ਪ੍ਰਸ਼ਨ
ਇੱਕ ਮਸੀਹੀ ਵਿਸ਼ਵਾਸੀ ਵਿਆਹੁਤਾ ਜੋੜੇ ਨੂੰ ਕੀ ਕੁਝ ਕਰਨ/ਅਤੇ ਕੀ ਕੁਝ ਨਹੀਂ ਕਰਨ ਦੀ ਆਗਿਆ ਨਹੀਂ ਹੈ?
ਉੱਤਰ
ਬਾਈਬਲ ਦੱਸਦੀ ਹੈ ਕਿ, “ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਹਾਂ” (ਇਬਰਾਨੀਆਂ 13:14)। ਪਵਿੱਤਰ ਵਚਨ ਕਦੀ ਵੀ ਇਹ ਨਹੀਂ ਕਹਿੰਦਾ ਹੈ ਕਿ ਇੱਕ ਪਤੀ ਜਾਂ ਪਤਨੀ ਨੂੰ ਕਾਮਵਾਸਨਾ ਦੇ ਕੰਮਾਂ ਵਿੱਚ ਕੀ ਕੁਝ ਕਰਨ ਜਾਂ ਕੀ ਕੁਝ ਕਰਨ ਦੀ ਆਗਿਆ ਨਹੀਂ ਹੈ। ਪਤੀਆਂ ਅਤੇ ਪਤਨੀਆਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ, “ਤੁਸੀਂ ਇੱਕ ਦੂਜੇ ਤੋਂ ਵੱਖ ਨਾ ਹੋਵੋ; ਪਰ ਸਿਰਫ਼ ਕੁਝ ਸਮੇਂ ਤੱਕ ਆਪਸ ਦੀ ਸਹਿਮਤੀ ਨਾਲ (1 ਕੁਰਿੰਥੀਆਂ 7:5)। ਸ਼ਾਇਦ ਇਹ ਵਚਨ ਵਿਆਹ ਵਿੱਚ ਕਾਮਵਾਸਨਾ ਦੇ ਸੰਬੰਧਾਂ ਦੇ ਉੱਤੇ ਸਿਧਾਂਤਾਂ ਨੂੰ ਦਿੰਦਾ ਹੈ। ਜੋ ਕੁਝ ਵੀ ਕੀਤਾ ਜਾਵੇ, ਆਪਸੀ ਸਹਿਮਤੀ ਨਾਲ ਕੀਤਾ ਜਾਣਾ ਚਾਹੀਦਾ ਹੈ। ਕਿਸੇ ਨੂੰ ਅਜਿਹਾ ਕਰਨ ਲਈ ਉਤੇਜਿਤ ਜਾਂ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਕੁਝ ਗੱਲਾਂ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਸੋਚਦੇ ਹਨ ਕਿ ਅਜਿਹਾ ਕਰਨਾ ਗਲ਼ਤ ਹੈ। ਜੇਕਰ ਪਤੀ ਪਤਨੀ ਦੋਵੇਂ ਕੁਝ ਅਜਿਹਾ ਕਰਨ ਲਈ ਰਾਜ਼ੀ ਹਨ (ਉਦਾਹਰਣ ਦੇ ਤੌਰ ’ਤੇ ਜਿਵੇਂ ਮੂੰਹ ਦੁਆਰਾ ਕਾਮਵਾਸਨਾ ਨੂੰ ਕਰਨਾ, ਵੱਖ ਵੱਖ ਤਰ੍ਹਾਂ ਨਾਲ ਕਾਮਵਾਸਨਾ ਕਰਨਾ, ਕਾਮਵਾਸਨਾ ਦੇ ਖਿਡੌਣੇ ਦਾ ਇਸਤੇਮਾਲ ਕਰਨਾ ਆਦਿ), ਫਿਰ ਵੀ ਬਾਈਬਲ ਕੋਈ ਵੀ ਕਾਰਨ ਨਹੀਂ ਦਿੰਦੀ ਹੈ ਕਿ ਇਸ ਤਰ੍ਹਾਂ ਕਿਉਂ ਨਹੀਂ ਕੀਤਾ ਜਾ ਸੱਕਦਾ ਹੈ।
