ਪ੍ਰਸ਼ਨ
ਅੰਤ ਸਮੇਂ ਦੇ ਕੀ ਨਿਸ਼ਾਨ ਹਨ?
ਉੱਤਰ
ਮੱਤੀ 24:5-8 ਸਾਨੂੰ ਕੁਝ ਇਸ਼ਾਰਾ ਦਿੰਦਾ ਹੈ। ਜਿਸ ਕਰਕੇ ਅਸੀਂ ਸਮੇਂ ਦੇ ਆਉਣ ਨੂੰ ਪਰਖ ਸੱਕਦੇ ਹਾਂ, “ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਤੁਸੀਂ ਲੜ੍ਹਾਈਆਂ ਅਤੇ ਲੜ੍ਹਾਈਆਂ ਦੀਆਂ ਅਵਾਈ ਸੁਣੋਗੇ। ਖਬਰਦਾਰ ਕਿਤੇ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਤੇ ਅੰਤ ਨਹੀਂ। ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੂਚਾਲ ਆਉਣਗੇ ਪਰ ਇਹ ਸਭ ਕੁਝ ਪੀੜਾਂ ਦਾ ਆਰੰਭ ਹੈ।” ਇਸ ਵਚਨ, ਭਾਵੇਂ ਸਾਨੂੰ ਚੇਤਾਵਨੀ ਦਿੱਤੀ ਗਈ ਹੈ: ਤਾਂ ਕਿ ਅਸੀਂ ਧੋਖਾ ਨਾ ਖਾਈਏ, ਕਿਉਂਕਿ ਇਹ ਸਾਰੀਆਂ ਘਟਨਾਵਾਂ ਸਿਰਫ਼ ਪੀੜ੍ਹਾਂ ਦਾ ਆਰੰਭ ਹਨ; ਅੰਤ ਦਾ ਆਉਣਾ ਤਾਂ ਅਜੇ ਬਾਕੀ ਹੈ।
ਕੁਝ ਤਜੁਰਬਾ ਕਾਰ ਇੱਕ ਭੂਚਾਲ ਨੂੰ, ਰਾਜਨੀਤੀ ਵਿੱਚ ਅਦਲਾ ਬਦਲੀ, ਅਤੇ ਇਸਰਾਏਲ ਉੱਤੇ ਹੋਣ ਵਾਲੇ ਹਰ ਇੱਕ ਹਮਲੇ ਨੂੰ ਅੰਤ ਦੇ ਸਮੇਂ ਨੂੰ ਛੇਤੀ ਆ ਰਹੇ ਯਕੀਨੀ ਤੌਰ ’ਤੇ ਇਸ਼ਾਰਾ ਦਿੰਦੇ ਹਨ। ਜਦ ਕਿ ਇਹ ਘਟਨਾਵਾਂ ਅੰਤ ਦੇ ਦਿਨਾਂ ਦੇ ਆਉਣ ਦਾ ਯਕੀਨਨ ਇਸ਼ਾਰਾ ਤਾਂ ਕਰਦੀਆਂ ਹਨ, ਪਰ ਇਹ ਜ਼ਰੂਰੀ ਨਹੀਂ ਕਿ ਅੰਤ ਦਾ ਸਮਾਂ ਆ ਪੁੱਜਾ ਹੈ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਕਿ ਅੰਤ ਦੇ ਦਿਨਾਂ ਵਿੱਚ ਝੂਠੀ ਸਿੱਖਿਆ ਵਿੱਚ ਖਾਸ ਕਰਕੇ ਵਾਧਾ ਹੋ ਜਾਵੇਗਾ। “ਪਰ ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ।” (1 ਤਿਮੋਥਿਉਸ 4:1), ਅੰਤ ਦੇ ਸਮੇਂ ਨੂੰ “ਮੁਸ਼ਕਿਲ ਦਾ ਸਮਾਂ” ਕਹਿ ਕੇ ਬਿਆਨ ਕੀਤਾ ਗਿਆ ਹੈ। ਕਿਉਂਕਿ ਸੱਚਿਆਈ ਦਾ ਵਿਰੋਧ ਕਰਨ ਵਾਲੇ ਬੁਰੇ ਮਨੁੱਖ ਅਤੇ ਲੋਕਾਂ ਦੇ ਬੁਰੇ ਚਰਿੱਤਰ ਵੱਧਦੇ ਚਲੇ ਜਾਣਗੇ (2 ਤਿਮੋਥਿਉਸ 3:1-9; 2 ਥੱਸਲੁਨੀਕੀਆਂ 2:2 ਨੂੰ ਵੀ ਵੇਖੋ)।
