ਨੂੰ ਬਾਈਬਲ ਸੰਬੰਧੀ ਬਦਚਲਨੀ ਦੀ ਹਰਾਮਕਾਰੀ ਦੀ ਪਰਿਭਾਸ਼ਾ ਵਿੱਚ ਸ਼ਾਮਿਲ ਕੀਤਾ ਹੈ। ਇੱਥੇ ਬਾਈਬਲ ਦੇ ਅਣਗਿਣਤ ਵਚਨ ਹਨ ਜੋ ਇਹ ਮੁਨਾਦੀ ਕਰਦੇ ਹਨ ਕਿ ਵਿਆਹ ਤੋਂ ਪਹਿਲਾਂ ਕਾਮਵਾਸਨਾ ਅਰਥਾਤ ਹਰਾਮਕਾਰੀ ਪਾਪ ਹੈ (ਰਸੂਲਾਂ ਦੇ ਕਰਤੱਬ 15:20; 1 ਕੁਰਿੰਥੀਆਂ 5:1; 6:13,18; 10:8; 2 ਕੁਰਿੰਥੀਆਂ 12:21; ਗਲਾਤੀਆਂ 5:19; ਅਫ਼ਸੀਆਂ 5:3; ਕੁਲਸੀਆਂ 3:5; 1 ਥੱਸਲੁਨੀਕੀਆਂ 4:3; ਯਹੂਦਾ 7)। ਬਾਈਬਲ ਵਿਆਹ ਤੋਂ ਪਹਿਲਾਂ ਸੰਪੂਰਨ ਆਤਮ ਸੰਜਮ ਨੂੰ ਉਤੇਜਿਤ ਕਰਦੀ ਹੈ। ਕਾਮਵਾਸਨਾ ਇੱਕ ਪਤੀ ਤੇ ਉਸ ਦੀ ਪਤਨੀ ਦੇ ਵਿਚਕਾਰ ਹੀ ਉਹ ਸਿਰਫ਼ ਕਾਮਵਾਸਨਾ ਦੇ ਰਿਸ਼ਤੇ ਦਾ ਉਹੀ ਅਸਲੀ ਰੂਪ ਹੈ ਜਿਸ ਨੂੰ ਪਰਮੇਸ਼ੁਰ ਸਿੱਧ ਕਰਦਾ ਹੈ (ਇਬਰਾਨੀਆਂ 13:4)।
ਅਕਸਰ ਅਸੀਂ ਵੀ ਕਾਮਵਾਸਨਾ ਦੇ ਪੱਖ ਨੂੰ ਬਿਨ੍ਹਾਂ ਸੋਚੇ ਸਮਝੇ ਜ਼ਿਆਦਾ “ਮਨ ਪਰਚਾਵੇ” ਦੇ ਵੱਲ ਧਿਆਨ ਕਰਦੇ ਹਾਂ ਜਦੋਂ ਕਿ ਇੱਥੇ ਇਸ ਦਾ ਦੂਸਰਾ ਪੱਖ ਵੀ ਹੈ-ਉਤਪੰਨਤਾ। ਕਾਮਵਾਸਨਾ ਵਿਆਹ ਦੇ ਅੰਦਰ ਸੁੱਖ ਦਾਇਕ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਮਰਦਾਂ ਅਤੇ ਔਰਤਾਂ ਵਿਆਹ ਦੇ ਘੇਰੇ ਦੇ ਅੰਦਰ ਰਹਿ ਕੇ ਕਾਮਵਾਸਨਾ ਦੀ ਸਰਗਰਮੀ ਦਾ ਅਨੰਦ ਲੈਣ। ਸਰੇਸ਼ਟ ਗੀਤ ਅਤੇ ਬਾਈਬਲ ਦੇ ਕਈ ਹੋਰ ਪੈਰ੍ਹੇ (ਜਿਵੇਂ ਕਿ ਕਹਾਉਤਾਂ 5:19) ਸਾਫ਼ ਤਰੀਕੇ ਦੇ ਨਾਲ ਕਾਮਵਾਸਨਾ ਦੇ ਅਨੰਦ ਦਾ ਬਿਆਨ ਕਰਦਾ ਹਨ। ਫਿਰ ਵੀ, ਇੱਕ ਪਤੀ ਪਤਨੀ ਨੂੰ ਸਮਝਣਾ ਹੈ ਕਿ ਪਰਮੇਸ਼ੁਰ ਦਾ ਕਾਮਵਾਸਨਾ ਦੇ ਪ੍ਰਤੀ ਜੋ ਇਰਾਦਾ ਬੱਚਿਆਂ ਨੂੰ ਪੈਦਾ ਕਰਨਾ ਸ਼ਾਮਲ ਕਰਦਾ ਹੈ। ਇਸ ਲਈ, ਇੱਕ ਪਤੀ ਪਤਨੀ ਦੇ ਲਈ ਵਿਆਹ ਤੋਂ ਪਹਿਲਾਂ ਕਾਮਵਾਸਨਾ ਵਿੱਚ ਹਿੱਸਾ ਲੈਣਾ ਦੁਗਣਾਂ ਗਲਤ ਹੈ- ਉਹ ਉਸ ਅਨੰਦ ਨੂੰ ਮਾਣ ਰਹੇ ਹਨ ਜਿਹੜਾ ਉਨ੍ਹਾਂ ਦੇ ਲਈ ਕੋਈ ਮਤਲਬ ਨਹੀਂ ਰੱਖਦਾ, ਅਤੇ ਉਹ ਪਰਿਵਾਰ ਦੇ ਢਾਂਚੇ ਤੋਂ ਬਾਹਰ ਮਨੁੱਖੀ ਜੀਵਨ ਜਿਸ ਦਾ ਪਰਮੇਸ਼ੁਰ ਨੇ ਹਰ ਇੱਕ ਬੱਚੇ ਲਈ ਇਰਾਦਾ ਕੀਤਾ ਪੈਦਾ ਕਰਨ ਨੂੰ ਮੌਕਾ ਲੈ ਰਹੇ ਹਨ।
ਜਦ ਕਿ ਸਹੀ ਤੋਂ ਗਲਤ ਹੋਣ ਦਾ ਫੈਸਲਾ ਨਹੀਂ ਕਰਦੀ ਹੈ, ਜੇ ਵਿਆਹ ਤੋਂ ਪਹਿਲਾਂ ਕਾਮਵਾਸਨਾ ਦੇ ਉੱਤੇ ਬਾਈਬਲ ਦੇ ਵਚਨ ਮੁਤਾਬਿਕ ਪਾਲਣ ਕੀਤਾ ਜਾਂਦਾ, ਤਾਂ ਇੱਥੇ ਹਰਾਮਕਾਰੀ ਨਾਲ ਬਿਮਾਰੀਆਂ ਦਾ ਸੰਚਾਰ ਘੱਟ ਹੁੰਦਾ, ਬਹੁਤ ਘੱਟ ਗਰਭਪਾਤ, ਬਹੁਤ ਘੱਟ ਕੁਆਰੀਆਂ ਮਾਵਾਂ ਅਤੇ ਵਾਧੂ ਗਰਭਵਸਥਾਵਾਂ, ਅਤੇ ਬਿਨ੍ਹਾਂ ਦੋਵੇਂ ਮਾਤਾ ਪਿਤਾ ਤੋਂ ਬਹੁਤ ਘੱਟ ਪਲ ਰਹੇ ਬੱਚੇ ਉਨ੍ਹਾਂ ਦੇ ਜੀਵਨ ਵਿੱਚ ਹੁੰਦੇ। ਆਤਮ ਸੰਜਮ ਹੀ ਸਿਰਫ਼ ਪਰਮੇਸ਼ੁਰ ਦੀ ਨੀਤੀ ਹੈ ਜਦੋਂ ਵਿਆਹ ਤੋਂ ਪਹਿਲਾਂ ਕਾਮਵਾਸਨਾ ਦੀ ਗੱਲ ਹੁੰਦੀ ਹੈ। ਆਤਮ ਸੰਜਮ ਜੀਵਨਾਂ ਨੂੰ ਬਚਾਉਂਦਾ ਹੈ, ਛੋਟੇ ਬੱਚਿਆਂ ਦੀ ਰੱਖਿਆ ਕਰਦਾ, ਕਾਮਵਾਸਨਾ ਦੇ ਰਿਸ਼ਤਿਆਂ ਨੂੰ ਸਹੀ ਢੰਗ ਨਾਲ ਰੂਪ ਦਿੰਦਾ, ਅਤੇ ਸਭ ਤੋਂ ਅਤੀ ਜ਼ਰੂਰੀ ਪਰਮੇਸ਼ਰ ਨੂੰ ਆਦਰ ਦਿੰਦਾ ਹੈ।
English
ਬਾਈਬਲ ਵਿਆਹ ਤੋਂ ਪਹਿਲਾਂ ਕਾਮਵਾਸਨਾ ਅਰਥਾਤ ਹਰਾਮਕਾਰੀ/ਵਿਆਹ ਸੰਬੰਧੀ ਕਾਮਵਾਸਨਾ ਬਾਰੇ ਕੀ ਕਹਿੰਦੀ ਹੈ?