ਫਿਰ ਵੀ, ਇੱਥੇ ਕੁਝ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਵਿਆਹੁਤਾ ਜੋੜੇ ਨੂੰ ਕਾਮਵਾਸਨਾ ਦੇ ਕੰਮਾਂ ਨੂੰ ਕਰਨ ਦੀ ਆਗਿਆ ਕਦੀ ਵੀ ਨਹੀਂ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਕੰਮ ਦਾ ਅਭਿਆਸ ਕਰਨ ਨੂੰ ਕਾਮਵਾਸਨਾ ਕਰਨਾ ਜਿਵੇਂ “ਜੀਵਨ ਸਾਥੀ ਦੀ ਅਦਲਾ ਬਦਲੀ” ਜਾਂ “ਕਿਸੇ ਹੋਰ ਵਿਅਕਤੀ ਨੂੰ ਬਾਹਰੋਂ ਲੈਣਾ” (ਤਿੰਨ, ਚਾਰ ਲੋਕਾਂ ਨਾਲ ਇਕੱਠੇ ਕਾਮਵਾਸਨਾ ਦੇ ਕੰਮ ਨੂੰ ਕਰਨਾ, ਆਦਿ) ਇਹ ਤਾਂ ਸ਼ਰੇਆਮ ਜ਼ਨਾਹਕਾਰੀ ਹੈ (ਗਲਾਤੀਆਂ 5:19; ਅਫ਼ਸੀਆਂ 5:3, ਕੁਲੁੱਸੀਆਂ 3:5; 1 ਥੱਸਲੁਨੀਕੀਆਂ 4:3)। ਜ਼ਨਾਹਕਾਰੀ ਪਾਪ ਹੈ, ਭਾਵੇਂ ਹੀ ਤੁਹਾਡਾ ਜੀਵਨ ਸਾਥੀ ਇਸ ਦੀ ਆਗਿਆ ਦਿੰਦਾ ਹੈ, ਤਸਦੀਕ ਕਰਦਾ ਹੈ, ਜਾਂ ਉਹ ਵੀ ਇਸ ਵਿੱਚ ਸ਼ਾਮਲ ਹੁੰਦਾ ਹੈ। ਅਸ਼ਲੀਲ ਚੀਜ਼ਾਂ “ਸਰੀਰ ਦੀ ਅਭਿਲਾਸ਼ਾ ਅਤੇ ਅੱਖਾਂ ਦੀ ਅਭਿਲਾਸ਼ਾ” ਦੀ ਵੱਲ ਖਿੱਚਦੀਆਂ ਹਨ (1 ਯੂਹੰਨਾ 2:16) ਅਤੇ ਇਸੇ ਲਈ ਇਸ ਨੂੰ ਪਰਮੇਸ਼ੁਰ ਵੱਲੋਂ ਦੋਸ਼ੀ ਠਹਿਰਾਇਆ ਗਿਆ ਹੈ। ਇੱਕ ਪਤੀ ਪਤਨੀ ਨੂੰ ਆਪਣੇ ਸਰੀਰਕ ਕਾਮਵਾਸਨਾ ਦੇ ਸੰਬੰਧਾਂ ਵਿੱਚ ਅਸ਼ਲੀਲ ਚੀਜ਼ਾਂ ਨੂੰ ਕਦੀ ਵੀ ਲਿਆਉਣਾ ਨਹੀਂ ਚਾਹੀਦਾ ਹੈ। ਇਨ੍ਹਾਂ ਦੋਵਾਂ ਗੱਲ਼ਾਂ ਤੋਂ ਇਲਾਵਾ, ਇੱਥੇ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਹੈ ਜਿਸ ਨੂੰ ਪਵਿੱਤਰ ਵਚਨ ਖਾਸ ਤੌਰ ’ਤੇ ਇੱਕ ਪਤੀ ਪਤਨੀ ਨੂੰ ਮਨਾ ਕਰਦਾ ਹੋਵੇ ਕਿ ਉਨ੍ਹਾਂ ਨੂੰ ਆਪਸ ਵਿੱਚ ਕੀ ਕਰਨਾ ਚਾਹੀਦਾ ਹੈ ਜਦੋਂ ਤੱਕ ਇਹ ਆਪਸੀ ਰਜ਼ਾਮੰਦੀ ਦੇ ਨਾਲ ਨਾ ਹੋਵੇ।
English
ਇੱਕ ਮਸੀਹੀ ਵਿਸ਼ਵਾਸੀ ਵਿਆਹੁਤਾ ਜੋੜੇ ਨੂੰ ਕੀ ਕੁਝ ਕਰਨ/ਅਤੇ ਕੀ ਕੁਝ ਨਹੀਂ ਕਰਨ ਦੀ ਆਗਿਆ ਨਹੀਂ ਹੈ?