ਯਰੂਸ਼ਲਮ ਵਿੱਚ ਯਹੂਦੀ ਮੰਦਿਰ ਦਾ ਫਿਰ ਦੁਬਾਰਾ ਬਣਾਇਆ ਜਾਣਾ, ਇਸਰਾਏਲ ਦੇ ਪ੍ਰਤੀ ਵੱਧਦੀ ਹੋਈ ਦੁਸ਼ਮਣੀ ਅਤੇ ਸੰਸਾਰ ਦਾ ਇੱਕ ਸਰਕਾਰ ਬਣਾਉਣ ਵਾਲਾ ਵੱਧਦਾ ਹੋਰ ਸੰਭਵ ਨਿਸ਼ਾਨ ਸ਼ਾਮਿਲ ਹਨ। ਜਦ ਕਿ ਅੰਤ ਸਮੇਂ ਦਾ ਮੁੱਖ ਨਿਸ਼ਾਨ, ਇਸਰਾਏਲ ਦੇਸ਼ ਹੀ ਹੈ। ਅੰਤ ਸਮੇਂ ਦਾ ਸਭ ਤੋਂ ਮੁੱਖ ਚਿੰਨ੍ਹ ਹੈ। ਸਤਾਰਵੀਂ ਸਦੀ ਤੋਂ ਬਾਅਦ ਪਹਿਲੀ ਵਾਰ ਸੰਨ 1948 ਵਿੱਚ ਇਸਰਾਏਲ ਨੂੰ ਸਰਬ ਸੱਤਾ ਦੇਸ਼ ਦੀ ਪਹਿਚਾਣ ਮਿਲੀ ਸੀ। ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਸ ਦਾ ਘਰਾਣਾ ਕਨਾਨ ਦੇਸ਼ ਵਿੱਚ “ਸਦੀਪਕ ਕਾਲ ਲਈ” ਅਧਿਕਾਰੀ ਹੋਵੇ। (ਉਤਪਤ 17:8), ਹਿਜ਼ਕੀਏਲ ਨੇ ਇਸਰਾਏਲ ਦੇ ਸੰਸਾਰਿਕ ਅਤੇ ਆਤਮਿਕ ਰੂਪ ਵਿੱਚ ਜੀਉਂਦੇ ਕੀਤੇ ਜਾਣ ਦੇ ਵਿਸ਼ੇ ਵਿੱਚ ਭਵਿੱਖਬਾਣੀ ਕੀਤੀ ਹੈ (ਹਿਜ਼ਕੀਏਲ ਅਧਿਆਏ 37)। ਅੰਤ ਸਮੇਂ ਦੀ ਭਵਿੱਖਬਾਣੀ ਨੂੰ ਸਮਝਣ ਦੇ ਲਈ ਇਸਰਾਏਲ ਨੂੰ ਆਪਣੀ ਧਰਤੀ ਉੱਤੇ ਦੇਸ਼ ਦੇ ਰੂਪ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸਰਾਏਲ ਦਾ ਯੁੱਗ ਵਿਗਿਆਨ ਵਿੱਚ ਮਹੱਤਵਪੂਰਨ ਸਥਾਨ ਹੈ (ਦਾਨਿਏਲ 10:14; 11:41, ਪ੍ਰਕਾਸ਼ ਦੀ ਪੋਥੀ 11:8)।
ਇਨ੍ਹਾਂ ਨਿਸ਼ਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਅਸਲੀ ਅੰਤ ਸਮੇਂ ਦੀ ਉਡੀਕ ਦੇ ਬਾਰੇ ਵਿੱਚ ਬੁੱਧੀਮਾਨ ਅਤੇ ਸਮਝਦਾਰ ਹੋ ਸੱਕਦੇ ਹਾਂ। ਫਿਰ ਵੀ, ਸਾਨੂੰ ਇਨ੍ਹਾਂ ਵਿੱਚੋਂ ਇੱਕ ਘਟਨਾ ਦਾ ਵਰਨਣ ਅੰਤ ਦੇ ਛੇਤੀ ਆਉਣ ਦੇ ਸਾਫ਼ ਨਿਸ਼ਾਨਾਂ ਦੇ ਤੌਰ ’ਤ ਨਹੀਂ ਕਰਨਾ ਚਾਹੀਦਾ ਹੈ। ਪਰਮੇਸ਼ੁਰ ਨੇ ਸਾਨੂੰ ਕਾਫੀ ਜਾਣਕਾਰੀ ਦਿੱਤੀ ਹੈ ਜਿਸ ਤੋਂ ਅਸੀਂ ਤਿਆਰ ਹੋ ਸਕੀਏ, ਅਤੇ ਇਸ ਦੇ ਲਈ ਅਸੀਂ ਸੱਦੇ ਵੀ ਗਏ ਹਾਂ।
English
ਅੰਤ ਸਮੇਂ ਦੇ ਕੀ ਨਿਸ਼ਾਨ ਹਨ?